“ਸਭ ਕਿਸੇ ਲਈ ਉਤਸਾਹਿਤ ਕਰਨ ਵਾਲਾ ਆਦਰਸ਼, ਉਦੇਸ਼ ਲਈ ਮਰਨਾ ਨਾ ਹੋ ਕੇ, ਉਦੇਸ਼ ਲਈ ਜਿਉਣਾ ਹੋਣਾ ਚਾਹੀਦਾ ਹੈ” ਭਗਤ ਸਿੰਘ

Monday, February 11, 2013

"ਮੇਰਾ ਲਿਖਣਾ"........ਹਰਮਨਦੀਪ "ਚੜ੍ਹਿੱਕ"ਮੇਰਾ ਲਿਖਣਾ ਸ਼ੌਂਕ ਸੀ
ਜਦੋਂ ਮਸਾਂ ਸੁਰਤ ਸੰਭਲੀ ਸੀ
ਮੈਂ ਮੰਨਦਾ ਹਾਂ
ਲਿਖਣਾ ਸ਼ੌਂਕ ਹੋ ਸਕਦਾ ਹੈ 
ਗੀਤ ,ਫੁੱਲਾਂ ,ਕਲੀਆਂ ਨੂੰ 
ਸੰਬੋਧਤ ਹੋ ਸਕਦੇ ਨੇ
ਲੋਕ ਖੁਸ਼ੀ ਵਿੱਚ ਝੂਮ ਸਕਦੇ ਨੇ
ਮੁਟਿਆਰਾਂ ਕਿੱਕਲੀ ਪਾਅ
ਨੱਚ , ਗਾਅ ਸਕਦੀਆਂ ਨੇ
ਅਸੀਂ ਹਥਿਆਰਾਂ ਤੋ ਵੱਖ ਹੋ
ਫੁੱਲ ਬਿਖਰਾਅ ਸਕਦੇ ਹਾਂ
ਗੀਤ , ਕਵੀਤਾਵਾਂ 
ਨੱਚਣ-ਹੱਸਣ ਤੇ ਹੋ ਸਕਦੀਆਂ
ਪਰ ਹਾਲਾਤ ਸੁਖਾਵੇਂ ਹੋਣੇ
ਉਸ ਲਈ ਲਾਜਮੀ ਨੇ
ਧਰਤੀ ਉਤੇ ਸਾਂਝਾ ਹੱਕ ਲਾਜਮੀ ਹੈ
ਕੰਮ ਕਰਦੇ ਹੱਥਾਂ ਦੇ
ਸਹੀ ਮੁੱਲ ਪੈਣੇ ਲਾਜਮੀ ਹੈ
ਇਨਸਾਫ ਮਿਲਣਾ ਲਾਜਮੀ ਹੈ
ਲਿਖਣਾ ਸ਼ੌਂਕ ਹੋ ਸਕਦਾ ਹੈ
ਗੀਤ ਫੁੱਲ, ਕਲੀਆਂ ਨੂੰ
ਸੰਬੋਧਤ ਹੋ ਸਕਦੇ ਨੇ...!
ਪਰ ਜਦੋਂ ਤੱਕ ਲੜ ਰਹੇ ਹਾਂ
ਰੁਜਗਾਰ ਲਈ,
ਇਨਸਾਫ ਲਈ,
ਆਜਾਦੀ ਲਈ,
ਖੁਸ਼ੀਆਂ ਤੇ ਚਾਵਾਂ ਲਈ,
ਧਰਤੀ ਤੇ ਸਾਂਝੀ ਵੰਡ ਲਈ,
ਇੱਜਤਾਂ , ਅਣਖਾਂ ਲਈ
ਹੱਕਾਂ ਲਈ ,
ਸੱਚ ਖਾਤਰ,
ਜਦੋਂ ਤੱਕ ਲੜ ਰਹੇ ਹਾਂ
ਓੋਨਾ ਸਮਾ
ਮੇਰਾ ਲਿਖਣਾ ਇੱਕ ਜੰਗ ਹੈ...!

Sunday, January 6, 2013

ਨਰੇਗਾ ਕੰਮ 100 ਦਿਨ ਦੀ ਬਜਾਏ 200 ਦਿਨ ਹੋਣਾ ਚਾਹੀਦਾ ਹੈ- ਜਗਰੂਪ

ਸੁਮੀਤ ਸ਼ੰਮੀ (ਰਿਸਰਚ ਸਕਾਲਰ ਪੰਜਾਬੀ ਯੂਨੀਵਰਸਿਟੀ, ਪਟਿਆਲਾ) ਵੱਲੋਂ  ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਮੁੱਖ ਸਲਾਹਕਾਰ ਕਾਮਰੇਡ ਜਗਰੂਪ ਨਾਲ ਨਰੇਗਾ ਸਬੰਧੀ 24 ਫਰਵਰੀ 2012 ਕੀਤੀ ਗੱਲਬਾਤ:
ਗੱਲਬਾਤ ਦੌਰਾਨ ਸੁਮੀਤ ਸ਼ੰਮੀ ਅਤੇ ਸਾਥੀ ਜਗਰੂਪ
ਕਾਮਰੇਡ ਜਗਰੂਪ ਕਿਸੇ ਜਾਣ ਪਹਿਚਾਣ ਦੇ ਮੁਥਾਜ਼ ਨਹੀਂ। ਮੁਕੱਤਸਰ ਜ਼ਿਲੇ ਦੇ ਪਿੰਡ ਖੁੰਨਣ ਕਲਾਂ ਵਿਚ  ਕਮਿਉਨਿਸਟ ਪਰਿਵਾਰ ਵਿਚ ਜਨਮੇ ਕਾਮਰੇਡ ਜਗਰੂਪ ਜੀ ਨੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਤੋਂ ਆਪਣੇ ਕਮਿਉਨਿਸਟ ਜੀਵਨ ਦੀ ਸ਼ੁਰੂਆਤ ਕੀਤੀ ਅਤੇ ਆਪਣਾ ਸਾਰਾ ਜੀਵਨ ਲੋਕ ਸੰਘਰਸ਼ਾਂ ਵਿਚ  ਗੁਜ਼ਾਰ ਦਿੱਤਾ ।  ਅਸੀਂ ਉਹਨਾਂ ਨੂੰ ਇਕ ਇਨਕਲਾਬੀ ਸਿਧਾਂਤਕਾਰ ਤੇ ਮਾਰਕਸਵਾਦੀ ਚਿੰਤਕ ਵਜੋਂ ਜਾਣਦੇ ਹਾਂ। ਕਾਮਰੇਡ ਜਗਰੂਪ 1972 ਤੋਂ ਨੌਜਵਾਨਾਂ ਵਿਦਿਆਰਥੀਆਂ ਨੂੰ ਮਾਰਕਸੀ ਫਲਸਫਾ ਪੜ੍ਹਾ ਰਹੇ ਹਨ। ਉਹ ਰੁਜ਼ਗਾਰ ਪ੍ਰਾਪਤੀ ਚੇਤਨਾ ਮੁਹਿੰਮ ਅਤੇ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਮੁੱਖ ਸਲਾਹਕਾਰ ਦੇ ਵੀ ਹਨ। ਉਹਨਾਂ ਦੀ ਵਿਦਿਆਰਥੀਆਂ ਵਿਚ ਲੋਕ ਪ੍ਰੀਅਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਜਦ 17 ਸਤੰਬਰ 2010 ਨੂੰ ਪੰਜਾਬੀ ਯੂਨੀਵਰਸਿਟੀ ਵਿਖੇ ਇਕ ਵਕਤੇ ਦੇ ਰੂਪ ਵਿਚ ਯੂਨੀਵਰਸਿਟੀ ਦੇ ਰਿਸਰਚ ਸਕਾਲਰਸ ਅਤੇ ਆਲ ਇੰਡੀਆ ਸਟੂਡੈਂਟਸ ਫੈਡਰਸ਼ਨ ਨੇ ਉਹਨਾਂ ਨੂੰ 'ਅਜੋਕੇ ਯੁੱਗ ਵਿਚ ਭਗਤ ਸਿੰਘ ਦੀ ਪ੍ਰਸੰਗਕਤਾ' ਵਿਸ਼ੇ ਉੱਪਰ ਬੋਲਣ ਲਈ ਬੁਲਾਇਆ। ਜਦ ਉਹ ਇਸ ਵਿਸ਼ੇ ਉੱਪਰ ਬੋਲ ਕੇ ਹਾਲ ਤੋਂ ਬਾਹਰ ਜਾਣ ਲੱਗੇ ਤਾਂ ਵਿਦਿਆਰਥੀਆਂ ਦਾ ਵੱਡਾ ਇੱਕਠ ਉਹਨਾਂ ਨਾਲ ਹੋ ਤੁਰਿਆ। ਇਹ ਵਿਦਿਆਰਥੀ ਤੇ ਰਿਸਰਚ ਸਕਾਲਰ ਉਹਨਾਂ ਤੋਂ ਹੋਰ ਬਹੁਤ ਕੁਝ ਸਿਖਣਾ ਚਾਹੁੰਦੇ ਸਨ। ਅਜਿਹਾ ਕੋਈ ਬੁੱਧੀ ਜੀਵੀ ਨਹੀਂ ਜੋ ਉਹਨਾਂ ਨੂੰ ਨਾ ਜਾਣਦਾ ਹੋਵੇ।  ਇਸ ਇੰਟਰਵਿਉ ਰਾਹੀਂ ਮੈਂ ਉਹਨਾਂ ਨਾਲ ਕੀਤੇ ਨਰੇਗਾ ਬਾਰੇ ਕੁਝ ਸਵਾਲਾਂ ਦੇ ਜਵਾਬ ਉਹਨਾਂ ਤੋਂ ਪ੍ਰਾਪਤ ਕਰੇ ਜੋ ਮੈਂ ਤੁਹਾਡੇ ਨਾਲ ਸਾਂਝੇ ਕਰ ਰਿਹਾ ਹਾਂ।  
ਸਵਾਲ: ਬਾਈ ਜੀ ਪਹਿਲਾਂ ਤਾਂ ਇਹ ਕਿ ਤੁਸੀਂ ਨਰੇਗਾ ਵਿਚ ਕਿੰਨੀ ਦੇਰ ਤੋਂ ਕੰਮ ਕਰ ਰਹੇ ਹੋ?
ਨਰੇਗਾ ਕਾਮਿਆਂ ਦੀ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦੇ ਸਾਥੀ ਜਗਰੂਪ
ਉਤਰ: ਨਰੇਗਾ 2005 ਵਿਚ ਬਣਿਆ। 2006 ਵਿਚ ਜਦ ਇਸ ਨੂੰ ਲਾਗੂ ਕੀਤਾ ਤਾਂ ਇਹ ਦੇਸ ਦੇ 200 ਜ਼ਿਲ੍ਹਿਆਂ 'ਚ ਲਾਗੂ ਕੀਤਾ ਗਿਆ। ਪੰਜਾਬ ਦਾ ਉੱਦੋਂ ਇਕੋ ਜ਼ਿਲ੍ਹਾ ਹੁਸ਼ਿਆਰਪੁਰ ਇਹਦੇ 'ਚ ਸ਼ਾਮਿਲ ਸੀ। ਫਿਰ 1 ਅਪ੍ਰੈਲ, 2007 ਤੋਂ 31 ਮਾਰਚ, 2008 ਤੱਕ ਜਿਹੜਾ ਸਾਲ ਬਣਦਾ ਹੈ। ਉਹਦੇ 'ਚ ਇਹ 3 ਜ਼ਿਲ੍ਹਿਆਂ 'ਚ ਹੋਰ ਲਾਗੂ ਕੀਤਾ, ਅੰਮ੍ਰਿਤਸਰ, ਜਲੰਧਰ ਤੇ ਉਦੋਂ ਨਵਾਂ ਸ਼ਹਿਰ ਸੀ, ਜਿਸ ਨੂੰ ਅੱਜ ਕੱਲ ਸ਼ਹੀਦ ਭਗਤ ਸਿੰਘ ਨਗਰ ਕਹਿੰਦੇ ਹਨ। ਇਹ ਚਾਰ ਜ਼ਿਲ੍ਹਿਆਂ 'ਚ ਲਾਗੂ ਗਿਆ। ਮੈਂ ਮੁਕਤਸਰ ਜ਼ਿਲ੍ਹੇ ਦਾ ਹਾਂ। ਮੁਕਤਸਰ ਜ਼ਿਲ੍ਹਾ ਤੇ ਪੰਜਾਬ ਦੇ ਬਾਕੀ ਦੇ 16 ਹੋਰ ਜ਼ਿਲ੍ਹੇ, ਉਹਨਾਂ 'ਚ ਇਹ ਲਾਗੂ ਨਹੀਂ ਸੀ। ਮੈਂ ਇਸ ਵੱਲ ਕੋਈ ਜ਼ਿਆਦਾ ਧਿਆਨ ਨਹੀਂ ਦਿੱਤਾ। ਕਿਉਂਕਿ ਜਿਹੜੇ ਖੇਤਰ 'ਚ ਕੰਮ ਕਰਦੇ ਹੋਈਏ, ਇਹ ਉੱਥੇ ਹੀ ਧਿਆਨ ਦਿੱਤਾ ਜਾ ਸਕਦੈ। ਫਿਰ 1 ਅਪ੍ਰੈਲ, 2008 ਵਿਚ ਇਹ ਕਾਨੂੰਨ ਸਾਰੇ ਦੇਸ਼ ਵਿਚ ਲਾਗੂ ਹੋਇਆ। ਉਦੋਂ 2008 ਤੋਂ ਜਦ ਇਹ ਲਾਗੂ ਹੋਇਆ ਤਾਂ ਮੈਂ ਇਹਦੇ ਵੱਲ ਥੋੜ੍ਹਾ ਜਿਹਾ ਧਿਆਨ ਦੇਣਾ ਸ਼ੁਰੂ ਕੀਤਾ। ਜਦੋਂ 6-7 ਮਹੀਨਿਆਂ 'ਚ ਨਰੇਗਾ ਨੂੰ ਅਮਲ ਵਿਚ ਲਿਆਉਣ 'ਚ ਮੁਸ਼ਕਿਲਾਂ ਆਈਆਂ ਤਾਂ ਫਿਰ 2008 ਦੇ ਨਵੰਬਰ ਵਿਚ ਮੈਂ ਇਹਦੇ ਬਾਰੇ ਐਕਟ ਲੈ ਕੇ ਪੜ੍ਹਨਾ ਸ਼ੁਰੂ ਕੀਤਾ ਅਤੇ ਜਾਣਕਾਰੀ ਹਾਸਲ ਕੀਤੀ। ਫਿਰ ਮੈਂ ਇਹਦੀ ਪਹਿਲੀ ਮੀਟਿੰਗ 1 ਜਨਵਰੀ, 2009 ਨੂੰ ਮੁਕਤਸਰ ਜ਼ਿਲ੍ਹੇ ਦੇ ਪਿੰਡ ਕੋਟਭਾਈ ਵਿਚ, ਇੱਕ ਝਗੜੇ ਦੇ ਦੋਰਾਨ ਸ਼ੁਰੂ ਕੀਤੀ। 92 ਔਰਤਾਂ ਕੰਮ ਤੇ ਸਨ ਤੇ ਉਹਨਾਂ ਨੂੰ ਕਾਨੂੰਨ ਬਾਰੇ ਜਾਣਕਾਰੀ ਨਹੀਂ ਸੀ ਅਤੇ ਪਿੰਡ ਦਾ ਸਰਪੰਚ ਉਹਨਾਂ ਔਰਤਾਂ ਨੂੰ ਕਹਿ ਰਿਹਾ ਸੀ ਕਿ ਦਰਖਾਸਤਾਂ ਦਿਓ ਕਿ ਅਸੀਂ ਇਹ ਕੰਮ ਛੱਡਿਆ। ਜੇਕਰ ਨਹੀਂ ਦਿੰਦੇ ਤਾਂ ਠੰਡੇ ਪਾਣੀ ਵਿਚ ਛੱਪੜ 'ਚ ਵੜ ਕੇ ਉਹ ਜੋ ਕੇਲੀ ਵਗੇਰਾ ਉਹਨੂੰ ਕੱਢਣ ਦਾ ਕੰਮ ਕਰੋ, ਜਦਕਿ 1 ਜਨਵਰੀ ਨੂੰ ਬਹੁਤ ਠੰਡ ਹੁੰਦੀ ਹੈ, ਇਸ ਕਰਕੇ ਉਹਨਾਂ ਨੇ ਮੈਨੂੰ ਬੁਲਾਇਆ। ਫਿਰ ਜਿੰਨੀ ਕੁ ਮੈਨੂੰ ਜਾਣਕਾਰੀ ਸੀ ਮੈਂ ਉਹਨਾਂ ਨੂੰ ਦਿੱਤੀ ਤੇ ਨਾਲ ਆਪ ਇਹਦੇ 'ਚ ਮੁਹਾਰਤ ਹਾਸਿਲ ਕਰਨ ਲਈ ਐਕਟ ਖਰੀਦ ਕੇ ਪੜ੍ਹਿਆ। ਫਿਰ ਅਸੀਂ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦਾ ਗਠਨ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ ਮੋਗਾ ਵਿਖੇ ਕੀਤਾ। ਜਿਹਦੇ 'ਚ ਸ਼ੇਰ ਸਿੰਘ ਦੌਲਤਪੁਰਾ, ਪ੍ਰਧਾਨ ਜਗਸੀਰ ਸਿੰਘ ਖੋਸਾ, ਜਰਨਲ ਸੈਕਟਰੀ ਦੇ ਤੌਰ 'ਤੇ ਅਤੇ ਮੈਂ ਉਹਨਾਂ ਦਾ ਸਲਾਹਕਾਰ ਦੇ ਤੌਰ 'ਤੇ ਕੰਮ ਅਰੰਭਿਆ ਅਤੇ ਫਿਰ ਇਹ ਯੂਨੀਅਨ ਰਜਿਸਟਰ ਕਰਵਾਈ। ਹੁਣ ਇਸ ਵੇਲੇ ਮੈਂ ਕਹਿ ਸਕਦਾ ਹਾਂ ਕਿ ਪੰਜਾਬ ਦੇ 15-16 ਜ਼ਿਲ੍ਹਿਆਂ ਵਿਚ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਕੰਮ ਕਰ ਰਹੀ ਹੈ।
ਨਰੇਗਾ ਵਿੱਚ ਅੜਿਕੇ ਅੜਾਉੁਣ ਵਾਲਿਆਂ ਖਿਲਾਫ ਪ੍ਰਦਰਸ਼ਨ ਕਰਦੇ ਨਰੇਗਾ ਕਾਮੇ
ਸਵਾਲ : ਨਰੇਗਾ ਕੀ ਹੈ? ਇਹ ਕਿਵੇਂ ਅਮਲ ਵਿਚ ਆਇਆ? 
ਉਤਰ : ਤੁਹਾਡਾ ਸਵਾਲ ਬਹੁਤ ਸ਼ਾਨਦਾਰ ਹੈ। ਨਰੇਗਾ ਭਾਰਤ ਦੇ ਪਿੰਡਾਂ ਦੇ ਪਰਿਵਾਰਾਂ ਨੂੰ ਜਿਹਦੇ 'ਚ ਜਾਤ ਵੀ ਨਹੀਂ ਵਿਚਾਰੀ ਜਾਂਦੀ, ਜਿਹਦੇ 'ਚ ਧਰਮ ਵੀ ਨਹੀਂ ਵਿਚਾਰਿਆ ਜਾਂਦਾ, ਜਿਹਦੇ 'ਚ ਆਰਥਿਕਤਾ ਵੀ ਨਹੀਂ ਵਿਚਾਰੀ ਜਾਂਦੀ। ਪਿੰਡ ਦਾ ਕੋਈ ਵੀ ਘਰ ਜਿਹੜਾ ਕੰਮ ਕਰਨਾ ਚਾਹੁੰਦਾ ਹੈ, ਉਹ ਰੁਜ਼ਗਾਰ ਕਾਰਡ ਲੈ ਸਕਦਾ ਹੈੇ ਤੇ ਜਿਹਦੇ ਕੋਲ ਰੁਜ਼ਗਾਰ ਕਾਰਡ ਹੈ, ਉਹ ਲਿਖਤੀ ਕੰਮ ਦੀ ਮੰਗ ਕਰ ਸਕਦੈ। ਲਿਖਤੀ ਕੰਮ ਦੀ ਮੰਗ ਜਦੋਂ ਕਰਦੈ, ਐਪਲੀਕੇਸ਼ਨ ਤੋਂ 15 ਦਿਨਾਂ ਪਿਛੋਂ ਕਾਨੂੰਨ ਉਹਨੂੰ ਕੰਮ ਦੇਣ ਦੀ ਗਰੰਟੀ ਕਰਦੈ, ਕਿ ਕੰਮ ਮਿਲੇਗਾ। ਜੇਕਰ ਕੰਮ ਨਹੀਂ ਮਿਲਦਾ ਤਾਂ ਫਿਰ ਉਹ ਰੋਜ਼ਾਨਾ ਨਗਦ ਭੱਤੇ ਦਾ ਹੱਕਦਾਰ ਬਣ ਜਾਂਦ ਹੈ। ਇਹ ਬੁਰੁਜ਼ਗਾਰੀ ਭੱਤਾ ਸੂਬਾ ਸਰਕਾਰ ਨੇ ਪੈਨਲਟੀ ਵਜੋਂ ਦੇਣਾ ਹੁੰਦਾ ਹੈ। ਇਹ ਕਾਨੂੰਨ ਇਸ ਕਰਕੇ ਮਹੱਤਵਪੂਰਨ ਹੈ ਕਿ ਇਹ ਸਾਡੇ ਦੇਸ਼ ਵਿਚ, ਦੇਸ਼ ਨੂੰ ਆਜ਼ਾਦ ਹੋਣ ਦੇ 1947 ਤੋਂ 2005 ਤੱਕ 58 ਸਾਲ ਬਣ ਜਾਂਦੇ ਹਨ। ਆਜ਼ਾਦੀ ਤੋਂ 58 ਸਾਲ ਪਿਛੋਂ ਤੱਕ ਵੀ ਸਾਡੇ ਦੇਸ ਵਿਚ ਕੰਮ ਦੇ ਹੱਕ ਦਾ ਕਾਨੂੰਨ ਨਹੀਂ ਸੀ। ਇਹ ਪਹਿਲੀ ਵਾਰ ਉਦੋਂ ਵਾਪਰਿਆ ਜਦੋਂ 2004 ਵਿਚ ਦੇਸ਼ ਦੀ ਪਾਰਲੀਮੈਂਟ ਦੀਆਂ ਚੌਣਾਂ ਹੋਈਆਂ, ਉਹਨਾਂ ਚੌਣਾਂ ਵਿਚ ਕਿਸੇ ਵੀ ਧਿਰ ਨੂੰ ਬਹੁਮਤ ਨਾ ਮਿਲਿਆ। ਜਿਹੜੀਆਂ ਵੱਡੀਆਂ ਦਾਅਵੇਦਾਰ ਸਨ। ਇੱਕ ਪਾਸੇ ਕਾਂਗਰਸ ਤੇ ਦੂਜੇ ਪਾਸੇ ਬੀ.ਜੇ.ਪੀ. (ਭਾਰਤੀ ਜਨਤਾ ਪਾਰਟੀ) ਜਿਸ ਨੂੰ ਐਨ.ਡੀ.ਏ. ਵੀ ਕਹਿੰਦੇ ਸੀ। ਉਦੋਂ ਖੱਬੇ-ਪੱਖੀ (ਸੀ.ਪੀ.ਆਈ, ਸੀ.ਪੀ.ਐਮ.) ਦੇ 62 ਬੰਦੇ ਜਿੱਤ ਕੇ ਆਏ। ਕਾਂਗਰਸ ਨੂੰ ਜ਼ਰੂਰਤ ਸੀ ਕਿ ਮੈਂ ਸਰਕਾਰ ਬਣਾਵਾਂ। ਕਮਿਉਨਿਸਟਾਂ ਨੂੰ ਉਹ ਸ਼ਾਮਿਲ ਕਰਨਾ ਚਾਹੁੰਦੀ ਸੀ। ਕਮਿਉਨਿਸਟ ਵਜ਼ਾਰਤ ਵਿਚ ਸ਼ਾਮਿਲ ਨਹੀਂ ਹੋਏ, ਜੋ ਕਿ ਇਤਿਹਾਸਕ ਸੱਚ ਹੈ। ਤਾਂ ਉਸ ਸਮੇਂ ਕਮਿਉਨਿਸਟਾਂ ਨੇ ਕਿਹਾ ਕਿ ਜੋ ‘ਕਾਮਨ ਮਿਨਿਅਮ ਪ੍ਰੋਗਰਾਮ' ਹੈ, ਜੇਕਰ ਉਹਦੇ 'ਤੇ ਅਮਲ ਕਰੋਗੇ ਤਾਂ ਅਸੀਂ ਸਮਰਥਨ ਦਿੰਦੇ ਹਾਂ। ਇਹ ਜੋ 'ਕਾਮਨ ਮਿਨੀਮਮ ਪ੍ਰੋਗਰਾਮ' ਬਣਿਆ, ਉਹਦੇ 'ਚ ਹੋਰ ਵੀ ਬਹੁਤ ਸਾਰੀਆਂ ਗਲਾਂ ਸਨ। ਇਹ ਉਹਦੇ ਵਿਚ ਸੀ ਕਿ ਤੁਸੀਂ ਕੰਮ ਦਾ ਹੱਕ ਦਿਉਗੇ। ਫਿਰ ਇਹ 2004 ਵਿਚ ਚੌਣਾਂ ਹੋਈਆਂ ਸਨ। 2005 ਵਿਚ ਜਾ ਕੇ ਕਾਨੂੰਨ ਪਾਸ ਹੋਇਆ। ਇਸ ਕਰਕੇ ਖੱਬੇ-ਪੱਖੀ, ਜਿਹੜੇ ਬਾਹਰ ਰਹਿ ਕੇ ਸਰਕਾਰ ਦੀ ਮਦਦ ਕਰਦੇ ਸਨ, ਉਹਨਾਂ ਨੇ ਇਸ ਕਾਨੂੰਨ ਨੂੰ ਬਣਾਉਣ ਵਾਸਤੇ ਯੂ.ਪੀ.ਏ.-1 ਦੀ ਸਰਕਾਰ ਨੂੰ ਮਜ਼ਬੂਰ ਕੀਤਾ ਕਿ ਦੇਸ਼ ਦੇ ਲੋਕਾਂ ਨੂੰ ਘੱਟੋ-ਘੱਟ ਕੰਮ ਦਾ ਹੱਕ ਦਿੱਤਾ ਜਾਵੇ, ਕਿਉਂਕਿ ਪਾੜਾ ਬੜਾ ਵਧ ਗਿਆ ਹੈ। ਇਹ ਤਾਂ ਕਰਕੇ ਖੱਬੇ-ਪੱਖੀਆਂ ਨੇ ਨਰੇਗਾ ਬਣਾਉਣ ਦੀ ਗੱਲ ਸਾਹਮਣੇ ਲਿਆਂਦੀ। ਕਈ ਵਾਰ ਕਹਿ ਦਿੰਦੇ ਨੇ ਕਿ ਕਾਂਗਰਸ ਨੇ ਬਣਾਇਆ, ਹਾਂ ਕਾਂਗਰਸ ਦੀ ਸਰਕਾਰ ਸੀ। ਯੂ.ਪੀ.ਏ. ਲੀਡ ਕਰਦੀ ਸੀ। ਪਰ ਜੇ ਕਾਂਗਰਸ ਨੇ ਬਣਾਇਆ ਤਾਂ ਕਾਂਗਰਸ ਤਾਂ ਪਹਿਲਾਂ ਵੀ ਬਹੁਤ ਵਾਰ ਆਈ ਹੈ। ਕਾਂਗਰਸ ਉਦੋਂ ਵੀ ਬਣਵਾ ਸਕਦੀ ਸੀ। ਇਹ ਬਣਵਾਇਆ ‘ਕਾਮਨ ਮਿਨੀਮਮ ਪ੍ਰੋਗਰਾਮ' ਨੇ ਹੈ, ਜਿਹੜਾ ਖੱਬੇ-ਪੱਖੀਆਂ ਨੇ ਯੂ.ਪੀ.ਏ.-1 ਦੀ ਸਰਕਾਰ ਅੱਗੇ ਸ਼ਰਤ ਰੱਖੀ ਸੀ, ਉਹਦੇ ਵਿਚੋਂ ਨਿਕਲਿਆ ਹੈ।
ਸਵਾਲ: ਜਿਵੇਂ ਤੁਸੀਂ ਦੱਸਿਆ ਕਿ ਨਰੇਗਾ ਨੂੰ ਲਾਗੂ ਕਰਵਾਉਣ ਵਿਚ ਮੁੱਖ ਯੋਗਦਾਨ ਖੱਬੇ-ਪੱਖੀਆਂ ਦਾ ਹੈ। ਖੱਬੀਆਂ ਧਿਰਾਂ ਨਰੇਗਾ ਸੰਬੰਧੀ ਹੁਣ ਕੀ ਭੂਮਿਕਾ ਨਿਭਾ ਰਹੀਆਂ ਹਨ?
ਨਰੇਗਾ ਕਾਮੇ ਸਹਿਰ ਵਿੱਚ ਮਾਰਚ ਦੌਰਾਨ 
 ਜਵਾਬ: ਜਦੋਂ ਕੌਮੀ ਦਿਹਾਤੀ ਰੁਜ਼ਗਾਰ ਗਰੰਟੀ ਕਾਨੂੰਨ ਨੂੰ ਲਾਗੂ ਕਰਵਾਉਣ ਵਿਚ ਖੱਬੇ-ਪੱਖੀਆਂ (ਸੀ.ਪੀ.ਆਈ, ਸੀ.ਪੀ.ਐਮ.) ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ, ਤਾਂ ਇਸਨੂੰ ਫਿਰ ਲਾਗੂ ਕਰਨ ਦਾ ਕੰਮ ਵੀ ਚੇਤੰਨ ਖੱਬੇ-ਪੱਖੀਆਂ ਨੇ ਹੀ ਕਰਨਾ ਸੀ, ਮੈਂ ਇੱਕ ਕਮਿਉਨਿਸਟ ਹਾਂ ਤੇ ਮੈਂ ਸਮਝਦਾ ਸਾਂ ਕਿ ਇਸ ਕਾਨੂੰਨ ਦੀਆਂ ਬੜੀਆਂ ਸੰਭਾਵਨਾਵਾਂ ਨੇ, ਇਸ ਕਰਕੇ ਫਿਰ ਅਸੀਂ ਨਰੇਗਾ ਨੂੰ ਲਾਗੂ ਕਰਵਾਉਣ ਵਾਸਤੇ ਉਦਮ ਕੀਤਾ ਹੈ। ਬਾਕੀ ਥਾਵਾਂ ਤੇ ਹੋਰ ਲੋਕ ਵੀ ਕਰਦੇ ਹਨ, ਹੋਰ ਨੇਕ ਲੋਕ ਐ ਜਿਹੜੇ ਉਹ ਵੀ ਕੰਮ ਕਰਦੇ ਹਨ। ਕਮਿਉਨਿਸਟਾਂ ਨੇ ਮਿਲ ਕੇ ਨਰੇਗਾ 'ਚ ਕੰਮ ਕੀਤਾ ਹੈ। ਮੈਂ ਪੰਜਾਬ 'ਚ ਤਾਂ ਖਾਸ ਤੌਰ 'ਤੇ ਕਹਿ ਸਕਦਾ ਹਾਂ ਕਿ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਨੂੰ ਟਰੇਡ ਯੂਨੀਅਨ ਐਕਟ ਦੇ ਤਹਿਤ ਰਜਿਸਟਰ ਕਰਵਾਉਣਾ, ਤੇ ਫਿਰ ਇਸ ਦੀਆਂ ਇਕਾਈਆਂ ਨੂੰ ਲੈ ਕੇ ਤੁਰਨਾ ਇਹ ਸਾਰਾ ਕੰਮ ਕੀਤਾ।
ਸਵਾਲ : ਨਰੇਗਾ ਦਾ ਇਤਿਹਾਸਕ ਪਿਛੋਕੜ ਕੀ ਹੈ? ਮਤਲਬ 2005 ਤੋਂ ਪਹਿਲਾਂ ਪੇਂਡੂ ਮਜ਼ਦੂਰਾਂ ਦੀ ਸਥਿਤੀ ਕੀ ਸੀ? ਸਾਨੂੰ ਨਰੇਗਾ ਦੀ ਜ਼ਰੂਰਤ ਕਿਉਂ ਪਈ? 
ਪਿੰਡਾ ਵਿੱਚ ਪੰਜਾਬ ਸਰਕਾਰ ਦੇ ਪੁੱਤਲੇ ਫੂਕਣ ਦੀ ਲੜੀ ਦੌਰਾਨ ਇੱਕ ਪਿੰਡ
ਵਿੱਚ ਪੁੱਤਲਾ ਫੂਕਦੇ ਨਰੇਗਾ ਰੁਜਗਾਰ ਪ੍ਰਾਪਤ ਮਜਦੂਰ ਯੁਨੀਅਨ ਦੇ ਵਰਕਰ
ਉਤਰ : ਦੇਖੋ 15 ਅਗਸਤ, 1947 ਤੋਂ ਪਹਿਲਾਂ ਅੰਗਰੇਜ਼ ਸਾਨੂੰ ਕੱਚੇ ਮਾਲ ਦੀ ਮੰਡੀ ਰੱਖਦੇ ਸਨ ਤੇ ਜਦੋਂ ਦੇਸ਼ ਆਜ਼ਾਦ ਹੋਇਆ ਤਾਂ ਇਥੇ ਆਪਣਾ ਕਾਰੋਬਾਰ ਨਵੇਂ ਪ੍ਰੋਸੈਸ ਦੇ ਕੰਮ ਚੱਲਣ, ਇੰਡਸਟਰੀ ਲੱਗੇ ਇਹ ਸਾਰੀਆਂ ਚੀਜ਼ਾਂ ਸ਼ੁਰੂ ਹੋਈਆਂ। ਉਦੋਂ ਸੋਵੀਅਤ ਰੂਸ ਨੇ ਸਾਡੇ ਦੇਸ਼ ਦੇ ਪਬਲਿਕ ਸੈਕਟਰ ਨੂੰ ਵੱਡਾ ਕਰਨ ਦਾ ਕੰਮ ਕੀਤਾ। ਆਖਿਰ ਸਾਡਾ ਦੇਸ਼ ਵੀ ਦੁਨੀਆਂ ਦੇ ਵਾਂਗ ਇੰਡਸਟਰੀ ਦੇ ਰਾਹੀਂ ਅੱਗੇ ਵਧਿਆ। ਦੇਸ਼ ਬਹੁਤ ਵੱਡੀ ਆਬਾਦੀ ਹੈ, ਜੇਕਰ ਖੇਤੀਬਾੜੀ ਪਹਿਲੇ ਢੰਗ ਨਾਲ ਕੀਤੀ ਜਾਂਦੀ, ਤਾਂ ਉਹ ਸਾਡੀਆਂ ਅਨਾਜ ਦੀਆਂ ਲੋੜਾਂ ਪੂਰੀਆਂ ਨਹੀਂ ਕਰ ਸਕਦੀ। ਇਸ ਕਰਕੇ ਮਸ਼ੀਨ ਨਾਲ ਖੇਤੀ ਕੀਤੀ ਗਈ ਤਾਂ ਜੋ ਉਤਪਾਦਨ ਵਿਚ ਵਾਧਾ ਹੋਵੇ। ਜੋ ਉਤਪਾਦਨ ਵਧਦਾ ਹੈ ਉਹ ਮਸ਼ੀਨ ਨਾਲ ਵਧਦਾ ਹੈ। ਉਤਪਾਦਨ ਵਿਚ ਵੱਡਾ ਯੋਗਦਾਨ ਮਸ਼ੀਨ ਦਾ ਹੁੰਦਾ ਹੈ। ਖੇਤੀਬਾੜੀ ਵਿਚ ਵੀ ਜਦੋਂ ਮਸ਼ੀਨਰੀ ਆਉਣ ਲਗੀ ਤਾਂ ਉਹਨੇ ਸਾਡੇ ਪੇਂਡੂ ਖੇਤਰ ਵਿਚੋਂ ਬਹੁਤੀ ਆਬਾਦੀ ਨੂੰ ਕੰਮ ਤੋਂ ਬਾਹਰ ਕੀਤਾ ਅਤੇ ਉਹ ਕੰਮ ਦੀ ਘਾਟ ਕਾਰਨ ਖਰੀਦ ਸ਼ਕਤੀ ਵੀ ਖਤਮ ਹੀ ਗਈ। ਉਹਨਾਂ ਲੋਕਾਂ ਨੂੰ ਕੰਮ ਤੇ ਬਹਾਲ ਕਰਨ ਵਾਸਤੇ ਕਿ ਇਹਨਾਂ ਕੋਲ ਵੀ ਕੰਮ ਹੋਵੇ, ਕੌਮੀ ਦਿਹਾਤੀ ਰੁਜ਼ਗਾਰ ਗਰੰਟੀ ਕਾਨੂੰਨ ਦੀ ਬਹੁਤ ਲੋੜ ਸੀ। ਇਹਦਾ ਪਿਛੋਕੜ ਇਹੀ ਹੈ ਕਿ ਦੇਸ਼ ਨੇ ਤਰੱਕੀ ਕੀਤੀ, ਮਸ਼ੀਨ ਆਈ ਤੇ ਮਸ਼ੀਨ ਨੇ ਬੇਰੁਜ਼ਗਾਰੀ ਵੀ ਪੈਦਾ ਕੀਤੀ। ਬੇਰੁਜ਼ਗਾਰੀ ਉਦੋਂ ਹੀ ਪੈਦਾ ਹੁੰਦੀ ਹੈ, ਜਦੋਂ ਕਿਸੇ ਧਿਰ ਕੋਲ ਸਰਮਾਇਆ ਇਕੱਠਾ ਹੋ ਜਾਵੇ। ਸਰਮਾਇਆ ਇੱਕ ਪਾਸੇ ਇਕੱਠਾ ਹੋਇਆ ਤੇ ਜਿਹੜੇ ਲੋਕ ਬੇਰੁਜ਼ਗਾਰ ਸਨ, ਜਿਨ੍ਹਾਂ ਕੋਲ ਕੋਈ ਕੰਮ ਨਹੀਂ ਉਹ ਦੂਜੇ ਪਾਸੇ ਹੋ ਗਏ। ਫਿਰ ਰੁਜ਼ਗਾਰ ਪੈਦਾ ਕਰਨ ਲਈ ਇਹ ਜਿਹੜਾ ਇਹ ਕਾਨੂੰਨ ਹੈ, ਉਹ ਲਿਆਉਣਾ ਜ਼ਰੂਰੀ ਸੀ।
ਡੀ.ਸੀ. ਦੇ ਘਰਾਓ ਦੌਰਾਨ ਸਾਥੀ ਜਗਰੂਪ ਨਰੇਗਾ ਕਾਮਿਆਂ ਦੀ ਅਗਵਾਈ ਕਰਦੇ ਹੋਏ
ਸਵਾਲ : ਨਰੇਗਾ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਰੁਜ਼ਗਾਰ ਯੋਜਨਾਵਾਂ ਬਣੀਆਂ, ਉਹ ਬਹੁਤੀਆਂ ਸਾਰਥਕ ਸਿੱਧ ਨਹੀਂ ਹੋ ਸਕੀਆਂ। ਇਹਦਾ ਕੀ ਕਾਰਣ ਸੀ?
ਉਤਰ: ਇੱਕ ਯੋਜਨਾ ਹੁੰਦੀ ਜਾਂ ਸਕੀਮ ਹੁੰਦੀ ਹੈ ਅਤੇ ਇੱਕ ਐਕਟ ਹੁੰਦੈ। ਨਰੇਗਾ (ਨੈਸ਼ਨਲ ਰੂਰਲ ਇੰਪਲਾਈਮੈਂਟ ਗਰੰਟੀ ਐਕਟ) ਐਕਟ ਹੈ। ਇਹ ਐਕਟ ਇੱਕ ਗੁੰਜਾਇਸ਼ ਦਿੰਦੈ, ਕਿ ਜਿਹੜਾ ਕੌਮੀ ਗ੍ਰਾਮੀਣ ਰੁਜ਼ਗਾਰ ਗਰੰਟੀ ਕਾਨੂੰਨ ਹੈ, ਇਹ ਲਾਗੂ ਹੋਵੇਗਾ। ਪਰ ਇਹ ਕਿਸੇ ਵੀ ਰਾਜ ਨੂੰ ਰੋਕਦਾ ਨਹੀਂ ਕਿ ਉਹ ਇਸ ਤਰਜ਼ ਤੇ ਸਕੀਮ ਨਹੀਂ ਬਣਾਵੇਗਾ। ਐਕਟ ਦੀ ਪਰਵਿਜ਼ਨ ਇਹ ਹੈ ਕਿ 6 ਮਹੀਨੇ ਦੇ ਅੰਦਰ-ਅੰਦਰ ਇਸ ਕਾਨੂੰਨ ਦੇ ਤਹਿਤ ਹਰੇਕ ਰਾਜ ਇੱਕ ਸਕੀਮ ਤਿਆਰ ਕਰੇਗਾ। ਨਰੇਗਾ ਸਕੀਮ ਸ਼ਬਦ ਤਾਂ ਹੀ ਚਲਦਾ ਹੈ। ਪਰ ਉਸ ਵਿਚ ਸ਼ਰਤ ਇਹ ਹੈ ਕਿ ਉਹ ਸਰਕਾਰ ਆਪਣੇ ਸੂਬੇ ਵਿਚ ਐਕਟ ਤੋਂ ਵਧੇਰੇ ਕੁਝ ਦੇ ਸਕਦੀ ਹੈ, ਪਰ ਐਕਟ ਤੋਂ ਘੱਟ ਕੁਝ ਨਹੀਂ। ਜੇ ਕਿਸੇ ਨੇ ਚੈਲੰਜ ਕਰਨਾ ਹੈ ਤਾਂ ਉਹ ਸਕੀਮ ਨੂੰ ਨਹੀਂ ਕਰ ਸਕਦਾ ਐਕਟ ਨੂੰ ਕਰ ਸਕਦਾ ਹੈ। ਉਹ ਅਧਿਕਾਰ ਜਿਹੜਾ ਲੈਣਾ ਹੈ ਉਹ ਕਾਨੂੰਨ ਵਾਲਾ ਲੈ ਸਕਦਾ ਹੈ। ਇਸ ਕਰਕੇ ਜੇ ਕੋਰਟ ਵਿਚ ਜਾਣਾ ਹੈ ਤਾਂ ਉਹ ਕਾਨੂੰਨ ਵਾਲੀਆਂ ਗੱਲਾਂ ਹੋਣਗੀਆਂ ਕਿ ਸੂਬੇ 'ਚ ਤੁਸੀਂ ਸਕੀਮ ਇਹ ਲਾਗੂ ਕੀਤੀ ਹੈ। ਸਕੀਮ ਹੈ ਜਿਹੜੀ ਉਹ ਐਕਟ ਨਾਲੋਂ ਵੱਖਰੀ ਹੁੰਦੀ ਹੈ। ਐਕਟ ਕੋਰਟ ਰਾਹੀਂ ਵੀ ਲਾਗੂ ਕਰਵਾਇਆ ਜਾ ਸਕਦਾ ਹੈ। 
ਸਵਾਲ : ਇਸ ਸਮੇਂ ਨਰੇਗਾ ਦੀ ਪੰਜਾਬ 'ਚ ਕੀ ਸਥਿਤੀ ਹੈ?
ਨਰੇਗਾ ਰੁਜਗਾਰ ਪ੍ਰਾਪਤ ਮਜਦੂਰ ਯੁਨੀਅਨ ਦੇ ਆਗੂਆਂ ਨੂੰ
 ਸਿਧਾਂਤਕ ਟ੍ਰੇਨਿੰਗ ਦਿੰਦੇ ਹੋਏ ਸਾਥੀ ਜਗਰੂਪ
ਉਤਰ: ਪੰਜਾਬ ਦੀ ਜੋ ਸਥਿਤੀ ਹੈ ਉਹਨੂੰ ਇਤਿਹਸਿਕ ਪਹਿਲੂ ਤੋਂ ਦੇਖਣ ਦੀ ਲੋੜ ਹੈ। ਪੰਜਾਬ ਤੇ ਹਰਿਆਣਾ ਅਲੱਗ ਹੋਏ, 40% ਹਰਿਆਣਾ ਸੀ, 60% ਪੰਜਾਬ ਸੀ, ਇਸ ਰੇਸ਼ੋ ਨਾਲ ਅਲੱਗ ਹੋਏ। ਹਰਿਆਣਾ ਅੱਜ ਪੰਜਾਬ ਨਾਲੋਂ ਵਧੀਆ ਸਥਿਤੀ ਵਿਚ ਹੈ। ਕਾਂਗਰਸ ਦੀ ਸਰਕਾਰ ਸਮੇਂ ਨਰੇਗਾ ਦਾ ਇੱਕ ਸਾਲ ਸੀ। ਜੋ 2007 ਦੀਆਂ ਚੌਣਾਂ ਹੋਈਆਂ ਉਦੋਂ ਅਕਾਲੀ-ਬੀ.ਜੇ.ਪੀ. ਸਰਕਾਰ ਹੈ, ਉਹਨੇ ਵੀ ਕਾਂਗਰਸ ਵਾਲਾ ਰੁੱਖ ਹੀ ਅਪਣਾਇਆ। ਦੋਹਾਂ ਸਰਕਾਰਾਂ ਨੇ ਬੜਾ ਲੰਮਾ ਸਮਾਂ ਇਸ ਕਾਨੂੰਨ ਨੂੰ ਲਾਗੂ ਕਰਨ ਵਿਚ ਮੁਸ਼ਕਿਲਾਂ ਖੜੀਆਂ ਕੀਤੀਆਂ, ਜਦੋਂ ਕਿ ਕਾਨੂੰਨ ਦੇ ਵਿਚ ਮੁਸ਼ਕਿਲਾਂ ਖੜੀਆਂ ਨਹੀਂ ਕਰ ਸਕਦੇ। ਪਰ ਸਰਕਾਰ ਨੂੰ ਕੌਣ ਕਹੇ ਕਿ ਤੁਸੀਂ ਇਹ ਚੀਜ਼ ਕਰੋ। ਨਾ ਕੈਪਟਨ ਨੇ ਪਹਿਲੇ ਸਾਲ ਵਿਚ ਇਹ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਐਕਟ ਦੇ ਤੌਰ ਤੇ ਲਾਗੂ ਕੀਤਾ, ਨਾ ਮੁੜਕੇ ਅਕਾਲੀਆਂ ਨੇ ਕੀਤਾ। ਜਦੋਂ ਅਸੀਂ ਯੂਨੀਅਨ ਬਣਾਈ ਉਦੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਬੜੇ ਵਾਰ ਮਿਲੇ ਵੀ ਹਾਂ ਤੇ ਲਿਖਿਆ ਵੀ ਹੈ। ਧਰਨੇ, ਮੁਜ਼ਾਹਰੇ ਵੀ ਕੀਤੇ ਹਨ, 15 ਦਿਨ ਲਗਾਤਾਰ ਪੰਜਾਬ ਸਰਕਾਰ ਦੀਆਂ ਅਰਥੀਆਂ ਵੀ ਫੂਕੀਆਂ ਕਿ ਮਿਨੀਮਮ ਵੇਜਿਜ਼ ਸਾਨੂੰ ਦੇਣੀਆਂ ਨੇ, ਜੋ ਤੁਸੀਂ ਨਹੀਂ ਦੇ ਰਹੇ। ਇਹ ਅਸਲ ਵਿਚ ਸਿਰਫ ਨਾਂ ਤਾਂ ਅਕਾਲੀਆਂ ਨੂੰ ਦੋਸ਼ ਦਿੱਤਾ ਜਾ ਸਕਦੈ ਅਤੇ ਨਾ ਹੀ ਇਹਦੇ 'ਚ ਕਾਂਗਰਸ ਨੂੰ ਬਰੀ ਕੀਤਾ ਜਾ ਸਕਦੈ। ਕਾਂਗਰਸ ਦੀ ਯੂ.ਪੀ.ਏ. ਸਰਕਾਰ-1 ਦੀ ਚੇਅਰਪਰਸਨ ਸੋਨੀਆ ਗਾਂਧੀ ਹੈ। ਡਾ. ਮਨਮੋਹਨ ਸਿੰਘ ਪ੍ਰਧਾਨ ਮੰਤਰੀ ਹੈ। ਡਾ. ਮਨਮੋਹਨ ਸਿੰਘ ਵੀ ਮਿਨੀਮਮ ਵੇਜਿਜ਼ ਲਾਗੂ ਕਰਨ ਦੇ ਪੱਖ ਵਿਚ ਨਹੀਂ ਸੀ। ਉਹਨਾਂ ਇਕ ਬਿਆਨ ਦੇ ਦਿੱਤਾ ਕਿ ਨਰੇਗਾ ਤੇ ਮਿਨੀਮਮ ਵੇਜਿਜ਼ ਲਾਗੂ ਨਹੀਂ ਹੁੰਦਾ। ਇਸ ਦੇ ਇਵਜ਼ ਵਿਚ ਨੈੱਟ ਤੇ ਤੁਸੀਂ ਦੇਖ ਸਕਦੇ ਹੋ ਸਾਡੇ ਦੇਸ਼ ਦੇ 18 ਲੀਗਲ ਅਥਾਰਟੀਜ਼ (3 ਸੁਪਰੀਮ ਕੋਰਟ ਦੇ ਰਿਟਾਇਰ ਚੀਫ ਜਸਟਿਸ, ਤਿੰਨ ਹਾਈਕੋਰਟ ਦੇ ਚੀਫ ਜਸਟਿਸ ਨੇ ਤੇ 12 ਹੋਰ ਲੀਗਲ ਸ਼ਖਸੀਅਤਾਂ) ਨੇ ਇਕ ਚਿੱਠੀ ਪ੍ਰਧਾਨ ਮੰਤਰੀ ਨੂੰ ਲਿਖੀ, ਜੋ ਇੰਟਰਨੈਟ ਤੇ ਵੀ ਪਾ ਦਿੱਤੀ। ਉਹਦੇ 'ਚ ਉਹਨਾਂ ਨੇ ਕਿਹਾ "ਪ੍ਰਧਾਨ ਮੰਤਰੀ ਜੀ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਮਿਨੀਮਮ ਵੇਜਿਜ਼ ਇਹਦੇ ਤੇ ਲਾਗੂ ਨਹੀਂ ਹੁੰਦਾ, ਤੁਹਾਡਾ ਇਹ ਕਹਿਣਾ ਦੇਸ਼ ਦੇ ਹੋਰ ਕਾਨੂੰਨ ਦੇ ਖਿਲਾਫ਼ ਜਾਂਦਾ ਹੈ। ਹਿੰਦੂਸਤਾਨ ਦਾ ਇਕ ਕਾਨੂੰਨ ਹੈ ਜਿਹੜਾ 1976 ਵਿਚ ਲਾਗੂ ਕੀਤਾ ਗਿਆ ਸੀ, ਜਿਸ ਨੂੰ ਬੰਧੂਆ ਮਜ਼ਦੂਰੀ ਖਾਤਮੇ ਦਾ ਕਾਨੂੰਨ ਵੀ ਕਹਿੰਦੇ ਹਨ, ਉਹਦੀ ਪਰਿਭਾਸ਼ਾ ਵਿਚ ਇਹ ਲਿਖਿਆ ਹੈ "ਕਿਸੇ ਵੀ ਸੂਬੇ ਵਿਚ ਕਿਸੇ ਵੀ ਕਾਮੇ ਨੂੰ ਮਿਨੀਮਮ ਵੇਜਿਜ਼ ਤੋਂ ਘੱਟ ਦੇਣਾ ਜਿਹੜਾ ਇਹ ਬੰਧੂਆ ਮਜ਼ਦੂਰੀ ਜਾਰੀ ਰੱਖਣਾ ਹੈ।" ਫਿਰ ਪ੍ਰਧਾਨ ਮੰਤਰੀ ਡਾ. ਮਜਨਮੋਹਨ ਸਿੰਘ ਕੋਲ ਇਸਦਾ ਕੋਈ ਜਵਾਬ ਨਹੀਂ ਸੀ। ਫਿਰ ਸੋਨੀਆਂ ਗਾਂਧੀ ਨੇ ਇਹ ਬਿਆਨ ਦਿੱਤਾ ਕਿ ਜੋ ਨਰੇਗਾ ਹੈ, ਉਹ ਮਿਨੀਮਮ ਵੇਜਿਜ਼ ਤੋਂ ਬਾਹਰ ਨਹੀਂ ਹੈ। ਫਿਰ ਜੋ ਨਰੇਗਾ ਦਾ ਸੈਂਟਰ ਦਾ ਡਿਪਾਰਟਮੈਂਟ ਹੈ, ਨੇ ਚਿੱਠੀ ਕੱਢੀ ਕਿ 6 ਮਹੀਨੇ ਪਿਛੋਂ ਜੋ ਮਿਨੀਅਮ ਵੇਜਿਜ਼ ਰੀਵਾਈਜ਼ ਹੁੰਦੀ ਹੈ, ਉਹ ਲਾਗੂ ਕੀਤੀ ਜਾਵੇ। ਪੰਜਾਬ ਦੇ ਮੁੱਖ ਮੰਤਰੀ ਨੇ ਇਹ ਮਿਨੀਮਮ ਵੇਜਿਜ਼, ਜੋ ਸੈਂਟਰ ਸਰਕਾਰ ਦੇ ਫੰਡ ਵਿਚੋਂ ਪੈਸੇ ਲੈਣੇ ਹਨ, ਉਹ ਉਹਨਾਂ ਤੋਂ ਕਲੇਮ ਹੀ ਨਹੀਂ ਕੀਤੇ। ਲੰਮਾ ਸਮਾਂ ਇਹ 123 ਰੁਪਏ ਹੀ ਦਿੰਦੇ ਰਹੇ, ਜਦਕਿ ਹਰਿਆਣੇ ਵਿਚ 179 ਰੁਪਏ ਮਿਲਦੇ ਸਨ ਤੇ ਪੰਜਾਬ ਵਿਚ 123 ਰੁਪਏ, ਭਾਵ ਸਾਡੇ ਇਕ ਕਾਮੇ ਨੂੰ ਰੋਜ਼ ਦੇ 56 ਰੁਪਏ ਘੱਟ ਮਿਲਦੇ ਸਨ। ਇਹ ਪੰਜਾਬ ਦੇ ਹਾਕਮਾਂ ਦੀ ਨਰੇਗਾ ਦੇ ਵਿਰੋਧ ਵਿਚੋਂ ਹੀ ਗੱਲ ਵਾਪਰੀ ਹੈ। ਇੱਕ ਪਾਸੇ ਪੰਜਾਬ ਸਰਕਾਰ ਕਹਿੰਦੀ ਹੈ ਕਿ ਸੈਂਟਰ ਸਰਕਾਰ ਸਾਡੇ ਨਾਲ ਵਿਤਕਰਾ ਕਰਦੀ ਹੈ, ਇੱਕ ਪਾਸੇ ਇਹ ਹੈ ਕਿ ਨਰੇਗਾ 'ਚ ਸਾਨੂੰ ਪੈਸੇ ਕੇਂਦਰੀ ਨਰੇਗਾ ਫੰਡ ਵਿਚੋਂ ਮਿਲਣੇ ਹਨ ਅਤੇ ਪੰਜਾਬ ਸਰਕਾਰ ਕਲੇਮ ਹੀ ਨਹੀਂ ਭੇਜਦੀ ਕਿ ਸਾਨੂੰ ਇਸ ਰੇਟ ਤੇ ਪੈਸੇ ਭੇਜੋ ਤਾਂ ਇਸ ਕਰਕੇ ਪੈਸੇ ਘੱਟ ਮਿਲਦੇ ਹਨ। ਜੇ ਤੁਸੀਂ ਹਿੰਦੁਸਤਾਨ ਦੇ 2008 ਦੇ ਅੰਕੜਿਆਂ ਨੂੰ ਦੇਖੋ ਤਾਂ ਰਾਜਸਥਾਨ ਉਦੋਂ 6000 ਕਰੋੜ ਰੁਪਿਆ ਲੈਂਦਾ ਹੈ ਅਤੇ ਪੰਜਾਬ 96 ਕਰੋੜ ਲੈਂਦਾ ਹੈ, 100 ਕਰੋੜ ਵੀ ਪੂਰਾ ਨਹੀਂ ਕਰਦਾ। ਇਸ ਕਰਕੇ ਨਰੇਗਾ ਵਿਚ ਸਰਕਾਰਾਂ ਦੀ ਅਣਗਹਿਲੀ ਹੈ ਜਾਂ ਜਿਹੜੇ ਆਪਣੇ ਰਾਜ ਦੇ ਹਿੱਤਾਂ ਦੀ ਤਰਜਮਾਨੀ ਨਾ ਕਰਨੀ ਜਾਂ ਉਹਦੇ ਹੱਕ ਪ੍ਰਾਪਤ ਕਰਕੇ ਲੋਕਾਂ ਨੂੰ ਨਾ ਦੇਣੇ, ਇਹ ਉਹਦੇ ਵਿਚੋਂ ਨਿਕਲਦਾ ਹੈ।

ਸਵਾਲ : ਨਰੇਗਾ ਨੂੰ ਪਿੰਡਾਂ ਵਿਚ ਪਹੁੰਚਾਉਣ ਲਈ ਪ੍ਰਸ਼ਾਸਨ ਦਾ ਕੀ ਯੋਗਦਾਨ ਹੈ? ਕੀ ਪ੍ਰਸ਼ਾਸਨ ਤੇ ਪੰਚਾਇਤਾਂ ਨਰੇਗਾ ਮਜ਼ਦੂਰਾਂ ਦਾ ਵਧੀਆ ਸਾਥ ਦੇ ਰਹੀਆਂ ਨੇ ਜਾਂ ਨਹੀਂ?
ਉਤਰ: ਦੇਖੋ, ਜਿਹੜਾ ਪ੍ਰਸ਼ਸਾਨ ਹੈ, ਉਹ ਰਾਜ ਸਰਕਾਰ ਦੇ ਅਧੀਨ ਹੀ ਚੱਲਦਾ ਹੈ, ਭਾਵੇਂ ਇਹ ਕਾਨੂੰਨ ਹੀ ਬਣ ਗਿਆ ਹੈ। ਜੇ ਸਰਕਾਰ ਹੀ ਨਾ ਕਹੇ ਕਿ ਇਸਨੂੰ ਲਾਗੂ ਕਰਨਾ ਹੈ। ਫਿਰ ਨੀਚੇ ਜੋ ਪੰਚਾਇਤ ਮੰਤਰੀ ਹੈ, ਉਹ ਪੰਚਾਇਤ ਨੂੰ ਕੇਸ ਹੀ ਨਾ ਭੇਜੇ ਤਾਂ ਪੰਚਾਇਤਾਂ ਇਸ ਨੂੰ ਲਾਗੂ ਕਿਵੇਂ ਕਰ ਦੇਣਗੀਆਂ। ਇਸ ਕਰਕੇ ਇਹ ਗੱਲ ਵਾਪਰੀ ਕਿ ਸਰਕਾਰ ਦੀ ਜਿਹੜੀ ਇਹਦੇ ਪ੍ਰਤੀ ਗੈਰ-ਸੰਜੀਦਗੀ ਸੀ, ਉਹਦੇ ਵਿਚੋਂ ਇਹ ਹੋਇਆ ਕਿ ਇਸ ਕਾਨੂੰਨ ਨੂੰ ਥੱਲੇ ਤੱਕ ਲਿਜਾਣ ਵਿਚ ਮੁਸ਼ਕਿਲਾਂ ਆਈਆਂ। ਸਰਕਾਰ ਨੇ ਸਕੀਮ ਬਣਾ ਦਿੱਤੀ ਤੇ ਨਾਭੇ ਉਸਦਾ ਕੇਂਦਰ ਵੀ ਬਣਾ ਦਿੱਤਾ, ਕਿਤਾਬਾਂ ਛਾਪ ਦਿੱਤੀਆਂ ਗਈਆਂ, ਰੁਜ਼ਗਾਰ ਕਾਰਡ ਛਾਪ ਦਿੱਤੇ ਗਏ, ਜਿਹੜੇ ਰਜਿਸਟਰ ਸੀ ਉਹ ਛਾਪ ਦਿੱਤੇ ਗਏ ਤੇ ਉਹ 1 ਅਪ੍ਰੈਲ 2008 ਨੂੰ ਸਾਰੇ ਪੰਜਾਬ ਵਿਚ ਭੇਜ ਵੀ ਦਿੱਤੇ ਗਏ ਤੇ ਉਹਨਾਂ ਨੂੰ ਇਹ ਹਿਦਾਇਤ ਸੀ ਕਿ ਤੁਸੀਂ ਜਾਬ ਕਾਰਡ ਵੰਡਣੇ ਹਨ, ਪਰ ਉਹਨਾ ਨੇ ਕਾਰਡ ਹੀ ਨਹੀਂ ਵੰਡੇ। ਹੁਣ ਤੱਕ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਲੜ ਰਹੀ ਹੈ। ਅਜੇ ਵੀ ਪਿੰਡਾਂ ਵਿਚ ਜਾਬ ਕਾਰਡ ਨਹੀਂ ਵੰਡੇ ਗਏ। ਇਸ ਕਰਕੇ ਇਹ ਦੋਸ਼ ਸਿਰਫ ਨਾ ਪ੍ਰਸ਼ਾਸਨ ਨੂੰ ਜਾਂਦਾ ਅਤੇ ਨਾਂ ਹੀ ਪੰਚਾਇਤਾਂ ਨੂੰ ਜਾਂਦਾ ਹੈ। ਜਿੱਥੇ ਕਿਤੇ ਕਿਸੇ ਨੂੰ ਕਿਹਾ ਗਿਆ ਉਹਨਾਂ ਨੇ ਕਈ ਥਾਈਂ ਚੰਗਾ ਕੰਮ ਕਰ ਵੀ ਦਿੱਤਾ ਹੈ ਤੇ ਕਈ ਥਾਈਂ ਨਹੀਂ ਕੀਤਾ। ਜਿਹੜੇ ਸੈਂਟਰ ਫੰਡ ਵਿਚੋਂ 40,000 ਕਰੋੜ ਰੁਪਇਆ ਰੱਖਿਆ ਗਿਆ। ਹੁਣ ਦੀਆਂ ਇਕੋ ਹਫਤੇ ਪਹਿਲਾਂ ਦੀਆਂ ਰਿਪੋਰਆਂ ਨੇ ਇਸ ਸਾਲ ਕਿਉਂਕਿ ਆਪਣੇ ਚੋਣਾਂ ਦਾ ਸਾਲ ਸੀ। ਯੂ. ਪੀ. ਬਹੁਤ ਵੱਡਾ ਉੱਥੇ ਇਹਨਾਂ ਥਾਵਾਂ ਤੇ ਇਹ ਮਹੀਨਾ ਉਂਝ ਹੀ ਲੰਘ ਗਿਆ। 40,000 ਕਰੋੜ ਰੁਪਏ 'ਚੋਂ 21000 ਕਰੋੜ ਰੁਪਿਆ ਖਰਚ ਹੋਇਆ 19,000 ਕਰੋੜ ਰੁਪਿਆ ਖਰਚ ਨਹੀਂ ਹੋਇਆ ਤੇ ਇਹ ਸ਼ੰਕੇ ਵੀ ਤੁਹਾਨੂੰ ਪੜ੍ਹਾ ਦਿੰਦਾ ਹਾਂ। ਕਈ ਸਰਕਾਰੀ ਨੁਮਾਇੰਦਿਆਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਫੰਡ ਪੂਰੀ ਤਰ੍ਹਾਂ ਲੱਗ ਨਹੀਂ ਰਿਹਾ ਇਸ ਕਰਕੇ ਅਗਲੀ ਵਾਰ ਫੰਡ ਘਟਾ ਦਿਓ, ਜੇ ਇਹ ਘਟਾਵਾਂਗੇ ਤਾਂ ਕੁਦਰਤੀ ਹੈ ਕਿ ਜਾਬ ਵੀ ਘਟੇਗੀ, ਜਦਕਿ ਅਸੀਂ ਵਧਾਉਣ ਦੀ ਗੱਲ ਕਰਦੇ ਹਾਂ ਤੇ ਸਰਕਾਰੀ ਨੁਮਾਇੰਦੇ ਇਸ ਨੂੰ ਘਟਾਉਣ ਦੀ ਗੱਲ ਕਰਦੇ ਹਨ।

ਉੱਤਰ: ਉਹ ਇੱਕੋ ਹੀ ਹੈ ਕਿ ਪੰਜਾਬ ਵਿਚ ਜਿਵੇਂ ਕਾਂਗਰਸ ਨੇ ਸ਼ਹਿਰਾਂ ਤੇ ਇਸ ਕਾਨੂੰਨ ਨੂੰ ਲਾਗੂ ਨਹੀਂ ਕੀਤਾ, ਉਹਦਾ ਕਾਰਨ  ਕੀ ਸਮਝਦੇ ਹਨ? ਹਰ ਚੀਜ਼ ਦਾ ਬੜਾ ਡੂੰਘਾ ਅਰਥ ਹੁੰਦਾ ਹੈ। ਜੇ ਤੁਸੀਂ ਸ਼ਹਿਰੀ ਮਜ਼ਦੂਰ ਨੂੰ ਕੰਮ ਦਾ ਹੱਕ ਦੇ ਦਿਉਗੇ ਤਾਂ ਜਿਹੜੇ ਦਰਮਿਆਨੇ ਲੋਕਾਂ ਨੂੰ ਸਸਤੀ ਲੇਬਰ ਮਿਲ ਜਾਂਦੀ ਹੈ, ਜਿਵੇਂ ਘਰਾਂ 'ਚ ਕੰਮ ਕਰਨ ਲਈ ਔਰਤਾਂ ਚਲੀਆਂ ਜਾਂਦੀਆਂ ਨੇ ਭਾਂਡੇ ਮਾਂਜਣ, ਕਪੜੇ ਧੋਣ, ਸਫਾਈ ਕਰਨ ਆਦਿ ਲਈ। ਜੇ ਇਹ ਲੇਬਰ ਇਸ ਪਾਸੇ ਲੱਗ ਗਈ ਤਾਂ ਉਹਦਾ ਰੇਟ ਵਧ ਜਾਏਗਾ। ਇਸ ਕਰਕੇ ਉਹਨਾਂ ਨੇ ਇਸ ਨੂੰ ਸ਼ਹਿਰਾਂ 'ਚ ਲਾਗੂ ਨਹੀਂ ਕੀਤਾ। ਪਿੰਡਾਂ 'ਚ ਕਿਉਂਕਿ ਇਹ ਕੰਮ ਘੱਟ ਹੈ, ਪਿੰਡਾਂ ਦੇ ਕਿਸੇ-ਕਿਸੇ ਹੀ ਕਿਸਾਨ ਪਰਿਵਾਰ ਵਿਚ ਇਸ ਤਰ੍ਹਾਂ ਦਾ ਕੰਮ ਕਰਨ ਦੀ ਪ੍ਰਥਾ ਹੈ, ਨਹੀਂ ਤਾਂ ਸਾਰਾ ਕੰਮ ਜਿਹੜੀਆਂ ਪੇਂਡੂ ਔਰਤਾਂ ਨੇ ਭਾਵੇਂ ਉਹ ਅਮੀਰ ਵੀ ਨੇ, ਤਕਰੀਬਨ ਆਪਣਾ ਕੰਮ ਆਪ ਹੀ ਕਰਦੇ ਹਨ। ਇਸ ਕਰਕੇ ਨਰੇਗਾ ਨੂੰ ਸਿਰਫ ਪਿੰਡਾਂ ਵਿਚ ਵੰਡ ਦਿੱਤਾ, ਸ਼ਹਿਰਾਂ 'ਚ ਨਹੀਂ ਕੀਤਾ। ਤੁਹਾਡਾ ਸਵਾਲ ਹੈ ਕਿ ਇਸ ਗੈਰ-ਸੰਜੀਦਗੀ ਦਾ ਕੀ ਕਾਰਣ ਹੈ। ਉਹ ਇਹ ਜਿਹੜਾ ਮੱਧ ਵਰਗ ਹੈ, ਉਹ ਇਹ ਸਮਝਦਾ ਸੀ ਕਿ ਇਸ ਕਾਨੂੰਨ ਨੂੰ ਲਾਗੂ ਕਰਨ ਨਾਲ ਸ਼ਾਇਦ ਸਾਨੂੰ ਘਾਟਾ ਪੈ ਜਾਏ ਜੋ ਉਹਨਾਂ ਦੀ ਗਲਤ ਫਹਿਮੀ ਸੀ। ਜਿਵੇਂ-ਜਿਵੇਂ ਇਹ ਹੋਇਆ, ਉਹਨਾਂ ਨੇ ਤਾਂ ਪਹਿਲਾਂ ਪ੍ਰਚਾਰ ਹੀ ਇਹ ਕੀਤਾ ਜੋ ਕਿ ਹਾਸੇ ਵਾਲੀ ਗੱਲ ਹੈ ਕਿ ਤੁਸੀਂ ਕਿਸੇ ਪਿੰਡ ਚਲੇ ਜਾਓ ਤੇ ਉਥੇ ਨਰੇਗਾ ਬਾਰੇ ਪਹਿਲਾਂ ਇਹ ਪ੍ਰਚਾਰ ਕੀਤਾ ਗਿਆ ਕਿ ਨਰੇਗਾ ਅਧੀਨ ਤਾਂ ਟੱਟੀਆਂ ਸਾਫ ਕਰਵਾਉਣਗੇ, ਮਤਲਬ ਰੋਕਣ ਲਈ ਮੁਹਿੰਮ ਪਹਿਲਾਂ ਚਲੀ। ਜੇ ਕਾਰਡ ਬਣ ਗਏ ਤਾਂ ਫਿਰ ਕਹਿੰਦੇ ਕੰਮ ਨਾ ਮੰਗਿਓ ਨਹੀਂ ਤਾਂ ਤੁਹਾਡੀ ਪੈਨਸ਼ਨ ਕੱਟੀ ਜਾਵੇਗੀ। ਮਤਲਬ ਵਿਰੋਧ ਪਹਿਲਾਂ ਪਹੁੰਚਿਆ। ਇਹ ਹੈ ਉਹ ਮੁਸ਼ਕਿਲਾਂ, ਜਿਹੜੀ ਮਾਨਸਿਕਤਾ ਇਹਦੇ ਖਿਲਾਫ ਸੀ ਕਿ ਇਹਨਾਂ ਨੂੰ ਕੰਮ ਮਿਲੇਗਾ ਤਾਂ ਸ਼ਾਇਦ ਸਾਨੂੰ ਮਜ਼ਦੂਰ ਮਹਿੰਗਾ ਮਿਲੇਗਾ। ਇਹ ਉੱਚ ਵਰਗ ਜੋ ਰਾਜਨੀਤੀ ਤੇ ਕਾਬਜ਼ ਹੈ, ਉਸਨੇ ਪ੍ਰਸ਼ਾਸਨ ਨੂੰ ਤੇ ਹੋਰ ਅਮਲੇ ਨੂੰ ਰੋਕੀ ਰੱਖਿਆ।
ਸਵਾਲ : ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੀਆਂ ਕੀ-ਕੀ ਪ੍ਰਾਪਤੀਆਂ ਹਨ?
ਉੱਤਰ: ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਹੈ ਕਿ ਇਸ ਨੇ ਯੂਨੀਅਨ ਬਣਾ ਕੇ ਮੁੜ ਕੇ ਇਸਦੀ ਰਜਿਸਟਰੇਸ਼ਨ ਕਰਵਾਈ, ਜੋ ਇਹ ਹਰ ਸਾਲ ਮੈਂਬਰਸ਼ਿਪ ਕਰਦੀ ਹੈ ਤੇ ਮੈਂਬਰਸ਼ਿਪ ਕਰਨ ਤੋਂ ਪਿਛੋਂ ਲੋਕਾਂ ਨੂੰ ਟ੍ਰੇਨਿੰਗ ਵੀ ਦਿੰਦੀ ਹੈ। ਮੈਂ ਇਹ ਕਹਿ ਸਕਦਾ ਹਾਂ ਕਿ ਪੰਜਾਬ ਦੇ 7-8 ਜ਼ਿਲ੍ਹਿਆਂ ਵਿਚ ਤਾਂ ਮੈਂ ਖੁਦ ਉਹਨਾਂ ਦੇ ਕੈਂਪ ਅਟੈਂਡ ਕੀਤੇ ਹਨ ਆਪ ਜਾ ਕੇ ਉਹਨਾਂ ਨੂੰ ਪੜ੍ਹਾਉਣ ਦਾ ਕੰਮ ਕੀਤਾ। ਹੁਣ ਤਾਂ ਇਹ ਕਹਿ ਸਕਦਾ ਹਾਂ ਕਿ ਸੈਂਕੜਿਆਂ ਦੀ ਗਿਣਤੀ ਵਿਚ ਮੁ਼ੰਡੇ-ਕੁੜੀਆਂ ਨੇ ਜਿਹੜੇ ਉਹ ਟ੍ਰੇਂਡ ਹੋ ਗਏ ਹਨ। ਇਹ ਯੂਨੀਅਨ ਦੀ ਪ੍ਰਾਪਤੀ ਹੈ ਕਿ ਇਸ ਨੇ ਬਹੁਤ ਸਾਰਾ ਕੰਮ ਦਿਵਾਇਆ। ਮੈਂ ਕੱਲੇ ਮੁਕਤਸਰ ਜ਼ਿਲ੍ਹੇ 'ਚ ਕਹਿ ਸਕਦਾਂ ਕਿ ਪਿਛਲੇ ਸਾਲ 2010-11 ਵਿਚ ਅਤੇ 2011-12 ਵਿੱਚ ਵੀ  ਪਹਿਲੇ ਨੰਬਰ ਤੇ ਆਇਆ, ਜਿਥੋਂ ਅਸੀਂ ਪਹਿਲਾਂ ਕੰਮ ਸ਼ੁਰੂ ਕੀਤਾ ਸੀ। ਮੁਕਤਸਰ ਜ਼ਿਲ੍ਹੇ ਵਿਚ 22000 ਜਾਬ ਕਾਰਡ ਬਣੇ ਹਨ ਅਤੇ ਉਹਨਾਂ ਨੇ ਨਰੇਗਾ ਅਧੀਨ ਕੰਮ ਪ੍ਰਾਪਤ ਕੀਤਾ ਹੈ। ਮੁਕਤਸਰ ਜ਼ਿਲ੍ਹੇ ਵਿਚ ਪਿਛਲੇ ਸਾਲ ਮਜ਼ਦੂਰਾਂ ਨੂੰ ਮਜ਼ਦੂਰੀ ਦੇ ਰੂਪ ਵਿਚ ਨਰੇਗਾ ਅਧੀਨ 13.5 ਕਰੋੜ ਰੁਪਇਆ ਲੈ ਕੇ ਦਿੱਤਾ ਅਤੇ ਮੈਂ ਇਹ ਕਹਿ ਸਕਦਾ ਹਾਂ ਕਿ ਮੁਕਤਸਰ ਦੇ ਘਟੋ-ਘੱਟ 2 ਦਰਜਨ ਪਿੰਡ ਅਜਿਹੇ ਹੋਣਗੇ ਜਿਥੇ ਲਗਪਗ 20-25 ਪਰਿਵਾਰ ਅਜਿਹੇ ਹਨ ਜਿਨ੍ਹਾਂ ਨੇ 100-100 ਦਿਨ ਪੂਰਾ ਕੰਮ ਲਿਆ ਹੋਇਆ ਹੈ। ਇਹ ਇਹਦੀਆਂ ਪ੍ਰਾਪਤੀਆਂ 'ਚ ਹੈ।
ਸਵਾਲ : ਹੁਣ ਨਰੇਗਾ ਦੀਆਂ ਮੁੱਖ ਕਮਜ਼ੋਰੀਆਂ ਕੀ-ਕੀ ਹਨ ?
ਉਤਰ:  ਸਭ ਤੋਂ ਵੱਡੀ ਕਮਜ਼ੋਰੀ ਤਾਂ ਇਹ ਹੈ ਕਿ ਇਸ ਨੂੰ ਪੜ੍ਹੇ-ਲਿਖੇ ਲੜਕੇ-ਲੜਕੀਆਂ ਦੀ ਜ਼ਰੂਰਤ ਪੈਂਦੀ ਹੈ, ਕਿਉਂਕਿ ਜੋ ਨਰੇਗਾ ਕਾਮਿਆਂ ਨੇ ਕੰਮ ਲਿਖਤੀ ਰੂਪ ਵਿਚ ਮੰਗਣਾ ਹੈ। 14 ਦਿਨਾਂ ਤੋਂ ਘੱਟ ਕੰਮ ਮੰਗ ਨਹੀਂ ਸਕਦੇ ਜੇ 100 ਦਿਨ ਕੰਮ ਪੂਰਾ ਕਰਨਾ ਤਾਂ 7 ਵਾਰ ਕੰਮ ਮੰਗਿਆ ਜਾਂਦਾ ਹੈ। ਜੇ 7 ਵਾਰੀ ਕੰਮ ਮੰਗਣੈ ਤਾਂ ਉਹਨਾਂ ਨੂੰ ਟ੍ਰੇਨਿੰਗ ਹੋਣੀ ਚਾਹੀਦੀ ਹੈ ਕਿ ਜਦ ਬਾਹਰ ਹੋਰ ਕੰਮ ਮਿਲਦੈ ਤਾਂ ਉਦੋਂ ਉਹ ਨਰੇਗਾ ਵਿਚ ਕੰਮ ਨਾ ਮੰਗਣ ਤਾਂ ਕਿ ਉਹਨਾਂ ਲੋਕਾਂ ਨੂੰ ਵੀ ਵਿਰੋਧ ਨਾ ਕਰਨਾ ਪਵੇ ਜੋ ਕਹਿੰਦੇ ਹਨ ਕਿ ਜਦੋਂ ਅਸੀਂ ਝੋਨਾ ਲਾਉਣਾ ਹੋਵੇਗਾ ਉਦੋਂ ਜੇ ਇਹ ਨਰੇਗਾ ਦਾ ਕੰਮ ਕਰਨਗੇ ਤਾਂ ਮਜ਼ਦੂਰ ਕਿਥੋਂ ਆਉਣਗੇ? ਇਸ ਲਈ ਟ੍ਰੇਂਡ ਮੁੰਡੇ-ਕੁੜੀਆਂ ਚਾਹੀਦੇ ਹਨ, ਜੋ ਇਹਨਾਂ ਨੂੰ ਅਰਜ਼ੀਆਂ ਭਰਾ ਕੇ, ਰਸੀਦਾਂ ਪ੍ਰਾਪਤ ਕਰਾ ਕੇ ਤੇ ਉਹਨਾਂ ਨੂੰ ਸਮੇਂ ਸਿਰ ਕੰਮ ਦਿਵਾ ਕੇ ਫਿਰ ਉਹਨਾਂ ਦੇ ਕੀਤੇ ਕੰਮ ਅਤੇ ਬਾਕੀ ਬਚੇ ਦਿਨਾਂ ਦਾ ਹਿਸਾਬ ਕਰਨ, ਭਾਵ ਸਿਸਟਮ ਦੇ ਮੁਤਾਬਕ ਚੱਲੇ ਉਹ ਕੀਤੇ ਕੰਮ ਦੇ ਦਿਨ ਤੇ ਬਾਕੀ ਬਚੇ ਦਿਨਾਂ ਦਾ ਹਿਸਾਬ ਕਰਨ ਭਾਵ ਸਿਸਟਮ ਦੇ ਮੁਤਾਬਿਕ ਚੱਲੇ। ਦੂਜੀ ਇਸ ਦੀ ਕਮਜ਼ੋਰੀ ਇਹ ਹੈ ਕਿ ਕਿਸੇ ਵੀ ਕਾਨੂੰਨ ਨੂੰ ਲਾਗੂ ਕਰਨ ਲਈ ਇੱਛਾ ਸ਼ਕਤੀ ਦੀ ਜ਼ਰੂਰਤ ਪੈਂਦੀ ਹੈ, ਜੇਕਰ ਸਰਕਾਰ ਇਹ ਗੱਲ ਸਮਝ ਜਾਵੇ ਕਿ ਸੈਂਟਰ ਦਾ ਫੰਡ ਹੈ। ਜਿਹੜਾ ਕੰਮ ਮਿਲਣੈਂ ਕਾਨੂੰਨ ਅਨੁਸਾਰ ਅੱਧਾ ਕੰਮ ਪਿੰਡ ਵਿਚ ਮਿਲਣੈਂ, ਅੱਧਾ ਕੰਮ ਪਿੰਡ ਦੇ ਬਾਹਰ ਦੂਰ ਜਾ ਕੇ ਕੰਮ ਕਰਨੈ, ਜੇ 5 ਕਿ.ਮੀ. ਤੋਂ ਦੂਰ ਜਾ ਕੇ ਕੰਮ ਕਰੇਗਾ ਉਹਨੂੰ 10% ਵੇਜ਼ ਰੇਟ ਦਾ ਆਉਣ-ਜਾਣ ਦੇ ਭੱਤੇ ਕੀ ਸ਼ਕਲ ਵਿਚ ਵੱਧ ਦੇਣਾ। ਜੇ ਸੈਂਟਰ ਇਸ ਗੱਲ ਨੂੰ ਸਮਝ ਲਵੇ ਕਿ ਅਸੀਂ ਪਿੰਡਾਂ ਦਾ ਵਿਕਾਸ ਕਰ ਸਕਦੇ ਹਾਂ, ਪਿੰਡਾਂ ਨੂੰ ਸੋਹਣੇ ਬਣਾ ਸਕਦੇ ਹਾਂ, ਇਕ ਉਦਾਹਰਨ ਲੈ ਲਉ ਕਿ ਜੇ ਪਿੰਡ ਵਿਚੋਂ ਗੰਦਾ ਪਾਣੀ ਕੱਢ ਦਿਉ ਤਾਂ ਪਿੰਡ ਸਾਫ ਹੋ ਜਾਵੇਗਾ, ਛੱਪੜ ਦਾ ਪਾਣੀ ਸਾਫ ਕਰ ਦਿਉ, ਜਿਸਨੂੰ ਪਸ਼ੂ ਪੀਣਗੇ ਤਾਂ ਉਹ ਦੁੱਧ ਵਧੀਆ ਦੇਣਗੇ, ਕਿਉਂਕਿ ਜੇ ਮਾੜੀ ਖੁਰਾਕ ਹੈ ਤਾਂ ਦੁੱਧ ਵੀ ਮਾੜਾ ਹੋਵੇਗਾ। ਮਤਲਬ ਪਿੰਡ ਵਿੱਚ ਵਾਤਾਵਰਨ ਵੀ ਸਾਫ ਹੋਵੇਗਾ ਅਤੇ ਲੋਕਾਂ ਦੀ ਸਿਹਤ ਵੀ ਵਧੀਆ ਹੋਵੇਗੀ। ਛਪੜਾਂ ਦੀ ਗੱਲ ਹੋਵੇ, ਸੂਏ-ਕੱਸੀਆਂ ਦੀ ਗੱਲ ਹੋਵੇ, ਰਾਹਾਂ ਪਹੀਆਂ ਦੀ ਗੱਲ ਹੋਵੇ, ਜਿਹੜੇ ਪਾਣੀ ਖਾਲ ਹੈ, ਉਹਨਾਂ ਦੀ ਗੱਲ ਹੋਵੇ ਜੇ ਇਹਨੂੰ ਵਧੀਆਂ ਢੰਗ ਨਾਲ ਚਲਾਇਆ ਜਾਵੇ ਤਾਂ ਇਹ ਆਪਣੇ ਆਪ ਵਿਚ ਬਹੁਤ ਹੀ ਫਾਇਦੇਮੰਦ ਹੁੰਦੈ। ਪਰ ਸਰਕਾਰ ਨੇ ਇਸ ਦ੍ਰਿਸ਼ਟੀਕੋਣ ਤੋਂ ਪਹਿਲਾਂ ਇਹਨੂੰ ਨਹੀਂ ਲਿਆ। ਹੁਣ ਕੁਝ ਥਾਵਾਂ ਤੇ ਅੱਗੇ ਨਾਲੋਂ ਸਥਿਤੀ ਸੁਧਰੀ ਹੈ। ਕਿਉਂਕਿ ਪਹਿਲਾਂ ਇਹ ਸਮਝਦੇ ਸੀ ਕਿ ਸ਼ਾਇਦ ਗਰੀਬਾਂ ਦਾ ਹੀ ਹੈ। ਜਿਹੜੇ ਕਿਸਾਨ ਟੁੱਟ ਗਏ ਜ਼ਮੀਨ ਤੋਂ ਹੁਣ ਉਹਨਾਂ ਦੇ ਪਰਿਵਾਰਾਂ ਨੇ ਵੀ ਕਾਰਡ ਬਣਾ ਲਏ ਹਨ ਅਤੇ ਇੱਕ-ਇਕ ਪਿੰਡ ਵਿੱਚ 60-60 ਕਿਸਾਨ ਪਰਿਵਾਰ ਹਨ ਜਿਨ੍ਹਾਂ ਨੇ ਨਰੇਗਾ ਅਧੀਨ ਜਾਬ ਕਾਰਡ ਬਣਾ ਲਏ ਹਨ। ਜਿਸ ਦੇ ਮੈਂ ਸਬੂਤ ਦੇ ਸਕਦਾਂ ਤੇ ਤੁਹਾਨੂੰ ਦਿਖਾ ਵੀ ਸਕਦਾ ਹਾਂ। ਕਿਉਂਕਿ ਜੇ ਹੋਰ ਕਿਤੇ ਕੰਮ ਨਹੀਂ ਮਿਲਦਾ ਤੇ ਜੇ ਘਰ ਵਿਚ ਹੀ 100 ਦਿਨ ਦਾ ਕੰਮ ਮਿਲ ਜਾਵੇ ਤਾਂ ਕੀ ਮਾੜਾ ਹੈ। ਸਭ ਤੋਂ ਵੱਡੀ ਚੀਜ਼ ਇਹਦੇ ਬਾਰੇ ਸ਼ਡਿਊਲ ਕਾਸਟ ਪਰਿਵਾਰਾਂ ਲਈ ਇਹ ਸੀ ਕਿ ਕੰਮ ਖੇਤੀ ਦਾ ਉਹ ਆਪਣਾ ਕਰ ਸਕਦੇ ਹਨ। ਜਮੀਨ ਪੱਧਰੀ ਕਰਨੀ ਹੈ, ਬੀਜਣੀ ਹੈ, ਵਾਹੁਣੀ ਹੈ, ਪਾਣੀ ਲੈ ਕੇ ਜਾਣ ਦਾ ਨਿਕਾਸ ਦਾ ਜੋ ਵੀ ਕੰਮ ਕਰਨ ਤੇ ਪੈਸੇ ਉਹਨਾਂ ਨੂੰ ਨਰੇਗਾ 'ਚੋ ਮਿਲ ਸਕਦੇ ਸੀ ਸਹਾਇਕ ਦੇ ਤੌਰ ਤੇ, ਮਤਲਬ ਇਹ ਇਸ ਪਾਸੇ ਵੀ ਜਾਣਾ ਚਾਹੀਦਾ ਹੈ। ਪਰ ਇਹਦੇ ਲਈ ਜਿਹੜਾ ਮੈਨੂਅਲ ਲੇਬਰ ਤੱਕ ਰੱਖਿਆ ਗਿਆ, ਇਹ ਇੱਕ ਸਭ ਤੋਂ ਵੱਡੀ ਜ਼ਿਆਦਤੀ ਹੈ ਉਹਨਾਂ ਨਾਲ। ਕੀ ਗੱਲ ਨਰੇਗਾ ਮਜ਼ਦੂਰ ਮਸ਼ੀਨ ਨਹੀਂ ਵਰਤ ਸਕਦੇ? ਉਹਨਾਂ ਦਾ ਕੰਮ ਦਿਹਾੜੀ ਸਮਾਂ ਘੱਟ ਕਰਨਾ ਚਾਹੀਦੈ ਤੇ ਮਸ਼ੀਨੀਰੀ ਦੀ ਵਰਤੋਂ ਕਰਨੀ ਚਾਹੀਦੀ ਹੈ, ਜਦੋਂ ਮਸ਼ੀਨਰੀ ਖੜੀ ਹੈ ਤਾਂ ਮਨੁੱਖ ਨੂੰ ਤੰਗ ਕਰਕੇ ਪੈਸੇ ਦੇਣ ਦਾ ਕੰਮ ਨਹੀਂ ਹੋਣਾ ਚਾਹੀਦਾ। ਇਹ ਇਹਦੇ 'ਚ ਸੁਧਾਰਾਂ ਦੀ ਲੋੜ ਹੈ। 
ਸਵਾਲ: ਨਰੇਗਾ ਵਿਚ ਹੋਰ ਕੀ-ਕੀ ਸੁਧਾਰ ਹੋਣੇ ਚਾਹੀਦੇ ਹਨ?
ਜਵਾਬ: ਜਿੰਨ੍ਹਾ ਵੱਡਾ ਸਾਡੇ ਦੇਸ਼ ਵਿੱਚ ਆਰਥਿਕ ਪਾੜਾ ਬਣ ਗਿਆ, ਨਰੇਗਾ ਨੂੰ ਮਸ਼ੀਨਰੀ ਨਾਲ ਜੋੜ ਕੇ ਇਹਨੂੰ ਘਰ ਬਣਾਉਣ ਤੱਕ ਲਿਜਾਣਾ ਚਾਹੀਦਾ ਤਾਂ ਕਿ ਲੋਕਾਂ ਨੂੰ ਸਸਤੇ ਘਰ ਬਣਾ ਕੇ ਦਿੱਤੇ ਜਾਣੇ ਚਾਹੀਦੇ ਹਨ। ਦੂਜੀ ਗੱਲ ਇਹਦਾ ਬੱਜਟ ਵਧਾ ਕੇ ਤਿੰਨ ਗੁਣਾ ਕਰਨਾ ਚਾਹੀਦਾ ਹੈ। ਤਿੰਨ ਗੁਣਾ ਕਰਨ ਦੇ ਨਾਲ-ਨਾਲ ਇਹਦੀ ਜਿਹੜੀ ਔਸਤ ਹੈ, ਜਿਵੇਂ ਤੁਸੀਂ ਕਿਹਾ ਕਿ ਕੰਮ ਦਾ ਔਸਤ ਦਿਨ 18 ਪ੍ਰਤਿਸ਼ਤ ਹੀ ਬਣਦੇ ਹਨ ਭਾਵ 18 ਦਿਨ ਹੀ ਕੰਮ ਮਿਲਿਆ ਤੇ ਉਹ 100 ਦਿਨ ਬਣਦਾ ਨਹੀ। ਕਿਸੇ ਨੂੰ ਜਰਾ ਨਹੀਂ ਮਿਲਿਆ ਜਦਕਿ ਉਹ ਅਨਰੋਲ ਹੋਇਆ ਹੈ, ਪਰ ਉਹਨੂੰ ਜਾਣਕਾਰੀ ਨਹੀਂ ਹੈ। ਉਹਨੇ ਕੰਮ ਦੀ ਕੰਮ ਹੀ ਨਹੀਂ ਕੀਤੀ ਤੇ ਕਿਸੇ ਨੂੰ ਕੰਮ 50 ਦਿਨ ਮਿਲ ਗਿਆ, ਭਾਵ ਕੰਮ ਦੀ ਔਸਤ 18 ਨਿਕਲੀ ਹੈ। ਇਹ ਕੰਮ ਦੀ ਔਸਤ ਵਧਣੀ ਚਾਹੀਦੀ ਹੈ। ਇਹਦੇ ਨਾਲ ਹੀ ਸਾਲ ਵਿਚ 100 ਦਿਨ ਦੀ ਬਜਾਏ 200 ਦਿਨ ਦਾ ਕੰਮ ਮਿਲਣਾ ਚਾਹੀਦਾ ਹੈ ਤੇ ਦਿਹਾੜੀ ਦਾ ਰੇਟ ਵੀ ਅੱਜ ਦੇ ਸਮੇਂ 300 ਰੁਪਏ ਤੋਂ ਕਿਸੇ ਵੀ ਹਾਲਤ ਵਿੱਚ ਘੱਟ ਨਹੀਂ ਹੋਣਾ ਚਾਹੀਦਾ। ਇਹਦੇ ਵਿਚ ਮਸ਼ੀਨ ਵੀ ਵਰਤੀ ਜਾਣੀ ਚਾਹੀਦੀ ਹੈ। ਜਿਹੜਾ ਮਨੁੱਖੀ ਹੱਕ ਹੈ ਉਹ ਬਣਨਾ ਚਾਹੀਦਾ ਹੈ। ਕੰਮ ਦਿਹਾੜੀ ਸਮਾਂ ਘੱਟ ਕਰਨਾ ਚਾਹੀਦਾ ਹੈ। ਰਾਜਸਥਾਨ 'ਚ ਪਿੱਛੇ ਜਿਹੇ ਵਾਪਰਿਆ ਜਦੋਂ ਬਹੁਤ ਗਰਮੀ ਪਈ। ਪਿਛਲੇ ਸਾਲ ਤਾਂ ਉਹਦੇ ਵੱਖ-ਵੱਖ ਜ਼ਿਲਿਆਂ 'ਚ ਨੋਟੀਫਿਕੇਸ਼ਨ ਕਰਕੇ ਰਾਜਸਥਾਨ ਸਰਕਾਰ ਨੇ ਕੀਤਾ। ਕੁਝ ਨੂੰ ਕਿਹਾ ਕਿ 6-12 ਤੱਕ ਕੰਮ ਕਰੋ ਭਾਵ 8 ਘੰਟੇ ਦੀ ਜਗ੍ਹਾਂ 6 ਘੰਟੇ ਕਰ ਦਿੱਤਾ। ਕੁਝ ਥਾਵਾਂ ਤੇ ਕੀਤਾ ਕਿ ਉਹ 6-10 ਵਜੇ ਤੱਕ ਕੰਮ ਕਰਨਗੇ ਭਾਵ 4 ਘੰਟੇ ਕੀਤਾ। ਪਰ ਉਹਨਾਂ ਨੇ ਡੇਢ ਦੋ ਮਹੀਨੇ ਜਦ ਗਰਮੀ ਜ਼ਿਆਦਾ ਸੀ ਉਦੋਂ ਹੀ ਕੀਤਾ। ਜੇ ਇਹ ਉਦੋਂ ਕੀਤਾ ਜਾ ਸਕਦੈ ਤੇ ਇਹ ਜਨਰਲ ਕਿਉਂ ਨਹੀਂ ਕੀਤਾ ਜਾ ਸਕਦਾ ਤੇ ਇਹ ਕੀਤਾ ਜਾਣਾ ਚਾਹੀਦਾ ਹੈ। 
ਸਵਾਲ: ਨਰੇਗਾ ਆਉਣ ਨਾਲ ਦਿਹਾਤੀ ਮਜ਼ਦੂਰਾ ਨੂੰ ਤਾਂ ਫਾਇਦਾ ਕੀ ਹੈ ? ਕੀ ਕਿਸੇ ਹੋਰ ਵਰਗ ਨੂੰ ਵੀ ਇਹਦੇ ਨਾਲ ਫਾਇਦਾ ਹੋਇਆ ? 
ਉਤਰ: ਦੇਖੋ ਦਿਹਾਤੀ ਮਜ਼ਦੂਰਾਂ ਨੂੰ ਫਾਇਦਾ ਹੋਇਆ ਤੁਸੀਂ ਇਹ ਕਹੋ। ਮੈਂ ਇਹ ਸਮਝਦਾ ਕਿ ਮਜ਼ਦੂਰਾਂ ਨੂੰ ਫਾਇਦਾ ਸ਼ਬਦ ਨਾਲੋਂ ਜੇ ਕਹੋ ਕਿ ਰਾਹਤ ਮਿਲੀ ਹੈ, ਤਾਂ ਜ਼ਿਆਦਾ ਠੀਕ ਹੈ। ਫਾਇਦਾ ਤੇ ਰਾਹਤ ਵਿਚ ਥੋੜਾ ਜਿਹਾ ਫਰਕ ਹੈ। ਫਾਇਦਾ ਲਾਭ ਵਾਲੀ ਗੱਲ ਹੈ ਤੇ ਰਾਹਤ ਹੈ ਸੰਕਟ ਵਿਚੋਂ ਥੋੜਾ ਜਿਹਾ ਸਾਹ ਆਉਣਾ ਕਿ ਦਮ ਘੁਟਦਾ ਸੀ ਤੇ ਹਵਾ ਦਾ ਝੌਕਾ ਆਇਆ ਤੇ ਮੈਨੂੰ ਸਾਹ ਮਿਲਿਆ ਹੈ। ਇਹਦਾ ਸਭ ਤੋਂ ਵੱਡਾ ਫਾਇਦਾ ਪੂਰੇ ਦੇਸ਼ ਨੂੰ ਹੋਇਆ। ਜੇ ਲੋਕਾਂ ਦੀ ਖਰੀਦ ਸ਼ਕਤੀ ਵਧੇਗੀ ਤਾਂ ਜਿਹੜੀ ਚੀਜ਼ ਉਹ ਖਰੀਦਣਗੇ ਉਹਨਾਂ ਚੀਜ਼ਾਂ ਦੀ ਜਿਹੜੀ ਖਪਤ ਵੀ ਵਧੇਗੀ। ਜੋ ਨਵੀਆਂ ਚੀਜ਼ਾਂ ਪੈਦਾ ਕਰਨ ਲਈ ਸਰਕਲ ਪੈਦਾ ਕਰੇਗੀ। ਇਹ ਰੁਜ਼ਗਾਰ ਪੈਦਾ ਕਰਦੀ ਹੈ। ਇਹ ਦੇਸ਼ ਨੂੰ ਸੰਕਟ ਵਿੱਚ ਜਾਣ ਤੋਂ ਬਚਾਉਣ ਦਾ ਕੰਮ ਕਰਦੀ ਹੈ। ਜੇ ਦੁਨੀਆਂ ਦਾ ਖਾਸ ਕਰ ਸਰਮਾਏਦਾਰੀ ਮੁਲਕਾਂ ਦਾ ਜੋ ਵਿੱਤੀ ਸੰਕਟ ਵਿਚ ਫਸੇ ਹੋਏ ਹਨ। ਸਾਡੇ ਦੇਸ਼ ਵਿਚ ਜੇਕਰ ਵਿੱਤੀ ਸੰਕਟ ਤੋਂ ਬਚਣਾ ਹੈ ਤਾਂ ਫਿਰ ਇਸ ਨੂੰ 4-5 ਗੁਣਾ ਕਰ ਦੇਣਾ ਚਾਹੀਦੈ। ਮੈਂ ਗਰੰਟੀ ਨਾਲ ਕਹਿ ਸਕਦਾ ਹਾਂ ਕਿ ਜਿਹੜਾ ਉਹ ਵਿੱਤੀ ਸੰਕਟ ਦੁਨੀਆਂ 'ਚ ਆਇਆ ਹੋਇਆ ਉਹ ਸਾਡੇ ਦੇਸ਼ 'ਚ ਨਹੀਂ ਆਵੇਗਾ। ਫਿਰ ਇਹਦਾ ਫਾਇਦਾ ਸਾਰੇ ਵਰਗਾਂ ਨੂੰ ਹੋਵੇਗਾ ਕਿਉਂਕਿ ਕੰਮ ਪੈਦਾ ਹੋਵੇਗਾ। ਮਿਸਾਲ ਦੇ ਤੌਰ ਤੇ ਤੁਸੀਂ ਇੱਕ ਉਦਾਹਰਨ ਲੈ ਸਕਦੇ ਹੋ ਜੇ ਕਿਸੇ ਕੋਲ ਪੈਸੇ ਨਹੀਂ ਹੋਣਗੇ ਤਾਂ ਉਹ ਆਪਣੇ ਬੱਚਿਆਂ ਨੂੰ ਸਕੂਲ ਨਹੀਂ ਭੇਜ ਸਕੇਗਾ, ਤੇ ਜੇ ਕਿਸੇ ਪਰਿਵਾਰ ਕੋਲ ਪੈਸੇ ਹੋਣਗੇ ਤਾਂ ਉਹ ਆਪਣੇ ਬੱਚੇ ਨੂੰ ਸਕੂਲ ਵੀ ਭੇਜ ਸਕੇਗਾ ਅਤੇ ਜੇ ਬੱਚਾ ਸਕੂਲ ਜਾਵੇਗਾ ਤਾਂ ਸਾਨੂੰ ਹੋਰ ਨਵੇਂ ਅਧਿਆਪਕ ਵੀ ਚਾਹੀਦੇ ਹਨ ਤੇ ਉਨ੍ਹਾਂ ਅਧਿਆਪਕਾਂ ਨੂੰ ਤਨਖਾਹ ਵੀ ਚਾਹੀਦੀ ਹੈ ਜਾਂ ਕਹਿ ਲਓ ਕਿ ਜੇ ਕੋਈ ਬੱਚਾ ਬਿਮਾਰ ਹੋ ਜਾਵੇ ਤੇ ਜੇਕਰ ਟੱਬਰ ਕੋਲ ਇਲਾਜ ਲਈ ਪੈਸੇ ਹੋਣਗੇ ਤਾਂ ਉਹ ਬੱਚਿਆਂ ਦਾ ਇਲਾਜ ਵੀ ਕਰਵਾ ਸਕੇਗਾ, ਜੇ ਇਲਾਜ ਕਰਵਾ ਸਕੇਗਾ ਤਾਂ ਹੋਰ ਡਾਕਟਰ ਵੀ ਚਾਹੀਦੇ ਹਨ ਅਤੇ ਨਰਸਾਂ ਵੀ ਚਾਹੀਦੀਆਂ ਤੇ ਉਨ੍ਹਾਂ ਡਾਕਟਰਾਂ ਅਤੇ ਨਰਸਾਂ ਨੂੰ ਤਨਖਾਹ ਵੀ ਦੇਣੀ ਚਾਹੀਦੀ ਹੈ। ਇਸ ਕਰਕੇ ਇਹ ਪੂਰੇ ਵਿਕਾਸ ਨੂੰ ਗੇੜਾ ਦਿੰਦੈ, ਇਹ ਇੱਕ ਨਹੀਂ ਇਹ ਬਹੁ-ਦਿਸ਼ਾਵੀ ਫਾਇਦੇ ਵਾਲਾ ਕਾਨੂੰਨ ਹੈ। 
ਸਵਾਲ:  ਕੀ ਕਿਸਾਨਾਂ ਜ਼ਿਮੀਦਾਰਾਂ ਵਲੋਂ ਨਰੇਗਾ ਦਾ ਵਿਰੋਧ ਕੀਤਾ ਜਾ ਰਿਹਾ ਹੈ ? ਜੇ ਕੀਤਾ ਜਾ ਰਿਹਾ ਹੈ ਤਾਂ ਇਹ ਵਿਰੋਧ ਕਿਥੋਂ ਤੱਕ ਜਾਇਜ਼ ਹੈ ? 
ਉਤਰ: ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਕਿਸਾਨਾਂ ਵਲੋਂ ਵਿਰੋਧ ਸ਼ਬਦ ਸਾਇੰਟਫਿਕ ਨਹੀਂ ਹੈ। ਕਿਸਾਨ ਸ਼ਬਦ ਤੇ ਜ਼ਿਮੀਦਾਰ ਵਿੱਚ ਫਰਕ ਹੈ। ਜ਼ਿਮੀਦਾਰ ਤੋਂ ਭਾਵ ਉਹ ਜ਼ਮੀਨ ਦੇ ਮਾਲਕ ਜਿਹੜੇ ਖੁਦ ਕੰਮ ਨਹੀਂ ਕਰਦੇ ਤੇ ਭਾੜੇ ਦੀ ਕਿਰਤ ਨਾਲ ਆਪਣੀ ਖੇਤੀ ਕਰਦੇ ਹਨ। ਉਹ ਇਸ ਗੱਲ ਦੇ ਖਿਲਾਫ ਹਨ। ਪਰ ਜਿਹੜਾ ਕਾਮਾ ਜਿਸਨੂੰ ਕਿਸਾਨ ਕਹਿੰਦੇ ਹਾਂ, ਜਿਹੜਾ ਖੁਦ ਹੱਥੀ ਕੰਮ ਕਰਦਾ ਹੈ ਜਾਂ ਕਹਿ ਲਓ ਕਿ ਛੋਟੀ ਢੇਰੀ ਵਾਲਾ ਹੈ, ਜਿਹਦੇ ਕੋਲ ਢੇਰੀ ਇੰਨੀ ਛੋਟੀ ਹੈ ਕਿ ਉਹਨੂੰ ਆਪਣੀ ਕਿਰਤ ਕਿਤੇ ਵੇਚਣੀ ਪੈਂਦੀ ਹੈ। ਸਾਰੇ ਦਿਨ ਆਪਣੇ ਖੇਤ 'ਚ ਕੰਮ ਨਹੀਂ ਕਰ ਸਕਦਾ ਤਾਂ ਉਹਨੂੰ ਤਾਂ ਇਹ ਸਹਾਇਕ ਧੰਦੇ ਦੇ ਤੌਰ ਤੇ ਕੰਮ ਮਿਲ ਗਿਆ। ਸੋ ਉਹ ਕਿਸਾਨ ਨਰੇਗਾ ਦਾ ਵਿਰੋਧ ਨਹੀਂ ਕਰਦੇ। ਜੇ ਉਹਨਾਂ ਨੇ ਪਹਿਲਾਂ ਕਿਸੇ ਦੇ ਪ੍ਰਚਾਰ ਥੱਲੇ ਆ ਕੇ ਵਿਰੋਧ ਕੀਤਾ ਤਾਂ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਉਹਨਾਂ ਨੇ ਤਾਂ ਖੁਦ ਆਪਣੇ ਕਾਰਡ ਬਣਾਉਣੇ ਸ਼ੁਰੂ ਕਰ ਦਿੱਤੇ ਨੇ। ਇਸ ਕਰਕੇ ਨਾਂ ਤਾਂ ਇਹ ਜਾਇਜ਼ ਹੈ, ਤੇ ਜੇ ਕਿਸੇ ਕਿਸਾਨ ਨੇ ਕੀਤਾ ਵੀ ਹੈ ਤਾਂ ਗਲਤ ਫਹਿਮੀ ਨਾਲ ਕੀਤਾ। ਜਿਹੜੇ ਵੱਡੇ ਭੌਂ ਮਾਲਕ ਨੇ ਜਿਹੜੇ ਖੁਦ ਕੰਮ ਨਹੀਂ ਕਰਦੇ, ਉਹ ਇਹਦੇ ਖਿਲਾਫ ਹਨ, ਕਿਉਂਕਿ ਉਹ ਸਮਝਦੇ ਹਨ ਕਿ ਸਾਨੂੰ ਜੋ ਭਾੜੇ ਦਾ ਕਿਰਤੀ ਹੈ ਉਹ ਮਹਿੰਗਾ ਮਿਲੇਗਾ। ਇਹ ਵੀ ਉਹਨਾਂ ਦੀ ਗਲਤ ਫਹਿਮੀ ਹੈ। ਕਿਉਂਕਿ ਜੇ ਦੇਸ਼ ਹੀ ਵਿਕਾਸ ਨਹੀਂ ਕਰੇਗਾ ਤਾਂ ਉਹਨਾਂ ਦੀ ਜਿਨਸ (ਵਸਤੂ) ਦੇ ਭਾਅ ਵੀ ਡਿੱਗ ਪੈਣਗੇ। ਜੇ ਵੱਧ ਚੀਜ਼ ਵਿਕੇਗੀ ਤਾਂ ਉਹਨਾਂ ਦੀ ਜਿਨਸ ਦਾ ਮੁੱਲ ਵੀ ਵੱਧ ਹੋਣ ਲੱਗ ਪਵੇਗਾ। ਉਹ ਜਮਾਤ ਇਹਦਾ ਵਿਰੋਧ ਕਰੇਗੀ ਹੀ ਕਰੇਗੀ, ਪਰ ਕਿਸਾਨ ਇਹਦਾ ਵਿਰੋਧ ਨਹੀਂ ਕਰਦੇ। 
ਨਰੇਗਾ ਰੁਜਗਾਰ ਪ੍ਰਾਪਤ ਮਜਦੂਰ ਯੁਨੀਅਨ ਦੇ ਆਗੂ ਪਿੰਡਾਂ
 ਵਿੱਚ ਜਾ ਕੇ ਨਰੇਗਾ ਜਾਬ ਕਾਰਡ ਭਰਦੇ ਹੋਏ
ਸਵਾਲ: ਨਰੇਗਾ ਨੂੰ ਸਹੀ ਢੰਗ ਨਾਲ ਚਲਾਉਣ ਵਿੱਚ ਨਰੇਗਾ ਰੁਜ਼ਗਾਰੀ ਪ੍ਰਾਪਤ ਮਜ਼ਦੂਰ ਯੂਨੀਅਨ ਦਾ ਬਹੁਤ ਯੋਗਦਾਨ ਹੈ। ਉਹਨਾਂ ਨੂੰ ਕੀ-ਕੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ? 
ਉਤਰ: ਮੈਂ ਮੁਕਤਸਰ ਜ਼ਿਲ੍ਹੇ ਨੂੰ, ਮੁਕਤਸਰ ਛਡੋ ਮੈਂ ਫਰੀਦਕੋਟ ਜ਼ਿਲ੍ਹੇ ਨੂੰ ਵੀ ਕਹਿ ਸਕਦਾ ਤੇ ਮੋਗੇ ਜ਼ਿਲ੍ਹੇ ਨੂੰ ਵੀ ਚੰਗੀ ਤਰ੍ਹਾਂ ਜਾਣਦਾ ਹੈ। ਜੇ ਭੁਗੋਲਿਕ ਤੌਰ ਤੇ ਵੇਖਿਆ ਜਾਵੇ ਤਾਂ ਮੋਗਾ ਤਾਂ ਪੰਜਾਬ ਦਾ ਇਸ ਸਮੇਂ ਸੈਂਟਰ ਪੈਂਦਾ ਹੈ। ਸਭ ਤੋਂ ਵੱਡੀ ਸਮੱਸਿਆ ਤਾਂ ਇਹੀ ਸਾਹਮਣੇ ਆਈ ਹੈ ਕਿ ਜਿਹੜੀ ਅਨਪੜਤਾ ਹੈ ਉਹ ਸਭ ਤੋਂ ਵੱਡੀ ਮੁਸ਼ਕਿਲ ਹੈ। ਨਰੇਗਾ ਕਾਮਿਆਂ ਨੂੰ ਪਿੰਡਾਂ 'ਚ ਫਾਰਮ ਭਰਨ ਵਾਲਾ ਹੀ ਨਹੀਂ ਮਿਲਦਾ ਕਿ ਸਾਡੇ ਕੋਈ ਫਰਮ ਭਰ ਦੇਵੇ। ਮੈਂ ਪੰਜ-ਪੰਜ, ਛੇ-ਛੇ ਪੜੇ ਮੁੰਡੇ-ਕੁੜੀਆਂ ਸੱਦ ਕੇ ਉਹਨਾਂ ਨੂੰ ਫਾਰਮ ਭਰਨੇ ਸਿਖਾਏ ਤੇ ਉਹਨਾਂ ਤੋਂ ਕੰਮ ਸ਼ੁਰੂ ਕਰਵਾਇਆ। ਹੁਣ ਮੇਰੇ ਨਾਲ ਦੀ ਟੀਮ ਦੇ ਮੁੰਡੇ-ਕੁੜੀਆਂ ਜੋ ਸੈਂਕੜਿਆਂ ਦੀ ਗਿਣਤੀ 'ਚ ਨੇ 10-15 ਦੀ ਟੀਮ ਬਣਾ ਕੇ ਸਾਰੇ ਜ਼ਿਲ੍ਹਿਆਂ 'ਚ ਜਾਂਦੇ ਹਨ। ਜੋ ਸਾਰਾ ਕੰਮ ਸੰਭਾਲਦੇ ਹਨ। ਸਭ ਤੋਂ ਵੱਡੀ ਮੁਸ਼ਕਿਲ ਇਹ ਹੈ ਕਿ ਜਿਹੜਾ ਇਹ ਵਰਗ ਹੈ, ਜਿਸ ਕੋਲ ਕੰਮ ਹੀ ਕੋਈ ਨਹੀਂ, ਉਹਨਾਂ 'ਚ ਅਨਪੜਤਾ ਬਹੁਤ ਭਿਆਨਕ ਰੂਪ ਧਾਰੀ ਬੈਠੀ ਹੈ। ਇਸ ਕਰਕੇ ਉਹਨਾਂ ਨੂੰ ਇਹ ਸਿਖਾਉਣਾ ਬਹੁਤ ਜ਼ਰੂਰੀ ਹੈ, ਉਹ ਸਿੱਖ ਰਹੇ ਹੈ ਬੜੀ ਤੇਜ਼ੀ ਨਾਲ, ਕੋਈ ਵੀ ਅਜਿਹਾ ਕੰਮ ਨਹੀਂ ਹੁੰਦਾ ਜੋ ਸਿਖਾਇਆ ਨਹੀਂ ਜਾ ਸਕਦਾ। ਇਹ ਸਭ ਤੋਂ ਵੱਡੀ ਮੁਸ਼ਕਿਲ ਹੈ। ਦੂਜੀ ਮੁੱਖ ਸਮੱਸਿਆ ਹੈ ਕਾਨੂੰਨ ਦੀ ਵਾਕਫੀਅਤ। ਪੜੇ-ਲਿਖਿਆਂ ਨੇ ਪਹਿਲਾਂ ਇਹਨੂੰ ਸ਼ੁਰੂ ਨਹੀਂ ਕੀਤਾ। ਅਨਪੜਾਂ ਤੋਂ ਹੀ ਮੈਂ ਕਹਿ ਸਕਦਾ ਹੈ ਕਿ ਸ਼ੁਰੂ ਕਰਵਾਇਆ ਗਿਆ, ਬਹੁਤ ਵੱਡਾ ਹਿੱਸਾ ਅਤੇ ਕਈ ਲੀਡਰ ਵੀ ਉੇਹ ਹਨ, ਜੋ ਬਿਲਕੁਲ ਹੀ ਅਨਪੜ ਹਨ। ਲਿਖਣਾ ਉਹ ਕੱਖ ਨਹੀਂ ਜਾਣਦੇ, ਪਰ ਆਪਣਾ ਨਾਮ ਪਾਉਣਾ ਜ਼ਰੂਰ ਸਿਖਾ ਦਿੱਤਾ, ਤਾਂ ਕਿ ਪ੍ਰੈਸ ਨੋਟ ਦੇਣਾ ਜਾਂ ਕੁਝ ਹੋਰ ਕਰਨਾ, ਪਰ ਉਹ ਬੋਲ ਕੇ ਸਾਰਾ ਕੁਝ ਦੱਸ ਸਕਦੇ ਹਨ ਕਿ ਆਹ ਗੱਲ ਗਲਤ ਹੋਈ ਹੈ ਤੇ ਉਹਦੇ ਤੇ ਉਹ ਅਫਸਰਾਂ ਨਾਲ ਬਹਿਸ ਵੀ ਕਰ ਲੈਂਦੇ ਹਨ, ਪਰ ਫਿਰ ਵੀ ਇਹ ਸਮੱਸਿਆ ਵੱਡੀ ਹੈ। ਤੀਸਰੀ ਇਹ ਕਿ ਪਹਿਲਾਂ ਇਹਦੇ 'ਚ ਆਦਮੀ ਘੱਟ ਸਰਗਰਮ ਹੋਏ ਅਤੇ ਔਰਤਾਂ ਜਿਆਦਾ ਸਰਗਰਮ ਹੋਈਆਂ। ਇਸਦਾ ਕਾਰਣ ਇਹ ਵੀ ਹੈ ਕਿ ਪੇਂਡੂ ਖੇਤਰ ਵਿੱਚ ਆਦਮੀ ਸੀਰੀ ਲਗਦੇ ਸਨ ਜਾਂ ਬਾਹਰ ਕੰਮ ਕਰ ਲੈਂਦੇ ਸਨ ਜਾਂ ਹੋਰ ਕਮਾਈ ਕਰਕੇ ਲਿਆ ਕੇ ਟੱਬਰ ਨੂੰ ਦੇ ਦਿੰਦੇ ਸੀ ਭਾਵ ਉਹ ਪਹਿਲਾਂ ਰੁਝੇਵੇਂ 'ਚ ਸੀ ਤਾਂ ਹੀ ਘਰ ਚਲਦਾ ਸੀ ਤੇ ਔਰਤਾਂ ਬਿਲਕੁਲ ਵਹਿਲੀਆਂ ਸੀ। ਸੌ ਔਰਤਾਂ ਨੇ ਇਸ 'ਚ ਜਿਆਦਾ ਖਿੱਚ ਕੀਤੀ ਤੇ ਔਰਤਾਂ ਇਸ ਪਾਸੇ ਆਈਆਂ ਫਿਰ ਜੇ ਔਰਤਾਂ ਹੀ ਜ਼ਿਆਦਾ ਕੰਮ ਕਰ ਰਹੀਆਂ ਤੇ ਫਿਰ ਜਿਹੜੀ ਕੰਮ ਦੀ ਐਵਰੇਜ ਹੈ ਉਹ ਘੱਟ ਹੋਣ ਤੇ ਇਸ ਦਾ ਮਿਸਯੂਜ਼ ਕਰਦੇ ਨੇ। ਮਿਸਾਲ ਦੇ ਤੌਰ ਤੇ ਐਕਟ ਦੇ ਵਿੱਚ ਦਰਜ਼ ਹੈ ਕਿ ਜਦੋਂ ਤੁਹਾਡਾ ਕੰਮ ਕਰਵਾਉਣਾ ਹੈ ਤਾਂ ਉਸ ਕੰਮ ਦੇ ਤੁਹਾਨੂੰ ਸੈਂਟਰਫੰਡ ਵਿਚੋਂ ਵੇਜਸ ਮਿਲਣੇ ਹਨ। ਇਹਦੇ ਤਿੰਨ ਰੂਪ ਹਨ ਇੱਕ ਨੂੰ ਟਾਈਮ ਰੇਟ ਕਹਿੰਦੇ ਹਨ। ਮਿਸਾਲ ਦੇ ਤੌਰ ਤੇ ਸਾਡੇ ਦੇਸ਼ 'ਚ ਅੱਠ ਘੰਟੇ ਦਾ ਕੰਮ ਦਿਹਾੜੀ ਸਮਾਂ ਹੈ। ਜੋ ਵਿਅਕਤੀ 8 ਘੰਟੇ ਕੰਮ ਕਰਦਾ ਉਹਨੂੰ ਉਹਦੀ ਪੂਰੀ ਦਿਹਾੜੀ ਦੇ ਪੈਸੇ ਮਿਲਣਗੇ। ਦੂਸਰਾ ਰੂਪ ਹੈ ਉਹਨੂੰ ਪੀਸ ਰੇਟ ਕਹਿੰਦੇ ਹਨ ਕਿ ਤੁਸੀਂ ਕੋਈ ਕੰਮ ਕਰਦੇ ਹੋ। ਉਹਦੀ ਮਿਣਤੀ ਹੁੰਦੀ ਹੈ ਤੇ ਉਸ ਮਿਣਤੀ ਦੇ ਹਿਸਾਬ ਨਾਲ ਤੁਹਾਨੂੰ ਪੈਸੇ ਮਿਲਣਗੇ। ਇਹ ਕਾਨੂੰਨ ਇਸ ਕਰਕੇ ਸੀ ਕਿ ਜੇ ਕੋਈ ਤਕੜਾ ਬੰਦਾ ਉਹ ਵਧੇਰੇ ਕੰਮ ਕਰ ਸਕਦਾ, ਉਹ ਕਿਉਂ ਕਰੁਗਾ, ਜੇ ਉਹਨੂੰ ਉਹਦਾ ਲਾਭ ਹੀ ਨਹੀਂ ਮਿਲੇਗਾ। ਫਿਰ ਸਰਮਾਏਦਾਰੀ ਨੇ ਆਪ ਹੀ ਉਹਨੂੰ ਕਬੂਲ ਕਰ ਲਿਆ ਸੀ, ਜੇ ਕੋਈ ਤਕੜਾ ਬੰਦਾ ਪੀਸ ਰੇਟ ਤੇ ਵੱਧ ਕੰਮ ਕਰ ਲਉਗਾ ਤਾਂ ਉਹਨੂੰ ਆਪਣੇ-ਆਪ ਉਹਦੀ ਕਮਾਈ ਵੱਧ ਮਿਲੇਗੀ। ਇਥੇ ਨਰੇਗਾ ਵਿਚ ਇਸਨੂੰ ਉਲਟਾ ਕਰਕੇ ਲਾਗੂ ਕਰ ਦਿੱਤਾ, ਕਿ ਪੀਸ ਰੇਟ ਦੇ ਅਨੁਸਾਰ ਐਨਾ ਕੰਮ ਸੀ, ਜੇ ਐਨਾ ਨਹੀਂ ਕੀਤਾ ਤਾਂ ਤੁਹਾਡੇ ਪੈਸੇ ਕੱਟੇ ਜਾਣਗੇ, ਜਦੋਂ ਕਿ ਇਸ ਐਕਟ ਵਿੱਚ ਲਿਖਿਆ ਇਹ ਹੈ ਕਿ ਜੇ ਕੋਈ ਬੰਦਾ ਪੀਸ ਰੇਟ ਤੇ ਕੰਮ ਕਰ ਰਿਹਾ ਹੈ, ਜੇ ਉਹਨੇ ਟਾਈਮ ਪੂਰਾ ਕਰ ਦਿੱਤਾ ਤੇ ਉਹਦਾ ਕੰਮ ਪੂਰਾ ਨਹੀਂ ਹੋਇਆ, ਤਾਂ ਉਸ ਮਜ਼ਦੂਰ ਨੂੰ ਵੇਜਸ (ਮਜ਼ਦੂਰੀ) ਟਾਈਮ ਰੇਟ ਤੋਂ ਘੱਟ ਨਹੀਂ ਮਿਲੇਗੀ। ਪਰ ਇਥੇ ਮਿਣਤੀ ਕਰਕੇ ਉਸ ਮਜ਼ਦੂਰ ਨੂੰ ਮਜ਼ਦੂਰੀ ਦੇ ਪੈਸੇ ਦਿੱਤੇ ਜਾ ਰਹੇ ਹੈ, ਭਾਵ ਦਿਹਾੜੀ ਪੂਰੀ ਲੱਗੀ ਹੈ, ਤੇ ਦਿਹਾੜੀ ਦੇ 18 ਰੁਪਏ ਹੀ ਦਿੱਤੇ ਨੇ, ਉਹਦੀਆਂ ਉਦਾਹਰਣਾਂ ਵੀ ਮਿਲਦੀਆਂ ਨੇ। ਇਹ ਜੋ ਮਿਸਯੂਜ਼ ਹੋ ਰਿਹਾ, ਇਹ ਵੀ ਇੱਕ ਸਮੱਸਿਆ ਹੈ, ਇਹ ਤਾਂ ਹੀ ਹੋਵੇਗਾ ਜੇ ਅਨਪੜ੍ਹਾ ਦੂਰ ਹੋਵੇਗੀ। ਅਗਲੀ ਗੱਲ ਭੱਤੇ ਦੀ ਹੈ, ਬੜੀਆਂ ਥਾਵਾਂ ਤੇ ਉਹਨੂੰ ਪ੍ਰਸ਼ਾਸਨ ਨੇ ਪੂਰਾ ਨਹੀਂ ਕੀਤਾ। ਨਰੇਗਾ ਦੀਆਂ ਪੰਜ ਤਹਿਆਂ ਹਨ। ਸੈਂਟਰਲ ਨਰੇਗਾ ਕੌਂਸਲ ਦੇਸ਼ ਪੱਧਰ ਦੀ, ਸਟੇਟ ਨਰੇਗਾ ਕੌਂਸਲ ਸੂਬਾ ਪੱਧਰ ਦੀ, ਡਿਸਟਰਿਕ ਕੁਆਰਡੀਨੇਟਰ ਜ਼ਿਲਾ ਪੱਧਰ ਦੀ ਜਿਸ ਵਿਚ ਡਿਪਟੀ ਕਮਿਸ਼ਨਰ ਦੀ ਯੋਗਤਾ ਵਾਲਾ ਚਾਹੀਦਾ ਹੈ। ਇਸ ਤੋਂ ਬਾਅਦ ਪੀ.ਓ. ਆ ਜਾਂਦਾ ਹੈ, ਜਿਸ ਦੀ ਯੋਗਤਾ ਬੀ.ਡੀ.ਪੀ.ਓ. ਵਾਲੀ ਹੋਣੀ ਚਾਹੀਦੀ ਹੈ। ਪੰਜਵੀਂ ਗ੍ਰਾਮ ਪੰਚਾਇਤ ਹੈ, ਗ੍ਰਾਮ ਪੰਚਾਇਤ ਦੀਆਂ ਅੱਗੇ ਦੋ ਤਹਿਆਂ ਹਨ। ਇੱਕ ਗ੍ਰਾਮ ਪੰਚਾਇਤ ਜਿਹੜੀ ਇਲੈਕਟਡ ਹੈ, ਜਿਵੇਂ ਸਰਪੰਚ ਵਗੈਰਾ। ਇੱਕ ਹੈ ਗ੍ਰਾਮ ਸਭਾ, ਗ੍ਰਾਮ ਸਭਾ ਅਸਲ ਵਿਚ ਇਸਦੀ ਜਿੰਦ ਜਾਣ ਹੈ, ਜਿਸ ਨੂੰ ਸਾਰੇ ਪਿੰਡ ਦਾ ਇਕੱਠ ਵੀ ਕਹਿੰਦੇ ਹੈ। ਪਿੰਡ ਵਿਚ ਜੋ-ਜੋ ਕੰਮ ਕਰਵਾਉਣ ਵਾਲੇ ਹਨ ਉਹ ਗ੍ਰਾਮ ਸਭਾ ਨੇ ਹੀ ਤਹਿ ਕਰਨੇ ਹਨ। ਗ੍ਰਾਮ ਸਭਾ ਨੇ ਹੀ ਬੱਜਟ ਪਾਸ ਕਰਨਾ ਹੈ, ਉਸਨੇ ਹੀ ਉਹਦਾ ਆਡਿਟ ਕਰਨਾ ਹੈ। ਪਰ ਗ੍ਰਾਮ ਸਭਾ ਕਿਤੇ ਵੀ ਸਰਗਰਗਮ ਨਹੀਂ, ਚੁਣੇ ਹੋਏ ਸਰਪੰਚ ਹੀ ਅਧਿਕਾਰ ਲਈ ਬੈਠੇ ਹਨ। ਤੀਜਾ ਕੰਮ ਇਹ ਕੀਤਾ ਜਾਂਦਾ ਹੈ ਕਿ ਕੰਮ ਕਿਸੇ ਨੇ ਕੀਤਾ ਹੈ ਤੇ ਪੈਸੇ ਕਿਸੇ ਨੂੰ ਦਿੱਤੇ ਜਾਂਦੇ ਹਨ ਜਾਂ ਆਪਣੇ ਖੇਤ ਵਿਚ ਜਿਹੜੇ ਕੰਮ ਕਰਦੇ ਹਨ ਉਹਨਾਂ ਦੀ ਹਾਜ਼ਰੀ ਪਵਾਈ ਜਾਂਦੀ ਹੈ, ਇਸ ਤਰ੍ਹਾਂ ਦਾ ਭ੍ਰਿਸ਼ਟਾਚਾਰ ਕੀਤਾ ਜਾਂਦਾ ਹੈ। ਨਰੇਗਾ ਦੀਆਂ ਮਜ਼ਦੂਰ ਯੂਨੀਅਨਾਂ ਨੂੰ ਅਤੇ ਜੇਕਰ ਕੋਈ ਹੋਰ ਵੀ ਆਉਂਦਾ ਹੈ ਤਾਂ ਉਹਨਾਂ ਨੂੰ ਵੀ ਜਿਵੇਂ ਨਰੇਗਾ ਕੌਂਸਿਲਾ ਹਨ, ਉਹਨਾਂ ਵਿਚ ਪ੍ਰਤੀਨਿਧਤਾ ਦਿੱਤੀ ਜਾਵੇ ਤੇ ਇਹਨੂੰ ਪਾਰਦਰਸ਼ੀ ਢੰਗ ਨਾਲ ਕੀਤਾ ਜਾਵੇ। ਫਿਰ ਇਹ ਇਸ ਢੰਗ ਨਾਲ ਠੀਕ ਹੋ ਸਕਦਾ ਹੈ।
ਸਵਾਲ: ਨਰੇਗਾ ਪੇਂਡੂ ਲੋਕਾਂ ਲਈ ਰੁਜ਼ਗਾਰ ਦਾ ਵਧੀਆ ਸਾਧਨ ਹੈ। ਸ਼ਹਿਰੀ ਲੋਕਾਂ ਨੂੰ ਖਾਸਕਰ ਨੌਜਵਾਨ ਵਰਗ ਨੂੰ ਰੁਜ਼ਗਾਰ ਦੇਣ ਲਈ ਕੀ ਕੀਤਾ ਜਾ ਰਿਹਾ ਹੈ?
ਜਵਾਬ:  ਦੇਖੋ ਨੌਜਵਾਨ ਵਰਗ ਜ਼ਿਆਦਾ ਪ੍ਰਭਾਵਸ਼ਾਲੀ ਹੈ, ਸੋ ਅਸੀਂ ਇਹਦੀ ਗੱਲ ਕਰ ਲੈਂਦੇ ਹੈ, ਪਰ ਕੋਈ ਵੀ ਆਦਮੀ 18 ਸਾਲ ਤੱਕ ਉਹਦੀ ਪੜ੍ਹਾਈ ਪੂਰੀ ਕਰਨ, ਮਤਲਬ ਆਮਤੌਰ ਤੇ ਉਹ 10+2 ਤੱਕ ਦੀ ਪੜਾਈ ਪੂਰੀ ਕਰ ਜਾਂਦਾ ਹੈ। ਉਹਨੂੰ ਕਾਨੂੰਨ ਅਨੁਸਾਰ ਰੁਜ਼ਗਾਰ ਦਾ ਹੱਕ ਮਿਲਣਾ ਚਾਹੀਦਾ ਹੈ। 58 ਸਾਲ ਤੋਂ ਬਾਅਦ ਹਰ ਬੰਦੇ ਨੂੰ ਪੈਨਸ਼ਨ ਮਿਲਣੀ ਚਾਹੀਦੀ ਹੈ, ਕਿ ਇਸ ਬੰਦੇ ਨੇ ਆਪਣਾ ਯੋਗਦਾਨ ਪਾ ਦਿੱਤਾ ਤੇ ਹੁਣ ਇਸਦਾ ਬੁਢਾਪਾ ਨਹੀਂ ਰੁਲਣਾ ਚਾਹੀਦਾ। ਹਰ ਔਰਤ-ਮਰਦ ਨੂੰ ਪੈਨਸ਼ਲ ਮਿਲਣੀ ਚਾਹੀਦੀ ਹੈ। ਇਹ ਪੈਨਸ਼ਨ ਇੰਨ੍ਹੀ ਮਿਲਣੀ ਚਾਹੀਦੀ ਹੈ ਕਿ ਉਹ ਖੈਰਾਤ ਵਾਂਗ ਨਾ ਹੋਵੇ। ਉਹ ਉਹਦਾ ਕਾਨੂੰਨੀ ਹੱਕ ਬਣਨਾ ਚਾਹੀਦਾ ਹੈ। ਉਹ ਮਿਨੀਅਮ ਵੇਜਸ (ਘੱਟੋ ਘੱਟ ਉੱਜਰਤ) ਤੋਂ ਅੱਧੀ ਹੋਣੀ ਚਾਹੀਦੀ ਹੈ, ਉਹ ਤਾਂ ਹੀ ਜਿਊੂਂਦਾ ਰਹਿ ਸਕਦਾ ਹੈ। ਜਿਵੇਂ ਪੰਜਾਬ 'ਚ ਮਿਨੀਮਮ ਵੇਜਸ 4000 ਤੋਂ ਵੱਧ ਹੈ, ਇਸ ਕਰਕੇ ਘੱਟੋ-ਘੱਟ 2000 ਤਾਂ ਮਿਲਣਾ ਚਾਹੀਦਾ ਹੈ, ਜਿਹੜੇ 18 ਤੋਂ 58 ਸਾਲ ਦੇ ਲੋਕ ਹਨ, ਜਿਸ ਨੂੰ ਵਰਕ ਫੋਰਸ ਕਹਿੰਦੇ ਹਨ, ਉਹਨਾਂ ਨੂੰ ਕਾਨੂੰਨੀ ਤੌਰ ਤੇ ਰੁਜ਼ਗਾਰ ਦਾ ਹੱਕ ਮਿਲਣਾ ਚਾਹੀਦਾ ਹੈ, ਪੇਂਡੂ ਖੇਤਰ 'ਚ ਨਰੇਗਾ ਰਾਹੀਂ ਮਿਲਿਆ ਹੈ, ਜਿਸਨੂੰ ਅਨਪੜ੍ਹਾਂ ਦੇ ਖਾਤੇ 'ਚ ਰੱਖਕੇ ਕਰਦੇ ਹਨ ਤੇ ਇਸ ਨੂੰ ਪੜ੍ਹੇ-ਲਿਖੇ ਵਾਲੇ ਦੇ ਖਾਤੇ ਵਿਚ ਰੱਖ ਕੇ ਵੀ ਕਰਨਾ ਚਾਹੀਦਾ ਹੈ। ਪਰ ਇਸਦੇ ਨਾਲ ਹੀ ਇਹ ਸ਼ਹਿਰਾਂ ਵਿਚ ਵੀ ਕਰਨਾ ਚਾਹੀਦਾ ਹੈ। ਨਰੇਗਾ ਤੋਂ ਭਾਵ ਨੈਸ਼ਨਲ ਰੂਰਲ ਇੰਪਲਾਈਮੈਂਟ ਗਰੰਟੀ ਐਕਟ ਹੈ, ਸ਼ਹਿਰਾਂ ਵਿਚ ਇਹ ਨੈਸ਼ਨਲ ਅਰਬਨ ਇੰਪਲਾਈਮੈਟ ਗਰੰਟੀ ਐਕਟ ਵੀ ਕੀਤਾ ਜਾ ਸਕਦਾ ਹੈ ਜਾਂ ਅਰਬਨ ਤੇ ਰੂਰਲ ਕੱਟ ਕੇ ਪੂਰੇ ਦੇਸ਼ ਵਿਚ ਨੈਸ਼ਨਲ ਇੰਪਲਾਈਮੈਂਟ ਗਰੰਟੀ ਐਕਟ ਵੀ ਕੀਤਾ ਜਾ ਸਕਦਾ ਹੈ, ਤੇ ਇਹ ਕਰਨਾ ਚਾਹੀਦਾ ਹੈ।
ਸਵਾਲ: ਕੀ ਕਾਰਣ ਹੈ ਕਿ ਰੁਜ਼ਗਾਰ ਦੀ ਗਰੰਟੀ ਦਾ ਕਾਨੂੰਨ ਸ਼ਹਿਰਾਂ ਵਿਚ ਨਹੀਂ ਕੀਤਾ ਜਾ ਰਿਹਾ ? 
ਉਤਰ: ਦੇਸ਼ ਦੀ ਬਦਕਿਸਮਤੀ ਇਹ ਹੈ ਕਿ ਪਿੰਡ ਪਛੜ ਰਹੇ ਨੇ। ਸਿੱਖਿਆ ਦੇ ਖੇਤਰ ਵਿਚ ਪਿੰਡ ਪਛੜ ਰਹੇ ਹਨ। ਸਿੱਖਿਆ ਦੇ ਖੇਤਰ 'ਚ ਕੁੱਲ ਪੇਂਡੂ ਵਸੋਂ ਦਾ 3 ਜਾਂ 4 ਪ੍ਰਤੀਸ਼ਤ ਵਿਦਿਆਰਥੀ ਹੀ ਯੂਨੀਵਰਸਿਟੀਆਂ 'ਚ ਦਾਖਲ ਹੁੰਦੇ ਨੇ। ਸ਼ਹਿਰਾਂ ਦੇ ਮੁਕਾਬਲੇ ਸਿਹਤ ਸਹੂਲਤਾਂ ਪਿੰਡਾਂ 'ਚ ਨਹੀਂ ਹਨ। ਪੇਂਡੂ ਲੋਕਾਂ ਨੂੰ ਸ਼ਹਿਰਾਂ 'ਚ ਜਾ ਕੇ ਦਵਾਈ ਲੈਣੀ ਪੈਂਦੀ ਹੈ। ਪਿੰਡਾਂ ਵਿਚ ਨਾ ਸਿੱਖਿਆ ਸਹੁਲਤ ਅਤੇ ਨਾ ਹੀ ਸਿਹਤ ਦੀ ਸਹੂਲਤ ਹੈ। ਸ਼ਹਿਰਾਂ ਦਾ ਰਾਜਨੀਤੀ ਤੇ ਅਸਰ ਵਧੇਰੇ ਹੈ, ਜਦਕਿ ਪਿੰਡਾਂ 'ਚ ਘੱਟ ਹੈ। ਭਾਵੇਂ ਕਿ ਪਿੰਡਾਂ ਦੀਆਂ ਹੀ ਵੋਟਾਂ ਨਾਲ ਹੀ ਰਾਜ ਕੀਤਾ ਜਾਂਦਾ ਹੈ, ਪਰ ਜੋ ਰਾਜ ਕਰਦੇ ਹੈ, ਉਹ ਸ਼ਹਿਰਾਂ 'ਚ ਰਹਿੰਦੇ ਹਨ। ਉਦਾਹਰਣ ਦੇ ਤੌਰ ਤੇ ਹਲਕੇ ਦਾ ਐਮ.ਐਲ.ਏ. ਦਾ ਨਾਂ ਪਿੰਡ ਦੀ ਚੋਣ ਸੂਚੀ ਵਿਚ ਹੋਵੇਗਾ, ਪਰ ਉਹ ਪਿੰਡ ਵਿਚ ਨਹੀਂ ਰਹਿੰਦਾ ਉਹ ਸ਼ਹਿਰ 'ਚ ਰਹਿੰਦਾ ਹੈ। ਸ਼ਹਿਰਾਂ ਵਿੱਚ ਸਸਤੀ ਲੇਬਰ ਉਹਨਾਂ ਨੂੰ ਮਿਲੇ, ਸਸਤੇ ਸੇਵਾਦਾਰ ਮਿਲਣ, ਉਹ ਤਾਂ ਹੀ ਮਿਲ ਸਕਦੇ ਹਨ, ਜੇ ਉਹਨਾਂ ਕੋਲ ਕੋਈ ਹੋਰ ਰੁਜਗਾਰ ਨਹੀਂ ਹੋਵੇਗਾ। ਇਸ ਕਰਕੇ ਉਹਨਾਂ ਨੇ ਇਹ ਸ਼ਹਿਰਾਂ ਵਿਚ ਨਹੀਂ ਕੀਤਾ, ਪਰ ਕਿਉਂਕਿ ਹੁਣ ਬੇਰੁਜ਼ਗਾਰਾਂ ਦੀ ਗਿਣਤੀ ਹੀ ਇੰਨੀ ਵੱਡੀ ਹੋ ਗਈ ਹੈ, ਜੇ ਕੰਮ ਨਹੀਂ ਦਿਓਗੇ ਤਾਂ ਹੋਰ ਬਹੁਤ ਮੁਸ਼ਕਿਲਾਂ ਪੈਦਾ ਹੋਣਗੀਆਂ। ਇਸ ਕਰਕੇ ਹੁਣ ਇਹਨਾਂ ਨੂੰ ਸ਼ਹਿਰਾਂ 'ਚ ਵੀ ਕੰਮ ਦੇਣਾ ਪਵੇਗਾ, ਕਿਉਂਕਿ ਹੁਣ ਨਰੇਗਾ ਨੇ ਲੋਕਾਂ ਨੂੰ ਜਗਾਉਣ ਦਾ ਕੰਮ ਕੀਤਾ। 
ਸਵਾਲ: ਨਰੇਗਾ ਨੂੰ ਹੋਰ ਵਧੀਆ ਕਰਣ ਲਈ ਕੀ ਕੀਤਾ ਜਾਣਾ ਚਾਹੀਦਾ ? 
ਉਤਰ: ਪਹਿਲੀ ਗੱਲ ਇਸਨੂੰ ਪਾਰਦਰਸ਼ੀ ਕਰਨਾ ਚਾਹੀਦਾ। ਐਕਟ ਵਿਚ ਬਹੁਤੀਆਂ ਖਾਮੀਆਂ ਨਹੀਂ ਹਨ, ਇੱਕ ਹੀ ਵੱਡੀ ਖਾਮੀ ਹੈ, ਉਹ ਇਹ ਹੈ ਕਿ ਇਸ ਵਿਚ ਮਸ਼ੀਨ ਤੇ ਰੋਕ ਨਹੀਂ ਹੋਣੀ ਚਾਹੀਦੀ। ਮਸ਼ੀਨ ਦਾ ਸੁੱਖ ਨਰੇਗਾ ਕਾਮਿਆਂ ਨੂੰ ਵੀ ਮਿਲਣਾ ਚਾਹੀਦਾ। ਉਜ਼ਰਤ ਘੱਟ ਹੈ, ਉਹ ਵੀ ਵਧਣੀ ਚਾਹੀਦੀ ਹੈ। ਇਸ ਵਿਚ ਕੰਮ ਦੇ ਦਿਨਾਂ ਦੀ ਗਰੰਟੀ ਵੀ ਵਧਣੀ ਚਾਹੀਦੀ ਹੈ ਤੇ ਇਹਦੇ ਲਈ ਇੱਕ ਟੀਮ ਬਣਨੀ ਚਾਹੀਦੀ ਹੈ, ਇਹ ਟੀਮ ਉਹਨਾਂ ਦੀ ਬਣਨੀ ਚਾਹੀਦੀ ਹੈ ਜੋ ਸਹੀ ਮਾਇਨਿਆਂ ਵਿਚ ਨਰੇਗਾ ਕਾਮਿਆਂ ਦੇ ਸੇਵਾਦਾਰ ਹੋਣ ਉਹ ਭ੍ਰਿਸ਼ਟ ਨਹੀਂ ਹੋਣੇ ਚਾਹੀਦੇ। ਜੇ ਭਿਸ਼ਟਾਚਾਰ ਰੋਕ ਦਿੱਤਾ ਜਾਵੇ ਤੇ ਇਹ ਚੀਜ਼ਾ ਲਾਗੂ ਕਰ ਦਿੱਤੀਆਂ ਜਾਣ ਤਾਂ ਇਹ ਹਿੰਦੋਸਤਾਨ ਦੇ ਹੀ ਨਹੀਂ ਬਲਕਿ ਦੁਨੀਆਂ ਦੇ ਬਿਹਤਰੀਆਂ ਕਾਨੂੰਨਾਂ ਵਿਚੋਂ ਕਾਨੂੰਨ ਹੋਵੇਗਾ। 

Tuesday, November 27, 2012

ਲਿ. ਨਿ. ਤਾਲਸਤਾਏ ਤੇ ਆਧੁਨਿਕ ਕਿਰਤੀ ਲਹਿਰ.......ਲੈਨਿਨਵੀ.ਆਈ. ਲੈਨਿਨ

ਰੂਸ ਦੇ ਲਗਭਗ ਸਾਰੇ ਹੀ ਵੱਡੇ-ਵੱਡੇ ਸ਼ਹਿਰਾਂ ਦੇ ਰੂਸੀ ਮਜ਼ਦੂਰਾਂ ਨੇ ਹੁਣ ਤੱਕ ਲਿ. ਨਿ. ਤਾਲਸਤਾਏ ਦੀ ਮੌਤ ਦੇ ਸੰਬੰਧ ਵਿੱਚ ਆਪਣਾ ਪ੍ਰਤੀਕਰਮ ਦੇ ਦਿੱਤਾ ਹੈ ਤੇ, ਇੱਕ ਜਾਂ ਦੂਜੇ ਤਰੀਕੇ ਨਾਲ, ਇਸ ਲੇਖਕ ਵੱਲ, ਜਿਸ ਲੇਖਕ ਨੇ ਬੇਹੱਦ ਸ਼ਾਨਦਾਰ ਕਲਾ-ਕਿਰਤਾਂ ਸਿਰਜੀਆਂ, ਜਿੰਨ੍ਹਾਂ ਨੇ ਉਸਨੂੰ ਦੁਨੀਆਂ ਦੇ ਮਹਾਨ ਲੇਖਕ ਦੀਆਂ ਸਫਾਂ ਵਿੱਚ ਲਿਆ ਖੜਾ ਕੀਤਾ, ਤੇ ਇਸ ਚਿੰਤਕ ਵੱਲ ਆਪਣਾ ਵਤੀਰਾ ਪ੍ਰਗਟ ਕਰ ਦਿੱਤਾ ਹੈ ਜਿਸਨੇ ਅਥਾਹ ਸ਼ਕਤੀ, ਸਵੈ-ਵਿਸ਼ਵਾਸ ਤੇ ਸ਼ੁਹਿਰਦਤਾ ਨਾਲ ਆਧੁਨਿਕ ਰਾਜਸੀ ਤੇ ਸਮਾਜਕ ਪ੍ਰਬੰਧ ਦੇ ਬੁਨਿਆਦੀ ਲੱਛਣਾਂ ਸੰਬੰਧੀ ਕਈ ਸਵਾਲ ਉਠਾਏ। ਕੁੱਲ ਮਿਲਾ ਕੇ, ਇਹ ਵਤੀਰਾ ਅਖ਼ਬਾਰਾਂ ਵਿੱਚ ਛਪੀ ਉਸ ਤਾਰ ਵਿੱਚ ਪ੍ਰਗਟ ਹੁੰਦਾ ਹੈ ਜਿਹੜੀ ਤੀਜੀ ਦੂਮਾਂ ਵਿਚਲੇ ਮਜ਼ਦੂਰ ਡਿਪਟੀਆਂ ਵੱਲੋਂ ਭੇਜੀ ਗਈ ਸੀ।

ਲਿ. ਤਾਲਸਤਾਏ ਨੇ ਆਪਣਾ ਸਾਹਿਤਕ ਜੀਵਨ ਉੱਦੋਂ ਸ਼ੁਰੂ ਕੀਤਾ ਜਦੋਂ ਭੂਮੀ-ਗੁਲਾਮੀ ਅਜੇ ਕਾਇਮ ਸੀ ਪਰ ਐਸੇ ਸਮੇਂ, ਜਦੋਂ ਇਹ ਪਹਿਲਾਂ ਹੀ ਸਪਸ਼ਟ ਤੌਰ ਉੱਤੇ ਆਪਣੇ ਆਖਰੀ ਦਿਨ ਕੱਟ ਰਹੀ ਸੀ। ਤਾਲਸਤਾਏ ਦੀ ਮੁੱਖ ਸਰਗਰਮੀ ਰੂਸੀ ਇਤਿਹਾਸ ਦੇ ਉਸ ਦੌਰ ਵਿੱਚ ਆਉਂਦੀ ਹੈ ਜਿਹੜਾ ਇਸਦੇ ਦੋ ਮੋੜਾਂ- 1861 ਤੇ 1905- ਵਿਚਕਾਰ ਆਉਦਾ ਹੈ। ਇਸ ਸਾਰੇ ਦੌਰ ਵਿੱਚ ਭੂਮੀ-ਗੁਲਾਮੀ ਦੇ ਨਿਸ਼ਾਨ, ਇਸਦੀ ਸਿੱਧੀ ਰਹਿੰਦ-ਖੂੰਹਦ ਦੇਸ਼ ਦੇ ਸਾਰੇ ਆਰਥਕ (ਖਾਸ ਕਰਕੇ ਪਿੰਡ ਵਿੱਚ) ਤੇ ਰਾਜਸੀ ਜੀਵਨ ਵਿੱਚ ਭਰੀ ਪਈ ਸੀ। ਤੇ ਇਸਦੇ ਨਾਲ ਹੀ ਇਹ ਹੇਠਾਂ ਵੱਲੋਂ ਸਰਮਾਇਦਾਰੀ ਦੇ ਤੇਜ-ਚਾਲ ਵਾਧੇ ਦਾ ਤੇ ਉੱਪਰ ਵੱਲੋਂ ਇਸ ਨੂੰ ਠੋਸਣ ਦਾ ਦੌਰ ਸੀ।

 
ਲਿ. ਨਿ. ਤਾਲਸਤਾਏ

ਭੂਮੀ-ਗੁਲਾਮੀ ਦੀ ਰਹਿੰਦ ਖੂੰਹਦ ਕਿੰਨ੍ਹਾਂ ਚੀਜਾਂ ਵਿੱਚ ਪ੍ਰਗਟ ਹੁੰਦੀ ਸੀ ? ਸਭ ਤੋਂ ਵੱਧ ਤੇ ਸਭ ਤੋਂ ਸਪਸ਼ਟ ਇਸ ਤੱਥ ਵਿੱਚ ਕਿ ਰੂਸ ਵਿੱਚ, ਜੋ ਕਿ ਮੁੱਖ ਤੌਰ ੳੁੱਤੇ ਜਰਾਇਤੀ ਦੇਸ਼ ਹੈ, ਉਸ ਵੇਲੇ ਜਾਰਇਤ ਤਬਾਹ ਹੋਈ, ਕੰਗਾਲ ਬਣੀ ਕਿਸਾਨੀ ਦੇ ਹੱਥਾਂ ਵਿੱਚ ਸੀ ਜਿਹੜੀ ਪੁਰਾਣੀਆਂ ਸਾਮੰਤੀ ਅਲਾਟਮੈਟਾਂ ੳੁੱਪਰ, ਜਿਹੜੀਆਂ ਭੂਮੀਪਤੀਆਂ ਦੇ ਭਲੇ ਲਈ 1861 ਵਿੱਚ ਕੱਟੀਆਂ ਗਈਆਂ ਸਨ, ਦਕਿਆਨੂਸੀ, ਆਦਿ-ਕਾਲੀਨ ਢੰਗਾਂ ਨਾਲ ਕੰਮ ਕਰਦੀ ਸੀ। ਤੇ, ਦੂਜੇ ਪਾਸੇ, ਜਰਾਇਤ ਉਹਨਾਂ ਭੂਮੀਪਤੀਆਂ ਦੇ ਹੱਥਾਂ ਵਿੱਚ ਸੀ ਜਿਹੜੇ ਕੇਂਦਰੀ ਰੂਸ ਵਿੱਚ “ਵੱਖ ਕੀਤੀਆਂ ਜਮੀਨਾਂ”, (ਰੂਸ ਵਿੱਚ ਭੂਮੀ-ਗੁਲਾਮੀ ਦੇ ਖਾਤਮੇ ਵੇਲੇ ਕਿਸਾਨਾਂ ਤੋਂ ਖੋਹ ਲਈਆਂ ਗਈਆਂ ਜਮੀਨਾਂ) ਚਾਰਾਗਾਹਾਂ ਪਾਣੀ ਡਾਹੁਣ ਵਾਲੀਆਂ ਥਾਵਾਂ ਤੱਕ ਪਹੁੰਚ ਦੇਣ ਆਦਿ ਦੇ ਇਵਜ ਕਿਸਾਨਾਂ ਦੀ ਕਿਰਤ, ਉਹਨਾਂ ਦੇ ਲੱਕੜ ਦੇ ਹਲ੍ਹਾਂ ਤੇ ਘੋੜਿਆਂ ਨਾਲ ਜਮੀਨ ਦੀ ਵਾਹੀ ਕਰਦੇ ਸਨ। ਹਰ ਤਰ੍ਹਾਂ ਨਾਲ ਇਹ ਆਰਥਕਤਾ ਦਾ ਪੁਰਾਣਾ ਸਾਮੰਤੀ ਪ੍ਰਬੰਧ ਸੀ। ਇਸ ਸਾਰੇ ਦੌਰ ਵਿੱਚ ਰੂਸ ਦਾ ਰਾਜਸੀ ਪ੍ਰਬੰਧ ਵੀ ਸਾਮੰਤਵਾਦ ਨਾਲ ਭਰਿਆ ਪਿਆ ਸੀ। ਇਸਦਾ ਪਤਾ 1905 ਵਿੱਚ ਇਸਨੂੰ ਬਦਲਣ ਲਈ ਕੀਤੀਆ ਗਈਆਂ ਪਹਿਲੀਆਂ ਕਾਰਵਾਈਆਂ ਤੋਂ ਪਹਿਲਾਂ ਦੀ ਰਾਜ ਦੀ ਬਣਤਰ ਤੋਂ, ਰਾਜ ਦੇ ਮਾਮਲਿਆਂ ਉੱਪਰ ਭੂਮੀਪਤੀ ਰਾਠਾਂ ਦੇ ਪ੍ਰਧਾਨ ਪ੍ਰਭਾਵ ਤੋਂ ਤੇ ਅਫਸਰਾਂ ਨੂੰ ਦਿੱਤੀ ਗਈ ਅਸੀਮਤ ਤਾਕਤ ਤੋਂ ਲਗਦਾ ਹੈ, ਜਿੰਨ੍ਹਾਂ ਦਾ ਕਿ ਬੁਹਤਾ ਹਿੱਸਾ-ਖਾਸ ਕਰਕੇ ਉਚੇਰੇ ਅਹੁਦਿਆਂ ਦੇ- ਭੂਮੀਪਤੀ ਰਾਠ-ਘਰਾਣਿਆਂ ਵਿੱਚੋਂ ਹੁੰਦੇ ਸਨ।

1861 ਤੋਂ ਪਿੱਛੋਂ ਸੰਸਾਰ ਸਰਮਾਇਦਾਰੀ ਦੇ ਪ੍ਰਭਾਵ ਹੇਠ ਇਹ ਪੁਰਾਣਾ ਵੱਡ-ਪਿਤਰੀ ਰੂਸ ਤੇਜੀ ਨਾਲ ਖੇਰੂੰ-ਖੇਰੂੰ ਹੋਣ ਲੱਗ ਪਿਆ। ਕਿਸਾਨ ਇੰਝ ਭੁੱਖ ਦਾ ਸ਼ਿਕਾਰ ਹੋ ਰਹੇ ਸਨ, ਮਰਦੇ ਜਾ ਰਹੇ ਸਨ, ਤਬਾਹ ਹੋ ਰਹੇ ਸਨ, ਜਿਵੇਂ ਪਹਿਲਾਂ ਕਦੀ ਨਹੀਂ ਸੀ ਹੋਇਆ, ਸ਼ਹਿਰਾਂ ਨੂੰ ਨੱਠ ਰਹੇ ਸਨ ਤੇ ਜਮੀਨ ਛੱਡ ਰਹੇ ਸਨ। ਤਬਾਹ ਹੋਏ ਕਿਸਾਨਾਂ ਦੀ “ਸਸਤੀ ਮਜਦੂਰੀ” ਸਦਕਾ ਰੇਲਵੇ, ਮਿੱਲਾਂ ਤੇ ਫੈਕਟਰੀਆਂ ਦੀ ਉਸਾਰੀ ਵਿੱਚ ਤੇਜੀ ਆ ਗਈ। ਵੱਡੇ ਪੈਮਾਨੇ ਦੇ ਵਪਾਰ ਤੇ ਸਨਅਤ ਦੇ ਨਾਲ-ਨਾਲ ਰੂਸ ਵਿੱਚ ਭਾਰੀ ਵਿੱਤੀ ਸਰਮਾਏ ਦਾ ਵਿਕਾਸ ਹੋ ਰਿਹਾ ਸੀ।

ਪੁਰਾਣੇ ਰੂਸ ਦੇ ਸਾਰੇ ਪੁਰਾਣੇ “ਥੰਮ੍ਹਾਂ” ਦੀ ਇਹ ਤੇਜ, ਦੁਖਦਾਈ ਜਬਰਦਸਤ ਤਬਾਹੀ ਹੀ ਸੀ, ਜਿਹੜੀ ਕਲਾਕਾਰ ਤਾਲਸਤਾਏ ਦੀਆਂ ਕਿਰਤਾਂ ਵਿੱਚ, ਤੇ ਚਿੰਤਕ ਤਾਲਸਤਾਏ ਦੇ ਵਿਚਾਰਾਂ ਵਿੱਚ ਝਲਕਦੀ ਸੀ।

ਤਾਲਸਤਾਏ ਨੂੰ ਪਂੇਡੂ ਰੂਸ ਦਾ, ਭੂਮੀਪਤੀਆਂ ਤੇ ਕਿਸਾਨਾਂ ਦੇ ਜੀਵਨ-ਢੰਗ ਦਾ ਕਿਸੇ ਨਾਲੋਂ ਵੀ ਜਿਅਦਾ ਗਿਆਨ ਸੀ। ਆਪਣੀਆਂ ਕਲਾਤਮਕ ਕਿਰਤਾਂ ਵਿੱਚ ਉਸਨੇ ਇਸ ਜੀਵਨ ਦੇ ਐਸੇ ਚਿਤਰ ਖਿੱਚੇ, ਜਿਨ੍ਹਾਂ ਨੂੰ ਸੰਸਾਰ ਸਾਹਿਤ ਦੀਆਂ ਸਭ ਤੋਂ ਚੰਗੀਆਂ ਕਿਰਤਾਂ ਵਿੱਚੋਂ ਮੰਨਿਆਂ ਜਾਂਦਾ ਹੈ। ਪਂੇਡੂ ਰੂਸ ਦੇ ਸਾਰੇ “ਪੁਰਾਣੇ ਥੰਮ੍ਹਾਂ” ਦੀ ਜਬਰਦਸਤ ਤਬਾਹੀ ਨੇ ਉਸਦੇ ਧਿਆਨ ਨੂੰ ਤੀਖਣ ਕਰ ਦਿੱਤਾ, ਆਪਣੇ ਆਲੇ-ਦੁਆਲੇ ਵਾਪਰਦੀਆਂ ਚੀਜਾਂ ਵਿੱਚ ਉਸਦੀ ਦਿਲਚਸਪੀ ਨੂੰ ਡੂੰਘਿਆਂ ਕਰ ਦਿੱਤਾ, ਤੇ ਉਸਦੇ ਸਾਰੇ ਸੰਸਾਰ ਦ੍ਰਿਸ਼ਟੀਕੋਨ ਵਿੱਚ ਬੁਨਿਆਦੀ ਤਬਦੀਲੀ ਲੈ ਆਂਦੀ। ਜਨਮ ਤੇ ਵਿੱਦਿਆ ਵੱਲੋਂ ਤਾਲਸਤਾਏ ਰੂਸ ਵਿਚਲੇ ਸਰਵੁੱਚ ਭੂਮੀਪਤੀ ਰਾਠ-ਘਰਾਣਿਆਂ ਨਾਲ ਸੰਬੰਧ ਰਖਦਾ ਸੀ।ਇਸ ਮਾਹੌਲ ਦੇ ਸਾਰੇ ਰਿਵਾਇਤੀ ਵਿਚਾਰਾਂ ਨਾਲੋਂ ਉਸਨੇ ਨਾਤਾ ਤੋੜ ਲਿਆ ਤੇ ਆਪਣੀਆਂ ਮਗਰਲੀਆਂ ਕਿਰਤਾਂ ਵਿੱਚ ਉਸਨੇ ਸਾਰੀਆਂ ਸਮਕਾਲੀ ਰਾਜਕੀ, ਧਾਰਮਕ, ਸਮਾਜਕ ਤੇ ਆਰਥਕ ਸੰਸਥਾਵਾਂ ਉੱਪਰ ਸਖਤ ਆਲੋਚਨਾ ਨਾਲ ਹਮਲਾ ਕੀਤਾ, ਜਿਹੜੀਆਂ ਲੋਕਾਂ ਨੂੰ ਗੁਲਾਮ ਬਨਾਉਣ ਉੱਪਰ, ਉਹਨਾਂ ਦੀ ਕੰਗਾਲੀ ਉੱਪਰ, ਕਿਸਾਨਾਂ ਦੀ ਤੇ ਆਮ ਕਰਕੇ ਨਿੱਕੇ ਕਾਰੋਬਾਰ ਮਾਲਕਾਂ ਦੀ ਤਬਾਹੀ ਉੱਪਰ, ਧਿੰਗੋ-ਜੋਰੀ ਤੇ ਦੰਭ ੳੁੱਪਰ ਆਧਾਰਤ ਸਨ, ਜੋ ਕਿ ਉੱਪਰ ਤੋਂ ਲੈਕੇ ਹੇਠਾਂ ਤੱਕ ਸਾਰੇ ਸਮਕਾਲੀ ਜੀਵਨ ਵਿੱਚ ਭਰਿਆ ਪਿਆ ਸੀ।

ਤਾਲਸਤਾਏ ਦੀ ਆਲੋਚਨਾ ਨਵੀਂ ਨਹੀਂ ਸੀ। ਉਸਨੇ ਕੋਈ ਐਸੀ ਗੱਲ ਨਹੀਂ ਸੀ ਕਹੀ ਜਿਹੜੀ ਮਜ਼ਦੂਰ ਲੋਕਾਂ ਦੇ ਦੋਸਤਾਂ ਵੱਲੋਂ ਯੂਰਪੀ ਸਾਹਿਤ ਵਿੱਚ ਵੀ ਤੇ ਰੂਸੀ ਸਾਹਿਤ ਵਿੱਚ ਵੀ ਬੁਹਤ ਦੇਰ ਪਹਿਲਾਂ ਨਹੀਂ ਸੀ ਕਹੀ ਗਈ। ਪਰ ਤਾਲਸਤਾਏ ਦੀ ਆਲੋਚਨਾ ਦਾ ਆਪਣੇ ਵਰਗੀ ਆਪ ਹੋਣ ਤੇ ਇਸਦੀ ਇਤਿਹਾਸਕ ਮਹੱਤਤਾ ਇਸ ਤੱਥ ਵਿੱਚ ਹੈ ਕਿ ਇਸਨੇ ਐਸੀ ਤਾਕਤ ਨਾਲ, ਜਿਹੜੀ ਕਿ ਪ੍ਰਤਿਭਾ ਵਾਲੇ ਕਲਕਾਰ ਵਿੱਚ ਹੀ ਹੋ ਸਕਦੀ ਹੈ, ਇਸ ਦੌਰ ਦੇ ਰੂਸ, ਅਰਥਾਤ ਪੇਂਡੂ ਕਿਸਾਨ, ਰੂਸ ਵਿਚਲੇ ਲੋਕਾਂ ਦੇ ਅਤਿ ਵਿਸ਼ਾਲ ਜਨ-ਸਮੂਹਾਂ, ਦੇ ਵਿਚਾਰਾਂ ਵਿੱਚ ਆਈ ਬੁਨਿਆਦੀ ਤਬਦੀਲੀ ਨੂੰ ਪ੍ਰਗਟ ਕੀਤਾ। ਕਿੳਂੁਕਿ ਸਮਕਾਲੀ ਸੰਸਥਾਵਾਂ ਦੀ ਤਾਲਸਤਾਏ ਵੱਲੋਂ ਕੀਤੀ ਗਈ ਆਲੋਚਨਾ ਆਧੁਨਿਕ ਮਜ਼ਦੂਰ ਲਹਿਰ ਦੇ ਪ੍ਰਤਿਨਿਧਾਂ ਵੱਲੋਂ ਉਹਨਾਂ ਹੀ ਸੰਸਥਾਵਾਂ ਦੀ ਕੀਤੀ ਗਈ ਆਲੋਚਨਾ ਨਾਲੋਂ ਇਸ ਗੱਲ ਵਿੱਚ ਵੱਖਰੀ ਹੈ ਕਿ ਤਾਲਸਤਾਏ ਦਾ ਦ੍ਰਿਸ਼ਟੀਕੋਨ ਵੱਡ-ਪਿੱਤਰੀ, ਸਿੱਧੜ ਕਿਸਾਨ ਦਾ ਦ੍ਰਿਸ਼ਟੀਕੋਨ ਸੀ, ਜਿਸਦੇ ਮਨੋ-ਵਿਗਿਆਨ ਨੂੰ ਤਾਲਸਤਾਏ ਨੇ ਆਪਣੀ ਆਲੋਚਨਾ ਵਿੱਚ ਤੇ ਆਪਣੇ ਸਿਧਾਂਤ ਵਿੱਚ ਲਿਆਂਦਾ। ਤਾਲਸਤਾਏ ਵੱਲੋਂ ਕੀਤੀ ਗਈ ਆਲੋਚਨਾ ਇਹੋ ਜਿਹੀ ਭਾਵਕ ਤਾਕਤ, ਇਹੋ ਜਿਹੋ ਜੋਸ਼, ਮਣਾਵੇਪਣ, ਤਾਜ਼ਗੀ, ਸੁਹਿਰਦਤਾ ਤੇ “ਜੜ੍ਹਾਂ ਵਿੱਚ ਜਾਣ” ਦੀ, ਜਨਸਮੂਹਾਂ ਦੇ ਕਸ਼ਟਾਂ ਦਾ ਅਸਲੀ ਕਾਰਨ ਲੱਭਣ ਦੀ ਕੋਸ਼ਿਸ਼ ਵਿੱਚ ਨਿੱਡਰ ਹੋਣ ਕਰਕੇ ਇਸ ਲਈ ਉਘੜਵੀਂ ਸੀ, ਕਿੳਂੁਕਿ ਇਹ ਆਲੋਚਨਾ ਸੱਚਮੁੱਚ ਲੱਖਾਂ ਕਿਸਾਨਾਂ ਦੇ ਵਿਚਾਰਾਂ ਵਿੱਚ ਆਈ ਤੇਜ਼ ਤਬਦੀਲੀ ਨੂੰ ਪ੍ਰਗਟ ਕਰਦੀ ਹੈ, ਜਿਹੜੇ ਅਜੇ ਸਾਮੰਤਵਾਦ ਵਿੱਚੋਂ ਨਿਕਲ ਕੇ ਆਜਾਦੀ ਤੱਕ ਪੁੱਜੇ ਹੀ ਸਨ, ਤੇ ਉਹਨਾਂ ਨੇ ਦੇਖਿਆ ਕਿ ਇਸ ਆਜ਼ਾਦੀ ਦਾ ਮਤਲਬ ਹੈ ਤਬਾਹੀ ਦੀਆਂ ਨਵੀਆਂ ਭਿਅੰਕਰਤਾਵਾਂ, ਭੁੱਖ ਨਾਲ ਮੌਤ, ਸ਼ਹਿਰੀ ਵੱਸੋਂ ਦੇ ਖਿਤਰੋਵ ਇਲਾਕੇ (‘ਖਿਤਰੋਵ ਬਜ਼ਾਰ’ ਮਾਸਕੋ ਦਾ ਇਲਾਕਾ ਸੀ ਜਿਸ ਵਿੱਚ ਜਾਰ ਦੇ ਵੇਲੇ ਜਮਾਤ ਹੀਣ ਹੋਏ ਅਨਸਰ, ਲੁੰਪਨ ਪ੍ਰੋਲਤਾਰੀ ਰਹਿੰਦੇ ਹੁੰਦੇ ਸਨ) ਵਿੱਚ ਬੇਘਰ ਜੀਵਨ, ਆਦਿ, ਆਦਿ। ਤਾਲਸਤਾਏ ਨੇ ਉਹਨਾਂ ਦੇ ਭਾਵਾਂ ਨੂੰ ਏਨੀ ਵਫ਼ਾਦਾਰੀ ਨਾਲ ਪੇਸ਼ ਕੀਤਾ ਕਿ ਉਹ ਉਹਨਾਂ ਦੇ ਸਿੱਧੜਪੁਣੇ ਨੂੰ, ਰਾਜਸੀ ਜੀਵਨ ਤੋਂ ਉਹਨਾਂ ਦੇ ਓਪਰੇਵਂੇ ਨੂੰ, ਦੁਨੀਆਂ ਤੋਂ ਵੱਖ ਰਹਿਣ ਦੀ ਉਹਨਾਂ ਦੀ ਇੱਛਾ ਨੂੰ, “ਬਦੀ ਦਾ ਟਾਕਰਾ ਨਾ ਕਰਨ,” ਸਰਮਾਇਦਾਰੀ ਤੇ “ਮਾਇਆਂ ਦੀ ਤਾਕਤ” ਦੇ ਖਿਲਾਫ ਉਹਨਾਂ ਦੀਆਂ ਨਿਪੁੰਸਕ ਬਦਅਸੀਸਾਂ ਨੂੰ ਆਪਣੇ ਸਿਧਾਂਤ ਦੇ ਵਿੱਚ ਲੈ ਆਇਆ। ਲੱਖਾਂ ਕਿਸਾਨਾਂ ਦਾ ਰੋਸ ਤੇ ਉਹਨਾਂ ਦੀ ਨਿਰਾਸਤਾ- ਇਹ ਤਾਲਸਤਾਏ ਦੇ ਸਿਧਾਂਤ ਵਿੱਚ ਜੁੜੇ ਹੋਏ ਸਨ।

ਆਧੁਨਿਕ ਮਜ਼ਦੂਰ ਲਹਿਰ ਦੇ ਪ੍ਰਤਿਨਿਧ ਦੇਖਦੇ ਹਨ ਕਿ ਉਹਨਾਂ ਕੋਲ ਰੋਸ ਪ੍ਰਗਟ ਕਰਨ ਲਈ ਬੜਾ ਕੁਝ ਹੈ, ਪਰ ਨਿਰਾਸ ਹੋਣ ਲਈ ਕੁਝ ਨਹੀਂ ਨਿਰਾਸਤਾ ਉਹਨਾਂ ਜਮਾਤਾਂ ਦਾ ਖਾਸ ਲੱਛਣ ਹੁੰਦੀ ਹੈ ਜਿਹੜੀਆਂ ਖਤਮ ਹੋ ਰਹੀਆਂ ਹੁੰਦੀਆਂ ਹਨ, ਪਰ ਉਜ਼ਰਤੀ ਮਜਦੂਰਾਂ ਦੀ ਜਮਾਤ ਅਟੱਲ ਤੌਰ ਉੱਤੇ ਵਧ ਰਹੀ ਹੈ, ਵਿਕਾਸ ਕਰ ਰਹੀ ਹੈ ਤੇ ਰੂਸ ਸਮੇਤ ਹਰ ਸਰਮਾਇਦਾਰ ਸਮਾਜ ਵਿੱਚ ਮਜਬੂਤ ਹੋ ਰਹੀ ਹੈ। ਨਿਰਾਸਤਾ ਉਹਨਾਂ ਲੋਕਾਂ ਦਾ ਖਾਸ ਲੱਛਣ ਹੁੰਦੀ ਹੈ ਜਿਹੜੇ ਬੁਰਾਈ ਦੇ ਕਾਰਨ ਨੂੰ ਨਹੀਂ ਸਮਝਦੇ, ਜਿਨ੍ਹਾਂ ਨੂੰ ਬਾਹਰ ਨਿਕਲਣ ਦਾ ਕੋਈ ਰਾਹ ਨਹੀਂ ਦਿਸਦਾ ਤੇ ਜਿਹੜੇ ਘੋਲ ਕਰਨ ਤੋਂ ਅਸਮਰਥ ਹਨ। ਆਧੁਨਿਕ ਸਨਅਤੀ ਪ੍ਰੋਲਤਾਰੀ ਇਹੋ ਜਿਹੀਆਂ ਜਮਾਤਾਂ ਦੇ ਵਰਗ ਨਾਲ ਸੰਬੰਧ ਨਹੀਂ ਰਖਦੇ।

..............................ਅਹਿਦ ਕਰ.............................


    ਹਵਾਵਾਂ ਦੀ ਹਿੱਲਜੁਲ ਬੇਮਤਲਵ ਨਹੀਂ ਹੁੰਦੀ
ਉਹ ਤਾਂ ਸੰਤੁਲਨ ਕਾਇਮ ਕਰਨ ਦਾ ਹੁੰਦਾ ਅਗੇਤ।
ਮਨੁੱਖੀ ਮਨਾਂ ’ਚ ਖੌਲ੍ਹਦਾ, ਜਦ ਬਣਦਾ ਚੇਤਨ ਹੋੜ੍ਹ
ਉਹ ਸਦਾ ਸਿਰਜਦੈ, ਖੁਸ਼-ਖੁਸ਼ਹਾਲ ਸਮਰੱਥ ਸਮਾਜ।
ਖਿਆਲ ਪਦਾਰਥਕ ਹਾਲਤਾਂ ਦਾ ਅਮੂਰਤ ਰੂਪ ਹਨ,
ਇਹ ਦੋਵੇਂ ਖੜੋਤ ਨੂੰ ਨਿਕਾਰਦੇ ਹਨ।
ਯਾਦ ਰੱਖ ਕੁਦਰਤ ਵਿੱਚ ਖਲਾਅ ਨਹੀਂ ਹੁੰਦਾ
ਤੇ ਖਿਆਲਾਂ ਦਾ ਖਲਾਅ ਖਤਰਨਾਕ ਹੁੰਦੈ।
ਜੇ ਪਦਾਰਥਕ ਹਾਲਤਾਂ ਦਾ ਹੂ-ਬਾ-ਹੂ
ਖਿਆਲਾਂ ਵਿੱਚ ਨਹੀਂ ਝਲਕਦਾ,
ਤਾਂ ਖਿਆਲ ਖਰ੍ਹੇ ਨਹੀਂ ਹਨ।
ਆਓ ਪਹਿਲਾਂ ਖਰ੍ਹੇ ਖਿਆਲਾਂ ਤੱਕ ਪੁੱਜੀਏ।
ਖਿਆਲਾਂ ਦੇ ਵਿਕਸਤ ਹੋਣ ਦੀ
ਗੁੰਜਾਇਸ਼ ਅਅੰਤ, ਅਮੁੱਕ ਹੈ।
ਬੜੀ ਬਲਾ ਨੇ ਖਰ੍ਹੇ ਖਿਆਲ
ਉਹਨਾਂ ਨੂੰ ਹਾਸਲ ਕਰ।
ਸਕੂਲ ਤੋਂ ਅਕਾਦਮੀ ਤੱਕ
ਸਿੱਖਿਆ ਤੋਂ ਵਿੱਦਿਆ ਤੱਕ
ਉੱਚਾ ਉਠ!
ਅਮੂਰਤ ਖਿਆਲੀ ਰੂਪ ਤੋਂ
ਨਵੇਂ ਠੋਸ ਰੂਪ ਸਿਰਜ
ਠੋਸ ਤੋਂ ਅਮੂਰਤ ਅਤੇ ਅਮੂਰਤ ਤੋਂ ਠੋਸ ਦਾ
ਨਵਾਂ ਇਤਿਹਾਸ ਸਿਰਜ।
ਹਾਲਾਤ ਸਦਾ ਠੋਸ ਤੇ ਦਵੰਦਵਾਦੀ ਹੁੰਦੇ ਹਨ,
ਉਹਨਾਂ ਦੀ ਸੂਖਮ-ਅਮੂਰਤ ਸਿਰਜਨਾ ਵਿਚਾਰ ਹਨ,
ਇਹ ਚੇਤਨ ਵਿਰੋਧ ਵਿਕਾਸ ਹੈ।
ਜੇ ਵਿਚਾਰ ਪ੍ਰਫੁਲਤ ਨਹੀਂ ਹੁੰਦੇ,
ਜਾਂ ਵਿਚਾਰਾਂ ਦਾ ਵਿਕਾਸ ਨਹੀਂ ਹੁੰਦਾ
ਤਾਂ ਉਹ ਵਿਚਾਰ ਪਦਾਰਥਕ ਹਾਲਤਾਂ ਦੀ
ਸਹੀ ਤਰਜ਼ਮਾਨੀ ਨਹੀਂ ਹੁੰਦੇ।
ਉਹ ਵਿਚਾਰ ਸਹੀ ਨਹੀਂ ਹੁੰਦੇ,
ਸਹੀ ਵਿਚਾਰ ਤਾਂ ਵਿਕਾਸ ਮੁਖੀ ਹੁੰਦੇ ਹਨ।
ਵਿਚਾਰਾਂ ਦੀ ਬੜੀ ਵੱਡੀ ਮਹੱਤਤਾ ਹੈ।
ਵਿਚਾਰ ਅਤੇ ਵਿਚਾਰਵਾਦ ਵਿੱਚ ਅੰਤਰ ਹੈ।
ਮਾਰਕਸਵਾਦੀ ਦਰਸ਼ਨ ਵਿਚਾਰਵਾਦ ਨੂੰ ਰੱਦ ਕਰਦੈ
ਪਰ ਵਿਚਾਰ ਦੀ ਮਹੱਤਤਾ ਨੂੰ ਉਜਾਗਰ ਕਰਦਾ ਹੈ।
ਵਿਚਾਰ ਹਾਲਤਾਂ ਦੇ ਦਸਤਕ ਹੁੰਦੇ ਹਨ।
ਨਵੇਂ ਹਾਲਾਤ, ਨਵੇਂ ਵਿਚਾਰ,
ਨਵੀਂ ਦਸਤਕ ਹਾਸਲ ਕਰ,
ਹਾਸਲ ਕਰ, ਅਮਲ ਕਰ
ਆਪਣੇ ਆਪ ਤੋਂ ਡਰ
ਖੜ੍ਹੋਤ ਤੋਂ ਡਰ।
ਹਾਲਤਾਂ ਅਤੇ ਖਿਆਲਾਂ ਨੂੰ
ਆਧਾਰ ਅਤੇ ਉਸਾਰ ਨੂੰ
ਮੂਰਤ-ਅਮੂਰਤ, ਠੋਸ-ਸੂਖਮ ਨੂੰ
ਐਵੇਂ ਅਦਭੁਤ ਨਾ ਸਮਝ।
ਹਰ ਵਸਤ ਵਰਤਾਰੇ ਦੀ
ਰੂਹ-ਆਤਮਾ ਬਣ,
ਫੈਲ ਜਾ ਅੰਧਕਾਰ ਤੇ
ਚੇਤਨ ਸਰਵ ਸ਼ਕਤੀਮਾਨ ਬਣ।

ਬੱਚਿਆਂ ਲਈ ਮੁਫਤ ਅਤੇ ਲਾਜ਼ਮੀ ਸਿੱਖਿਆ ਦਾ ਅਧਿਕਾਰ ਕਾਨੂੰਨ..ਪਰਮਜੀਤ ਢਾਬਾਂ

ਦੇਸ਼ ਦੀ ਯੂ. ਪੀ. ਏ. 2 ਸਰਕਾਰ ਨੇ ਦੇਸ਼ ਦੇ ਬੱਚਿਆਂ ਨੂੰ ਮੁਫਤ ਅਤੇ ਲਾਜ਼ਮੀ ਸਿੱਖਿਆ ਦੇ ਅਧਿਕਾਰ ਦੀ ਕਈ ਸਾਲਾਂ ਤੋਂ ਉਠੀ ਮੰਗ ਨੂੰ ਅੰਸ਼ਿਕ ਰੂਪ ਵਿੱਚ ਲਾਗੂ ਕਰਨ ਨੂੰ ਸਵੀਕਾਰ ਕਰਦੇ ਹੋਏ ਆਖਰ 1 ਅਪ੍ਰੈਲ 2010 ਨੂੰ ਦੇਸ਼ ਦੇ ਕੇਵਲ 6 ਤੋਂ 14 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਮੁਫਤ ਅਤੇ ਲਾਜਮੀ ਵਿੱਦਿਆ ਦੇਣ ਲਈ ਕਾਨੂੰਨ ਪਾਸ ਕਰਕੇ ਲਾਗੂ ਕਰ ਦਿੱਤਾ। ਇਹ ਕਾਨੂੰਨ ਦੇਸ਼ ਦੇ ਸਾਰੇ ਬੱਚਿਆਂ ਨੂੰ ਮੁਫਤ ਅਤੇ ਲਾਜਮੀ ਸਿੱਖਿਆ ਦੇਣ ਦੀ ਗੱਲ ਨਹੀਂ ਕਰਦਾ ਕਿਉਂਕਿ 6 ਤੋਂ ਘੱਟ ਉਮਰ ਦੇ ਬੱਚੇ ਅਤੇ 14 ਸਾਲ ਤੋਂ 18 ਸਾਲ ਦੀ ਉਮਰ ਦੇ ਕਰੋੜਾਂ ਬੱਚਿਆਂ ਨੂੰ ਮੁਫਤ ਅਤੇ ਲਾਜਮੀ ਸਿੱਖਿਆ ਦੇਣ ਦੀ ਗਰੰਟੀ ਨਹੀਂ ਕਰਦਾ 6 ਤੋਂ 14 ਸਾਲ ਦੀ ਉਮਰ ਦੇ ਬੱਚਿਆਂ ਨੂੰ ਮੁਫਤ ਅਤੇ ਲਾਜ਼ਮੀਂ ਸਿੱਖਿਆ ਦੇਣ ਵਾਲਾ ਕਾਨੂੰਨ ‘ਚਿਲਡਰਨ ਰਾਈਟ ਟੂ ਫਰੀ ਐਂਡ ਕੰਪਲਸਰੀ ਐਜੂਕੇਸ਼ਨ ਐਕਟ 2009’ ਦੀ 1 ਅਪ੍ਰੈਲ 2010 ਨੂੰ ਲਾਗੂ ਹੋਣ ਤੋਂ ਲੈ ਕੇ 1 ਅਪ੍ਰੈਲ 2012 ਤੱਕ ਪੂਰੇ 2 ਸਾਲ ਬੀਤ ਜਾਣ ਦੇ ਬਾਅਦ ਵੀ ਇਹ ਕਾਨੂੰਨ ਪੂਰੇ ਦੇਸ਼ ਭਰ ਦੇ ਸਾਰੇ ਰਾਜਾਂ ਅਤੇ ਜਿਲ੍ਹ੍ਹਿਆਂ ਵਿਚ ਇਹ ਨਾ ਤਾਂ ਪੂਰਨ ਰੂਪ ਵਿਚ ਅਤੇ ਨਾ ਹੀ ਪਾਰਦਰਸ਼ੀ ਢੰਗ ਨਾਲ ਲਾਗੂ ਹੋ ਸਕਿਆ ਹੈ ਪ੍ਰੰਤੂ ਮੀਡੀਆ ਵਿਚ ਇਸ ਕਾਨੂੰਨ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਲੈਕੇ ਦੇਸ਼ ਦੇ ਸਾਧਨ ਅਤੇ ਵਿਕਾਸ ਮੰਤਰੀ ਕਾਪਿਲ ਸਿਬਲ ਇਸ ਨੂੰ ਨਵਾਂ ਇਨਕਲਾਬ ਮੰਨ ਰਹੇ ਹਨ। ਪਰ ਹਾਕੀਕਤ ਵਿਚ ਇਹ ਸਭ ਨਹੀਂ ਹੈ।ਇਸ ਕਾਨੂੰਨ ਨੂੰ ਲਾਗੂ ਨਾ ਕਰਨ ਦੀ ਨੀਅਤ ਤੋਂ ਪਰਦਾ ਉਦੋਂ ਉਠ ਗਿਆ ਜਦੋਂ ਦੇਸ਼ ਦੀ ਸਰਭ ਉਚ ਅਦਾਲਤ ਨੇ ਇਸ ਕਾਨੂੰਨ ਦੀ ਪ੍ਰਸਤਾਵਨਾ ਦੇ ਅਨੁਸਾਰ ਦੇਸ਼ ਦੇ 25 ਫੀਸਦੀ ਗਰੀਬ ਬੱਚਿਆਂ ਨੂੰ ਪ੍ਰਈਵੇਟ ਸਕੂਲਾਂ ਵਿਚ ਦਾਖਲਾ ਦੇਣ ਦਾ ਨਿਰਦੇਸ਼ ਜਾਰੀ ਕਰ ਦਿੱਤਾ ਅਤੇ ਇਸ ਫੈਸਲੇ ਦਾ ਦੇਸ਼ ਭਰ ਵਿੱਚ ਸਵਾਗਤ ਵੀ ਕੀਤਾ ਗਿਆ ਹੈ। ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਵੀ ਕੇਂਦਰ ਅਤੇ ਰਾਜ ਸਰਕਾਰਾਂ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਕਾਰਨ ਇਹ ਹੈ ਕਿ ਦੇਸ਼ ਵਿੱਚ ਵੱਡੇ ਪੱਧਰ ਤੇ ਖੁੱਲੇ ਪ੍ਰਾਈਵੇਟ ਸਿੱਖਿਆ ਕੇਂਦਰਾਂ ਦੇ ਮਾਲਕ ਜਾਂ ਤਾਂ ਕੇਂਦਰ ਅਤੇ ਰਾਜਾਂ ਦੇ ਮੰਤਰੀ ਹਨ ਜਾਂ ਫਿਰ ਉਹਨਾਂ ਦਾ ਸਕੂਲਾਂ ਵਿੱਚ ਹਿੱਸਾ (ਸਹੳਰੲ) ਹੈ। ਦੇਸ਼ ਦੀ ਯੂ. ਪੀ. ਏ. 2 ਨੇ ਵਿਦਿਆਰਥੀ ਸਭਾਵਾਂ ਦੀ ਕਈ ਵਰ੍ਹਿਆਂ ਦੀ ਮੰਗ ਨੂੰ ਮੰਨਿਆਂ ਤਾਂ ਹੈ ਪਰ ਅਧੂਰੇ ਰੂਪ ਵਿੱਚ। ਸਰਕਾਰ ਵੱਲੋਂ ਪ੍ਰਵਾਨ ਕੀਤੀ ਗਈ ਮੰਗ ਨੂੰ ਵੀ ਪੂਰਾ ਨਹੀਂ ਕੀਤਾ ਜਾ ਰਿਹਾ। ਏ. ਆਈ. ਐੱਸ. ਐੱਫ. ਨੇ ਬੀਤੇ ਦਿਨੀਂ ਇਸ ਕਾਨੂੰਨ ਨੂੰ ਪੂਰਨ ਰੂਪ ਵਿੱਚ ਲਾਗੂ ਕਰਵਾਉਣ ਲਈ ਦੇਸ਼ ਵਿਆਪੀ ਅੰਦੋਲਨ ਚਲਾਉਣ ਦਾ ਫੈਸਲਾ ਕੀਤਾ ਹੈ।ਪਿਛਲੇ ਏ. ਆਈ. ਐੱਸ. ਐੱਫ. ਦੀ ਕੇਂਦਰੀ ਕਮੇਟੀ ਦੀ ਮੀਟਿੰਗ ਵਿੱਚ ਕਈ ਅਹਿਮ ਫੈਸਲੇ ਲਏ ਗਏ ਹਨ। ਇਹਨਾਂ ਵਿੱਚੋਂ ਦੇਸ਼ ਦੇ 6 ਤੋਂ 14 ਸਾਲ ਦੀ ਉਮਰ ਦੇ ਬੱਚਿਆਂ ਲਈ ਮੁਫਤ ਅਤੇ ਲਾਜ਼ਮੀ ਸਿੱਖਿਆ ਦੇਣ ਵਾਲੇ ਕਾਨੂੰਨ 2009 ਨੂੰ ਲਾਗੂ ਕਰਵਾਉਣ ਲਈ 15 ਮਈ ਤੋਂ 05 ਜੁਲਾਈ 2012 ਤੱਕ ‘ਜਵਾਬ ਦਿਓ ਅੰਦੋਲਨ’ ਸ਼ੁਰੂ ਕੀਤਾ ਗਿਆ ਹੈ। ਇਸ ਅੰਦੋਲਨ ਦੇ ਤਹਿਤ ਏ. ਆਈ. ਐੱਸ. ਐੱਫ. ਨੇ ਦੇਸ਼ ਭਰ ਵਿੱਚ ਦਸਤਖਤੀ ਮੁਹਿੰਮ ਸ਼ੁਰੂ ਕੀਤੀ ਹੈ। ਦੇਸ਼ ਦੇ ਵਿਦਿਆਰਥੀਆਂ, ਆਮ ਲੋਕਾਂ, ਅਧਿਆਪਕਾਂ, ਬੁੱਧੀਜੀਵੀਆਂ, ਪੱਤਰਕਾਰਾਂ ਆਦਿ ਨੂੰ ਇਸ ਸਬੰਧੀ ਜਾਗਰੂਕ ਕੀਤਾ ਜਾਵੇਗਾ ਅਤੇ ਕੇਂਦਰੀ, ਸੂਬਾਈ ਸਰਕਾਰਾਂ ਨੂੰ ਜਿਮੇਵਾਰੀ ਦਾ ਅਹਿਸਾਸ ਕਰਵਾਉਣ ਲਈ ਸਿੱਖਿਆ ਦੇ ਅਧਿਕਾਰ ਕਾਨੂੰਨ ਦੀ ਹੁਣ ਤੱਕ ਦੀ ਕਾਰਗੁਜਾਰੀ ਬਾਰੇ ਸਵਾਲ ਪੁੱਛੇ ਜਾਣਗੇ। ਏ. ਆਈ. ਐੱਸ. ਐੱਫ. ਵੱਲੋਂ ਕੇਂਦਰੀ ਅਤੇ ਰਾਜ ਸਰਕਾਰਾਂ ਤੋਂ 05 ਜੁਲਾਈ ਨੂੰ ਸਵਾਲ ਪੁੱਛੇਗੀ। ਸਰਕਾਰ ਦੇ ਪ੍ਰਤੀਨਿਧੀਆਂ, ਰਾਜਨੇਤਾਵਾਂ, ਮੁੱਖ ਮੰਤਰੀਆਂ, ਐੱਸ. ਡੀ. ਐੱਮ, ਡੀ. ਸੀ, ਜਿਲ੍ਹਾ ਸਿੱਖਿਆ ਅਧਿਕਾਰੀਆਂ, ਸਿੱਖਿਆ ਮੰਤਰੀਆਂ ਕੋਲੋਂ ਜਵਾਬ ਮੰਗੇ ਜਾਣਗੇ ਕਿ ਦੋ ਸਾਲ ਬੀਤ ਜਾਣ ਦੇ ਬਾਵਜੂਦ ਕਿੱਥੇ-ਕਿੱਥੇ ਇਹ ਕਾਨੂੰਨ ਲਾਗੂ ਕੀਤਾ ਗਿਆ ਹੈ। ਉਪਰੋਕਤ ਅਧਿਕਾਰੀ ਅਤੇ ਰਾਜਨੇਤਾ ਦੱਸਣ ਕਿ ਦੋ ਸਾਲ ਵਿੱਚ ਦੇਸ਼ ਦੇ ਕਿਹੜੇ-ਕਿਹੜੇ ਬੱਚਿਆਂ ਨੂੰ ਮੁਫਤ ਅਤੇ ਲਾਜ਼ਮੀ ਸਿੱਖਿਆ ਦਿੱਤੀ ਗਈ ਹੈ। ਅਸੀਂ ਇਹ ਵੀ ਪੁੱਛਾਂਗੇ ਕਿ ਭਾਰਤ ਵਿੱਚ ਬਾਲ ਮਜ਼ਦੂਰੀ ਕਰ ਰਹੇ ਕਰੋੜਾਂ ਬੱਚਿਆਂ ਨੂੰ ਬਾਲ ਮਜ਼ਦੂਰੀ ਤੋਂ ਹਟਾ ਕਿ ਉਹਨਾਂ ਦੇ ਪਰਿਵਾਰ ਨੂੰ ਕੰਮ ਦੇ ਕਿ ਪੇਟ ਭਰਨ ਦੀ ਗਰੰਟੀ ਦੇ ਕਿ ਸਕੂਲ ਭੇਜਿਆ ਜਾਵੇਗਾ? ਦੋ ਸਾਲ ਵਿੱਚ ਦੇਸ਼ ਦੇ ਕਿੰਨ੍ਹੇ ਬੱਚਿਆਂ ਨੇ ਬਾਲ ਮਜ਼ਦੂਰੀ ਛੱਡ ਕਿ ਸਕੂਲ ਜਾਣਾ ਆਰੰਭ ਕੀਤਾ ਹੈ।

ਏ. ਆਈ. ਐੱਸ. ਐੱਫ. ਦੇਸ਼ ਵਿਆਪੀ ‘ਜਵਾਬ ਦੋ ਅੰਦੋਲਨ’ ਦੇ ਰਾਹੀਂ ਇਹ ਵੀ ਜਵਾਬ ਮੰਗੇਗੀ ਕਿ ਇਸ ਕਾਨੂੰਨ ਦੇ ਤਹਿਤ ਕਿੰਨ੍ਹੇ ਨਵੇਂ ਸਕੂਲ ਖੋਲੇ ਗਏ। ਕਾਨੂੰਨ ਦੇ ਅਨੁਸਾਰ 30 ਬੱਚਿਆਂ ਨੂੰ ਪੜ੍ਹਾਉਣ ਵਾਸਤੇ ਇੱਕ ਅਧਿਆਪਕ ਹੋਵੇਗਾ। ਦੇਸ਼ ਵਿੱਚ ਪਿਛਲੇ ਦੋ ਸਾਲਾਂ ਤੋਂ 6 ਤੋਂ 14 ਸਾਲ ਦੇ ਬੱਚਿਆਂ ਨੂੰ ਪੜ੍ਹਾਉਣ ਲਈ ਕਿੰਨ੍ਹੇ ਅਧਿਆਪਕਾਂ ਦੀਆਂ ਨਵੀਆਂ ਅਸਾਮੀਆਂ ਭਰੀਆਂ ਹਨ? ‘ਜਵਾਬ ਦੋ ਅੰਦੋਲਨ’ ਦੀ ਸ਼ੁਰੂਆਤ 15 ਮਈ ਤੋਂ ਦੇਸ਼ ਭਰ ਵਿੱਚ ਹੋ ਚੁੱਕੀ ਹੈ। ਇਸ ਦਸਤਖਤੀ ਮੁਹਿੰਮ ਤਹਿਤ ਸਟੂਡੈਂਟਸ ਫੈਡਰੇਸ਼ਨ ਦੇ ਆਗੂ ਹਰ ਰੋਜ ਹਜਾਰਾਂ ਦੀ ਤਦਾਦ ਵਿੱਚ ਵਿਦਿਆਰਥੀਆਂ ਅਤੇ ਲੋਕਾਂ ਨਾਲ ਰਾਬਤਾ ਕਾਇਮ ਕਰਦਿਆਂ ਆਪਣੇ ਗਿਆਨ ਵਿੱਚ ਵਾਧਾ ਵੀ ਕਰ ਰਹੇ ਹਨ, ਜਨਤਾ ਨੂੰ ਜਾਗਰੂਕ ਕਰਨ ਦਾ ਅਹਿਮ ਕਾਰਜ ਸ਼ਿਦਤ ਨਾਲ ਨੇਪਰੇ ਚਾੜ੍ਹ ਰਹੇ ਹਨ।

ਏ. ਆਈ. ਐੱਸ. ਐੱਫ. ਦੇਸ਼ ਭਰ ਵਿੱਚ ਇਸ ‘ਜਵਾਬ ਦੋ ਅੰਦੋਲਨ’ ਦੇ ਤਹਿਤ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਕਹਿ ਰਹੀ ਹੈ:

‘ਆਪ ਤਿਆਰ ਰਹੋ’ ਅਸੀਂ ਆ ਰਹੇ ਹਾਂ, ਤੁਹਾਡੇ ਕੋਲੋਂ ਜਵਾਬ ਮੰਗਣ ਲਈ।

‘ਜਵਾਬ ਦਿਓ ਅੰਦੋਲਨ’ ਜਿੰਦਾਬਾਦ।

(ਸਰਗਰਮੀਆਂ) ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ, ਪੰਜਾਬ....ਵਿਕੀ ਮਹੇਸਰੀ

ਪੰਜਾਬ ਸਰਕਾਰ ਨੇ ਆਪਣੇ ਪਿਛਲੇ ਸ਼ਾਸ਼ਨਕਾਲ ਦੇ ਆਖਰੀ ਸਾਲ ਜੁਲਾਈ 2011 ਵਿੱਚ ਲੜਕੀਆਂ ਲਈ 10+2 ਤੱਕ ਮੁਫਤ ਵਿਦਿਆ ਦੇਣ ਦਾ ਐਲਾਨ ਕੀਤਾ ਸੀ ਪਰ ਇਸ ਐਲਾਨ ਨੂੰ ਅਮਲੀ ਰੂਪ ਨਹੀ ਦਿੱਤਾ ਗਿਆ। ਪਮਜਾਬ ਵਿਧਾਨ ਸਭਾ ਦੀਆਂ ਚੋਣਾਂ ਹੋਣ ਤੋਂ ਬਾਅਦ ਭਾਵੇਂ ਉਹੀ ਅਕਾਲੀ ਭਾਜਪਾ ਸਰਕਾਰ ਸੱਤਾ ਤੇ ਮੁੜ ਕਾਬਜ਼ ਹੋ ਗਈ ਪਰ ਉਹਨਾਂ ਦੀਆਂ ਕਹੀਆ ਗੱਲਾਂ ਅੱਜ ਵੀ ਸਰਕਾਰੀ ਫਾਇਲਾਂ ਅੰਦਰ ਹੀ ਬੰਦ ਹਨ। ਪੰਜਾਬ ਦੇ ਬਹੁਤੇ ਸਕੂਲਾਂ ਵਿੱਚ ਲੜਕੀਆਂ ਤੋਂ ਫੀਸਾਂ ਤੇ ਫੰਡਾਂ ਦੇ ਰੂਪ ਵਿੱਚ ਪੈਸੇ ਵਸੂਲੇ ਜਾਂਦੇ ਰਹੇ ਤੇ ਮੁਫਤ ਵਿਦਿਆ ਦਾ ਐਲਾਨ ਵੋਟਾਂ ਇੱਕਠੀਆਂ ਕਰਨ ਅਤੇ ਲੋਕਾਂ ਨੂੰ ਭਰਮਾਉਣ ਦਾ ਢੋਗ ਬਣਕੇ ਰਹਿ ਗਿਆ।

ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ 82ਵੇਂ ਸ਼ਹੀਦੀ ਦਿਨ ਤੇ ਹੁਸੈਨੀਵਾਲਾ ਵਿਖੇ ਹੋਣ ਵਾਲੇ ਸਮਾਗਮ ਵਿੱਚ ਪੂਰੇ ਪੰਜਾਬ ਵਿੱਚੋਂ ਰੁਜ਼ਗਾਰ ਪ੍ਰਾਪਤੀ ਮੁਹਿੰਮ ਦੀ ਲੜੀ ਤਹਿਤ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਸਮੂਲੀਅਤ ਕੀਤੀ। ਆਪਣੇ ਮਹਿਬੂਬ ਆਗੂਆਂ ਨੂੰ ਸਰਧਾ ਦੇ ਫੁੱਲ ਭੇਂਟ ਕਰਨ ਆਏ ਵਿਦਿਆਰਥੀਆਂ ਅਤੇ ਨੌਜਵਾਨਾਂ ਦੇ ਆਕਾਸ਼ ਗੂੰਜਾਊੂ ਨਾਅਰਿਆਂ ਨੇ ਸਮੇਂ ਦੀ ਫਿਜ਼ਾ ਵਿੱਚ ਦੇਸ਼ ਪਿਆਰ ਅਤੇ ਉਸਾਰੂ ਜਜਬੇ ਦਾ ਰੰਗ ਘੋਲ ਦਿੱਤਾ। ਨੌਜਵਾਨ ਅਤੇ ਵਿਦਿਆਰਥੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਬਾਈ ਜਗਰੂਪ ਨੇ ਰਾਜਨੀਤਿਕ ਹਾਲਤਾਂ ਅਤੇ ਬਦਲਦੇ ਸਮਾਜਿਕ ਪਰਿਪੇਖਾਂ ਵਿੱਚ ਨੌਜਵਾਨ ਅਤੇ ਵਿਦਿਆਰਥੀ ਆਗੂਆਂ ਦੀ ਯੋਗ ਤੇ ਜ਼ੋਰ ਦਿੱਤਾ ਜੋ ਸਮਾਜ ਦੀ ਨਿਘਰ ਰਹੀ ਹਾਲਤ ਨੂੰ ਦਰੁਸਤ ਕਰਨ ਲਈ ਲੋਕ ਲਹਿਰਾਂ ਦਾ ਪਿੜ ਮੱਲਣ ਅਤੇ ਨਾਲ ਹੀ ਹੁਸੈਨੀਵਾਲਾ ਵਿੱਖੇ ਆਉਣ ਵਾਲੇ ਲੋਕਾਂ ਨੂੰ ਤੰਗ ਰਾਸਤੇ ਕਾਰਨ ਆਉਦੀਆਂ ਸਮੱਸਿਆਵਾਂ ਦੇ ਹੱਲ ਲਈ ਰਾਸਤੇ ਨੂੰ ਦੋ ਮਾਰਗੀ ਅਤੇ ਫਿਰ ਚਾਰ ਮਾਰਗੀ ਕਰਵਾਉਣ ਦਾ ਮਤਾ ਪਾਸ ਕੀਤਾ ਅਤੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਇਸ ਵੱਲ ਧਿਆਨ ਨਾ ਕਂੇਦਰਿਤ ਕੀਤਾ ਗਿਆ ਤਾਂ ਏ.ਆਈ.ਐਸ.ਐੱਫ. ਅਤੇ ਸਰਵ ਭਾਰਤ ਨੌਜਵਾਨ ਸਭਾ ਇਸ ਤੇ ਸੂਬਾ ਪੱਧਰੀ ਅੰਦੋਲਨ ਕਰੇਗੀ। ਇਸ ਮੌਕੇ ਨੌਜਵਾਨ ਆਗੂ ਸ੍ਰੀ ਪ੍ਰਿਥੀਪਾਲ ਮਾੜੀਮੇਘਾ, ਹੰਸ ਰਾਜ ਗੋਲਡਨ, ਸ੍ਰੀ ਕੁਲਦੀਪ ਭੋਲਾ ਸੂਬਾ ਸਕੱਤਰ ਏ.ਆਈ.ਵਾਈ.ਐੱਫ., ਬਲਕਰਨ ਮੋਗਾ, ਅਤੇ ਵਿਦਿਆਰਥੀ ਆਗੂ ਸੁਖਜਿੰਦਰ ਮਹੇਸ਼ਰੀ, ਮੰਜੂ ਬਾਲਾ, ਚਰਨਜੀਤ ਛਾਂਗਾਂਰਾਏ ਆਦਿ ਆਗੂਆਂ ਨੇ ਸੰਬੋਧਨ ਕਰਦਿਆਂ ਪਾਰਦਰਸ਼ੀ ਅਤੇ ਲੋਕਪੱਖੀ ਰਾਜਨੀਤੀ ਵਿੱਚ ਅੱਗੇ ਵਧਦਿਆਂ ਖੁਸ਼ਹਾਲ ਸਮਾਜ ਦੀ ਸਿਰਜਣਾ ਵੱਲ ਆਪਣੇ ਕਦਮ ਵਧਾਉਣ ਦਾ ਸੱਦਾ ਦਿੱਤਾ।

ਆਲ ਇੰਡੀਆਂ ਸਟੂਡੈਂਟਸ ਫੈਡਰੇਸ਼ਨ ਦੇ ਵਿਦਿਆਰਥੀਆਂ ਲਈ ਮੁਫਤ ਅਤੇ ਲਾਜ਼ਮੀ ਵਿੱਦਿਆ ਦੀ ਪ੍ਰਾਪਤੀ ਲਈ ਕੀਤੇ ਜਾ ਰਹੇ ਸੰਘਰਸ਼ ਦੀ ਅਹਿਮ ਪ੍ਰਾਪਤੀ ਉਸ ਸਮੇਂ ਹੋਈ ਜਦੋਂ ਪੰਜਾਬ ਸਰਕਾਰ ਨੂੰ ਲੜਕੀਆਂ ਲਈ 10+2 ਤੱਕ ਮੁਫਤ ਵਿੱਦਿਆ ਦਾ ਐਲਾਨ ਕਰਨਾ ਪਿਆ। ਪਰੰਤੂ ਸਰਕਾਰ ਦੁਆਰਾ ਇਸ ਸੰਬੰਧੀ ਨੋਟੀਫੀਕੇਸ਼ਨ ਨਾ ਜਾਰੀ ਕਰਨ ਦੀ ਸੂਰਤ ਵਿੱਚ ੳ..ਿਸ.ਡ. ਵੱਲੋਂ ਵਿਦਿਅਕ ਸੰਸਥਾਵਾਂ ਦੇ ਬਾਹਰ ਗੇਟ ਰੈਲੀਆਂ ਕਰਕੇ ਵੱਖ-ਵੱਖ ਜਿਲ੍ਹਿਆਂ ਦੇ ਡੀ.ਸੀ. ਨੂੰ ਮੰਗ ਪੱਤਰ ਦਿੱਤੇ ਅਤੇ ਵਿਦਿਆਰਥੀਆਂ ਦੇ ਇਸ ਸ਼ੰਘਰਸ ਸਦਕਾ ਸਰਕਾਰ ਨੂੰ ਨੋਟੀਫਿਕੇਸ਼ਨ ਜਾਰੀ ਕਰਨ ਲਈ ਮਜਬੂਰ ਹੋਣਾ ਪਿਆ। 2012 ਦਾ ਨਵਾਂ ਸ਼ੈਸਨ ਜਾਰੀ ਹੋਣ ਦੇ ਨਾਲ ਨਵੀਂ ਸਰਕਾਰ ਨੇ ਵੀ ਆਪਣੀ ਸੱਤਾ ਸੰਭਾਲੀ ਪਰ ਸਰਕਾਰ ਆਪਣੇ ਪਹਿਲੇ ਕਾਰਜਕਾਲ ਦੌਰਾਨ ਜਾਰੀ ਕੀਤਾ ਨੋਟੀਫੀਕੇਸ਼ਨ ਭੁੱਲ ਗਈ ਅਤੇ ਵੱਡੇ ਪੱਧਰ ਤੇ ਲੜਕੀਆਂ ਤੋਂ ਫੰਡਾਂ ਦੇ ਰੂਪ ਵਿੱਚ ਪੈਸਾ ਇਕੱਠਾ ਕੀਤਾ ਗਿਆ । ਕੁਝ ਜਿਲ੍ਹਿਆਂ ਵਿੱਚ ਇਹ ਰਕਮ 1000 ਰੁਪਏ ਤੱਕ ਵੀ ਵਸੂਲੀ ਗਈ। ਏ.ਆਈ.ਐੱਸ.ਐਫ. ਨੇ ਸਰਕਾਰ ਦੀ ਇਸ ਨੀਤੀ ਨੂੰ ਅੱਡੇ ਹੱਥੀ ਲੈਦਿਆਂ ਵਿਦਿਆਰਥੀਆਂ ਦੇ ਮਾਪਿਆਂ ਦੀ ਆਰਥਿਕਤਾ ਤੋਂ ਕਿਤੇ ਵਧੇਰੇ ਵਸੂਲੇ ਜਾ ਰਹੇ ਫੀਸਾਂ-ਫੰਡਾਂ ਦਾ ਡਟਵਾਂ ਵਿਰੋਧ ਵਿਰੋਧ ਕੀਤਾ ਕਿਉਂਕਿ ਹੁਣ ਮਸਲਾ ਸਿਰਫ ਲੜਕੀਆਂ ਤੋਂ ਲਏ ਜਾ ਰਹੇ ਫੰਡਾ ਦਾ ਹੀ ਨਹੀ ਸੀ ਬਲਕਿ ਲੜਕਿਆਂ ਦੀਆਂ ਫੀਸਾਂ ਵਿੱਚ ਕੀਤੇ ਭਾਰੀ ਵਾਧੇ ਦਾ ਵੀ ਸੀ। ਇਸ ਦੇ ਵਿਰੋਧ ਵਿੱਚ ਪੂਰੇ ਪੰਜਾਬ ਵਿੱਚ ਆਲ ਇੰਡੀਆਂ ਸਟੂਡੈਂਟਸ ਫੈਡਰੇਸ਼ਨ ਦੀ ਅਗਵਾਈ ਵਿੱਚ ਲੜਕੀਆਂ ਨੇ ਭੁਖ ਹੜਤਾਲ ਕਰਨ ਦਾ ਫੈਸਲਾ ਕੀਤਾ। ਮਾਝਾ, ਮਾਲਵਾ ਤੇ ਦੁਆਬਾ ਪੰਜਾਬ ਦੇ ਤਿੰਨਾਂ ਜੋਨਾਂ ਵਿੱਚ ਇਹ ਇੱਕ-ਇੱਕ ਰੋਜ਼ਾ ਭੁੱਖ ਹੜਤਾਲ ਕਰਨ ਦਾ ਫੈਸਲਾ ਹੋਇਆ।

ਪਹਿਲੀ ਭੁੱਖ ਹੜਤਾਲ 29 ਅਪ੍ਰੈਲ ਨੂੰ ਮਾਲਵੇ ਦਾ ਮੁਖ ਧੁਰਾ ਮੋਗਾ ਵਿੱਚ ਡੀ.ਸੀ. ਦਫਤਰ ਸਾਹਮਣੇ ਕਰਮਵੀਰ ਬੱਧਨੀ, ਇੰਦਰਜੀਤ ਧੂੜਕੋਟ ਅਤੇ ਦਿਲਪ੍ਰੀਤ ਧਾਲੀਵਾਲ ਦੀ ਅਗਵਾਈ ਕੀਤੀ ਗਈ। ਲੜਕੀਆਂ ਨੂੰ ਸੰਬੋਧਨ ਕਰਦਿਆਂ ਨਰਿੰਦਰ ਕੌਰ ਸੋਹਲ ਯੂਥ ਆਗੂ, ਸੁਖਜਿੰਦਰ ਮਹੇਸ਼ਰੀ ਸੂਬਾ ਸਕੱਤਰ ਏ.ਆਈ.ਐੱਸ.ਐੱਫ.ਅਤੇ ਵਿੱਕੀ ਮਹੇਸ਼ਰੀ ਨੇ ਲੜਕੀਆਂ ਨੂੰ ਇਸ ਮਹਾਨ ਅਤੇ ਸ਼ਲਾਘਾਯੋਗ ਕਦਮ ਲਈ ਵਧਾਈ ਦਿੰਦਿਆਂ ਜੱਥੇਬੰਦੀ ਦੇ ਸ਼ਾਨਾਮੱਤੇ ਅਤੇ ਪ੍ਰਾਪਤੀਆਂ ਭਰਪੂਰ ਇਤਿਹਾਸ ਤੋਂ ਜਾਣੂੰ ਕਰਵਾਇਆ। ਇਸ ਭੁਖ ਹੜਤਾਲ ਦੌਰਾਨ ਵਿਦਿਆਰਥਣਾਂ ਦੇ ਹੌਸਲੇ ਅਤੇ ਸਾਂਝੇ ਵਿਦਿਆਰਥੀ ਹਿੱਤਾ ਲਈ ਸੰਘਰਸ਼ ਦੀ ਜੁਝਾਰੂ ਭਾਵਨਾ ਲਾਮਿਸਾਲ ਸੀ। ਮਾਲਵਾ ਜੋਨ ਦੀ ਹੜਤਾਲ ਉਸ ਸਮੇਂ ਹੋਰ ਵੀ ਯਾਦਗਾਰ ਬਣ ਗਈ ਜਦ ਮੌਸਮ ਦੀ ਬੇਰੁਖੀ ਕਰਵਟ ਨੇ ਤੇਜ਼ ਮੀਂਹ ਦਾ ਰੂਪ ਲੈ ਲਿਆ। ਬਾਹਰ ਖੁਲ੍ਹੇ ਅਸਮਾਨ ਥੱਲੇ ਚੱਲ ਰਹੀ ਭੁਖ ਹੜਤਾਲ ਨੂੰ ਵਿਦਿਆਰਥੀ ਆਗੂਆਂ ਨੇ ਸੈਕਟਰੀਏਟ ਦੀ ਛੱਤ ਹੇਠ ਜਾਰੀ ਰੱਖਣ ਦਾ ਫੈਸਲਾ ਕੀਤਾ। ਜਦ ਲੜਕੀਆਂ ਨੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਤਾਂ ਅਫਸਰਸ਼ਾਹੀ ਦੇ ਇਸ਼ਾਰੇ ਤੇ ਪੁਲਿਸ ਮੁਲਾਜਮਾਂ ਨੇ ਜਲਦੀ ਨਾਲ ਗੇਟ ਬੰਦ ਕਰ ਦਿੱਤਾ। ਵਿਦਿਆਰਥੀਆਂ ਦੀ ਗੇਟ ਖੋਲਣ ਦੀ ਕੀਤੀ ਅਪੀਲ ਦੇ ਬਾਵਜੂਦ ਮੁਲਾਜਮਾਂ ਨੇ ਗੇਟ ਖੋਲਣ ਤੋਂ ਸਾਫ ਇਨਕਾਰ ਕਰ ਦਿੱਤਾ। ਉਪਰੋਕਤ ਹਾਲਤਾਂ ਨੂੰ ਦੇਖਦੇ ਹੋਏ ੳ..ਿਸ.ਡ. ਦੀ ਟੀਮ ਨੇ ਹਰ ਹਾਲਤ, ਅੰਦਰ ਜਾ ਕੇ ਭੁੱਖ ਹੜਤਾਲ ਜਾਰੀ ਕਰਨ ਦਾ ਫੈਸਲਾ ਕੀਤਾ। ਭਾਵੇਂ ਇਸ ਦੌਰਾਨ ਗੇਟ ਖੁਲਵਾਉਦਿਆਂ ਪੁਲਿਸ ਨਾਲ ਵਿਦਿਆਰਥੀਆਂ ਦੀਆਂ ਝੜਪਾਂ ਵੀ ਹੋਈਆਂ ਪਰੰਤੂ ਵਿਦਿਆਰਥੀਆਂ ਨੇ ਸੈਕਟਰੀਏਟ ਦੀ ਛੱਤ ਹੇਠ ਜਾ ਕੇ ਹੀ ਦਮ ਲਿਆ। ਆਖਿਰਕਾਰ ਵਿਦਿਆਰਥੀਆਂ ਦੇ ਇਸ ਹੌਸਲੇ ਅੱਗੇ ਪ੍ਰਸ਼ਾਸ਼ਨ ਨੂੰ ਝੁਕਣਾ ਹੀ ਪਿਆ। ਭੁੱਖ ਹੜਤਾਲ ਦੇ ਅੰਤ ਵਿੱਚ ਬਾਈ ਕੁਲਦੀਪ ਭੋਲਾ ਨੇ ਖਰਾਬ ਮੌਸਮ ਦੇ ਬਾਵਜੂਦ ਸਫਲ ਐਕਸ਼ਨ ਲਈ ਵਧਾਈ ਦਿੱਤੀ ਅਤੇ ਅੰਤ ਵਿੱਚ ਡੀ.ਸੀ. ਨੂੰ ਮੰਗ ਪੱਤਰ ਸੌਪਿਆਂ।

ਇਸ ਭੁਖ ਹੜਤਾਲ ਤੋਂ ਬਾਅਦ ਮਾਝੇ ਦੀ ਇਤਿਹਾਸਿਕ ਧਰਤੀ ਤਰਨਤਾਰਨ ਦੇ ਡੀ.ਸੀ. ਦਫਤਰ ਸਾਹਮਣੇ 30 ਅਪ੍ਰੈਲ ਨੂੰ ਪੂਨਮ ਮਾੜੀਮੇਘਾ ਅਤੇ ਪ੍ਰੀਆ ਸੋਹਲ ਦੀ ਅਗਵਾਈ ਵਿੱਚ ਲੜਕੀਆਂ ਦਾ ਦੂਜਾ ਜੱਥਾ ਭੁੱਖ ਹੜਤਾਲ ਤੇ ਬੈਠਾ। ਇਸ ਸਮੇਂ ਪ੍ਰਿਥੀਪਾਲ ਮਾੜੀਮੇਘਾ ਸਾਬਕਾ ਕੌਮੀ ਪ੍ਰਧਾਨ ਏ.ਆਈ.ਵਾਈ.ਐੱਫ. ਨੇ ਜਿੱਥੇ ਆਪਣੇ ਵਿਦਿਆਰਥੀ ਜੀਵਨ ਦੇ ਤਜ਼ਰਬੇ ਸਾਂਝੇ ਕੀਤੇ ਉਥੇ ਵਿਦਿਆਰਥਣਾਂ ਨੂੰ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਅਤੇ ਜਿੱਤ ਵੱਲ ਵਧਣ ਲਈ ਥਾਪੜਾ ਦਿੱਤਾ। ਇਸ ਸਮੇਂ ਜਿੱਥੇ ਪ੍ਰਸ਼ਾਸ਼ਨ ਵੱਲੋਂ ਲੜਕੀਆਂ ਨਾਲ ਬਦਸਲੂਕੀ ਵਾਲਾ ਵਿਵਹਾਰ ਕੀਤਾ ਗਿਆ ਉਥੇ ਦੂਜੇ ਪਾਸੇ ਲੜਕੀਆਂ ਵਿੱਚ ਭਾਰੀ ਉਤਸ਼ਾਹ ਸੀ ਉਹ ਆਉਣ ਵਾਲੇ ਸਮੇਂ ਵਿੱਚ ਆਪਣੇ ਅਧਿਕਾਰਾਂ ਲਈ ਕੀਤੇ ਜਾਣ ਵਾਲੇ ਹਰ ਸੰਘਰਸ਼ ਲਈ ਤਿਆਰ ਹਨ। ਸਰਕਾਰ ਦੇ ਬੇਸ਼ਰਮ ਰਵੱਈਏ ਨੂੰ ਦੇਖਦਿਆਂ ਜੱਥੇਬੰਦੀ ਆਪਣੇ ਅਗਲੇਰੇ ਸੰਘਰਸ਼ ਦੀਆਂ ਤਿਆਰੀਆਂ ਕਰ ਰਹੀ ਹੈ। ਪੂਰੇ ਪੰਜਾਬ ਵਿੱਚ ਮੀਟਿੰਗਾਂ ਅਤੇ ਚੇਤਨਾਂ ਕੈਂਪਾਂ ਰਾਹੀਂ ਵਿਦਿਆਰਥੀਆਂ ਨੂੰ ਜਾਗ੍ਰਿਤ ਕੀਤਾ ਜਾ ਰਿਹਾ ਹੈ।

ਆਲ ਇੰਡੀਆਂ ਟਰੇਡ ਯੂਨੀਅਨ ਕੌਂਸਲ ਦੇ ਸੱਦੇ ਤੇ, ਸੰਬੰਧਿਤ ਤਮਾਮ ਜੱਥੇਬੰਦੀਆਂ ਵੱਲੋਂ 1 ਮਈ ਕਿਰਤ ਦਿਵਸ ਮਨਾਇਆ ਗਿਆ ਜਿਸ ਵਿੱਚ ਆਲ ਇੰਡੀਆਂ ਸਟੂਡੈਂਟਸ ਫੈਡਰੇਸ਼ਨ ਪੰਜਾਬ ਵੱਲੋਂ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਹਿੱਸਾ ਲਿਆ। ਮਿਹਨਤਕਸ਼ ਲੋਕਾਂ ਲਈ ਮਹਾਨ ਇਤਿਹਾਸਿਕ ਮਹੱਤਤਾ ਰੱਖਣ ਵਾਲੇ ਇਸ ਦਿਨ ਦੀ ਤਿਆਰੀ ਲਈ ਵਿਦਿਆਰਥੀਆਂ ਨੇ ਪਿੰਡ-ਪਿੰਡ ਜਾ ਕੇ ਨਰੇਗਾ ਕਾਮਿਆਂ ਨੂੰ ਕਿਰਤ ਦਿਨ ਤੇ ਹੋ ਰਹੇ ਸਮਾਗਮਾਂ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੰਦਿਆਂ ਇਸ ਦਿਨ ਦੀ ਇਤਿਹਾਸਿਕ ਮਹੱਤਤਾ ਬਾਰੇ ਦੱਸਿਆ।

ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੁਆਰਾ 15 ਮਈ ਤੋਂ 5 ਜੁਲਾਈ ਤੱਕ ਪੂਰੇ ਦੇਸ਼ ਭਰ ਵਿੱਚ ਲਗਾਤਾਰ ਹਸਤਾਖਰ ਮੁਹਿੰਮ ਚਲਾਈ ਜਾ ਰਹੀ ਹੈ। ਸਿਖਿਆ ਅਧਿਕਾਰ ਕਾਨੂੰਨ 2010 ਨੂੰ ਪੂਰੇ ਦੇਸ਼ ਵਿੱਚ ਲਾਗੂ ਹੋਣ ਦੇ 2 ਵਰ੍ਹੇ ਬੀਤ ਜਾਣ ਬਾਅਦ ਵੀ ਸਰਕਾਰ ਅਤੇ ਪ੍ਰਸ਼ਾਸਨ ਦੁਆਰਾ ਇਸ ਨੂੰ ਠੀਕ ਢੰਗ ਨਾਲ ਲਾਗੂ ਨਾ ਕਰਨ ਦੀ ਸੂਰਤ ਵਿੱਚ ਏ.ਆਈ.ਐਸ.ਐੱਫ. ‘ਜਵਾਬ ਦਿਓ’ ਅੰਦੋਲਨ ਚਲਾ ਰਹੀ ਹੈ। ਜਿਸ ਦੇ ਤਹਿਤ ਜੱਥੇਬੰਦੀ ਵੱਲੋਂ ਪੂਰੇ ਪੰਜਾਬ ਵਿੱਚ ਵੀ ਵੱਖ-ਵੱਖ ਸਕੂਲਾਂ, ਕਾਲਜਾਂ, ਵਿਦਿਅਕ ਅਦਾਰਿਆਂ ਅਤੇ ਜਨਤਕ ਥਾਵਾਂ ਤੋਂ ਹਸਤਾਖਰ ਇਕੱਠੇ ਕੀਤੇ ਜਾ ਰਹੇ ਹਨ। ਵਿਦਿਆਰਥੀਆਂ ਦੀ ਇਸ ਮੁਹਿੰਮ, ਜਿਸ ਤਹਿਤ ਐਕਟ ਅਨੁਸਾਰ 0 ਤੋਂ 14 ਸਾਲ ਦੇ ਬੱਚਿਆਂ ਨੂੰ ਲਾਜ਼ਮੀ ਅਤੇ ਮੁਫ਼ਤ ਵਿੱਦਿਆ ਮੁਹੱਈਆ ਕਰਵਾਉਣਾ, ਵਿਦਿਆਰਥੀ ਅਧਿਆਪਕ ਅਨੁਪਾਤ 30:1 ਲਾਗੂ ਕਰਨਾ, 25% ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਦਾਖਲਾ ਦਵਾਉਣਾ ਸ਼ਾਮਿਲ ਹੈ, ਨੂੰ ਲੋਕਾਂ ਵੱਲੋਂ ਵੱਡਾ ਹੁੰਗਾਰਾ ਮਿਲ ਰਿਹਾ ਹੈ।ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਵਿਦਿਆਰਥੀ ਮੰਗਾਂ ਦੀ ਪੂਰਤੀ, ਬੇਹਤਰੀਨ ਸਿੱਖਿਆ ਢਾਂਚਾ ਅਤੇ ਹਰ ਇੱਕ ਵਿੱਦਿਆ ਲਈ ਅੱਗੇ ਵਧ ਰਹੀ ਹੈ।

Monday, November 26, 2012

ਖੁੱਲ੍ਹੀ ਹਵਾ ਵਿੱਚ ਸਕੂਲ............ਵ.ਅ. ਸੁਖੋਮਲਿਸਕੀਵ.ਅ. ਸੁਖੋਮਲਿਸਕੀ

ਮੈਂ ਉਤੇਜਨਾ ਨਾਲ ਬੱਚਿਆਂ ਦੀ ਉਡੀਕ ਕਰਨ ਲੱਗਾ। ਸਵੇਰੇ ਅੱਠ ਵਜੇ ਉਹਨਾਂ ਵਿੱਚੋਂ 29 ਆ ਗਏ। ਸਾਸ਼ਾ ਨਾ ਆਈ (ਸ਼ਾਇਦ ਉਹਦੀ ਮਾਂ ਠੀਕ ਨਹੀਂ ਸੀ), ਅਤੇ ਵੋਲੋਦੀਆ ਗੈਰ-ਹਾਜ਼ਰ ਸੀ, ਜਾਪਦਾ ਹੈ ਉਹ ਸੁੱਤਾ ਹੋਇਆ ਸੀ ਅਤੇ ਉਹਦੀ ਮਾਂ ਉਹਨੂੰ ਜਗਾਉਣਾ ਨਹੀਂ ਸੀ ਚਾਹੁੰਦੀ।

ਲਗ-ਭਗ ਸਾਰੇ ਬੱਚਿਆਂ ਨੇ ਦਿਨ-ਤਿਹਾਰ ਨੂੰ ਪਾਉਣ ਵਾਲੇ ਕੱਪੜੇ ਅਤੇ ਨਵੇਂ ਬੂਟ ਪਹਿਨੇ ਹੋਏ ਸਨ। ਇਸ ੳੁੱਤੇ ਮੈਨੂੰ ਚਿੰਤਾ ਹੋਈ ਕਿੳਂੁਕਿ ਜੁਗਾਂ-ਜੁਗਤਰਾਂ ਤੋਂ ਪਿੰਡਾਂ ਦੇ ਬੱਚੇ ਨੰਗੇ ਪੈਰੀਂ ਘੁੰਮਦੇ ਰਹੇ ਹਨ ਅਤੇ ਇਹ ਬਹੁਤ ਸੋਹਣੀ ਕਸਰਤ ਹੈ ਅਤੇ ਜ਼ੁਕਾਮ ਵਿਰੁੱਧ ਸਭ ਤਂੋ ਚੰਗੀ ਰੋਕ। ਮਾਤਾ-ਪਿਤਾ ਆਪਣੇ ਬੱਚਿਆਂ ਦੇ ਪੈਰਾਂ ਦੀ ਮੈਲ, ਸਵੇਰ ਦੀ ਤਰੇਲ ਅਤੇ ਸੂਰਜ ਕਾਰਨ ਗਰਮ ਹੋਈ ਧਰਤੀ ਤਂੋ ਰੱਖਿਆ ਕਿਉਂ ਕਰਨਾ ਚਾਹੁੰਦੇ ਹਨ? ਉਹਨਾਂ ਦੇ ਆਸ਼ੇ ਚੰਗੇ ਹਨ ਪਰ ਸਿੱਟੇ ਮਾੜੇ ਹੁੰਦੇ ਹਨ : ਹਰ ਵਰ੍ਹੇ ਪਿੰਡਾਂ ਦੇ ਵਧੇਰੇ ਬੱਚਿਆਂ ਨੂੰ ਇਨਫਲੂਐਜ਼ਾ, ਘੰਡੀ ਪੈਣ ਅਤੇ ਕਾਲੀ ਖਾਂਸੀ ਦੇ ਰੋਗ ਲਗਦੇ ਜਾ ਰਹੇ ਹਨ। ਬੱਚਿਆਂ ਦੀ ਪਾਲਣਾ ਇਉਂ ਹੋਣੀ ਚਾਹੀਦੀ ਹੈ ਕਿ ਉਹ ਨਾ ਗਰਮੀ ਤਂੋ ਡਰਨ, ਨਾ ਠੰਢ ਤੋਂ।

“ਆਓ ਬੱਚਿਓ ਸਕੂਲ ਚੱਲੀਏ,” ਮਂੈ ਨਿੱਕਿਆਂ ਬਾਲਾਂ ਨੂੰ ਕਿਹਾ ਅਤੇ ਬਾਗ ਵੱਲ ਚੱਲ ਪਿਆ। ਬੱਚਿਆਂ ਅਚਰਜ ਨਾਲ ਮੇਰੇ ਵੱਲ ਵੇਖਿਆ।

“ਹਾਂ, ਬੱਚਿਓ, ਅਸੀਂ ਸਕੂਲ ਜਾ ਰਹੇ ਹਾਂ। ਸਾਡਾ ਸਕੂਲ ਖੁੱਲ੍ਹੀ ਹਵਾ ਵਿੱਚ ਹੋਵੇਗਾ, ਹਰੇ ਘਾਹ ਉੱਤੇ ਨਾਖਾਂ ਦੇ ਰੁਖਾਂ ਹੇਠਾਂ, ਅੰਗੂਰਾਂ ਦੇ ਕੁੰਜ ਵਿੱਚ ਹਰੀਆਂ ਜੂਹਾਂ ਵਿੱਚ। ਇੱਥੇ ਆਪਣੇ ਬੂਟ ਲਾਹ ਦਿਓ ਅਤੇ ਉਸੇ ਤਰ੍ਹਾਂ ਨੰਗੇ ਪੈਰੀ ਚੱਲੋ, ਜਿਵੇਂ ਤੁਸੀਂ ਪਹਿਲਾਂ ਚਲਦੇ ਸਾਓ।” ਬੱਚੇ ਖੁਸ਼ੀ ਨਾਲ ਚਹਿਕ ਪਏ, ਉਹਨਾਂ ਨੂੰ ਗਰਮੀਆਂ ਵਿੱਚ ਬੂਟ ਪਾਉਣ ਦੀ ਆਦਤ ਨਹੀਂ ਸੀ ਅਤੇ ਇਹ ਗੱਲ ਅਸੁਖਾਵੀਂ ਸੀ। “ਅਤੇ ਕੱਲ, ਬੂਟ ਪਾ ਕੇ ਨਾ ਆਉਣਾ। ਇਹ ਸਾਡੇ ਸਕੂਲ ਲਈ ਸਭ ਤੋਂ ਚੰਗੀ ਗੱਲ ਹੋਵੇਗੀ।”

ਅਸੀਂ ਅੰਗੂਰਾਂ ਦੇ ਕੁੰਜ ਵਾਲੀ ਰਉਸ ਉੱਤੇ ਪੈ ਗਏ। ਇੱਕ ਨੁੱਕਰੇ, ਰੁੱਖਾਂ ਦੇ ਓਹਲੇ ਅੰਗੂਰਾਂ ਦੀਆਂ ਘਣੀਆਂ ਵੇਲਾਂ ੳੁੱਗੀਆਂ ਹੋਈਆਂ ਸਨ। ਧਾਤ ਦੇ ਪਿੰਜ ਨਾਲ ਵਲੀਆਂ ਉਹ ਇੱਕ ਹਰੀ ਕੁਟੀਆ ਬਣਾਉਦੀਆਂ। ਉਹਨਾਂ ਦੇ ਹੇਠਾਂ ਧਰਤੀ ਨਰਮ ਘਾਹ ਨਾਲ ਕੱਜੀ ਹੋਈ ਸੀ। ੳੁੱਥੇ ਸ਼ਾਂਤੀ ਦਾ ਰਾਜ ਸੀ ਅਤੇ ਹਰੇ ਧੁੰਦਲਕੇ ਵਿੱਚ ਇੳਂੁ ਜਾਪਦਾ ਸੀ ਸਾਰਾ ਸੰਸਾਰ ਹਰਾ ਹੈ। ਅਸੀਂ ਘਾਹ ਉਤੇ ਬਹਿ ਗਏ।

“ਅਤੇ ਇੱਥੋਂ ਸਾਡਾ ਸਕੂਲ ਸ਼ੁਰੂ ਹੁੰਦਾ ਹੈ। ਇੱਥੋਂ ਅਸੀਂ ਨੀਲੇ ਆਕਾਸ਼, ਬਾਗ, ਪਿੰਡ ਅਤੇ ਸੂਰਜ ਵੱਲ ਵੇਖਾਂਗੇ।”
ਕੁਦਰਤ ਦੇ ਸੁਹਪਣ ਦੇ ਕੀਲੇ ਬੱਚੇ ਚੁੱਪ ਹੋ ਗਏ। ਪੱਤਿਆਂ ਵਿੱਚਕਾਰ ਪੱਕੇ, ਅੰਬਰੀਂ ਰੰਗ ਦੇ ਅੰਗੂਰ ਲਟਕ ਰਹੇ ਸਨ। ਬੱਚੇ ਉਹਨਾਂ ਦਾ ਸੁਆਦ ਚੱਖਣਾ ਚਾਹੁੰਦੇ ਸਨ। ਬੱਚਿਓ, ਅਸੀਂ ਇਹ ਸਾਰਾ ਕੁਝ ਵੀ ਕਰਾਂਗੇ ਪਰ ਪਹਿਲਾਂ ਅਸੀਂ ਉਹਨਾਂ ਦੇ ਸੁਹਪਣ ਦੀ ਸ਼ਲਾਘਾ ਕਰ ਲਈਏ। ਬੱਚਿਆਂ ਆਪਣੇ ਆਲੇ ਦੁਆਲੇ ਵੇਖਿਆ। ਇਉਂ ਜਾਪਦਾ ਸੀ ਬਾਗ਼ ਕਿਸੇ ਹਰੀ ਧੁੰਦ ਵਿੱਚ ਹੈ, ਜਿਵੇਂ ਪਾਣੀ ਹੇਠਲਾ ਜਗਤ ਹੋਵੇ। ਧਰਤੀ ਦਾ ਤਲ-ਖੇਤ, ਜੂਹਾਂ ਸੜਕਾਂ- ਕਿਸੇ ਹਰੀ ਕਚੂਰ ਧੁੰਦ ਵਿੱਚ ਝਿਲ-ਮਿਲ ਕਰਦੇ ਜਾਪਦੇ ਸਨ ਅਤੇ ਝਿਲ-ਮਿਲ ਕਰਦੇ ਰੁੱਖਾਂ ੳੁੱਤੇ ਧੁੱਪ ਦੀਆਂ ਚੰਗਿਆੜੀਆਂ ਡਿੱਗਦੀਆਂ।

“ਸੂਰਜ ਚੰਗਿਆੜੀਆਂ ਖਲੇਰ ਰਿਹਾ ਹੈ,” ਕਾਤੀਆ ਨੇ ਪੋਲੇ ਜਿਹੇ ਕਿਹਾ। ਬੱਚੇ ਆਪਣੇ ਆਪ ਨੂੰ ਕੀਲਣ ਵਾਲੇ ਸੰਸਾਰ ਤੋਂ ਵੱਖ ਨਹੀਂ ਸਨ ਕਰਨਾ ਚਾਹੁੰਦੇ, ਸੋ ਮਂੈ ਉਹਨਾਂ ਨੂੰ ਸੂਰਜ ਸੰਬੰਧੀ ਕਹਾਣੀ ਸੁਣਾਉਣੀ ਸ਼ੁਰੂ ਕਰ ਦਿੱਤੀ।

“ਹਾਂ, ਬੱਚਿਓ, ਕਾਤੀਆ ਨੇ ਬਹੁਤ ਸੋਹਣੀ ਗੱਲ ਕਹੀ ਹੈ: ਸੂਰਜ ਚੰਗਿਆੜੀਆਂ ਖਲੇਰ ਰਿਹਾ ਹੈ। ਉਹ ਅਸਮਾਨ ਵਿੱਚ ਬਹੁਤ ਉੱਚਾ ਰਹਿੰਦਾ ਹੈ। ਉਹਦੇ ਦੋ ਧੜਵੈਲ ਲੁਹਾਰ ਅਤੇ ਇੱਕ ਸੋਨੇ ਦੀ ਅਹਿਰਣ ਹੈ। ਪਹੁ-ਫੁਟਾਲੇ ਤਂੋ ਪਹਿਲਾਂ ਲਟ-ਲਟ ਕਰਦੀਆਂ ਦਾੜ੍ਹੀਆਂ ਵਾਲੇ ਲੁਹਾਰ ਸੂਰਜ ਕੋਲ ਜਾਂਦੇ ਹਨ ਅਤੇ ਉਹ ਉਹਨਾਂ ਨੂੰ ਚਾਂਦੀ ਦੇ ਧਾਗੇ ਦੇ ਦੋ ਮੁੱਠੇ ਦਂੇਦਾ ਹੈ। ਲੁਹਾਰ ਲੋਹੇ ਦੇ ਹਥੌੜੇ ਲੈਂਦੇ ਹਨ, ਚਾਂਦੀ ਦੇ ਧਾਗਿਆਂ ਨੂੰ ਸੋਨੇ ਦੀ ਅਹਿਰਣ ਉੱਤੇ ਰੱਖਦੇ ਹਨ ਅਤੇ ਹਥੌੜੇ ਮਾਰਨੇ ਸ਼ੁਰੂ ਕਰ ਦੇਂਦੇ ਹਨ। ਉਹ ਸੂਰਜ ਲਈ ਚਾਂਦੀ ਦਾ ਹਾਰ ਤਿਆਰ ਕਰਦੇ ਹਨ ਅਤੇ ਹਥੌੜਿਆਂ ਹੇਠੋਂ ਚਾਂਦੀ ਦੀਆਂ ਚੰਗਿਆੜੀਆਂ ਉੱਡਦੀਆਂ ਹਨ ਅਤੇ ਟੋਟੇ ਹੋ ਜਾਂਦੀਆਂ ਹਨ, ਫਿਰ ਸਾਡੀ ਧਰਤੀ ਉੱਤੇ ਡਿੱਗਦੀਆਂ ਹਨ। ਚੰਗਿਆੜੀਆਂ ਧਰਤੀ ੳੱੇੁਤੇ ਡਿੱਗਦੀਆ ਹਨ ਅਤੇ ਤੁਸੀਂ ਉਹਨਾਂ ਨੂੰ ਇੱਥੇ ਵੇਖ ਸਕਦੇ ਹੋ। ਸ਼ਾਮ ਨੂੰ ਥੱਕੇ ਹੋਏ ਲੁਹਾਰ ਸੂਰਜ ਕੋਲ ਜਾਂਦੇ ਹਨ ਅਤੇ ਉਸਨੂੰ ਹਾਰ ਦੇਂਦੇ ਹਨ। ਸੂਰਜ ਹਾਰ ਆਪਣੇ ਸੁਨਹਿਰੀ ਛੱਤਿਆਂ ਦੁਆਲੇ ਵਲ ਲੈਂਦਾ ਹੈ ਅਤੇ ਆਰਾਮ ਕਰਨ ਲਈ ਆਪਣੇ ਜਾਦੂਈ ਬਾਗ਼ ਵਿੱਚ ਚਲਾ ਜਾਂਦਾ ਹੈ।”

ਮਂੈ ਕਹਾਣੀ ਸੁਣਾਉਂਦਾ ਹੋਇਆ ਨਾਲ ਹੀ ਨਾਲ ਚਿਤਰ ਬਣਾਈ ਗਿਆ। ਕਾਗ਼ਜ਼ ਦੇ ਚਿੱਟੇ ਤਾਅ ੳੁੱਤੇ ਅਣੋਖੇ ਬਿੰਬ ਉੱਭਰ ਆਏ- ਦੋ ਧੜਵੈਲ ਲੁਹਾਰ ਲੋਹੇ ਦੀ ਅਹਿਰਣ ੳੁੱਤੇ ਝੁਕੇ ਹੋਏ ਅਤੇ ਲੋਹੇ ਦੇ ਹਥੌੜਿਆਂ ਹੇਠੋ ਖਿਲਰਦੀਆਂ ਚੰਗਿਆੜੀਆਂ।

ਜਾਦੂਈ ਸੰਸਾਰ ਦੇ ਕੀਲੇ ਬੱਚੇ ਕਹਾਣੀ ਸੁਣੀ ਗਏ, ਅਤੇ ਇਉਂ ਜਾਪਦਾ ਸੀ ਕਿ ਉਹ ਜਾਦੂ ਤੋੜਨੋ ਡਰਦੇ ਹੋਏ ਚੁੱਪ ਬੈਠੇ ਸਨ। ਫਿਰ ਉਹਨਾਂ ਪ੍ਰਸ਼ਨ ਪੁੱਛਣੇ ਸ਼ੁਰੂ ਕਰ ਦਿੱਤੇ- ਲੁਹਾਰ ਰਾਤ ਨੂੰ ਕੀ ਕਰਦੇ ਹਨ? ਉਹ ਰੋਜ ਸੂਰਜ ਲਈ ਨਵਾਂ ਹਾਰ ਕਿੳਂੁ ਬਣਾੳਂੁਦੇ ਹਨ ? ਚਾਂਦੀ ਦੀਆਂ ਚੰਗਿਆੜੀਆਂ ਕਿੱਥੇ ਲੋਪ ਹੋ ਜਾਂਦੀਆਂ ਹਨ- ਕੀ ਉਹ ਸੱਚ-ਮੁੱਚ ਧਰਤੀ ਉੱਤੇ ਡਿੱਗਦੀਆਂ ਹਨ ?

ਇਸ ਸੰਬੰਧੀ ਮਂੈ ਤੁਹਨੂੰ ਫਿਰ ਕਿਸੇ ਦਿਨ ਦੱਸਾਂਗਾ। ਸਾਡੇ ਕੋਲ ਅਜੇ ਬੜਾ ਸਮਾਂ ਹੈ। ਆਓ ਅਸੀਂ ਹੁਣ ਅੰਗੂਰਾਂ ਦਾ ਸਵਾਦ ਮਾਣੀਏ। ਟੋਕਰੀਆਂ ਅੰਗੂਰਾਂ ਨਾਲ ਭਰੇ ਜਾਣ ਤੱਕ ਬੱਚਿਆਂ ਨੇ ਬੜੀ ਉਤਾਵਲ ਨਾਲ ਉਡੀਕ ਕੀਤੀ । ਮਂੈ ਹਰ ਬੱਚੇ ਨੂੰ ਦੇ ਗੁੱਛੇ ਦਿੱਤੇ, ਇੱਕ ਖਾਣ ਲਈ ਅਤੇ ਇੱਕ ਮਾਂ ਕੋਲ ਘਰ ਲਿਜਾਣ ਲਈ ਤਾਂ ਜੁ ਉਹ ਵੀ ਇਹਨਾਂ ਦਾ ਸਵਾਦ ਮਾਣ ਸਕੇ। ਬੱਚਿਆਂ ਨੇ ਅਚੰਭਾਜਨਕ ਹੱਦ ਤੱਕ ਸਬਰ ਕੀਤਾ: ਉਹਨਾਂ ਅੰਗੂਰ ਕਾਗਜ਼ ਵਿੱਚ ਲਪੇਟ ਲਏ। ਪਰ ਮੈਂ ਅਜੇ ਵੀ ਸੋਚ ਰਿਹਾ ਸਾਂ ਕਿ ਕੀ ਉਹ ਸੱਚ-ਮੁੱਚ ਅੰਗੂਰ ਘਰ ਲੈ ਜਾਣਗੇ ਅਤੇ ਰਸਤੇ ਵਿੱਚ ਖਾ ਤਾਂ ਨਹੀਂ ਲੈਣਗੇ। ਕੀ ਤੋਲੀਆ ਅਤੇ ਕੋਲੀਆ ਅੰਗੂਰ ਆਪਣੀਆਂ ਮਾਵਾਂ ਕੋਲ ਲੈ ਜਾਣਗੇ ? ਮਂੈ ਨੀਨਾ ਨੂੰ ਕਈ ਗੁੱਛੇ ਦਿੱਤੇ- ਇੱਕ ਉਹਦੀ ਬਿਮਾਰ ਮਾਂ ਲਈ ਅਤੇ ਹੋਰ ਓਹਦੀ ਭੈਣ ਅਤੇ ਦਾਦੀ ਲਈ। ਵਾਰੀਆ ਆਪਣੇ ਪਿਤਾ ਲਈ ਤਿੰਨ ਗੁੱਛੇ ਲੈ ਗਈ। ਮੈਨੂੰ ਵਿਚਾਰ ਅਹੁੜਿਆ ਕਿ ਜਿੳਂੁ ਹੀ ਬੱਚੇ ਮਜਬੂਤ ਹੋ ਜਾਣ, ਉਹਨਾਂ ਵਿੱਚੋਂ ਹਰ ਇੱਕ ਆਪਣਾ ਅੰਗੂਰਾਂ ਦਾ ਕੁੰਜ ਲਾਵੇਗਾ।…ਉਸ ਸਾਲ ਪਤਝੜ੍ਹ ਦੀ ਰੁੱਤੇ ਵਾਰੀਆ ਦੇ ਘਰ ਦਰਜਨਾਂ ਨਿੱਕੀਆਂ ਵੇਲਾਂ ਲਾਈਆਂ ਜਾਣ ਤਾਂ ਜੁ ਇੱਕ ਵਰ੍ਹਾ ਪਿੱਛੋਂ ਉਹ ਫ਼ਲ ਦੇਣ, ਅਤੇ ਇਹ ਉਹਦੇ ਪਿਤਾ ਲਈ ਸੱਚ-ਮੁੱਚ ਸ਼ਾਨਦਾਰ ਦਵਾਈ ਹੋਵੇਗੀ।…

ਅਸੀਂ ਪਰੀ ਦੇਸ ਦੇ ਹਰੇ ਧੁੰਦਲਕੇ ਨੂੰ ਛੱਡ ਕੇ ਆ ਗਏ ਅਤੇ ਮੈਂ ਬੱਚਿਆਂ ਨੂੰ ਕਿਹਾ: “ਕੱਲ ਸ਼ਾਮੀ ਛੇ ਵਜੇ ਆਉਣਾ, ਭੁਲਣਾ ਨਹੀਂ।”

ਮੈਂ ਅਨੁਭਵ ਕਰ ਰਿਹਾ ਸਾਂ ਕਿ ਬੱਚੇ ਉੱਥੋ ਜਾਣਾ ਨਹੀਂ ਚਾਹੁੰਦੇ, ਪਰ ਅੰਗੂਰਾਂ ਦੇ ਚਿੱਟੇ ਪੁੜੇ ਛਾਤੀਆਂ ਨਾਲ ਲਾਈ ਉਹ ਚਲੇ ਗਏ। ਮੇਰਾ ਕਿੰਨਾ ਇਹ ਜਾਣਨ ਨੂੰ ਜੀਅ ਕਰਦਾ ਸੀ ਕਿ ਉਹਨਾਂ ਵਿੱਚਂੋ ਕਿਹੜਾ-ਕਿਹੜਾ ਅੰਗੂਰ ਘਰ ਤੱਕ ਲਿਜਾਵੇਗਾ! ਪਰ, ਨਿਰਸ਼ੰਦੇਹ, ਮਂੈ ਉਹਨਾਂ ਤੋਂ ਪੁੱਛ ਨਹੀਂ ਸਾਂ ਸਕਦਾ। ਜੇ ਉਹ ਆਪ ਦੱਸਣ ਤਾਂ ਚੰਗੀ ਗੱਲ ਹੋਵੇਗੀ।

ਇਉਂ ਖੁੱਲੀ ਹਵਾ ਵਿੱਚ ਸਾਡੇ ਸਕੂਲ ਦਾ ਪਹਿਲਾ ਦਿਨ ਖ਼ਤਮ ਹੋਇਆ।…ਉਸ ਰਾਤ ਮੈਨੂੰ ਸੂਰਜ ਦੀਆਂ ਰੁਪਹਿਲੀ ਚੰਗਿਆੜੀਆਂ ਦੇ ਸੁਪਨੇ ਆਏ ਅਤੇ ਸਵੇਰੇ ਸਾਝਰੇ ਜਾਗ ਪਿਆ ਅਤੇ ਸੋਚਣ ਲੱਗ ਪਿਆ ਹੁਣ ਮੈਂ ਕੀ ਕਰਾਂ? ਮੈਂ ਇਸ ਸੰਬੰਧੀ ਵਿਸਥਾਰ-ਪੂਰਵਕ ਯੋਜਨਾ ਨਾ ਬਣਾਈ ਕਿ ਮੈਂ ਬੱਚਿਆਂ ਨੂੰ ਉਸ ਦਿਨ ਕੀ ਦੱਸਾਂਗਾ ਜਾਂ ਉਹਨਾਂ ਨੂੰ ਕਿੱਥੇ ਲਿਜਾਵਾਂਗਾ? ਸਾਡੇ ਸਕੂਲ ਦਾ ਜੀਵਨ ਉਸ ਵਿਚਾਰ ਤੇ ਵਿਕਸਤ ਹੋਇਆ ਜਿਸਨੇ ਮੈਨੂੰ ਉਤਸ਼ਾਹਤ ਕੀਤਾ ਸੀ: ਬੱਚਾ ਖੁਦ ਆਪਣੇ ਖ਼ਾਸੇ ਅਨੁਸਾਰ ਆਪਣੇ ਆਲੇ ਦੁਆਲੇ ਦੇ ਸੰਸਾਰ ਦਾ ਅਭਿਲਾਖੀ ਖੋਜੀ ਬਣੇ। ਸ਼ਾਲਾ ਜਿਊਦੇ ਰੰਗਾਂ, ਸਪਸ਼ਟ ਅਤੇ ਕੰਥਦੀਆਂ ਅਵਾਜਾਂ ਵਾਲਾ ਅਦਭੁਤ ਸੰਸਾਰ ਉਹਨਾਂ ਸਾਹਮਣੇ ਪਰੀ-ਕਾਹਣੀਆਂ ਅਤੇ ਖੇਡਾਂ ਵਿੱਚ, ਨਿੱਜੀ ਰਚਨਾਤਮਕਤਾ ਵਿੱਚ, ਸੁਹੱਪਣ ਵਿੱਚ ਖਿੜੇ, ਉਹਨਾਂ ਦੇ ਦਿਲਾਂ ਨੂੰ ਹੋਰਨਾਂ ਲਈ ਚੰਗਾ ਕਰਨ ਦੀ ਇੱਛਾ ਨਾਲ ਉਤਸ਼ਾਹਤ ਕਰੇ। ਪਰੀ-ਕਹਾਣੀਆਂ, ਖ਼ਿਆਲ-ਉਡਾਰੀਆਂ, ਦੁਹਰਾਈ ਨਾ ਜਾ ਸਕਣ ਵਾਲੀ ਬੱਚਿਆਂ ਦੀ ਰਚਨਾਤਮਕਤਾ ਰਾਹੀਂ, ਮਨੁੱਖ ਬੱਚੇ ਦੇ ਦਿਲ ਤੱਕ ਰਾਹ ਲੱਭਦਾ ਹੈ। ਮੈਂ ਆਲੇ-ਦੁਆਲੇ ਦੇ ਸੰਸਾਰ ਵਿੱਚ ਬੱਚਿਆਂ ਦੀ ਇੳਂੁ ਅਗਵਾਈ ਕਰਾਂਗਾ ਕਿ ਸਾਡਾ ਹਰ ਕਦਮ ਸੋਚ ਅਤੇ ਬੋਲੀ ਦੇ ਸੋਮਿਆਂ ਵੱਲ, ਪ੍ਰਕਿਰਤੀ ਦੇ ਜਾਦੂਈ ਹੁਸਨ ਵੱਲ ਸਫ਼ਰ ਦਾ ਹਿੱਸਾ ਹੋਵੇਗਾ। ਮੈਂ ਇਸ ਗੱਲ ਦਾ ਧਿਆਨ ਰੱਖਾਂਗਾ ਕਿ ਮੇਰਾ ਹਰ ਸ਼ਾਗਿਰਦ ਵੱਡਾ ਹੋ ਕੇ ਇੱਕ ਸੋਚਵਾਨ ਅਤੇ ਖੋਜੀ ਮਨੁੱਖ ਬਣੇ ਤਾਂ ਜੁ ਗਿਆਨ ਵੱਲ ਹਰ ਕਦਮ ਦਿਨ ਨੂੰ ਉਚਿਆਏ ਅਤੇ ਨਿਸ਼ਚੇ ਨੂੰ ਪਾਣ ਚਾੜ੍ਹੇ।

ਦੂਜੇ ਦਿਨ ਬੱਚੇ ਸ਼ਾਮ ਦੇ ਨੇੜੇ ਸਕੂਲੇ ਆਏ। ਸਤੰਬਰ ਦੇ ਸ਼ਾਂਤ ਦਿਨ ਦੀ ਠੰਢੀਰ ਫੈਲ ਗਈ ਸੀ। ਅਸੀਂ ਪਿੰਡ ਤੋਂ ਬਾਹਰ ਗਏ ਅਤੇ ਇੱਕ ਪੁਰਾਣੇ ਦਫ਼ਨਾਉਣ ਵਾਲੇ ਟਿੱਥੇ ਉੱਤੇ ਬਹਿ ਗਏ। ਸੂਰਜ ਦੀਆਂ ਕਿਰਨਾਂ ਨਾਲ ਲਟ-ਲਟ ਕਰਦੀਆਂ ਜੂਹਾਂ, ਸਿੱਧੇ ਖੜੇ ਸਫੈਦੇ ਦੇ ਰੁਖਾਂ ਅਤੇ ਦਿਸ-ਹਦੇ ੳੁੱਤੇ ਦਫ਼ਨਾਉਣ ਵਾਲੇ ਟਿੱਬਿਆਂ ਦਾ ਇੱਕ ਅਦਭੁਤ ਦਿਸ਼੍ਰ ਸਾਡੀਆਂ ਅੱਖਾਂ ਸਾਹਮਣੇ ਖੁੱਲ੍ਹ ਗਿਆ। ਅਸੀਂ ਸੋਚ ਅਤੇ ਸ਼ਬਦਾਂ ਦੇ ਸੋਮਿਆਂ ਤੱਕ ਅੱਪੜ ਗਏ ਸਾਂ। ਪਰੀ-ਕਹਾਣੀਆਂ ਅਤੇ ਕਲਪਨਾ- ਇਹ ਉਹ ਕੁੰਜੀ ਹੈ ਜਿਹੜੀ ਇਹਨਾਂ ਸੋਮਿਆਂ ਨੂੰ ਖੋਹਲਦੀ ਹੈ ਅਤੇ ਫਿਰ ਸ਼ਬਦਾਂ ਝਰਨਾ ਫੁਟ ਪਂੈਦਾ ਹੈ। ਯਾਦ ਜੋ ਕਾਤੀਆ ਨੇ ਪਿਛਲੇ ਦਿਨ ਕਿਵੇਂ ਕਿਹਾ ਸੀ, “ਸੂਰਜ ਚੰਗਿਆੜੀਆਂ ਖਲੇਰ ਰਿਹਾ ਹੈ…” ਘਟਨਾਵਾਂ ਨੂੰ ਅਗਾੳਂੂ ਦਸਦੇ ਹੋਏ ਮੈਂ ਤੁਹਾਨੂੰ ਦੱਸ ਦਿਆਂ ਕਿ ਬਾਰਾਂ ਵਰ੍ਹੇ ਪਿੱਛਂੋ, ਸਕੂਲ ਦੀ ਪੜ੍ਹਾਈ ਖ਼ਤਮ ਕਰਨ ਸਮੇਂ ਉਹਨੇ ਆਪਣੀ ਮਾਤ-ਭੂਮੀ ਲਈ ਪਿਆਰ ਸੰਬੰਧੀ ਇੱਕ ਲੇਖ ਲਿਖਿਆ ਅਤੇ ਜਦੋਂ ਉਹਨੇ ਪ੍ਰਕਿਰਤੀ ਲਈ ਆਪਣਾ ਪਿਆਰ ਪ੍ਰਗਟ ਕੀਤਾ ਤਾਂ ਉਹਨੇ ਇਹ ਬਿੰਬ ਦੁਹਰਾਇਆ। ਪਰੀ-ਕਹਾਣੀਆਂ ਦੇ ਬਿੰਬ ਇੳਂੁ ਬੱਚਿਆਂ ਦੇ ਮਨ ਉੱਤੇ ਡੂੰਘੀ ਛਾਪ ਛੱਡ ਜਾਂਦੇ ਹਨ। ਮੈਨੂੰ ਇੱਕ ਵਾਰ ਨਹੀਂ, ਹਜ਼ਾਰ ਵਾਰ ਨਿਸ਼ਚਾ ਹੋਇਆ ਹੈ ਕਿ ਆਲੇ ਦੁਆਲੇ ਦੇ ਸੰਸਾਰ ਨੂੰ ਕਲਪਨਾ ਨਾਲ ਭਰਦੇ ਹੋਏ, ਇਹ ਕਲਪਨਾਵਾਂ ਘੜਦੇ ਹੋਏ ਬੱਚੇ ਨਾ ਕੇਵਲ ਸੁਹੱਪਣ ਹੀ ਲੱਭ ਲੈਂਦੇ ਹਨ ਸਗੋਂ ਸੱਚ ਵੀ ਲੱਭ ਲੈਂਦੇ ਹਨ। ਪਰੀ-ਕਹਾਣੀਆਂ ਤੋਂ ਬਿਨਾਂ, ਖੇਡਾਂ ਤੋਂ ਬਿਨਾਂ, ਬੱਚੇ ਦੀ ਕਲਪਨਾ ਜਿੳਂੂਦੀ ਨਹੀਂ ਰਹਿ ਸਕਦੀ। ਪਰੀ-ਕਹਾਣੀਆਂ ਤੋਂ ਬਿਨਾਂ ਆਲੇ ਦੁਆਲੇ ਦਾ ਦ੍ਰਿਸ਼ ਚੋਖਾ ਸੋਹਣਾ ਚਿਤਰ ਹੁੰਦਾ ਹੈ ਪਰ ਕੇਵਲ ਕੈਨਵਸ ਉੱਤੇ ਚਿਤਰਿਆ ਦ੍ਰਿਸ਼ ਪਰੀ-ਕਹਾਣੀਆਂ ਇਹਨੂੰ ਸਜੀਵ ਕਰਦੀਆਂ ਹਨ।

ਅਲੰਕਾਰਕ ਭਾਸ਼ਾ ਵਿੱਚ ਗੱਲ ਕਰਦਿਆਂ ਪਰੀ-ਕਹਾਣੀ ਸੱਜਰੀ ਪੌਣ ਦਾ ਉਹ ਬੁੱਲ੍ਹਾ ਹੈ ਜਿਹੜਾ ਬੱਚਿਆਂ ਦੇ ਵਿਚਾਰਾਂ ਅਤੇ ਬੋਲੀ ਦੀ ਲਾਟ ਨੂੰ ਪ੍ਰਚੰਡ ਕਰਦਾ ਹੈ। ਬੱਚੇ ਨਾ ਕੇਵਲ ਪਰੀ-ਕਹਾਣੀਆਂ ਸੁਣਨਾ ਹੀ ਪਸੰਦ ਕਰਦੇ ਹਨ, ਉਹ ਇਹਨਾਂ ਨੂੰ ਘੜਨਾ ਵੀ ਪਸੰਦ ਕਰਦੇ ਹਨ। ਅੰਗੂਰਾਂ ਦੇ ਕੁੰਜ ਦੀ ਹਰੀ ਕੰਧ ਵਿੱਚੋਂ ਬੱਚਿਆਂ ਨੂੰ ਸੰਸਾਰ ਵਿਖਾੳਂੁਦੇ ਹੋਏ ਮੈਨੂੰ ਪਤਾ ਸੀ ਕਿ ਮੈਂ ਬੱਚਿਆਂ ਨੂੰ ਪਰੀ-ਕਹਾਣੀ ਸੁਣਾਵਾਂਗਾ, ਪਰ ਮੈਂ ਇਹ ਨਹੀਂ ਸਾਂ ਜਾਣਦਾ ਕਿਹੋ ਜਿਹੀ। ਖ਼ਿਆਲਾਂ ਦੀ ਉਡਾਰੀ ਲਈ ਉਤੇਜਨਾ ਕਾਤੀਆ ਦੇ ਸ਼ਬਦਾਂ ਤੋਂ ਮਿਲੀ: “ਸੂਰਜ ਚੰਗਿਆੜੀਆਂ ਖਲੇਰ ਰਿਹਾ ਹੈ।…” ਬੱਚੇ ਕਿੰਨੇ ਸਚਿਆਰੇ, ਠੀਕ- ਠੀਕ, ਕਲਾਤਮਕ, ਪ੍ਰਗਟਾਊ ਬਿੰਬ ਘੜਦੇ ਹਨ- ਉਹ ਕਿੰਨੇ ਸਪੱਸ਼ਟ ਹੁੰਦੇ ਹਨ, ਭਾਸ਼ਾ ਕਿੰਨੀ ਰਾਂਗਲੀ ਹੁੰਦੀ ਹੈ।

ਮੈਂ ਯਤਨ ਕੀਤਾ ਕਿ ਬੱਚੇ ਪੁਸਤਕ ਖੋਹਲਣ ਤੋਂ ਪਹਿਲਾਂ, ਆਪਣੇ ਪਹਿਲੇ ਸ਼ਬਦ ਅੱਖਰ-ਅੱਖਰ ਜੋੜਕੇ ਪੜ੍ਹਨ, ਸਭ ਤੋਂ ਵੱਧ ਜਾਦੂਈ ਪੁਸਤਕ ਦੇ ਪੰਨੇ ਪੜ੍ਹਨ, ਪ੍ਰਕਿਰਤੀ ਦੀ ਪੁਸਤਕ ਦੇ ਪੰਨੇ।

ਇੱਥੇ ਪ੍ਰਕਿਰਤੀ ਦੇ ਵਿਚਕਾਰ ਇਹ ਵਿਚਾਰ ਕਿ ਸਾਡਾ, ਅਧਿਆਪਕਾਂ ਦਾ ਵਾਹ ਪ੍ਰਕਿਰਤੀ ਵਿੱਚ ਵਿਦਮਾਨ ਸ਼ੈਆਂ ਵਿੱਚੋਂ ਸਭ ਤੋ ਕੋਮਲ-ਭਾਵੀ, ਸਭ ਤੋਂ ਵੱਧ ਨਾਜ਼ੁਕ ਅਤੇ ਸਭ ਤੋਂ ਵੱਧ ਚਮਤਕਾਰੀ-ਬੱਚੇ ਦੇ ਮਨ ਨਾਲ ਪੈ ਰਿਹਾ ਹੈ, ਵਿਸ਼ੇਸ਼ ਸ਼ਪੱਸ਼ਟਤਾ ਨਾਲ ਮੇਰੇ ਮਨ ਵਿੱਚ ਉਭਰਿਆ। ਜਦੋਂ ਬੰਦਾ ਬੱਚੇ ਦੇ ਮਨ ਸੰਬੰਧੀ ਸੋਚਦਾ ਹੈ ਤਾਂ ਉਹਨੂੰ ਗੁਲਾਬ, ਗੁਲਾਬ ਦੇ ਇੱਕ ਨਾਜ਼ਕ ਫੁੱਲ ਸੰਬੰਧੀ ਸੋਚਣਾ ਚਾਹੀਦਾ ਹੈ, ਜਿਸਦੇ ਉੱਤੇ ਤਰੇਲ ਦੇ ਤੁਪਕੇ ਕੰਬ ਰਹੇ ਹੋਣ। ਤਰੇਲ ਦੇ ਤੁਪਕੇ ਝਾੜੇ ਬਿਨਾਂ ਫੁੱਲ ਤੋੜਨ ਲਈ ਕਿੰਨੇ ਧਿਆਨ ਅਤੇ ਸੂਖਮਤਾ ਦੀ ਲੋੜ ਹੁੰਦੀ ਹੈ। ਉਸੇ ਤਰ੍ਹਾਂ ਸਾਨੂੰ ਹਰ ਘੜੀ ਸਾਵਧਾਨ ਰਹਿਣਾ ਚਾਹੀਦਾ ਹੈ, ਕਿਉਂਕਿ ਅਸੀਂ ਪ੍ਰਕਿਰਤੀ ਵਿੱਚ ਸਭ ਤੋਂ ਸੂਖਮ ਅਤੇ ਕੋਮਲ ਵਸਤੂ- ਵਧ ਰਹੇ ਬੱਚੇ ਦੇ ਸੋਚਣ ਵਾਲੇ ਪਦਾਰਥ ਨੂੰ ਛੂਹ ਰਹੇ ਹਾਂ।

ਬੱਚਾ ਬਿੰਬਾਂ ਵਿੱਚ ਸੋਚਦਾ ਹੈ। ਇਹਦਾ ਅਰਥ ਇਹ ਹੈ ਕਿ, ਉਦਾਹਰਣ ਵਜੋਂ, ਪਾਣੀ ਦੇ ਤੁਪਕੇ ਦੇ ਸਫਰ ਸੰਬੰਧੀ ਅਧਿਆਪਕ ਦੀ ਕਹਾਣੀ ਸੁਣਦਾ ਹੋਇਆ ਉਹ ਆਪਣੀ ਕਲਪਨਾ ਵਿੱਚ ਸਵੇਰ ਦੀ ਧੁੰਦ ਦੀਆਂ ਰੁਪਹਿਲੀ ਲਹਿਰਾਂ ਨੂੰ, ਕਾਲੇ ਬੱਦਲਾਂ ਨੂੰ, ਬਿਜਲੀ ਦੀ ਕੜਕ ਨੂੰ ਅਤੇ ਬਸੰਤ ਦੀ ਵਾਛੜ ਨੂੰ ਚੇਤੇ ਕਰਦਾ ਹੈ। ਇਸ ਚਿਤਰ ਵਿੱਚ ਬਿੰਬ ਜਿੰਨੇ ਵਧੇਰੇ ਸਪੱਸ਼ਟ ਹੁੰਦੇ ਹਨ, ਬੱਚਾ ਪ੍ਰਕਿਰਤੀ ਦੇ ਨਿਯਮਾਂ ਨੂੰ ਜਿਹੜੇ ਅਰਥ ਦੇਂਦਾ ਹੈ ਉਹ ਓਨੇ ਹੀ ਡੂੰਘੇ ਹੁੰਦੇ ਹਨ। ਦਿਮਾਗ਼ ਵਿੱਚ ਸੂਖਮ, ਭਾਵੁਕ ਤੰਤੂ-ਅੰਕੁਰ-ਜੁਟ ਅਜੇ ਮਜ਼ਬੂਤ ਨਹੀਂ ਹੁੰਦੇ; ਉਹਨਾਂ ਨੂੰ ਵਿਕਸਤ ਕਰਨਾ, ਮਜ਼ਬੂਤ ਬਣਾਉਣਾ ਲਾਜ਼ਮੀ ਹੈ।

ਬੱਚਾ ਸੋਚਦਾ ਹੈ…ਇਹਦਾ ਅਰਥ ਇਹ ਹੈ ਕਿ ਦਿਮਾਗ਼ ਦੇ ਉਪਰਲੇ ਹਿੱਸੇ ਵਿੱਚ ਤੰਤੂ-ਅੰਕੁਰ-ਜੁਟ ਦੀ ਇੱਕ ਵਿਸ਼ੇਸ ਟੋਲੀ ਆਲੇ- ਦੁਆਲੇ ਦੇ ਬਿੰਬ (ਚਿਤਰ, ਉਦਾਹਰਣਾਂ, ਘਟਨਾਵਾਂ, ਸ਼ਬਦ) ਕਬੂਲਦੀ ਹੈ ਅਤੇ ਇਹਨਾਂ ਹੀ ਤੰਤੂ ਖੋਲੀਆਂ ਵਿੱਚੋ ਸੰਕੇਤ ਲੰਘਦੇ ਹਨ। ਤੰਤੂ-ਅੰਕੁਰ-ਜੁਟ ਇਹ ਸੂਚਨਾ ੳੁੱਤੇ ਅਮਲ ਕਰਦੇ ਹਨ- ਉਹਨੂੰ ਨੇਮ-ਬੱਧ ਕਰਦੇ, ਟੋਲੀਆਂ ਵਿੱਚ ਵੰਡਦੇ, ਤੁਲਣਾ ਕਰਦੇ ਅਤੇ ਛਾਂਟਦੇ ਹਨ। ਅਤੇ ਸਾਰੀ ਨਵੀਂ ਸੂਚਨਾ ਉੱਤੇ ਘੜੀ-ਮੁੜੀ ਅਮਲ ਕੀਤਾ ਜਾਂਦਾ ਹੈ।ਸਾਰੇ ਨਵੇਂ ਬਿੰਬਾਂ ਅਤੇ ਸੂਚਨਾ ਉੱਤੇ ਅਮਲ ਨਾਲ ਨਿਬੜਨ ਲਈ ਤੰਤੂ– ਅੰਕੁਰ-ਜੁਟਾਂ ਦੀ ਤੰਤੂ ਸ਼ਕਤੀ ਬਿੰਬਾਂ ਨੂੰ ਸਮਝਣ ਤੇ ਅਸਾਧਾਰਨ ਤੌਰ ਉੱਤੇ ਥੋੜ੍ਹੇ ਸਮਂੇ ਵਿੱਚ ਉਹਨਾਂ ਉੱਤੇ ਅਮਲ ਕਰਨ ਵੱਲ ਚਲੀ ਜਾਂਦੀ ਹੈ ।

ਤੰਤੂ-ਅੰਕੁਰ-ਜੁਟਾਂ ਦੀ ਤੰਤੂ ਸ਼ਕਤੀ ਦੀ ਇਸ ਅਚੰਭਾਜਨਕ ਤਬਦੀਲੀ ਨੂੰ ਅਸੀਂ ਸੋਚ ਕਹਿੰਦੇ ਹਾਂ- ਬੱਚਾ ਸੋਚਦਾ ਹੈ…। ਬੱਚੇ ਦੇ ਦਿਮਾਗ਼ ਦੇ ਅੰਕੁਰ ਇੰਨੇ ਸੂਖਮ ਹੁੰਦੇ ਹਨ, ਦ੍ਰਿਸ਼ਟਮਾਨ ਵਸਤਾਂ ਵੱਲ ਇੰਨੇ ਸੂਖਮ ਢੰਗ ਨਾਲ ਪ੍ਰਤੀਕਰਮ ਕਰਦੇ ਹਨ ਕਿ ਉਹ ਤਾਂ ਹੀ ਸਾਧਾਰਨ ਢੰਗ ਨਾਲ ਕੰਮ ਕਰ ਸਕਦੇ ਹਨ, ਜੇ ਵੇਖੀ ਜਾਣ ਅਤੇ ਵਿਆਖਿਆ ਕੀਤੀ ਜਾਣ ਵਾਲੀ ਵਸਤ ਅਜਿਹਾ ਬਿੰਬ ਹੋਵੇ ਜਿਹੜਾ ਵੇਖਿਆ, ਸੁਣਿਆ ਅਤੇ ਛੂਹਿਆ ਜਾ ਸਕੇ। ਵਿਚਾਰਾਂ ਦਾ ਇੱਕ ਪਾਸਿਓ ਦੂਜੇ ਪਾਸੇ ਜਾਣਾ, ਜਿਹੜਾ ਸੋਚਣ ਦਾ ਤੱਤ ਹੈ ਤਾਂ ਹੀ ਸੰਭਵ ਹੈ ਜੇ ਜਿਸ ਸਬੰਧੀ ਵਿਚਾਰ ਹੋ ਰਹੀ ਹੈ ਉਹਦੀ ਇੱਕ ਅਸਲੀ, ਪ੍ਰਤੱਖ ਉਦਾਹਰਣ ਜਾਂ ਅਤਿ-ਅੰਤ ਸਪਸ਼ਟ ਸ਼ਾਬਦਕ ਚਿਤਰ, ਜਿਸ ਰਾਹੀਂ ਬੱਚਾ ਵੇਖ, ਸੁਣ ਅਤੇ ਟੋਹ ਸਕਦਾ ਹੈ, ਉਹਦੇ ਸਾਹਮਣੇ ਹੋਵੇ (ਇਸੇ ਲਈ ਬੱਚੇ ਪਰੀ-ਕਹਾਣੀਆਂ ਨੂੰ ਇਨਾਂ ਪਸੰਦ ਕਰਦੇ ਹਨ)।

ਬੱਚੇ ਦੇ ਦਿਮਾਗ ਦੇ ਖਾਸੇ ਕਾਰਨ ਇਹ ਲਾਜ਼ਮੀ ਹੈ ਕਿ ਉਹਨੂੰ ਐਨ ਸੋਚ ਦੇ ਸੋਮਿਆਂ ਦੀ ਸਿੱਖਿਆ ਦਿੱਤੀ ਜਾਵੇ, ਸਪਸ਼ਟ ਅਤੇ ਸਭ ਤੋਂ ਮਹੱਤਵਪੂਰਨ ਬਿੰਬਾਂ ਦੀ, ਤਾਂ ਜੁ ਉਹਦੇ ਵਿਚਾਰ ਪ੍ਰਤੱਖ ਬਿੰਬ ਤੋਂ ਬਿੰਬ ਵਿੱਚ ਸ਼ਾਮਲ ਸੂਚਨਾ ਉੱਤੇ ਅਮਲ ਵੱਲ ਚਲੇ ਜਾਣਾ। ਜੇ ਬੱਚਿਆਂ ਨੂੰ ਪ੍ਰਕਿਰਤੀ ਤੋਂ ਨਿਖੇੜ ਦਿੱਤਾ ਜਾਵੇ, ਜੇ ਆਪਣੀ ਪੜ੍ਹਾਈ ਦੇ ਪਹਿਲੇ ਦਿਨਾਂ ਤੋਂ ਬੱਚੇ ਕੇਵਲ ਸ਼ਬਦ ਹੀ ਵੇਖਦੇ ਹਨ ਤਾਂ ਉਹਨਾਂ ਦੇ ਦਿਮਾਗ਼ ਦੇ ਅੰਕੁਰ ਛੇਤੀ ਥੱਕ ਜਾਣਗੇ ਅਤੇ ਉਹ ਕੰਮ ਕਰਨ ਦੇ ਨਿਰਯੋਗ ਹੋਣਗੇ ਜਿਹੜਾ ਅਧਿਆਪਕ ਉਹਨਾਂ ਨੂੰ ਕਰਨ ਲਈ ਕਹਿਣਗੇ। ਇਹ ਲਾਜ਼ਮੀ ਹੈ ਕਿ ਉਹਨਾਂ ਦੇ ਦਿਮਾਗ ਦੇ ਅੰਕੁਰਾਂ ਨੂੰ ਵਿਕਸਤ ਕੀਤਾ ਜਾਵੇ, ਮਜ਼ਬੂਤ ਬਣਾਇਆ ਜਾਵੇ ਅਤੇ ਉਹਨਾਂ ਦੀ ਸ਼ਕਤੀ ਨੂੰ ਜਮ੍ਹਾਂ ਕੀਤਾ ਜਾਵੇ। ਇਹੋ ਕਾਰਨ ਹੈ ਕਿ ਮੁਢਲੀਆਂ ਸ਼੍ਰੇਣੀਆਂ ਵਿੱਚ ਅਧਿਆਪਕ ਅਕਸਰ ਬੱਚੇ ਨੂੰ ਸ਼ਾਂਤ ਬੈਠਾ, ਅਧਿਆਪਕ ਦੀਆਂ ਅੱਖਾਂ ਵਿੱਚ ਇੳਂੁ ਝਾਕਦਾ ਜਿਵੇਂ ਉਹ ਧਿਆਨ ਨਾਲ ਸੁਣ ਰਿਹਾ ਹੋਵੇ, ਪਰ ਕੁਝ ਨਾ ਸਮਝਦਾ ਵੇਖਦੇ ਹਨ, ਕਿੳਂੁਕਿ ਅਧਿਆਪਕ ਬੋਲੀ ਹੀ ਜਾਂਦਾ ਹੈ। ਉਹ ਜੇ ਕੁਝ ਸੁਣਦਾ ਹੈ ਉਹ ਨਿਯਮਾਂ, ਮਸਲਿਆਂ ਅਤੇ ਉਦਾਹਰਣਾਂ ਸੰਬੰਧੀ ਹੁੰਦਾ ਹੈ, ਜੋ ਸਭ ਕੁਝ ਅਮੂਰਤ ਅਤੇ ਆਮ ਹੈ- ਇਹਦੇ ਵਿੱਚ ਕੋਈ ਜਿਊਦੇ ਬਿੰਬ ਨਹੀਂ ਅਤੇ ਬੱਚੇ ਦਿਮਾਗ਼ ਥੱਕ ਜਾਂਦਾ ਹੈ। ਔਕੜਾਂ ਇੱਥੋਂ ਸ਼ੁਰੂ ਹੁੰਦੀਆਂ ਹਨ। ਇਹ ਲਾਜ਼ਮੀ ਹੈ ਕਿ ਬੱਚੇ ਦੀ ਸੋਚ ਨੂੰ ਪ੍ਰਕਿਰਤੀ ਵਿੱਚ ਵਿਕਸਤ ਕੀਤਾ ਅਤੇ ਮਜ਼ਬੂਤ ਬਣਾਇਆ ਜਾਵੇ- ਬੱਚੇ ਦੇ ਸਰੀਰ ਦੇ ਵਿਕਾਸ ਦੇ ਪ੍ਰਕਿਰਤਕ ਨਿਯਮ ਇਸ ਗੱਲ ਦੀ ਮੰਗ ਕਰਦੇ ਹਨ। ਇਸੇ ਕਾਰਨ ਹੀ ਪ੍ਰਕਿਰਤੀ ਵਿੱਚ ਹਰ ਫੇਰੀ ਸੋਚਣ ਸੰਬੰਧੀ ਇੱਕ ਸਬਕ ਹੈ, ਮਨ ਦੇ ਵਿਕਾਸ ਸੰਬੰਧੀ ਇੱਕ ਸਬਕ ਹੈ।

ਅਸੀਂ ਦਫ਼ਣਾਉਣ ਵਾਲੇ ਟਿੱਥੇ ੳੁੱਤੇ ਬੈਠੇ ਸਾਂ ਅਤੇ ਸਾਡੇ ਆਲੇ-ਦੁਆਲੇ ਚਾਰੇ ਪਾਸੇ ਟਿੱਡਿਆਂ ਦੀ ਸੰਗੀਤ ਮੰਡਲੀ ਗਾ ਰਹੀ ਸੀ ਅਤੇ ਹਵਾ ਵਿੱਚ ਸਤੈਪ ਦੇ ਘਾਹ ਦੀ ਖੁਸ਼ਬੋ ਸੀ। ਅਸੀਂ ਚੁੱਪ-ਚਾਪ ਬੈਠੇ ਰਹੇ। ਤੁਹਾਡੇ ਲਈ ਬੱਚਿਆਂ ਨੂੰ ਬਹੁਤ ਕੁਝ ਕਹਿਣ ਦੀ, ਉਹਨਾਂ ਨੂੰ ਲੈਕਚਰਾਂ ਅਤੇ ਸ਼ਬਦਾਂ ਨਾਲ ਭਰਨ ਦੀ ਲੋੜ ਨਹੀਂ ਹੁੰਦੀ-ਬਹੁਤ ਸੁਆਦ ਨਹੀਂ ਸਗੋਂ ਸ਼ਾਬਦਕ ਰਜ, ਸਭ ਤੋਂ ਹਾਨੀਕਾਰਕ ਰਜਾਂ ਵਿੱਚੋਂ ਇੱਕ ਹੈ। ਬੱਚੇ ਨੂੰ ਨਾ ਕੇਵਲ ਅਧਿਆਪਕ ਦੀਆਂ ਗੱਲਾਂ ਸੁਣਨ ਦੀ ਲੋੜ ਹੁੰਦੀ ਹੈ ਸਗੋਂ ਚੁੱਪ ਰਹਿਣ ਦੀ ਵੀ ਲੋੜ ਹੁੰਦੀ ਹੈ। ਉਹਨੇ ਜੋ ਕੁਝ ਵੇਖਿਆ ਅਤੇ ਸੁਣਿਆ ਹੁੰਦਾ ਹੈ ਇਹਨਾ ਛਿਣਾਂ ਵਿੱਚ ਉਹਨੂੰ ਸਮਝਣ ਦਾ ਜਤਨ ਕਰਦਾ ਹੈ। ਇਹ ਮਹੱਤਵਪੂਰਨ ਹੈ ਕਿ ਅਧਿਆਪਕ ਇਸ ਗੱਲ ਦੀ ਹੱਦ ਮੁਕੱਰਰ ਕਰੇ ਕਿ ਸ੍ਰੇਣੀ ਵਿੱਚ ਕਿੰਨਾ ਬੋਲਣਾ ਹੈ। ਇਹ ਲਾਜ਼ਮੀ ਹੈ ਕਿ ਬੰਦਾ ਬੱਚਿਆਂ ਨੂੰ ਬੇਹਰਕਤ ਸ਼ਬਦ ਕਬੂਲਣ ਵਾਲਿਆਂ ਵਿੱਚ ਤਬਦੀਲ ਨਾ ਕਰ ਦੇਵੇ। ਚਿਤਰਾਂ ਜਾਂ ਸ਼ਾਬਦਕ ਬਿੰਬ ਨੂੰ ਸਮਝਣ ਲਈ ਬਹੁਤ ਸਮੇਂ ਅਤੇ ਤੰਤੂ ਬਲ ਦੀ ਲੋੜ ਹੁੰਦੀ ਹੈ। ਬੱਚੇ ਨੂੰ ਸੋਚਣ ਦੇਣਾ ਅਧਿਆਪਕ ਦੀ ਸਭ ਤੋਂ ਸੂਖਮ ਸਿਫਤਾਂ ਵਿੱਚੋਂ ਇੱਕ ਹੈ। ਅਤੇ ਪ੍ਰਕਿਰਤੀ ਦੇ ਵਿਚਕਾਰ ਬੱਚੇ ਨੂੰ ਸੋਚਣ, ਆਲੇ ਦੁਆਲੇ ਵੇਖਣ ਅਤੇ ਅਨੁਭਵ ਕਰਨ ਦੀ ਸੰਭਵਾਨਾ ਦੇਣਾ ਲਾਜ਼ਮੀ ਹੈ।…

ਅਸੀਂ ਟਿੱਡਿਆ ਦੀ ਸੰਗੀਤ-ਮੰਡਲੀ ਨੂੰ ਸੁਣਦੇ ਰਹੇ। ਮੈਂ ਖੁਸ਼ ਸਾਂ ਕਿ ਬੱਚੇ ਇਸ ਸ਼ਾਨਦਾਰ ਸੰਗੀਤ ਵਿੱਚ ਵਹਿ ਗਏ ਸਨ। ਸ਼ਾਲਾ ਇਹ ਸ਼ਾਂਤ ਸ਼ਾਮ, ਖੇਤਾਂ ਦੀ ਖੁਸ਼ਬੋ ਅਤੇ ਅਦਭੁਤ ਅਵਾਜਾਂ ਨਾਲ ਗੜੁੱਚੀ ਸਦਾ ਲਈ ਉਹਨਾਂ ਦੇ ਮਨਾਂ ਉੱਤੇ ਉੱਕਰੀ ਜਾਵੇ। ਸਮਾਂ ਆਵੇਗਾ ਕਿ ਉਹ ਟਿੱਡਿਆਂ ਸੰਬੰਧੀ ਕਹਾਣੀਆਂ ਘੜਨਗੇ।

ਪਰ ਬੱਚਿਆਂ ਦੀਆਂ ਸੋਚਾਂ ਭਰੀਆਂ ਤੱਕਣੀਆਂ ਕਿਵੇਂ ਅਸਤ ਹੋ ਰਹੇ ਸੂਰਜ ਉੱਤੇ ਟਿਕੀਆਂ ਸਨ। ਸੂਰਜ ਦਿਸ-ਹਦੇ ਤੋਂ ਹੇਠਾਂ ਉੱਤਰ ਗਿਆ ਸੀ ਅਤੇ ਅਸਮਾਨ ਸੂਰਜ-ਅਸਤ ਦੀਆਂ ਭਾਹਾਂ ਅਤੇ ਝਲਕਾਂ ਨਾਲ ਭਰਿਆ ਹੋਇਆ ਸੀ।

“ਵੇਖੋ! ਸੂਰਜ ਆਰਾਮ ਕਰਨ ਚਲਾ ਗਿਆ ਹੈ,” ਲਾਰੀਸਾ ਨੇ ਕਿਹਾ, ਉਹਦਾ ਮੂੰਹ ਉਦਾਸਿਆ ਗਿਆ।

“ਲੁਹਾਰ ਸੂਰਜ ਲਈ ਉਹਦਾ ਚਾਂਦੀ ਦਾ ਹਾਰ ਲਿਆਏ ਨੇ।… ਉਹਨੇ ਕੱਲ ਵਾਲਾ ਹਾਰ ਕਿੱਥੇ ਰੱਖ ਦਿੱਤੈ?” ਲੀਦਾ ਨੇ ਪੁੱਛਿਆ।

ਬੱਚੇ ਕਹਾਣੀ ਦੇ ਜਾਰੀ ਰਹਿਣ ਦੀ ਉਡੀਕ ਕਰਦੇ ਹੋਏ ਮੇਰੇ ਵਲ ਵੇਖ ਰਹੇ ਸਨ, ਪਰ ਮੈਂ ਅਜੇ ਇਹ ਨਿਰਣਾ ਨਹੀਂ ਸੀ ਕੀਤਾ ਕਿ ਕਿਸ ਕਿਸਮ ਦਾ ਬਿੰਬ ਵਰਤਾਂ। ਫ਼ੈਦੀਆਂ ਨੇ ਮੇਰੀ ਸਹਾਇਤਾ ਕੀਤੀ।

“ਹਾਰ ਅਸਮਾਨ ਉੱਤੇ ਖਿਲਰਿਆ ਪਿਐ” ਉਹਨੇ ਸ਼ਾਂਤ ਢੰਗ ਨਾਲ ਕਿਹਾ। ਡੂੰਘੀ ਚੁੱਪ- ਅਸੀਂ ਸਾਰੇ ਇਹ ਸੁਨਣ ਲਈ ਉਡੀਕ ਰਹੇ ਸਾਂ ਕਿ ਫੈਦੀਆ ਅੱਗੋਂ ਕੀ ਕਹੇਗਾ। ਅਸਲ ਵਿੱਚ ਇਹ ਕੱਲ੍ਹ ਵਾਲੀ ਕਹਾਣੀ ਜਾਰੀ ਰੱਖਣਾ ਸੀ, ਜਿਸਨੂੰ ਉਹਨੇ ਸਪੱਸ਼ਟ ਤੌਰ ’ਤੇ ਅੱਗੇ ਵਧਾਇਆ ਸੀ। ਪਰ ਉਹ ਚੁੱਪ ਕਰ ਗਿਆ, ਸ਼ਾਇਦ ਸੰਗ ਕਰਕੇ। ਮੈਂ ਉਹਦੀ ਸਹਾਇਤਾ ਕੀਤੀ।

“ਹਾਂ ਹਾਰ ਅਸਮਾਨ ਉੱਤੇ ਖਿਲਰਿਆ ਹੋਇਆ ਹੈ। ਪੂਰੇ ਦਿਨ ਪਿੱਛੋਂ ਇਹ ਸੂਰਜ ਦੇ ਛੱਤਿਆਂ ਉੱਤੇ ਪਿਆ ਗਰਮ ਹੋ ਜਾਂਦਾ ਹੈ ਅਤੇ ਮੋਮ ਵਾਂਗ ਨਰਮ ਹੋ ਜਾਂਦਾ ਹੈ। ਸੂਰਜ ਇਹਨੂੰ ਆਪਣੇ ਭੱਖਦੇ ਹੱਥਾਂ ਨਾਲ ਛੋਂਹਦਾ ਹੈ ਅਤੇ ਸੁਨਹਿਰੀ ਧਾਰ ਨੂੰ ਸ਼ਾਮ ਦੇ ਅਸਮਾਨ ਉੱਤੇ ਡੋਲ੍ਹ ਦਿੰਦਾ ਹੈ। ਅਰਾਮ ਕਰਨ ਜਾ ਰਹੇ ਸੂਰਜ ਦੀਆਂ ਆਖਰੀ ਕਿਰਨਾਂ ਇਸ ਧਾਰ ਦੀ ਲੋਅ ਹਨ- ਵੇਖੋ ਤੁਸੀਂ ਉਹਨਾਂ ਨੂੰ ਵੇਖ ਸਕਦੇ ਹੋ- ਅਤੇ ਉਹ ਗੁਲਾਬੀ ਰੰਗਾਂ ਨਾਲ ਖੇਡਦੀ ਹੈ, ਫਿਰ ਉਹ ਝਿਲਮਿਲਾਉਂਦੀ ਹੈ ਅਤੇ ਹਨੇਰੀ ਹੋ ਜਾਂਦੀ ਹੈ। ਸੂਰਜ ਦੂਰ, ਹੋਰ ਦੂਰ ਚਲਾ ਜਾਂਦਾ ਹੈ। ਵੇਖੋ! ਛੇਤੀ ਹੀ ਉਹ ਅਸਮਾਨ ਵਿੱਚ ਆਪਣੇ ਜਾਦੂਈ ਬਾਗ਼ ਵਿੱਚ ਚਲਾ ਜਾਵੇਗਾ ਅਤੇ ਤਾਰੇ ਟਿਮਟਿਮਾੳਂੁਣ ਲੱਗ ਪੈਣਗੇ।…”

“ਤਾਰੇ ਕੀ ਹੁੰਦੇ ਹਨ? ਇਹ ਟਿਮਟਿਮਾਉਂਦੇ ਕਿਉਂ ਹਨ? ਇਹ ਕਿੱਥੋਂ ਆਉਂਦੇ ਹਨ? ਅਸੀਂ ਉਹਨਾਂ ਨੂੰ ਦਿਨੇ ਕਿਉਂ ਨਹੀਂ ਵੇਖ ਸਕਦੇ?” ਬੱਚਿਆਂ ਨੇ ਪੁੱਛਿਆ। ਪਰ ਮਨੁੱਖ ਨੂੰ ਬਿੰਬਾਂ ਦੀ ਬਹੁਲਤਾ ਨਾਲ ਬੱਚਿਆਂ ਤੇ ਭਾਰੂ ਨਹੀਂ ਹੋ ਜਾਣਾ ਚਾਹੀਦਾ। ਇਹ ਇੱਕ ਦਿਨ ਲਈ ਕਾਫੀ ਸੀ ਅਤੇ ਮੈਂ ਬੱਚਿਆਂ ਦਾ ਧਿਆਨ ਹੋਰ ਪਾਸੇ ਲਾਇਆ।

“ਸਤੈਪ ਦੀ ਮੈਦਾਨ ਵੱਲ ਵੇਖੋ। ਵੇਖੋ ਘਾਟੀ ਵਿੱਚ, ਜੂਹ ਵਿੱਚ ਅਤੇ ਨੀਵੀਆਂ ਥਾਵਾਂ ਉੱਤੇ ਕਿਵੇਂ ਹਨੇਰਾ ਹੁੰਦਾ ਜਾ ਰਿਹਾ? ਟਿੱਬਿਆਂ ਵੱਲ ਦੇਖੋ, ਉਹ ਕਿੰਨੇ ਨਰਮ ਜਾਪਦੇ ਹਨ, ਕਿਵੇਂ ਉਹ ਸ਼ਾਮ ਦੇ ਧੁੰਦਲਕੇ ਵਿੱਚ ਵਹਿੰਦੇ ਜਾਪਦੇ ਹਨ। ਟਿੱਬੇ ਭੂਰੇ ਹੁੰਦੇ ਜਾ ਰਹੇ ਹਨ। ਉਹਨਾਂ ਦੇ ਤਲ ਵੱਲ ਦੇਖੋ- ਓਥੇ ਤੁਹਾਨੂੰ ਕੀ ਦਿਸਦਾ ਹੈ?”

“ਜੰਗਲ…ਝਾੜੀਆਂ…ਗਊਆਂ ਦਾ ਇੱਕ ਇੱਜੜ…ਭੇਡਾਂ ਸਮੇਤ ਆਜੜੀ। ਖੇਤਾਂ ਵਿੱਚ ਰਾਤ ਬਿਤਾਉਣ ਦੀ ਤਿਆਰੀ ਕਰ ਰਹੇ ਲੋਕ, ਧੂਣੀ ਬਾਲਦੇ ਹੋਏ, ਪਰ ਤੁਸੀਂ ਇਹਨੂੰ ਨਹੀਂ ਵੇਖ ਸਕਦੇ; ਤੁਸੀਂ ਕੇਵਲ ਧੂੰ ਹੀ ਵੇਖ ਸਕਦੇ ਹੋ।…” ਹਨੇਰੇ ਹੋ ਰਹੇ ਟਿੱਬਿਆਂ ਵੱਲ ਦੇਖਦੇ ਹੋਏ ਇਹ ਸ਼ੈਆਂ ਬੱਚਿਆਂ ਦੀ ਕਲਪਣਾ ਵਿੱਚ ਪੈਦਾ ਹੋਈਆਂ। ਮੈਂ ਬੱਚਿਆਂ ਨੂੰ ਕਿਹਾ ਕਿ ਘਰ ਜਾਣ ਦਾ ਸਮਾਂ ਹੋ ਗਿਆ ਹੈ ਪਰ ਉਹ ਜਾਣਾ ਨਹੀਂ ਸਨ ਚਾਹੁੰਦੇ। ਉਹਨਾਂ ਕਿਹਾ, ਕੀ ਅਸੀਂ ਹੋਰ ਕੁਝ ਮਿੰਟ ਬਹਿ ਸਕਦੇ ਹਾਂ। ਸ਼ਾਮ ਦੀਆਂ ਘੜੀਆਂ ਵਿੱਚ ਜਦੋਂ ਸੰਸਾਰ ਰਹੱਸ ਵਿੱਚ ਲਿਪਟਿਆ ਹੁੰਦਾ ਹੈ, ਬੱਚਿਆਂ ਦੀ ਕਲਪਨਾ ਉੱਚੀਆਂ ਉਡਾਰੀਆਂ ਲਾਉਂਦੀ ਹੈ।

ਮੈਂ ਕੇਵਲ ਇੰਨਾ ਕਿਹਾ ਕਿ ਸ਼ਾਮ ਦਾ ਧੁੰਦਲਕਾ ਅਤੇ ਹਨੇਰਾ ਦੁਰਾਡੀਆਂ ਘਾਟੀਆਂ ਅਤੇ ਜੰਗਲਾਂ ਤੋਂ ਦਰਿਆ ਵਾਂਗ ਵਹਿੰਦੇ ਆੳਂੁਦੇ ਹਨ ਅਤੇ ਬੱਚਿਆਂ ਦੀ ਕਲਪਨਾਵਾਂ ਵਿੱਚ ਦੋ ਅਣੋਖੇ ਜੀਵਾਂ- ਹਨੇਰੇ ਅਤੇ ਧੁੰਦਲਕੇ- ਦੇ ਬਿੰਬ ਪਹਿਲਾਂ ਹੀ ਉੱਭਰ ਪਏ ਸਨ। ਸਾਨੀਆ ਨੇ ਇਹਨਾਂ ਸੰਬੰਧੀ ਕਹਾਣੀ ਸੁਣਾਈ: ਉਹ ਸਭ ਤੋਂ ਦੁਰਾਡੇ ਜੰਗਲ ਤੋਂ ਪਰ੍ਹੇ ਇੱਕ ਦੁਰਾਡੀ ਖੋਹ ਵਿੱਚ ਰਹਿੰਦੇ ਹਨ। ਦਿਨੇ ਉਹ ਡਿੱਗ ਕੇ ਇਸ ਅਥਾਹ ਹਨੇਰੇ ਟੋਏ ਵਿੱਚ ਚਲੇ ਜਾਂਦੇ ਹਨ। ਉਹ ਸੌਂਦੇ ਹਨ ਅਤੇ ਸੁਪਨੇ ਲੈਂਦੇ ਹੋਏ ਉਹ ਹੳਂੁਕੇ ਭਰਦੇ ਹਨ (ਉਹ ਹਾਉਂਕੇ ਕਿਉਂ ਭਰਦੇ ਹਨ, ਇਹ ਗੱਲ ਕੇਵਲ ਕਹਾਣੀ ਸੁਣਾਉਣ ਵਾਲੇ ਲਈ ਹੀ ਸਪਸ਼ਟ ਸੀ…)। ਪਰ ਜਿਉਂ ਹੀ ਸੂਰਜ ਆਪਣੇ ਜਾਦੂਈ ਬਾਗ਼ ਵਿੱਚ ਦਾਖ਼ਲ ਹੁੰਦਾ ਹੈ, ਉਹ ਆਪਣੀ ਲੁਕਣ ਵਾਲੀ ਥਾਂ ਵਿੱਚੋਂ ਬਾਹਰ ਆਉਂਦੇ ਹਨ। ਉਹਨਾਂ ਦੇ ਬਹੁਤ ਵੱਡੇ ਪੰਜੇ ਨਰਮ ਉੱਨ ਨਾਲ ਕੱਜੇ ਹੋਏ ਹਨ, ਇਸ ਲਈ ਕੋਈ ਉਹਨਾਂ ਦੀ ਪੈੜ ਨਹੀਂ ਸੁਣ ਸਕਦਾ। ਧੁੰਦਲਕਾ ਅਤੇ ਹਨੇਰੇ ਦਿਆਲ, ਅਮਨ-ਭਰੇ, ਪਿਆਰ ਕਰਨ ਵਾਲੇ ਜੀਵ ਹਨ, ਜਿਹੜੇ ਕਿਸੇ ਨੂੰ ਜਿਆਂ ਨਹੀਂ ਪੁਚਾੳਂੁਦੇ।

ਬੱਚੇ ਇਸ ਸੰਬੰਧੀ ਕਹਾਣੀ ਬਣਾਉਣ ਲਈ ਤਿਆਰ ਸਨ ਕਿ ਧੁੰਦਲਕਾ ਅਤੇ ਹਨੇਰਾ ਕਿਵੇਂ ਉਹਨਾਂ ਨੂੰ ਲੋਰੀ ਦੇਕੇ ਸੰਵਾੳਂੁਦੇ ਹਨ, ਪਰ ਇੱਕ ਦਿਨ ਲਈ ਕਾਫੀ ਹੋ ਗਿਆ ਸੀ। ਅਸੀਂ ਘਰ ਵਲ ਚੱਲ ਪਏ, ਬੱਚਿਆਂ ਪੁੱਛਿਆ ਕਿ ਉਹ ਅਗਲੀ ਸ਼ਾਮ ਨੂੰ ਵੀ ਆ ਸਕਦੇ ਹਨ, ਜਦੋਂ, ਵਾਰੀਆ ਅਨੁਸਾਰ “ਕਹਾਣੀਆਂ ਘੜਨਾ ਸੌਖੇਰਾ ਹੁੰਦਾ ਹੈ।”

ਬੱਚੇ ਇੰਨੀ ਉਤਸੁਕਤਾ ਨਾਲ ਪਰੀ-ਕਹਾਣੀਆਂ ਕਿੳਂੁ ਸੁਣਦੇ ਹਨ ? ਉਹ ਧੁੰਦਲਕੇ ਨੂੰ ਕਿਉਂ ਪਸੰਦ ਕਰਦੇ ਹਨ, ਜਦੋਂ ਆਪ ਵਾਯੂ-ਮੰਡਲ ਕਲਪਨਾ ਦੀ ਉਡਾਰੀਆਂ ਦੀ ਸਹਾਇਤਾ ਕਰਦਾ ਹੈ ? ਕਿਉਂ ਪਰੀ-ਕਹਾਣੀਆਂ ਕਿਸੇ ਵੀ ਬੱਚੇ ਦੀ ਬੋਲਣ ਦੀ ਸ਼ਕਤੀ ਨੂੰ ਵਿਕਸਤ ਕਰਦੀਆਂ ਅਤੇ ਸੋਚਣ ਦੇ ਅਮਲ ਨੂੰ ਪਕੇਰਾ ਬਣਾਉਦੀਆਂ ਹਨ? ਕਿੳਂੁਕਿ ਪਰੀ-ਕਹਾਣੀਆਂ ਦੋ ਬਿੰਬਾਂ ਵਿੱਚ ਸਪਸ਼ਟ ਤੌਰ ਉੱਤੇ ਭਾਵੁਕ ਰੰਗਣ ਹੁੰਦੀ ਹੈ। ਪਰੀ-ਕਹਾਣੀਆਂ ਦੇ ਸ਼ਬਦ ਬੱਚੇ ਦੀ ਕਲਪਨਾ ਵਿੱਚ ਜਿੳਂੂਦੇ ਹਨ। ਜਦੋਂ ਉਹ ਕਲਪਨਾ ਵੱਲੋਂ ਚਿਤਰੇ ਸ਼ਬਦ ਸੁਣਦਾ ਜਾਂ ਕਹਿੰਦਾ ਹੈ ਤਾਂ ਉਹਦਾ ਦਿਲ ਰੁਕ ਜਾਂਦਾ ਹੈ। ਮੈਂ ਕੇਵਲ ਪਰੀ-ਕਹਾਣੀਆਂ ਸੁਣਨ ਤੋਂ ਹੀ ਨਹੀਂ, ਘੜਨ ਤੋਂ ਬਿਨਾਂ ਵੀ ਸਕੂਲ ਦੀ ਸਿੱਖਿਆ ਦੀ ਕਲਪਨਾ ਨਹੀਂ ਕਰ ਸਕਦਾ।ਸੰਸਦੀ ਕਾਰਜ ਪ੍ਰਣਾਲੀ ਅਤੇ ਖੱਬੀਆਂ ਧਿਰਾਂ........ਜਗਰੂਪ

5 ਮਈ ਕਾਰਲ ਮਾਰਕਸ ਦਾ ਜਨਮ ਦਿਨ ਹੈ। ਅੱਜ ਦੇ ਦਿਨ ਵਿਚਾਰ ਅਧੀਨ ‘ਸੰਸਦੀ ਕਾਰਜ ਪ੍ਰਣਾਲੀ ਅਤੇ ਖੱਬੀਆਂ ਧਿਰਾਂ’ ਇੱਕ ਜਟਿਲ ਵਿਸ਼ਾ ਹੈ। ਇਸ ਵਿਸ਼ੇ ਨਾਲ ਨਿਬੜਨ ਲਈ, ਸ਼ਾਇਦ ਦੋ ਰਾਵਾਂ ਨਾ ਹੋਣ ਕਿ ਸਿਧਾਂਤਕ ਪਹੁੰਚ ਹੀ ਠੀਕ ਸਿੱਟੇ ਕੱਢ ਸਕਦੀ ਹੈ। ਖੱਬੀਆਂ ਧਿਰਾਂ ਜਾਣਦੀਆਂ ਹਨ ਕਿ ਪਦਾਰਥਵਾਦੀ ਵਿਰੋਧ-ਵਿਕਾਸੀ ਪਹੁੰਚ ਹੀ ਠੀਕ ਪਹੁੰਚ ਹੈ। ਇਹ ਸਿਧਾਂਤ ਦੱਸਦਾ ਹੈ ਕਿ ਮਨੁੱਖ ਹਾਲਤਾਂ ਅਤੇ ਪਾਲਣ ਪੋਸ਼ਣ ਦੀ ਪੈਦਾਵਾਰ ਹਨ। ਜਦੋਂ ਕਿ ਬਦਲੇ ਮਨੁੱਖ, ਬਦਲੀਆਂ ਹਾਲਤਾਂ ਅਤੇ ਬਦਲੇ ਪਾਲਣ ਪੋਸ਼ਣ ਦੀ ਪੈਦਾਵਾਰ ਹਨ, ਪਰ ਇਹ ਮਨੁੱਖ ਹੀ ਹਨ ਜੋ ਹਾਲਤਾਂ ਬਦਲਦੇ ਹਨ। ਮਨੁੱਖੀ ਸੋਚ ਵੀ ਪਦਾਰਥਕ ਹਾਲਤਾਂ ਦੀ ਪੈਦਾਵਾਰ ਹੁੰਦੀ ਹੈ। ਸੋਚ ਬਦਲਣ ਲਈ ਸੋਚ ਦਾ ਆਧਾਰ, ਪਦਾਰਥਕ ਹਾਲਾਤ ਬਦਲਣੇ ਹੁੰਦੇ ਹਨ। ਬਦਲੀ ਹੋਈ ਸੋਚ ਮੋੜਵੇਂ ਰੂਪ ਵਿੱਚ ਪਦਾਰਥਕ ਹਾਲਤਾਂ ਨੂੰ ਤਬਦੀਲ ਕਰਨ ਵਿੱਚ ਸਰਗਰਮ ਹੁੰਦੀ ਹੈ।

ਪਦਾਰਥਕ ਹਾਲਾਤ ਬਾਹਰਮੁਖੀ ਹਨ। ਇਹਨਾਂ ਦੀ ਸਮਝਦਾਰੀ ਵਿੱਚ ਵਖਰੇਵੇਂ ਕਿਉਂ ਹਨ? ਇੱਕਸਾਰ ਹਾਲਤ ਵੀ ਵਿਰੋਧ-ਵਿਕਾਸੀ ਹੁੰਦੇ ਹਨ। ਇੱਕੋ ਧਿਰ ਦੇ ਲੋਕਾਂ ਦੀ ਸੋਚ ਵਿੱਚ ਵਖਰੇਵੇਂ ਦਾ ਆਧਾਰ ਉਹਨਾਂ ਦੀ ਪਦਾਰਥਕ ਹਾਲਤਾਂ ਦੀ ਸਮਝਦਾਰੀ ਦੇ ਵਖਰੇਵੇਂ ਵਿੱਚ ਹੁੰਦਾ ਹੈ। ਇਹਨਾਂ ਦੀ ਸਹੀ ਸਮਝਦਾਰੀ ਹਾਸਲ ਕਰਨ ਲਈ ਸਭ ਵਸਤਾਂ ਅਤੇ ਵਰਤਾਰਿਆਂ ਪ੍ਰਤੀ ਵਿਰੋਧ-ਵਿਕਾਸੀ ਪਹੁੰਚ ਵਿਧੀ ਨਿਰਵਿਘਣਤਾ ਨਾਲ ਅਮਲ ਵਿੱਚ ਆਉਣੀ ਚਾਹੀਦੀ ਹੈ।

‘ਸੰਸਦੀ ਕਾਰਜ ਪ੍ਰਣਾਲੀ’ ਸਾਡੀ ਸਟੇਟ ਦਾ ਅੰਗ ਹੈ। ਸਟੇਟ ਆਪਣੇ ਤਿੰਨੇ (ਕਾਨੂੰਨ ਘੜਨੀ, ਕਾਰਜਕਰਨੀ ਅਤੇ ਨਿਆਂ ਪਾਲਿਕਾ) ਅੰਗਾਂ ਨਾਲ ਮੁਕੰਮਲ ਹੁੰਦਾ ਹੈ। ਪਦਾਰਥਵਾਦੀ ਵਿਰੋਧ-ਵਿਕਾਸ ਗਿਆਨ ਦਿੰਦਾ ਹੈ ਕਿ ਕਿਸੇ ਵੀ ਸਮਾਜ ਦਾ ਪੈਦਾਵਾਰੀ ਢੰਗ ਅਰਥਾਤ ਸਮਾਜਿਕ ਆਰਥਿਕ ਰੂਪ, ਆਪਣੇ ਆਰਥਕ ਆਧਾਰ ਅਨੁਸਾਰ ਹੀ ਆਪਣਾ ਉਸਾਰ (ਸਟੇਟ, ਧਰਮ, ਦਰਸ਼ਨ, ਕਾਨੂੰਨ, ਸੱਭਿਆਚਾਰ, ਰਸਮੋ-ਰਿਵਾਜ ਆਦਿ) ਸਿਰਜਦਾ ਹੈ। ਅਧਾਰ ਅਤੇ ਉਸਾਰ ਦਾ ਵਿਰੋਧ-ਵਿਕਾਸ ਬੜਾ ਮਹੱਤਵਪੂਰਨ ਹੈ। ਇਹ ਸਥਿਰ ਨਹੀਂ ਰਹਿੰਦੇ। ਆਧਾਰ ਅਨੁਸਾਰ ਹੀ ਉਸਾਰ ਹੁੰਦਾ ਹੈ। ਪਹਿਲਾਂ ਆਧਾਰ ਬਦਲਦਾ ਹੈ ਫਿਰ ਉਸਾਰ ਬਦਲਦਾ ਹੈ। ਬਦਲਿਆ ਆਧਾਰ, ਬਦਲਿਆ ਉਸਾਰ ਸਿਰਜਦਾ ਹੈ। ਉਸਾਰ ਬਦਲਣ ਲਈ ਆਧਾਰ ਬਦਲੀ ਤੇਜ ਕਰਨੀ ਹੁੰਦੀ ਹੈ। ਉਸਾਰ ਵੀ ਆਧਾਰ ਉੱਪਰ ਮੋੜਵਾਂ ਪ੍ਰਭਾਵ ਪਾਉਂਦਾ ਹੈ। ਅਨੁਸਾਰੀ ਉਸਾਰ, ਆਧਾਰ ਉੱਪਰ ਇਨਕਲਾਬੀ ਅਸਰ ਕਰਦਾ ਹੈ ਜਦੋਂ ਕਿ ਆਧਾਰ ਦੀ ਨਵੀਂ ਤਬਦੀਲੀ, ਉਸਾਰ ਦੀ ਨਵੀਂ ਤਬਦੀਲੀ ਲਈ ਤਾਂਘਦੀ/ਸੰਘਰਸ਼ ਕਰਦੀ ਹੈ ਤਾਂ ਪੁਰਾਣਾ ਉਸਾਰ ਉਲਟ ਇਨਕਲਾਬੀ ਅਸਰ ਪਾਉਂਦਾ ਹੈ।

‘ਸੰਸਦੀ ਕਾਰਜ ਪ੍ਰਣਾਲੀ’ ਤੱਕ ਪਹੁੰਚਣ ਲਈ ਸਾਨੂੰ ਇਤਿਹਾਸਕ ਪਦਾਰਥਵਾਦ ਸਹਾਇਤਾ ਕਰਦਾ ਹੈ। ਸਟੇਟ ਦਾ ਖਾਸਾ ਬਿਆਨ ਕਰਨ ਲਈ ਸਾਡੇ ਵਿਚਾਰ ਹੇਠ ਤਿੰਨ (ਜਗੀਰੂ, ਸਰਮਾਏਦਾਰਾ ਅਤੇ ਸਮਾਜਵਾਦੀ) ਰੂਪ ਅਤੇ ਉਹਨਾਂ ਦੇ ਵਿਚਕਾਰਲਾ, ਤਬਦੀਲੀ ਦੌਰ (Transitional period) ਹਨ। ਇਹ ਨਾਮਕਰਨ ਪੈਦਾਵਾਰੀ ਢੰਗ  (Mode of Production) ਅਨੁਸਾਰ ਹੈ। ਇਹਨਾਂ ਦੇ ਉਸਾਰ (ਸ਼ੁਪੲਰਸਟਰੁਚਟੁਰੲ) ਦਾ ਨਾਮਕਰਨ, 1. ਰਾਜਤੰਤਰ (ਜਗੀਰੂ ਰਾਜਤੰਤਰ) 2. ਲੋਕਤੰਤਰ (ਸਰਮਾਏਦਾਰੀ ਲੋਕਤੰਤਰ) ਦੇ ਦੋ ਰੂਪ ਪਾਰਲੀਮੈਂਟਰੀ ਅਤੇ ਪ੍ਰੈਜ਼ੀਡੈਂਸ਼ਲ ਰੂਪ, 3. ਲੋਕਰਾਜ (ਕਿਰਤੀ ਵਰਗ ਦਾ ਲੋਕਰਾਜ)।

ਇਤਿਹਾਸਕ ਪਦਾਰਥਵਾਦ, ਰਾਜਨੀਤਕ ਆਰਥਕਤਾ ਦਾ ਤੱਤ ਨਿਚੋੜ ਸੂਤਰ ਪੇਸ਼ ਕਰਦਾ ਹੈ: ਜਿਹੜੀ ਜਮਾਤ ਆਰਥਕਤਾ ਉੱਪਰ ਭਾਰੂ ਹੁੰਦੀ ਹੈ ਉਹ ਰਾਜਨੀਤੀ ਉੱਪਰ ਵੀ ਕਾਬਜ ਹੋ ਜਾਂਦੀ ਹੈ। ਜਿਹੜੀ ਰਾਜਨੀਤੀ ਉੱਪਰ ਕਾਬਜ ਹੁੰਦੀ ਹੈ, ਉਹ ਸਮਾਜ ਦੇ ਬੌਧਿਕ ਵਸੀਲਿਆਂ ਉੱਪਰ ਵੀ ਭਾਰੂ ਹੁੰਦੀ ਹੈ।

ਜਗੀਰੂ ਤੋਂ ਸਰਮਾਏਦਾਰੀ (ਆਧਾਰ ਅਨੁਸਾਰ ਨਾਮਕਰਨ) ਜਾਂ ਰਾਜ ਤੰਤਰ ਤੋਂ ਲੋਕਤੰਤਰ (ਉਸਾਰ ਅਨੁਸਾਰ ਨਾਮਕਰਨ) ਇਹ ਆਧਾਰ-ਉਸਾਰ ਦੇ ਅਸੂਲਾਂ ਤੋਂ ਪਰ੍ਹੇ ਨਹੀਂ ਜਾਂਦਾ। ਜਗੀਰੂ ਪ੍ਰਬੰਧ ਦੇ ਆਖਰੀ ਦੌਰ ਵਿੱਚ ਦਸਤਕਾਰੀ ਦੀਆਂ ਨਵੀਆਂ ਸ਼ਾਖਾਂ ਪ੍ਰਫੁੱਲਤ ਹੋਈਆਂ, ਸਮੁੱਚੀਆਂ ਪੈਦਾਵਾਰੀ ਸ਼ਕਤੀਆਂ ਨੇ ਨਵੀਂ ਅੰਗੜਾਈ ਲਈ, ਇਸ ਵਿਕਾਸ ਦਾ ਸਿੱਟਾ ਸੀ ਕਿ ਜਿਨਸ ਗੇੜ (ਜਿਨਸ-ਮੁਦਰਾ-ਜਿਨਸ) ਨੇ ਸਿਫਤੀ ਤਬਦੀਲੀ ਕਰਦਿਆਂ ਸਰਮਾਏਦਾਰੀ ਉਤਪਾਦਨ ਨੂੰ ਅਗੇਤ ਦਿੱਤੀ। ਮੁਦਰਾ ਗੇੜ (ਮੁਦਰਾ-ਜਿਨਸ-ਮੁਦਰਾ) ਦੇ ਸਿੱਟੇ ਵਜੋਂ ਨਵੀਆਂ ਪੈਦਾਵਾਰੀ ਸ਼ਕਤੀਆਂ ਦੀ ਮਾਲਕ ਜਮਾਤ ਤਾਕਤ ਫੜਨ ਲੱਗੀ। ਉਸਨੇ ਆਪਣੇ ਵਿਕਾਸ ਦੇ ਹਿੱਤਾਂ ਦੀਆਂ ਸ਼ਰਤਾਂ ਰਾਜ ਦਰਬਾਰ ਦੇ ਅੱਗੇ ਰੱਖਣੀਆਂ ਤੇਜ਼ ਕੀਤੀਆਂ। ਉਹ ਜਿੱਤਾਂ ਜਿੱਤਦੀ ਗਈ, ਅੰਤਮ ਰੂਪ ਵਿੱਚ ਰਾਜ ਸੱਤਾ ਉੱਪਰ ਮੁਕੰਮਲ ਕਬਜੇ ਲਈ ਲੜੀ ਅਤੇ ਜਿੱਤ ਦਰਜ ਕੀਤੀ। 1789 ਦੀ ਫਰਾਂਸ ਕ੍ਰਾਂਤੀ (ਬੁਰਜੂਆ) ਤੋਂ ਪਿੱਛੋਂ ਇਸ ਲੜੀ ਦੇ ਮੁਕੰਮਲ ਹੋਣ ਦਾ ਸੰਸਾਰ ਇਤਿਹਾਸ ਸਾਡੇ ਸਹਾਮਣੇ ਹੈ।

ਆਧਾਰ ਦਾ ਜਗੀਰੂ ਤੋਂ ਸਰਮਾਏਦਾਰੀ ਵਿੱਚ ਬਦਲਾਓ ਅਤੇ ਉਸਾਰ ਦਾ ਰਾਜਤੰਤਰ ਤੋਂ ਲੋਕਤੰਤਰ (ਜਗੀਰੂ ਰਾਜਤੰਤਰ ਤੋਂ ਸਰਮਾਏਦਾਰਾ ਲੋਕਤੰਤਰ) ਵਿੱਚ ਬਦਲਾਓ, ਸਿੱਧੀ ਰੇਖਾ ਵਿੱਚ ਨਹੀਂ ਹੁੰਦਾ। ਇਹ ਜਟਿਲ ਹੈ, ਸਪਰਿੰਗ ਦੇ ਪੇਚ ਗੇੜ ਵਾਂਗ ਉੱਪਰ ਉਠਿਆ ਹੈ। ਉਪਰਲਾ ਗੇੜ ਮੋਕਲਾ ਹੋਣ ਦੀ ਪ੍ਰਵਿਰਤੀ ਦਾ ਹੈ। ਸਰਮਾਏਦਾਰੀ (ਪੈਦਾਵਾਰੀ ਢੰਗ) ਤੱਕ ਪੁੱਜਣ ਲਈ ਪੂਰੇ ਗੁੰਝਲਦਾਰ ਗੇੜ ਵਿੱਚ ਅਸੀਂ ਇਸ ਦੇ ਵੱਖ-ਵੱਖ ਰੂਪ (ਵਿਕਾਸਵਾਦੀ ਸਰਮਾਏਦਾਰੀ, ਰੈਡੀਕਲ ਸਰਮਾਏਦਾਰੀ, ਇਨਕਲਾਬੀ ਸਰਮਾਏਦਾਰੀ, ਚੌਕਸ ਸਰਮਾਏਦਾਰੀ ਆਦਿ) ਵਰਤਾਰੇ ਦਾ ਅਧਿਐਨ ਕਰਦੇ ਹਾਂ। ਪੈਦਾਵਾਰੀ ਢੰਗ (ਸਰਮਾਏਦਾਰੀ) ਸਥਾਪਤ ਕਰਨ ਵਿੱਚ ਇਹਨਾਂ ਨੇ ਆਪਣਾ-ਆਪਣਾ ਯੋਗਦਾਨ ਪਾਇਆ। ਚੇਤੇ ਰੱਖਣਾ ਚਾਹੀਦਾ ਹੈ ਕਿ ਸਰਮਾਏਦਾਰੀ ਪੈਦਾਵਾਰੀ ਢੰਗ ਸਥਾਪਤ ਹੋ ਜਾਣ ਜਾਂ ਭਾਰੂ ਹੋ ਜਾਣ ਦੌਰਾਨ ਜਗੀਰੂ ਪੈਦਾਵਾਰੀ ਪ੍ਰਬੰਧ ਬਚਿਆ ਰਹਿਣ ਬਾਰੇ ਛੱਡੋ, ਗੁਲਾਮ ਅਤੇ ਆਦਿ ਕਲੀਨ ਪੈਦਾਵਾਰੀ ਢੰਗ ਦੇ ਵਰਤਾਰੇ ਵੀ ਪੂਰੀ ਤਰ੍ਹਾਂ ਮੁੱਕੇ ਨਹੀਂ ਹੁੰਦੇ। ਇੱਕ ਪੜਾਅ ਪਿੱਛੋਂ ਸਰਮਾਏਦਾਰੀ ਪੈਦਾਵਾਰੀ ਢੰਗ ਦੀ ਇਹਨਾਂ ਨੂੰ ਸਮਾਪਤ ਕਰਨ ਵਿੱਚ ਰੁਚੀ ਵੀ ਖਤਮ ਹੋ ਜਾਂਦੀ ਹੈ। ਸਰਮਾਏਦਾਰੀ ਨਵੇਂ ‘ਲੋੜ ਤੋਂ ਵਧੇਰੇ ਪੱਕ ਚੁੱਕੀ’ ਦੇ ਦੌਰ ਵਿੱਚ ਦਾਖਲ ਹੁੰਦੀ ਹੈ। ਇਸ ਦਾ ਅਰਥ ਹੈ ਸਰਮਾਏਦਾਰੀ ਪੈਦਾਵਾਰੀ ਢੰਗ, ਜਿਸਦਾ ਉਦੇਸ਼ ਕੇਵਲ ਮੁਨਾਫਾ ਹਾਸਲ ਕਰਨਾ ਹੈ, ਆਪਣਾ ਇਤਿਹਾਸਕ ਰੋਲ ਪੂਰਾ ਕਰ ਚੁੱਕਾ ਹੈ। ਅਸੂਲ ਅਨੁਸਾਰ ਇਸਦਾ ਨਵੇਂ, ਆਪ ਤੋਂ ਉਚੇਰੇ ਪੈਦਾਵਾਰੀ ਢੰਗ ਵਿੱਚ ਬਦਲ ਜਾਣਾ ਲਾਜ਼ਮੀ ਹੈ, ਸੀ। ਚੇਤਨਾ ਅਤੇ ਜੱਥੇਬੰਦਕ ਹਾਲਾਤ ਦੀ ਗੈਰ ਮੌਜੂਦਗੀ ਵਿੱਚ ਸਰਮਾਏਦਾਰੀ, ਅਜਾਰੇਦਾਰੀ ਵੱਲ ਪਲਟਦੀ ਹੈ। ਇਜਾਰੇਦਾਰੀ ਆਪਣੇ ਵਿਕਾਸ ਲਈ ਸਾਮਰਾਜਵਾਦੀ ਬਣਦੀ ਹੈ। ਸਾਮਰਾਜੀ ਬਨਣ ਵਿੱਚ ਪੈਦਾਵਾਰੀ ਸਰਮਾਇਆ ਅਤੇ ਵਿੱਤੀ ਸਰਮਾਇਆ ਇੱਕ-ਮਿੱਕ ਹੁੰਦਾ ਹੈ। ਵਿੱਤੀ ਸਰਮਾਏ ਦਾ ਦਖਲ ਭਾਰੂ ਰੁਖ ਅਖਤਿਆਰ ਕਰਦਾ ਹੈ। ਇਹ ਪੈਦਾਵਾਰੀ ਸਰਮਾਏ ਨਾਲੋਂ ਇਸ ਗੁਣ ਕਰਕੇ ਵੱਖਰਾ ਹੈ ਕਿ ਇਹ ਘਾਟੇ ਵਿੱਚ ਨਹੀਂ ਜਾਂਦਾ। ਇਸਦਾ ਸੂਣਾ, ਵਿਆਜ ਦੀ ਮੂਲ ਵਿੱਚ ਬਦਲਣ ਦੀ ਪ੍ਰਵਿਰਤੀ, ਇਸਦੇ ਤੇਜ਼ ਵਾਧੇ ਨੂੰ ਬੇਰੋਕ ਬਣਾਉਂਦੀ ਹੈ।

ਸਰਮਾਇਆ ਲੰਬਾ ਪੈਂਡਾ ਤੈਅ ਕਰਕੇ ਵਪਾਰਕ ਤੋਂ ਪੈਦਾਵਾਰੀ, ਪੈਦਾਵਾਰੀ ਤੋਂ ਵਿੱਤੀ ਸਰਮਾਏ ਤੱਕ ਸਾਮਰਾਜੀ ਜੰਗਾਂ ’ਚੋਂ ਸਵੈ-ਨੁਕਸਾਨ ਦਾ ਸਬਕ ਸਿੱਖਦਿਆਂ, ਅਜਾਰੇਦਾਰੀਆਂ ਤੋਂ ਸਾਮਰਾਜੀ ਬਣੇ ਦੇਸ਼ਾਂ ਦੇ ਹਾਕਮਾਂ ਨੇ ਪਹਿਲਾਂ 1944 ਵਿੱਚ ‘ਬਹੁ-ਕੌਮੀ ਕੰਪਨੀਆਂ’ ਰਾਹੀਂ ਸੰਸਾਰ ਬੈਂਕ ਅਤੇ ਕੌਮਾਂਤਰੀ ਮੁਦਰਾ ਕੋਸ਼ ਦੇ ਨੇਮ ਤੈਅ ਕਰਕੇ ਆਪਣੇ ਵਿਕਾਸ ਦਾ ਰਾਹ ਉਲੀਕਿਆ। ਫਿਰ ਬਹੁ-ਕੌਮੀ ਕੰਪਨੀਆਂ ਦੇ ਆਕਾਰ ਵਿੱਚ ਵਾਧੇ ਨੇ ਟ੍ਰਾਂਸਨੈਸ਼ਨਲ ਕੰਪਨੀਆਂ (T.N.C) ਦੇ ਨਿਯਮ ਤੈਅ ਕਰਨ ਲਈ 1994-95 ਵਿੱਚ ਸੰਸਾਰ ਵਪਾਰ ਸੰਸਥਾ (W.T.O) ਰਾਹੀਂ ਆਪਣੇ ਅਗਲੇਰੇ ਵਿਕਾਸ ਦਾ ਰਾਸਤਾ ਤੈਅ ਕੀਤਾ। ਇਹ ਸਰਮਾਏ ਦਾ ਸੰਸਾਰੀਕਰਨ ਹੈ। ਇਹ ਆਰਥਿਕ ਆਧਾਰ ਦੇ ਨਵੇਂ ਫੈਲੇ-ਸੁੰਗੜੇ ਰੂਪ ਅਨੁਸਾਰ ਉਸਾਰ ਹੈ।

ਰਾਜਤੰਤਰ ਤੋਂ ਸਤਾ ਹਾਸਲ ਕਰਨ ਲਈ ਸਰਮਾਇਦਾਰੀ ਨੇ ਫੈਲੇ ਆਰਥਕ ਅਧਾਰ ਅਨੁਸਾਰ ਨਵੇਂ ਉਸਾਰ ਵਿੱਚ ਹਿੱਸੇਦਾਰ ਬਣਾਉਣ ਲਈ ਵੋਟ ਦੇ ਅਧਿਕਾਰ ਰਾਹੀ ਚੁਣੇਂ ਨੁਮਾਇੰਦਿਆ ਹੱਥ ਸੱਤਾ ਚਲਾਉਣ ਦਾ ਪ੍ਰੋਗਰਾਮ ਦਿੱਤਾ ।ਵੋਟ ਦਾ ਅਧਿਕਾਰ ਫੈਲਦਿਆਂ, ਇਕਹਿਰਾ ਬਰਾਬਰ ਵੋਟ ਅਧਿਕਾਰ, ਔਰਤਾਂ ਨੂੰ ਵੀ ਵੋਟ ਅਧਿਕਾਰ, 18 ਸਾਲ ਦੀ ਉਮਰ ਤੋਂ ਵੋਟ ਅਧਿਕਾਰ ਆਦਿ ਦਾ ਸਿਖਰ ਪੈਂਡਾ ਤਹਿ ਕਰ ਚੁੱਕਾ ਹੈ। ਸਰਮਾਏਦਾਰੀ ਨੂੰ ਆਪਣੇ ਵਿਕਾਸ ਦੇ ਸਿਖਰ ਵੱਲ ਜਂਾਦਿਆਂ ਉਸਾਰੂ ਲੋਕਤੰਤਰ ਵਿੱਚ, ਚੋਣ ਨਤੀਜਿਆਂ ਨੂੰ ਪ੍ਰਭਾਵਤ ਕਰਨ ਲਈ ਕੋਈ ਵਿਸ਼ੇਸ਼ ਉਪਰਾਲਾ ਨਹੀਂ ਕਰਨਾ ਪੈਂਦਾ ਸੀ, ਲੋੜ ਤੋਂ ਵਧੇਰੇ ਪੱਕ ਚੁੱਕੀ ਸਰਮਾਏਦਾਰੀ ਨੇ ਸੱਤਾ ਆਪਣੇ ਪਾਸ ਰੱਖਣ ਲਈ, ਚੋਣ ਨਤੀਜਿਆਂ ਨੂੰ ਪ੍ਰਭਾਵਤ ਕਰਨ ਲਈ, ਸਰਮਾਏ ਦੀ ਵਰਤੋਂ ਕਰਨੀ ਆਰੰਭ ਕੀਤੀ। ਹੁਣ ਤੱਕ ਚੋਣ ਨਤੀਜਿਆਂ ਨੂੰ ਪ੍ਰਭਾਵਤ ਕਰਨ ਲਈ ਉਸ ਨੇ ਪੂਰੀ ਕਲਾ ਵਿਕਸਤ ਕਰ ਲਈ ਹੈ। ਸਰਮਾਇਆ ਸ਼ਕਤੀਸ਼ਾਲੀ ਹੈ। ਇਸ ਦਾ ਮੁਦਰਾ ਰੂਪ ਜਿਨਸਾਂ ਦੀ ਜਿਨਸ ਹੈ, ਜੋ ਕੁਝ ਵੀ ਖਰੀਦ ਲੈਣ ਲਈ ਸਰਗਰਮੀ ਕਰਦਾ, ਚੋਣ ਨਤੀਜਿਆਂ ਨੂੰ ਤਹਿਸ਼ੁਦਾ ਨਤੀਜਿਆਂ ਵਿੱਚ ਪਲਟ ਦੇਣ ਦੇ ਸਮਰੱਥ ਹੋਣ ਦਾ ਸਬੂਤ ਦਿੰਦਾ ਹੈ। ਇਸ ਨੂੰ ਹਰਾਉਣ ਵਾਲੀ ਇੱਕੋ-ਇੱਕ ਸ਼ਕਤੀ ਚੇਤਨ ਵਿਰੋਧ-ਵਿਕਾਸ ਹੈ।

ਭਾਰਤ ਦਾ ਪੈਦਾਵਾਰੀ ਢੰਗ ਸਰਮਾਏਦਾਰੀ ਹੈ।ਇਸ ਵਿੱਚ ਜਗੀਰੂ ਪੈਦਾਵਾਰੀ ਢੰਗ ਦੀ ਰਹਿੰਦ-ਖੂੰਹਦ ਵੀ ਹੈ। ਗੁਲਾਮਦਾਰੀ ਪੈਦਾਵਾਰੀ ਢੰਗ, ਬੰਧੂਆ ਪ੍ਰਣਾਲੀ ਵੀ ਹੈ। ਇਸ ਦੇ ਕੁਝ ਹਿੱਸਿਆਂ ਵਿੱਚ ਆਦਿਵਾਸੀ ਅਤੇ ਨਾਗਾ ਜੀਵਨ ਢੰਗ ਵੀ ਮਿਲਦਾ ਹੈ। ਆਜ਼ਾਦੀ ਹਾਸਲ ਕਰਨ ਉਪਰੰਤ (15 ਅਗਸਤ 1947 ਪਿੱਛੋਂ) ਇਸ ਨੇ ਸੰਸਦੀ ਕਾਰਜ ਪ੍ਰਣਾਲੀ ਨੂੰ 26 ਜਨਵਰੀ 1950 ਤੋਂ ਅਪਨਾਇਆ ਹੋਇਆ ਹੈ।ਇਸ ਦੀ ਆਬਾਦੀ 122 ਕਰੋੜ ਹੈ।ਇਸ ਦੇਸ਼ ਨੂੰ ਵਿਅੰਗ ਨਾਲ ਦੋ ਨਾਵਾਂ ਕੀਤਾ ਵੀ ਪੜ੍ਹਿਆ ਜਾਦਾਂ ਹੈ। 100 ਕਰੋੜ ਕਿਰਤੀ, ਦੁੱਖ ਭੋਗਦੇ ਲੋਕਾਂ ਦਾ ‘ਭਾਰਤ’ ਅਤੇ 22 ਕਰੋੜ ਕਿਰਤ ਦੀ ਕਮਾਈ ਖਾਣ ਵਾਲੇ, ਅਨੰਦ ਲੈਣ ਵਾਲਿਆਂ ਦਾ ‘ਇੰਡੀਆ’। ਇਸ ਦੀ ਕਿਰਤ ਸ਼ਕਤੀ   (18 ਤੋਂ 58 ਸਾਲ) ਦਾ 92 ਫੀਸਦੀ ਗੈਰ-ਜੱਥੇਬੰਦ ਹੈ।ਦੇਸ਼ ਵਿੱਚ ਗਰੀਬੀ ਦੀ ਰੇਖਾ ਤਹਿ ਕਰਨ ਬਾਰੇ ਦੇਸ਼ ਦੇ ਹਾਕਮ ਅਤੇ ਬੁੱਧੀਮਾਨ ਇੱਕ ਮਤ ਨਹੀਂ ਹਨ।

ਕੋਈ 77 ਫੀਸਦੀ ਨੂੰ 20 ਰੁਪਏ ਪ੍ਰਤੀ ਦਿਨ ਤੋਂ ਘੱਟ ਗੁਜਾਰਾ ਕਰਦੇ ਹੋਏ ਦਰਸਾਉਂਦਾ ਹੈ ਅਤੇ ਕੋਈ 60 ਫੀਸਦੀ ਨੂੰ 14 ਰੁਪਏ ਪ੍ਰਤੀ ਦਿਨ ਨਾਲ ਗੁਜ਼ਾਰਾ ਕਰਦੇ ਦਰਸਾਉਂਦਾ ਹੈ। ਸਰਕਾਰੀ ਅੰਕੜੇ ਵੀ 40 ਕਰੋੜ ਵੱਸੋਂ ਨੂੰ ਗਰੀਬੀ ਦੀ ਰੇਖਾ ਤੋਂ ਹੇਠਾ ਦਰਸਾਉਂਦੇ ਹਨ।ਅੰਤਰਰਾਸ਼ਟਰੀ ਬਾਲ ਕਲਿਆਣ ਸੰਸਥਾ ਅਨੁਸਾਰ ਭਾਰਤ ਦੇ ਅੱਧੇ ਬੱਚੇ ਕੁਪੋਸ਼ਣ ਦਾ ਸ਼ਿਕਾਰ ਹਨ। ਭੁੱਖਮਰੀ ਦੇ ਸ਼ਿਕਾਰ ਦੇਸ਼ਾਂ ਦੀ ਸੂਚੀ ਵਿੱਚ 81 ਵਿੱਚੋਂ ਭਾਰਤ ਦਾ ਨੰਬਰ 67 ਹੈ। ਸਿਹਤ ਲਈ ਖੁਰਾਕ ਤੋਂ ਪਿੱਛੋਂ ਦਵਾਈਆਂ ਤਾਂ ਗੱਲ ਛੱਡੋ, ਪੀਣਯੋਗ ਸਾਫ ਪਾਣੀ ਤੋਂ ਅੱਧੀ ਅਬਾਦੀ ਵਾਂਝੀ ਹੈ। ਪ੍ਰਤੀ ਵਿਅਕਤੀ ਆਮਦਨ ਦੀ ਵਿਸ਼ਵ ਲਿਸਟ ਵਿੱਚ ਭਾਰਤ ਦਾ ਨੰਬਰ 138ਵੇਂ ਹੈ।

ਦੂਜੇ ਹੱਥ ਇਸ ਦੇਸ਼ ਨੇ 19 ਅਪ੍ਰੈਲ ਨੂੰ ਅਗਨੀ-5 ਦੇ ਸਫਲ ਤਜ਼ਰਬੇ ਨਾਲ ਮਿਜ਼ਾਇਲ ਦੇ ਨਿਸ਼ਾਨੇ ਫੁੰਡਣ ਦੀ ਸਮਰੱਥਾ 5 ਹਜ਼ਾਰ ਕਿਲੋਮੀਟਰ ਤੱਕ ਕਰ ਲਈ ਹੈ। ਇਸ ਕੋਲ 16 ਲੱਖ ਸਿੱਖਿਅਤ ਸੈਨਿਕਾਂ ਦੀ ਸ਼ਕਤੀ ਹੈ। ਅਰਧ ਸੈਨਿਕਾਂ, ਪੁਲਿਸ ਬਲਾਂ ਨੂੰ ਮਿਲਾ ਕੇ ਇਹ ਦੁੱਗਣੀ ਹੈ। ਲੋੜ ਅਨੁਸਾਰ ਵਧਾ ਲੈਣ ਦੀ ਸ਼ਕਤੀ ਵੀ ਕੋਈ ਘੱਟ ਨਹੀਂ ਹੈ। ਇਸ ਦੇ ਅਰਬ ਪਤੀਆਂ ਦੀ ਗਿਣਤੀ ਪਿਛਲੇ ਸਾਲ 10 ਦੇ ਵਾਧੇ ਨਾਲ 26 ਤੋਂ 36 ਹੋਈ ਸੀ। ਬਾਕੀ ਸਰਮਾਏਦਾਰਾਂ ਦੀ ਦੌਲਤ ਵਿੱਚ ਵਾਧਾ ਵੀ ਘੱਟ ਮੱਹਤਵ ਨਹੀਂ ਰੱਖਦਾ।

ਇਸ ਦੇ ਮੱਧ ਵਰਗ ਦੀ ਖਰੀਦ ਸ਼ਕਤੀ ਕਾਰਪੋਰੇਟ ਅਦਾਰਿਆਂ ਦੀ ਖਿੱਚ ਦਾ ਕੇਂਦਰ ਹੈ। ਮੱਧ ਵਰਗ ਦੀ ਖਰੀਦ ਸ਼ਕਤੀ ਦਾ ਕਾਫੀ ਹਿੱਸਾ ਵਿੱਦਿਆ ਅਤੇ ਸਿਹਤ ਸਹੂਲਤਾਂ ਖਰੀਦਣ ਉੱਪਰ ਖਰਚ ਹੋ ਰਿਹਾ ਹੈ । ਬਾਕੀ ਮਿਆਰੀ ਘਰ, ਕਾਰਾਂ ਅਤੇ ਸਾਜੋ-ਸਮਾਨ, ਜੀਵਨ ਸਤਰ ਦੀ ਬੇਹਤਰੀ ੳੁੱਪਰ ਖਰਚ ਹੁੰਦਾ ਹੈ।

ਉੱਚ ਤਕਨੀਕੀ ਪੈਦਾਵਾਰ ਨੇ ਕਿਰਤੀਆ ਦੀ ਨਵੀਂ ਭਰਤੀ ਦੇ ਮੌਕੇ ਮੁਕਾ ਦਿੱਤੇ ਹਨ। ਮੁਕਾਬਲੇਬਾਜੀ ਕਾਰਨ ਪੁਰਾਣੀਆਂ ਫਰਮਾਂ ਨਵੀਂ ਤਕਨੀਕ ਲਾਗੂ ਕਰਨ ਲਈ, ਨਵੀਂ ਮਸ਼ੀਨਰੀ ਸਥਾਪਤ ਕਰਦੀਆਂ ਹਨ। ਸਿੱਟੇ ਵਜੋਂ ਛਾਂਟੀ ਕਰਨ ਦੀ ਪਰਵਿਰਤੀ ਨਾਲ ਬੇਰੁਜ਼ਗਾਰੀ ਤੇਜ਼ ਰਫਤਾਰ ਨਾਲ ਵਧ ਰਹੀ ਹੈ।

ਸਰਮਾਏ ਦੀ ਜੁੱਟ ਬਣਤਰ, ਅਬਦਲ ਸਰਮਾਇਆ ਅਤੇ ਬਦਲਵਾਂ ਸਰਮਾਇਆ (ਸੀ. ਸੀ. ਆਈ. ਸੀ) ਦਾ ਅਨੁਪਾਤ ਅਬਦਲ ਵੱਲ ਝੁਕ ਗਿਆ ਹੈ। ਨਵੇਂ ਮੁੱਲ ਦੀ ਸਿਰਜਣਾ ਬਦਲਵੇਂ ਸਰਮਾਏ ਦਾ ਕਾਰਜ ਹੋਣ ਕਾਰਨ ਛੋਟੇ ਆਕਾਰ ਦੀ ਪ੍ਰਵਿਰਤੀ ਕਾਰਨ ਰੁਕਣ ਬਰਾਬਰ ਹੈ। ਹੁਣ ਸਰਮਾਇਆ ਆਪਣਾ ਵਾਧਾ ਨਿੱਜੀ ਆਕਾਰ ਵੱਡਾ ਕਰਨ ਲਈ ਮਾਲਕੀਆਂ ਹਥਿਆਉਣ ਦੇ ਰਾਹ ਪਿਆ ਹੋਇਆ ਹੈ। ਉਹ ਸਰਕਾਰੀ, ਸਹਿਕਾਰੀ, ਸ਼ਾਮਲਾਟੀ ਮਾਲਕੀਆਂ ਹਥਿਆ ਰਿਹਾ ਹੈ। ਕਾਰਪੋਰੇਟ ਸੈਕਟਰ ਆਮਦਨ ਦੇ ਵੱਡੇ ਅਨੁਪਾਤੀ ਫਰਕ ਵਾਲਾ ਹੋਣ ਕਾਰਨ ਮੰਡੀ ਦਾ ਮਾਲਕ ਬਣ ਗਿਆ ਹੈ।

225 ਵਰ੍ਹੇ ਪਹਿਲਾਂ ਜਦੋਂ ਸਰਮਾਏਦਾਰੀ ਵਿਕਾਸ ਦੇ ਪੜਾਅ ਵਿੱਚ ਸੀ, ਉਦੋਂ ਆਰਥਕ ਆਧਾਰ ਮੋਕਲਾ ਹੋ ਰਿਹਾ ਸੀ, ਰਾਜਤੰਤਰ ਤੋਂ ਸੱਤਾ ਪ੍ਰਾਪਤੀ ਲਈ ਲੋਕਤੰਤਰ ਦੀ ਪ੍ਰਵਿਰਤੀ ਸੀ, ਹੁਣ ਆਰਥਕ ਆਧਾਰ ਮੁੜ ਘੱਟ ਤੋਂ ਘੱਟ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਸਿਮਟ ਰਿਹਾ ਹੈ ਤਾਂ ਲੋਕਤੰਤਰ ਵੀ (restricted, carved democracy)  ਪਾਬੰਦੀਆਂ ਵਾਲਾ, ਚਿੱਬਖੜੱਬਾ ਬਣਦਾ ਜਾ ਰਿਹਾ ਹੈ। ਸਰਮਾਇਆ ਪ੍ਰਭਾਵਤ ਲੋਕਤੰਤਰ ਬਾਕੀ ਹੈ।

ਉਪਰੋਕਤ ਵਰਨਣ ਵਿੱਚ ‘ਖੱਬੀ ਧਿਰ’ ਦਾ ਮੁਲੰਕਣ ਹੈ। ‘ਖੱਬੀ ਧਿਰ’ ਰੈਲੇਟਿਵ ਟਰਮ ਹੈ। ਇਸ ਦਾ ਸਹੀ ਨਾਮਕਰਨ ਕਮਿਊਨਿਸਟ ਜਾਂ ਮਾਰਕਸਵਾਦੀ-ਲੈਨਿਨਵਾਦੀ ਹੈ। ਭਾਰਤ ਦੇ ਕਮਿਊਨਿਸਟ, ਸਰਮਾਏਦਾਰੀ ਪੈਦਾਵਾਰੀ ਢੰਗ ਦੀ ਥਾਂ ਇਸ ਤੋਂ ਉਚੇਰੇ ਸਮਾਜਵਾਦੀ ਪੈਦਾਵਾਰੀ ਢੰਗ ਨੂੰ ਸਥਾਪਿਤ ਕਰਨ ਲਈ ਸਰਗਰਮ ਹਨ। ਸਮੁੱਚੀ ਖੱਬੀ ਧਿਰ ਵਿਚਾਰਧਾਰਕ ਪੈਂਤੜੇ ਤੋਂ ਦੋ ਪ੍ਰਵਿਰਤੀਆਂ, ਵਰਤਾਰਿਆਂ ਵਾਲੀ ਹੈ। ਇੱਕ ਹਿੱਸਾ (ਗਿਣਤੀ ਮਹੱਤਵਪੂਰਨ ਨਹੀਂ, ਵਿਚਾਰਧਾਰਾ ਪ੍ਰਮੁੱਖ ਹੈ) ਗੈਰ ਪਾਰਲੀਮਾਨੀ ਰਾਹ ਦਾ ਧਾਰਨੀ ਹੈ। ਦੂਜਾ ਹਿੱਸਾ ਪਾਰਲੀਮੈਂਟਰੀ ਰਾਹ ਦੇ ਪ੍ਰਯੋਗ ਦਾ ਧਾਰਨੀਂ ਹੈ। ਇੱਕ ਚੋਣਾਂ ਦਾ ਬਾਈਕਾਟ ਕਰਦਾ ਹੈ, ਦੂਜਾ ਚੋਣਾਂ ਵਿੱਚ ਭਾਗ ਲੈਂਦਾ ਹੈ । ਗੈਰ ਪਾਰਲੀਮੈਂਟਰੀ ਰਾਹ ਦੇ ਧਾਰਨੀਆਂ ਦੀ ਕੁੱਲ ਸਰਗਰਮੀ ਸਮੇਤ ਹਥਿਆਰਬੰਦ ਸਰਗਰਮੀ ਦੇ ਇਸ ਤੱਤ ਵਰਤਾਰੇ ਰਾਹੀਂ ਸਮਾਜਿਕ ਰੂਪ ਬਦਲੀ (ਇਨਕਲਾਬ) ਦੇ ਪੜਾਅ ਤੱਕ ਲੈ ਜਾਣ ਦੀਆਂ ਹਾਲਤਾਂ ਨਹੀਂ ਹਨ। ਇਸ ਧਾਰਨਾ ਦੇ ਸਹੀ ਜਾਂ ਗਲਤ ਹੋਣ ਦਾ ਨਿਰਣਾ ਨਹੀਂ ਹੈ, ਕਿਉਂਕਿ ਅਸੀਂ ਪਹਿਲਾਂ ਮੰਨ ਕਿ ਚੱਲੇ ਹਾਂ ਕਿ ਸੋਚ ਪਦਾਰਥਕ ਹਾਲਤਾਂ ਦੀ ਉਪਜ ਹੈ। ਇਹ ਸੋਚ ਵੀ ਪਦਾਰਥਕ ਹਾਲਤਾਂ ਦੀ ਉਪਜ ਹੈ ਇਹ ਅੰਸ਼ਿਕ ਪਦਾਰਥਕ ਹਾਲਤਾਂ ਦੀ ਉਪਜ ਜਾਪਦੀ ਹੈ। ਸਾਨੂੰ ਸੰਪੂਰਨ ਮੁਕੰਮਲ ਹਾਲਤਾਂ ਦੀ ਪਦਾਰਥਕ ਹਾਲਤਾਂ ’ਚੋਂ ਉਪਜੀ ਸੋਚ ਚਾਹੀਦੀ ਹੈ। ਸਮੁੱਚੇ ਸਮਾਜ ਦੀ ਵਿਰੋਧ-ਵਿਕਾਸੀ ਸੋਚ ਵਿੱਚ ਅੰਸ਼ਿਕ ਸੋਚ ਦਾ ਜੋੜ ਵੀ ਸ਼ਾਮਿਲ ਹੁੰਦਾ ਹੈ। ਅੰਸ਼ਿਕ ਸੋਚ ਨੇ ਮੁੱਖ ਸੋਚ, ਮੁੱਖ ਧਾਰਾ ਦਾ ਅੰਗ ਬਣਨਾ ਹੁੰਦਾ ਹੈ।

ਦੂਜੇ ਪਾਸੇ, ਪਾਰਲੀਮੈਂਟਰੀ ਰਾਹ ਦੀ ਵਰਤੋਂ ਦੇ ਧਾਰਨੀ ਖੱਬੇ ਪੱਖੀਆਂ (ਕਮਿਊਨਿਸਟਾਂ) ਅੱਗੇ ਮੁੱਖ ਪ੍ਰਸ਼ਨ ਹੈ: ਹੁਣ ਤੱਕ ਪਾਰਲੀਮੈਂਟ ਅਤੇ ਵਿਧਾਨ ਸਭਾਵਾਂ ਵਿੱਚ ਗਿਣਤੀ ਕੀ ਹੈ? ਵੋਟ ਫੀਸਦੀ ਕੀ ਹੈ? ਕਿਰਤੀ ਵਰਗ ਉਹਨਾਂ ਨੂੰ ਵੋਟ ਕਿਉਂ ਨਹੀਂ ਕਰਦਾ? ਸਰਮਾਇਆ ਵੋਟਰ ਨੂੰ ਕਿਉਂ ਭਰਮਾ ਲੈਂਦਾ ਹੈ? ਮੌਜੂਦਾ ਸਥਿਤੀ ਨੂੰ ਬੇਹਤਰ ਬਣਾਉਣ ਲਈ ਇਸ ਤੱਤ ਵਰਤਾਰੇ (ਗਿਣਤੀ) ਨੂੰ ਵਧਾਉਂਦਿਆਂ ਰੂਪ ਬਦਲੀ (ਗੁਣ ਬਦਲੀ) ਤੱਕ ਪੁੱਜਣ ਲਈ ਯੁੱਧ ਨੀਤੀ ਅਤੇ ਦਾਅ ਪੇਚ ਕੀ ਹਨ?

ਖੁਸ਼ੀ ਦੀ ਗੱਲ ਹੈ ਕਿ ਅਸੀਂ ਇਹ ਵਿਚਾਰਾਂ ਮਾਰਕਸ ਦੇ ਜਨਮ ਦਿਨ ‘ਤੇ ਕਰ ਰਹੇਂ ਹਾਂ ਮਾਰਕਸ ਦੀ ਦਾਰਸ਼ਨਿਕ ਲੱਭਤ, ਇਨਕਲਾਬੀ ਦਰਸ਼ਨ ਹੈ। ਭਾਵ ‘ਪਦਾਰਥਵਾਦੀ ਵਿਰੋਧ-ਵਿਕਾਸ’, ਇਹ ਪਦਾਰਥਵਾਦੀ ਅਧਿਆਤਮਵਾਦ ਨਾਲੋਂ ਫਰਕ ਵਾਲਾ, ਇਨਕਲਾਬੀ ਫਰਕ ਵਾਲਾ ਹੈ। ਅਧਿਆਤਮਵਾਦੀ ਪਦਾਰਥਵਾਦ ਚੱਕਰਧਾਰੀ ਹਰਕਤ ਹੈ। ਇਹ ਗੈਰ ਵਿਰੋਧ-ਵਿਕਾਸੀ ਹੈ। ਇਸ ਸਮਝ ਦਾ ਰਾਜਨੀਤੀ ਜਾਂ ਸਮਾਜ ਉੱਪਰ ਲਾਗੂ ਕਰਨਾ ਚੱਕਰਧਾਰੀ ਗੇੜ ਵਿੱਚ ਫਸੇ ਰਹਿਣਾ ਹੈ, ਇਹ ਅਧਿਆਤਮਵਾਦੀ ਰਾਜਨੀਤੀ ਦਾ ਅਮਲ ਹੀ ਬਣਦਾ ਹੈ। ਉਪਰਲੇ ਸਵਾਲਾਂ ਦੇ ਉੱਤਰ ਦੇਣ ਲਈ ਚੱਕਰਧਾਰੀ ਗੇੜ ਦੀ ਰਾਜਨੀਤੀ ਲੰਘ ਜਾਣ ਲਈ ਪਦਾਰਥਵਾਦੀ ਅਧਿਆਤਮਵਾਦ ਤੋਂ ਪਦਾਰਥਵਾਦੀ ਵਿਰੋਧ-ਵਿਕਾਸ ਵਿੱਚ ਮੁਹਾਰਤ ਹਾਸਿਲ ਕਰਨੀ ਹੋਵੇਗੀ। ਲੈਨਿਨ ਦੇ ਸ਼ਬਦਾਂ ਵਿਚ “ਇਹ ਜੀਵਤ ਬਹੁ ਪੱਖੀ ਗਿਆਨ ਹੈ, ਹਰੇਕ ਦ੍ਰਿਸ਼ਟੀਕੋਣ ਦੇ ਅਨੰਤ ਰੂਪ ਰੰਗਾਂ, ਯਥਾਰਥ ਨਾਲ ਨੇੜਤਾ ਸਮੇਤ (ਅਜਿਹੀ ਦਾਰਸ਼ਨਿਕ ਪ੍ਰਣਾਲੀ ਸਮੇਤ ਜਿਹੜੀ ਰੂਪ ਰੰਗ ਵਿਚੋਂ ਵੱਧਦੀ-ਵੱਧਦੀ ਸੰਪੂਰਨਤਾ ਨੂੰ ਜਾ ਪੁੱਜਦੀ ਹੈ)- ਇਸ ਅੰਦਰ ‘ਅਧਿਆਤਮਵਾਦੀ’ ਪਦਾਰਥਵਾਦ ਦੇ ਮੁਕਾਬਲੇ ਕਦੇ ਨਾ ਮੁੱਕਣ ਵਾਲਾ, ਅਮੀਰ ਸਾਰ-ਤੱਤ ਭਰਿਆ ਹੋਇਆ ਹੈ।” ਇਹ ਜੀਵਤ ਰਾਹ-ਦਸੇਰਾ ਸਿਧਾਂਤ ਹੈ, ਜਿਸਨੂੰ ਚੇਤਨ ਵਿਰੋਧ-ਵਿਕਾਸ ਵਜੋਂ ਵਖਰਾਇਆ ਜਾਂਦਾ ਹੈ।

ਸਮਾਜ ਇੱਕੋ ਸਮੇਂ ਬਹੁਤ ਸਾਰੀਆਂ ਵਿਰੋਧਤਾਈਆਂ ਦਾ ਜੋੜ ਫਲ ਹੁੰਦਾ ਹੈ। ਜਾਤੀ, ਜਮਾਤੀ ਅੰਦਰੂਨੀ-ਬਾਹਰੀ ਬੁਨਿਆਦੀ ਅਤੇ ਗੈਰ-ਬੁਨਿਆਦੀ ਟੱਕਰ ਵਾਲੀਆਂ ਅਤੇ ਗੈਰ ਟੱਕਰ ਵਾਲੀਆਂ ਆਦਿ। ਵਿਰੋਧਤਾਈਆਂ ਦੇ ਹੱਲ ਦਾ ਗਲਤ ਤਰੀਕਾ, ਸਮੱਸਿਆਵਾਂ ਦਾ ਗੁਣਨਫਲ ਵੀ ਬਣ ਜਾਂਦਾ ਹੈ। ਸਮਾਜਿਕ ਵਿਕਾਸ ਦੇ ਪੈਤੜੇ ਤੋਂ ਵਿਰੋਧਤਾਈਆਂ ਦੇ ਹੱਲ ਲਈ ਬੁਨਿਆਦੀ ਮੁੱਖ ਵਿਰੋਧਤਾਈ ਦੀ ਚੋਣ ਤੋਂ ਹੱਲ ਦਾ ਅਮਲ ਸ਼ੁਰੂ ਕਰਨਾ ਹੁੰਦਾ ਹੈ। ਇਹ ਅਮਲ ਵਿਰੋਧਤਾਈਆਂ ਦੇ ਜੋੜਫ਼ਲ ਨੂੰ ਘਟਾ ਦਿੰਦਾ ਹੈ ਅਤੇ ਗੁਣਨਫਲ ਨੂੰ ਤਕਸੀਮ ਕਰ ਦਿੰਦਾ ਹੈ। ਵਿਰੋਧਤਾਈਆਂ ਦੇ ਹੱਲ ਦੀ ਸਰਲਤਾ ਝਲਕਣ ਲੱਗਦੀ ਹੈ।

ਮਾਰਕਸ ਨੇ ਸਰਮਾਇਆ (ਦਾਸ ਕੈਪੀਟਲ) ਦੀ ਭੂਮਿਕਾ ਵਿੱਚ ਲਿਖਿਆ ਹੈ: “ਨਿਰਸੰਦੇਹ, ਕਿਸੇ ਵਿਸ਼ੇ ਨੂੰ ਪੇਸ਼ ਕਰਨ ਦਾ ਢੰਗ, ਖੋਜ ਕਰਨ ਦੇ ਢੰਗ ਨਾਲੋਂ ਵੱਖਰਾ ਹੁੰਦਾ ਹੈ।ਖੋਜ ਸਮੇਂ ਵਿਸਥਾਰ ਵਿੱਚ ਜਾ ਕੇ ਸਾਰੀ ਸਮੱਗਰੀ ਉੱਤੇ ਅਧਿਕਾਰ ਕਰਨਾ ਪੈਂਦਾ ਹੈ, ਉਹਦੇ ਵਿਕਾਸ ਦੇ ਵੱਖ-ਵੱਖ ਰੂਪਾਂ ਦਾ ਵਿਸ਼ਲੇਸ਼ਣ ਕਰਨਾ ਹੁੰਦਾ ਹੈ ਅਤੇ ਉਹਨਾਂ ਦੇ ਅੰਦਰਲੇ ਸੰਬੰਧ ਦਾ ਪਤਾ ਲਾਉਣਾ ਪੈਂਦਾ ਹੈ, ਜਦੋਂ ਇਹ ਕੰਮ ਪੂਰਾ ਹੋ ਜਾਂਦਾ ਹੈ ਤਾਂ ਹੀ ਕਿਤੇ ਅਗਲੀ ਗਤੀ ਦਾ ਪੂਰਾ-ਪੂਰਾ ਵਰਨਣ ਕਰਨਾ ਸੰਭਵ ਹੁੰਦਾ ਹੈ, ਜੇ ਇਹ ਕੰਮ ਸਫ਼ਲਤਾ ਪੂਰਵਕ ਪੂਰਾ ਹੋ ਜਾਂਦਾ ਹੈ, ਜੇ ਵਿਸ਼ੇ-ਵਸਤੂ ਦਾ ਜੀਵਨ ਸ਼ੀਸੇ ਵਾਂਗ ਵਿਚਾਰਾਂ ਵਿੱਚ ਝਲਕਦਾ ਹੈ, ਤਦ ਇਹ ਸੰਭਵ ਹੈ ਕਿ ਸਾਨੂੰ ਇੰਞ ਜਾਪੇ ਜਿਵੇਂ ਕਿਸੇ ਨੇ ਆਪਣੇ ਦਿਮਾਗ ‘ਚੋਂ ਸੋਚ ਕੇ ਕੋਈ ਤਸਵੀਰ ਘੜੀ ਹੈ।”

ਪ੍ਰਸ਼ਨ ਹੈ, ਕੀ ‘ਖੱਬੀ ਧਿਰ’ ਦੇ ਵਿਚਾਰਾਂ ਵਿੱਚ ਸਾਡੇ ਸਮਾਜ ਦੀ ਬੁਨਿਆਦੀ ਮੁੱਖ ਵਿਰੋਧਤਾਈ ਸਪੱਸ਼ਟ ਝਲਕਦੀ ਹੈ? ਇਸ ਦਾ ਦੁਖਦਾਈ ਉੱਤਰ ‘ਨਾਂਹ’ ਵਿੱਚ ਹੈ। ਇਸ ਦਾ ਦੋਸ਼ ਕਿਸੇ ਇੱਕ ਨੂੰ ਦੇਣਾ ਵਾਜਬ ਨਹੀਂ ਹੈ। ਇਸ ਨੂੰ ਸਾਝੀਂ ਜੁੰਮੇਵਾਰੀ ਵਜੋਂ ਲੈਣਾ ਚਾਹੀਦਾ ਹੈ। ਬੁਨਿਆਦੀ ਮੁੱਖ ਵਿਰੋਧਤਾਈ ਸਾਡੇ ਵਿਚਾਰਾਂ ਵਿੱਚੋਂ ਸਪੱਸ਼ਟ ਝਲਕਣੀ ਚਾਹੀਦੀ ਹੈ। ਇਹ ਬਹਿਸ ਵਾਲਾ ਵਿਸ਼ਾ ਹੈ। ਸਾਨੂੰ ਆਪਣਾ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਸਾਡਾ ਦੇਸ਼ ਬਹੁਤ ਵਿਸ਼ਾਲ ਹੈ। ਬਹੁ-ਧਰਮੀ, ਬਹੁ-ਜਾਤੀ ਅਤੇ ਬਹੁ-ਭਾਸ਼ਾਈ ਹੈ ।ਪੇਂਡੂ ਹੈ, ਸ਼ਹਿਰੀ ਹੈ। ਭੂਗੋਲਿਕ ਅਤੇ ਵਾਤਾਵਰਨ ਦੇ ਵੱਖਰੇਵੇਂ ਹਨ, ਵਖਰੇਵੇਂ ਅਤੇ ਵਿਰੋਧਤਾਈਆਂ ਵਿੱਚ ਅੰਤਰ ਹੁੰਦਾ ਹੈ। ਅਸੀਂ ਵਿਰੋਧਤਾਈਆਂ ਦੀ ਲਿਸਟ ਤਿਆਰ ਕਰਨ ਵੱਲ ਵੱਧ ਸਕਦੇ ਹਾਂ।

ੳ: ਜਗੀਰਦਾਰੀ ਅਤੇ ਸਰਮਾਏਦਾਰੀ ਵਿਚਲੀ ਵਿਰੋਧਤਾਈ

ਅ: ਖੇਤੀ ਸੈਕਟਰ ਅਤੇ ਸਨਅਤੀ ਸੈਕਟਰ ਵਿਚਲੀ ਵਿਰੋਧਤਾਈ

ੲ: ਵਿਕਸਤ ਅਤੇ ਅਣਵਿਕਸਤ ਖੇਤਰਾਂ ਦੀਆਂ ਵਿਰੋਧਤਾਈਆਂ

ਸ: ਕਿਰਤ ਅਤੇ ਸਰਮਾਏ (ਬੁਰਜੂਆ ਅਤੇ ਪ੍ਰੋਲੇਤਾਰੀ) ਦੀ ਵਿਰੋਧਤਾਈ

ਹ: ਸ਼ਹਿਰੀ ਅਤੇ ਪੇਂਡੂ ਖੇਤਰ ਦੀ ਵਿਰੋਧਤਾਈ

ਕ: ਜਾਤੀ, ਧਰਮ ਅਤੇ ਇਲਾਕਿਆਂ ਵਿਚਲੀਆਂ ਵਿਰੋਧਤਾਈਆਂ

ਖ: ਪੈਦਾਵਾਰੀ ਸਰਮਾਏ ਅਤੇ ਵਿੱਤੀ ਸਰਮਾਏ ਦੀ ਵਿਰੋਧਤਾਈ

ਗ: ਵਿਕਾਸ ਅਤੇ ਵਾਤਾਵਰਨ (ਪ੍ਰਦੂਸ਼ਣ) ਦੀ ਵਿਰੋਧਤਾਈ

ਘ: ਲਿੰਗ ਆਧਾਰਿਤ ਵਿਰੋਧਤਾਈ ਆਦਿ

ਸਾਡੀ ਕੌਮੀਂ ਜਟਲਤਾ ਵਿੱਚ ਮੁੱਢਲੇ ਮਨੁੱਖੀ ਝੁੰਡ, ਆਦਿਵਾਸੀ ਜੀਵਨ, ਬੰਧੂਆ ਮਜ਼ਦੂਰੀ ਪ੍ਰਣਾਲੀ (ਗੁਲਾਮੀ), ਜਗੀਰੂ ਉਤਪਾਦਨ ਪ੍ਰਣਾਲੀ ਆਦਿ ਦੇ ਨਾਲ-ਨਾਲ ਵਿਕਸਿਤ ਸਰਮਾਏਦਾਰੀ ਪੈਦਾਵਾਰੀ ਢੰਗ (ਸਮੇਤ ਖੇਤੀਬਾੜੀ) ਹੋਂਦ ਰੱਖਦਾ ਹੈ। ਇਹ ਭਾਰੂ ਹੈ।

ਇਥੇ ਬੁਨਿਆਦੀ ਮੁੱਖ ਵਿਰੋਧਤਾਈ ਸਰਮਾਏ ਦੁਆਰਾ ਕਿਰਤ ਦੀ ਲੁੱਟ ਵਿਚਕਾਰ ਹੈ। ਅਸੀਂ ਜਾਣਦੇ ਹਾਂ ਕਿ ਕਿਰਤ ਮੁੱਲ ਸਿਰਜਦੀ ਹੈ। ਭਾਰਤ ਦੀ ਕੁੱਲ ਪੈਦਾਵਾਰੀ ਕਿਰਤ ਨੂੰ ਉਸ ਵੱਲੋਂ ਸਿਰਜੇ ਮੁੱਲ ਵਿੱਚੋਂ ਕੇਵਲ 15 ਫੀਸਦੀ ੳੇੁਜਰਤਾਂ ਦੀ ਸ਼ਕਲ ਵਿੱਚ ਮਿਲਦਾ ਹੈ। 85 ਫੀਸਦੀ ਪੈਦਾਵਾਰ ਦੇ ਸਾਧਨਾਂ ਦੇ ਮਾਲਕਾਂ ਕੋਲ ਬਚ ਜਾਂਦਾ ਹੈ। ਉਸ ਵਿੱਚੋਂ ਲਗਭਗ 30 ਫੀਸਦੀ ਗੈਰ-ਉਤਪਾਦਕ ਕਿਰਤੀ (ਸੇਵਾਵਾਂ ਦੇ ਕਿਰਤੀਆਂ) ਨੂੰ ਉਨ੍ਹਾਂ ਦੀਆਂ ਸੇਵਾਵਾਂ ਦਾ ‘ਮਿਹਨਤਾਨਾ’ ਅਦਾ ਕੀਤਾ ਜਾਂਦਾ ਹੈ।

ਬਾਕੀ ਬਚਦਾ 55 ਫੀਸਦੀ ਉਤਪਾਦਨ ਸਰਮਾਏਦਾਰਾਂ ਦੀ ਸਪੁਰਦਗੀ ‘ਚ ਹੈ। ਕਿਰਤੀਆਂ (15 ਫੀਸਦੀ) ਅਤੇ ਸੇਵਾਵਾਂ ਦੇ ਕਿਰਤੀ (30 ਫੀਸਦੀ) ਦੋਵਾਂ ਕੋਲ 45 ਫੀਸਦੀ ਖਰੀਦ ਸ਼ਕਤੀ ਹੈ। ਮੁੱਖ ਵਿਰੋਧਤਾਈ ਦੀ ਪਹਿਚਾਣ ਪਿੱਛੋਂ ‘ਮੁੱਖ ਪੱਖ’ ਦੀ ਮਹੱਤਤਾ ਹੁੰਦੀ ਹੈ। ਮੁੱਖ ਪੱਖ ਆਗੂ ਰੋਲ ਅਦਾ ਕਰਦਾ ਹੈ। ਮੁੱਖ ਪੱਖ ਵਿਰੋਧਤਾਈ ਦੇ ਤੱਤ ਨੂੰ ਸੰਬੋਧਤ ਹੁੰਦਾ ਹੈ। ਜੇ ਤੱਤ ਨੂੰ ਪ੍ਰਭਾਵਿਤ ਕੀਤੇ ਬਗੈਰ ਬਾਕੀ ਸੰਬੰਧਿਤ ਵਰਤਾਰਿਆਂ ਨਾਲ ਨਜਿੱਠਣ ਦੀ ਕੋਸ਼ਿਸ ਕੀਤੀ ਜਾਵੇ ਤਾਂ ਉਹ ਸਮੱਸਿਆਵਾਂ ਦਾਂ ਗੁਣਨਫਲ ਵੀ ਸਾਬਿਤ ਹੋ ਸਕਦਾ ਹੈ। ਜੋ ਕਰਤਿਆਂ (ਕਾਰਕੁੰਨਾਂ) ਵਿੱਚ ਘੋਰ ਨਿਰਾਸ਼ਾ ਪੈਦਾ ਕਰਦਿਆਂ ਹਿੰਮਤਹਾਰੂ ਪੈਦਾ ਕਰਦਾ ਹੈ।

ਉਦਹਾਰਣ ਵਜੋਂ ਪੰਜਾਬ ਦੇ ਪੈਦਾਵਾਰੀ ਕਾਮਿਆਂ ਦੀਆਂ ਘੱਟੋ-ਘੱਟ ੳੁੱਜਰਤਾਂ 4200 ਰੁਪਏ ਪ੍ਰਤੀ ਮਹੀਨਾ ਹਨ। ਸੇਵਾਵਾਂ ਦੇ ਕਾਮਿਆਂ ਦੀਆਂ ਘੱਟੋ-ਘੱਟ ਉਜ਼ਰਤਾਂ 10500 ਰੁਪਏ ਹਨ। 4200 ਰੁਪਏ ਪ੍ਰਤੀ ਮਹੀਨਾ ਪ੍ਰਾਪਤ ਕਰਨ ਵਾਲੇ ਲਈ ਉਸ ਦੀਆਂ ਸੂਬਾਈ ਯੂਨੀਅਨਾਂ ਘੱਟੋ-ਘੱਟ 10000 ਰੁਪਏ ਪ੍ਰਤੀ ਮਹੀਨਾ ਅਣ-ਸਿਖਿੱਅਤ ਲਈ ਮੰਗ ਕਰਦੀਆਂ ਹਨ। ਕੋਈ ਕਾਮਾ ਹੜਤਾਲ ਵਿੱਚ ਆਗੂ ਰੋਲ ਅਦਾ ਕਰਨ ਲਈ ਤਿਆਰ ਨਹੀ ਹੁੰਦਾ? ਉਸ ਨੂੰ ਹਾਲਤਾਂ ਨੇ ਸਬਕ ਦਿੱਤਾ ਹੈ ਕਿ ਉਸ ਦੀ ਥਾਂ ਕੋਈ ਬੇਰੁਜ਼ਗਾਰ ਭਰਤੀ ਹੋਣ ਲਈ ਬੇਤਾਬ ਹੈ। ਸਰਮਾਏ ਅਤੇ ਕਿਰਤ ਦੀ ਵਿਰੋਧਤਾਈ ਦਾ ਮੁੱਖ ਪੱਖ ਇਹ ਹੈ ਕਿ ਸਰਮਾਏ ਨੇ ਉਤਪਾਦਕਤਾ ਦੇ ਵਾਧੇ ਨਾਲ ਕਿਰਤੀਆ ਨੂੰ ਵਾਧੂ ਕਿਰਤੀਆ ਵਿੱਚ ਪਲਟ ਦਿੱਤਾ ਹੈ । ਇਹ ਸਰਮਾਏ ਦਾ ਹਮਲਾ ਹੈ। ਕਿਰਤੀਆਂ ਦੀ ਧਿਰ (ਖੱਬੀ ਧਿਰ) ਨੇ ਵੀ ਮੁੱਖ ਪੱਖ ਦੇ ਹਥਿਆਰ ਨੂੰ ਵਰਤਦਿਆਂ ਵਾਧੂ ਕਿਰਤੀਆ ਨੂੰ ਕਿਰਤ ਪ੍ਰਕਿਰਿਆ ਵਿੱਚ ਲੈ ਕੇ ਜਾਣ ਦਾ ਰਸਤਾ ਚੁਣਨਾ ਹੈ।ਇਹ ਪ੍ਰਚੰਡ ਜਮਾਤੀ ਜੰਗ ਹੈ। ਇਹ ਸਰਮਾਏ ਦਾ ਹਿੱਸਾ ਘਟਾਏ ਬਗੈਰ ਸੰਭਵ ਨਹੀਂ ਹੈ। ਸਰਮਾਏ ਦਾ ਹਿੱਸਾ ਘਟਾਉਣ ਲਈ ਉਜ਼ਰਤਾਂ ਵਧਾਉਣਾ ਇੱਕ ਰਸਤਾ ਹੈ, ਜਿਸ ਬਾਰੇ ਮਾਰਕਸਵਾਦੀ ਸਮਝ ਹੈ ਕਿ ਜੇ ਇੱਕ ਔਰਤ ਜਾਂ ਬੱਚਾ ਵੀ ਬੇਰੁਜ਼ਗਾਰ ਹੋਵੇ ਤਾਂ ਉਹ ਕਿਰਤੀਆਂ ਦੇ ਉਜ਼ਰਤ ਵਾਧੇ ਵਿੱਚ ਮੁਸ਼ਕਲ ਖੜ੍ਹੀ ਕਰ ਦਿੰਦਾ ਹੈ। ਸਾਡੇ ਤਾਂ ਬੇਰੁਜ਼ਗਾਰਾਂ ਦੀਆਂ ਫੌਜਾਂ ਹਨ। ਵਾਧੂ ਕਾਮਿਆਂ ਦੀ ਭਰਮਾਰ ਹੈ। ਦੂਜਾ ਰਸਤਾ ਕੰਮ ਦਿਹਾੜੀ ਸਮਾਂ ਘੱਟ ਕਰਨ ਦੇ ਅਮਲ ਵਿੱਚੋਂ ਦੀ ਲੰਘਦਾ ਹੈ। ਇਹ ਦੋਹਰਾ ਖਾਸਾ ਰੱਖਦਾ ਹੈ। ਇੱਕ ਇਹ ਕਿਰਤੀਆ ਦੀ ਅਸਲੀ ਉਜ਼ਰਤ ਵਿੱਚ ਵਾਧਾ ਕਰਦਾ ਹੈ ਅਤੇ ਕਿਰਤੀਆਂ ਦੇ ਸੁਤੰਤਰ ਸਮੇਂ ਨੂੰ ਵਡੇਰਾ ਕਰਦਾ ਹੈ। ਦੂਜਾ, ਇਹ ਵਾਧੂ ਕਿਰਤੀਆ ਨੂੰ ਕੰਮ ਦਵਾਉਂਦਾ ਹੈ। ਇਹ ਵਾਧੂ ਕਿਰਤੀਆ ਅਤੇ ਕਿਰਤੀਆਂ ਦੇ ਟਕਰਾਅ ਨੂੰ ਘਟਾਉਂਦਾ/ਮੁਕਾਉਂਦਾ ਹੈ। ਜਦੋਂ ਸਰਮਾਏ ਦੇ ਵਾਧੇ (ਜੋ ਲੁੱਟ ਵਿੱਚੋਂ ਵਧਦਾ ਹੈ) ਨੂੰ ਪਿੱਛੇ ਧੱਕਦਾ ਹੈ ਤਾਂ ਸਰਮਾਏ ਦੀ ਪੂਰੀ ਤਾਕਤ ਨੂੰ ਪਿੱਛੇ ਧੱਕਦਾ ਹੈ। ਇਸ ਵਿਰੋਧਤਾਈ ਦਾ ਮੁੱਖ ਪੱਖ ਕਿਰਤ ਦਾ ਹਿੱਸਾ ਵੱਡਾ ਕਰਨਾ ਅਤੇ ਸਰਮਾਏ ਦੀ ਧਿਰ ਨੂੰ ਮਿਲਦਾ ਮੁਨਾਫਾ ਘੱਟ ਕਰਨ ਦਾ ਇੱਕ ਪੈਂਤੜਾ ਹੈ। ਇਹ ਪੈਤੜਾਂ ਬਾਕੀ ਵਿਰੋਧਤਾਈਆਂ ਨੂੰ ਤਕਸੀਮ ਕਰਦਿਆਂ ਸਰਲਤਾ ਵੱਲ ਲੈ ਜਾਣ ਦਾ ਮਾਰਗ ਵੀ ਹੈ। ਇਹ ਸੰਸਦ ਕਾਰਜ ਪ੍ਰਣਾਲੀ ਵਿੱਚ ਖੱਬੀ ਧਿਰ ਦੇ ਵਿਰੋਧ ਵਿਕਾਸੀ ਰੋਲ ਨਾਲ ਚਮਤਕਾਰੀ ਸਿੱਟੇ ਕੱਢ ਸਕਦਾ ਹੈ। ਇਹ ਰਾਹ ਸਮਾਜਿਕ ਇਨਕਲਾਬ ਲਈ ਵੱਡਾ ਸਹਾਇਕ ਸਾਬਤ ਹੋ ਸਕਦਾ ਹੈ।

ਲੋੜਾਂ ਦੀ ਲੋੜ: ਕਾਨੂੰਨ ਦੁਆਰਾ ਪਾਸ ਛੁਟੇਰੀ ਕੰਮ ਦਿਹਾੜੀ ਦੇ ਸੰਗਰਾਮ ਦੀ ਹੈ, ਇਸ ਦਾ ਨਤੀਜਾ ਕੀ ਹੋਵੇਗਾ? ਕੀ ਇਹ ਕੇਵਲ ‘ਵਾਧੂ ਦੀ ਨਾਹਰੇਬਾਜ਼ੀ ਹੈ?

ਮਨੁੱਖ ਨੂੰ ‘ਵਿਚਾਰਵਾਦੀ’ ਅਤੇ ‘ਪਦਾਰਥਵਾਦੀ’ ਕੈਂਪਾਂ ਵਿੱਚ ਵੰਡਣ ਵਾਲੀ ਕੇਵਲ ਉਹ ਪਹੁੰਚ ਹੈ ਜੋ ਇਸ ਉੱਤਰ ਨਾਲ ਸਬੰਧਿਤ ਹੈ। 1. ਕੀ ਪਦਾਰਥ ਨੇ ਵਿਚਾਰ ਨੂੰ ਪੈਦਾ ਕੀਤਾ ਹੈ? ਜਾਂ 2. ਕੀ ਪਦਾਰਥ ਨੇ ਵਿਚਾਰ ਨੂੰ ਪੈਦਾ ਕੀਤਾ ਹੈ? ਪਹਿਲੇ ਨੂੰ ਮੰਨਣ ਵਾਲੇ ਵਿਚਾਰਵਾਦੀ ਕੈਂਪ ਵਿੱਚ ਅਤੇ ਦੂਜੇ ਨੂੰ ਸਹੀ ਮੰਨਣ ਵਾਲੇ ਪਦਾਰਥਵਾਦੀ ਕੈਂਪ ਵਿੱਚ ਗਿਣੇ ਜਾਂਦੇ ਹਨ। ਇਸੇ ਤਰ੍ਹਾ ਕੋਈ ਮਨੁੱਖ ‘ਕਿਰਤ ਪੱਖੀ’ ਹੈ ਜਾਂ ‘ਸਰਮਾਏ ਪੱਖੀ’ ਹੈ, ਇਸ ਦਾ ਨਿਰਣਾ ਕਰਨ ਵਾਲੀ ਵੀ ਉਹ ਪਹੁੰਚ ਹੈ, ਜਿਹੜੀ ਕੋਈ ਵਿਅਕਤੀ ‘ਛੁਟੇਰੀ ਕੰਮ ਦਿਹਾੜੀ’ ਪ੍ਰਤੀ ਅਪਣਾਉਂਦਾ ਹੈ।

ਮਾਰਕਸ ਨੇ ਖੋਜਿਆ: ਕਿਰਤ ਮੁੱਲ ਸਿਰਜਦੀ ਹੈ। ਕਿਰਤ ਸਮੇਂ ਵਿੱਚ ਕੀਤੀ ਜਾਂਦੀ ਹੈ। ਕਿਰਤ ਸਮਾਂ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ। ਪਹਿਲਾ ਭਾਗ ਉਹ, ਜਿਸ ਵਿੱਚ ਕਿਰਤੀ ਓਨੇ ਮੁੱਲ ਦੀ ਸਿਰਜਣਾ ਕਰਦਾ ਹੈ, ਜਿੰਨੀ ਉਸ ਨੂੰ ਉਜ਼ਰਤ ਮਿਲੀ ਹੈ। ਇਸ ਨੂੰ ‘ਜਰੂਰੀ ਕਿਰਤ ਸਮਾਂ’ ਸੱਦਿਆ ਜਾਂਦਾ ਹੈ। ਦੂਜੇ ਭਾਗ ਵਿੱਚ (ਜਿਸ ਨੂੰ ਵਾਧੂ ਕਿਰਤ ਸਮਾਂ ਸੱਦਿਆ ਜਾਂਦਾ ਹੈ) ਉਸ ਵੱਲੋਂ ਸਿਰਜੇ ਮੁੱਲ ਦੀ ਮਾਲਕੀ, ਪੈਦਾਵਾਰ ਦੇ ਸਾਧਨਾਂ ਦੇ ਮਾਲਕ ਦਾ ਮੁਨਾਫਾ ਬਣਦੀ ਹੈ। ਮਾਲਕ ਕੰਮ ਦਿਹਾੜੀ ਸਮਾਂ ਲੰਮਾਂ ਕਰਕੇ ਆਪਣੇ ਮੁਨਾਫੇ ਵਾਧਾਉਦੇ ਹਨ। ਜਦੋਂ ਕਾਨੂੰਨ ਦੁਆਰਾ ਕੰਮ ਦਿਹਾੜੀ ਸੀਮਾ ਨਿਰਧਾਰਤ ਹੋ ਗਈ ਤਾਂ ਸਰਮਾਏਦਾਰ ਆਪਣੇ ਮੁਨਾਫੇ ਵਧਾਉਣ ਲਈ ‘ਜਰੂਰੀ ਕਿਰਤ ਸਮੇਂ’ ਨੂੰ ਛੋਟਾ ਅਤੇ ‘ਵਾਧੂ ਕਿਰਤ ਸਮੇਂ’ ਨੂੰ ਵੱਡਾ ਕਰਦੇ ਹਨ। ਇਸ ਨਾਲ ਉਹ ‘ਵਾਧੂ ਮੁੱਲ’ ਹਥਿਆਉਂਦਿਆਂ ਵੱਡੇ, ਹੋਰ ਵੱਡੇ ਮਾਲਕ ਬਣੀ ਜਾਂਦੇ ਹਨ। ‘ਛੁਟੇਰੀ ਕੰਮ ਦਿਹਾੜੀ’, ‘ਜ਼ਰੂਰੀ ਕਿਰਤ ਸਮੇਂ’ ਨੂੰ ਨਹੀਂ, ਇਹ ‘ਵਾਧੂ ਕਿਰਤ ਸਮੇਂ’ ਨੂੰ ਪ੍ਰਭਾਵਿਤ ਕਰਦੀ ਹੈ। ਸਿੱਧੇ ਰੂਪ ਵਿੱਚ ਮੁਨਾਫੇ ਘੱਟ ਕਰਦੀ ਹੈ। ਮਾਲਕਾਂ ਦੇ ਸਰਮਾਏ ਦੇ ਵਾਧੇ ਵਿੱਚ ਰੋਕ ਬਣਦੀ ਹੈ। ਕਿਰਤੀਆਂ ਨੂੰ ਸਿੱਧਾ ਲਾਭ ਪੁੱਜਦਾ ਹੈ ਅਤੇ ਸਰਮਾਏਦਾਰਾਂ ਨੂੰ ਸਿੱਧੇ ਰੂਪ ਆਪਣੇ ਮੁਨਾਫੇ ਘਟਾਉਣੇ ਪੈਂਦੇ ਹਨ।

ਇਹ ਕਿਰਤੀਆ ਨੂੰ ਇੱਕ ਪਾਸੇ ‘ਕਿਰਤੀ ਜਮਾਤ’ ਅਤੇ ਸਰਮਾਏਦਾਰਾਂ ਨੂੰ ਦੂਜੇ ਪਾਸੇ ‘ਸਰਮਾਏਦਾਰਾ ਜਮਾਤ’ ਵਿੱਚ ਖੜ੍ਹੇ ਕਰ ਦਿੰਦੀ ਹੈ। ਕੌਣ ਕਿਸ ਕੈਂਪ ਵਿੱਚ ਹੈ ਇਸ ਦਾ ਝਮੇਲਾ ਮੁੱਕ ਜਾਂਦਾ ਹੈ। ਇਸ ਨੂੰ ਲੁਕਾਉਣ ਵਾਲੇ ਅਤੇ ਛੁਟਿਆਉਣ ਵਾਲੇ ਵੀ ਸਰਮਾਏਦਾਰ ਕੈਂਪ ਦੇ ਸੇਵਾਦਾਰਾਂ ਵਿੱਚ ਗਿਣੇ ਜਾਂਦੇ ਹਨ।

‘ਕਾਨੂੰਨ ਦੁਆਰਾ ਪਾਸ ਛੁਟੇਰੀ ਕੰਮ ਦਿਹਾੜੀ’ ਸੰਸਦੀ ਕਾਰਜ ਪ੍ਰਣਾਲੀ ਦੇ ਹੁੰਦਿਆਂ ਰਾਜਨੀਤਕ ਘੋਲ ਹੋ ਜਾਂਦਾ ਹੈ। ਮਾਰਕਸ ਨੇ ਮੈਨੀਫੈਸਟੋ ਵਿੱਚ ਲਿਖਿਆ ਸੀ: ‘ਹਰ ਜਮਾਤੀ ਘੋਲ ਰਾਜਨੀਤਕ ਘੋਲ ਹੁੰਦਾ ਹੈ।’ ਇਹ ਜਮਾਤੀ ਘੋਲ ਹੈ, ਜੋ ਰਾਜਨੀਤਕ ਘੋਲ ਵਜੋਂ ਫੈਸਲਾਕੁੰਨ ਹੁੰਦਾ ਹੈ।

ਇਹ ਕੇਵਲ ‘ਵਾਧੂ ਦੀ ਨਾਅਰੇਬਾਜ਼ੀ’ ਨਹੀਂ ਹੈ। ਇਹ ਇਨਕਲਾਬੀ ਤਬਦੀਲੀਆਂ ਦਾ ਬਿਗਲ ਵਜਾਉਣਾ ਹੈ। ਇਹ ਕਿਰਤ ਅਤੇ ਸਰਮਾਏ ਵਿਚਕਾਰ ਪ੍ਰੋਲੇਤਾਰੀ ਅਤੇ ਬੁਰਜੂਆ ਵਿਚਕਾਰ ਜੰਗ ਲਈ ਨਗਾਰੇ ਤੇ ਚੋਟ ਹੈ। ਇਸ ਵਿੱਚ ਪ੍ਰੋਲੇਤਾਰੀ ਦੀ ਜਿੱਤ ਅਤੇ ਬੁਰਜੂਆ ਦੀ ਹਾਰ ਅਟੱਲ ਹੈ।