ਨਿਹਾਲ ਸਿੰਘ ਵਾਲਾ (ਮਿੰਟੂ ਖੁਰਮੀਂ) 17 ਨਵੰਬਰ ਨੂੰ ਮੋਗਾ ਵਿਖੇ ਕੀਤੇ ਜਾ ਰਹੇ ਗਦਰ ਲਹਿਰ ਦੇ ਛੋਟੀ ਉਮਰ ਵਿੱਚ ਸਹੀਦ ਹੋਏ ਕਰਤਾਰ ਸਿੰਘ ਸਰਾਭਾ ਦੇ ਸਹੀਦੀ ਸਮਾਗਮ ਦੀ ਤਿਆਰੀ ਸਬੰਧੀ ਬੀਤੇ ਕੱਲ ਨਿਹਾਲ ਸਿੰਘ ਵਾਲਾ ਦੇ ਸੀ ਪੀ ਆਈ ਦਫ਼ਤਰ ਵਿਖੇ ਸਰਭ ਭਾਰਤ ਨੌਜਵਾਨ ਸਭਾ , ਆਲ ਇੰਡੀਆ ਸਟੂਡੈਂਟਸ ਫੈਡਰੇਸਨ ਵੱਲੋਂ ਸਹੀਦੀ ਸਮਾਗਮ ਦੀ ਤਿਆਰੀ ਸਬੰਧੀ ਇੱਕ ਵਿਸਾਲ ਮੀਟਿੰਗ ਕੀਤੀ ਗਈ ਜਿਸ ਵਿੱਚ ਬਲਾਕ ਨਿਹਾਲ ਸਿੰਘ ਵਾਲਾ ਵਿੱਚੋਂ ਬੜੀ ਵੱਡੀ ਗਿਣਤੀ ਵਿੱਚ ਨੌਜਵਾਨਾਂ ਅਤੇ ਵਿਦਿਆਰਥੀਆਂ ਨੇ ਸਮੂਲੀਅਤ ਕੀਤੀ, ਇਸ ਮੀਟਿੰਗ ਨੂੰ ਸੰਬੋਧਨ ਕਰਨ ਅਤੇ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਨਰੀਖਣ ਕਰਨ ਰੁਜਗਾਰ ਪ੍ਰਾਪਤੀ ਮੁਹਿੰਮ ਦੇ ਮੁੱਖ ਸਲਾਹਕਾਰ ਕਾਮਰੇਡ ਜਗਰੂਪ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਸਮੇਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਾਮਰੇਡ ਜਗਰੂਪ ਨੇ ਕਿਹਾ ਕਿ ਸਹੀਦਾਂ ਦੇ ਲਏ ਹੋਏ ਸੁਪਨਿਆਂ ਨੂੰ ਸਾਕਾਰ ਕਰਨ ਲਈ ਅਸੀਂ ਲੱਕ ਬੰਨ ਕੇ ਤੁਰੇ ਹੋਏ ਹਾਂ ਇਸ ਲਈ ਨੌਜਵਾਨ ਪ੍ਹੀੜੀ ਵਧਾਈ ਦੀ ਹੱਕਦਾਰ ਹੈ ਉਹਨਾਂ ਕਿਹਾ ਕਿ ਇਹ ਸੰਗਰਾਮ ਹੁਣ ਰੁਕਣਾਂ ਨਹੀਂ ਚਾਹੀਦਾ ਇਸ ਨੂੰ ਚਲਦਾ ਰਹਿਣਾਂ ਚਾਹੀਦਾ ਹੈ । ਇਸ ਰਵਾਨਗੀ ਕਰਕੇ ਹੀ ਅਸੀਂ ਲਗਾਤਾਰ ਆਪਣੇਂ ਨਿਸ਼ਾਨੇ ਵੱਲ ਵਧ ਰਹੇ ਹਾਂ। ਉਹਨਾਂ ਕਿਹਾ ਕਿ 2015 ਵਿੱਚ ਸਹੀਦ ਸਰਾਭਾ ਦੀ ਆ ਰਹੀ 100 ਵੀ ਬਰਸੀ ਸਬੰਧੀ ਨੌਜਵਾਨਾਂ ਨੂੰ ਹੁਣੇ ਤੋਂ ਹੀ ਤਿਆਰੀ ਵਿੱਢ ਦੇਣੀ ਚਾਹੀਦੀ ਹੈ। ਬੇਰੁਜਗਾਰੀ ਸਬੰਧੀ ਬੋਲਦਿਆਂ ਉਹਨਾਂ ਕਿਹਾ ਕਿ ਇਕੱਲੇ ਪੰਜਾਬ ਵਿੱਚ ਹੀ 70 ਲੱਖ ਦੇ ਕਰੀਬ ਨੌਜਵਾਨ ਵੇਹਲੇ ਫਿਰ ਰਹੇ ਹਨ। ਸਰਕਾਰ ਇਸ ਪਾਸਿਉ ਅੱਖਾਂ ਅਤੇ ਕੰਨ ਬਿਲੱਕੁੱਲ ਬੰਦ ਕਰਕੇ ਗਾਧੀਂ ਦੇ ਬਾਦਰਾਂ ਵਾਂਗ ਵਿਹਾਰ ਕਰ ਰਹੀ ਹੈ, ਜੋ ਕਿ ਪੰਜਾਬ ਦੇ ਲੋਕਾਂ ਨਾਲ ਸਾਫ਼ ਸਾਫ਼ ਬੇਈਮਾਨੀ ਹੈ।ਅਜਿਹਾ ਕਰਕੇ ਸਰਕਾਰ ਆਪਣੇ ਫ਼ਰਜ਼ਾਂ ਤੋਂ ਭੱਜ ਰਹੀ ਹੈ। ਨੌਜਵਾਨਾਂ ਵਿੱਚ ਬੇਚੈਨੀ ਵਧ ਰਹੀ ਹੈ ਜਿਸ ਨਾਲ ਨਿਰਾਸ ਹੋਏ ਨੌਜਵਾਨ ਨਸੇ ਅਤੇ ਗੁੰਡਾਗਰਦੀ ਕਰਦੇ ਹਨ ਜਿਸ ਕਰਕੇ ਸਰਕਾਰਾਂ ਦੀ ਨਿਕੰਮੇਪਣ ਨਾਲ ਉਹਨਾਂ ਨੌਜਵਾਨਾਂ ਜਿੰਨਾਂ ਨੇ ਇਸ ਸਮਾਜ਼ ਨੂੰ ਸੁੰਦਰ ਬਣਾਉਣਾਂ ਹੈ ਉਹਨਾਂ ਨੂੰ ਮੁਢੀਰ ਦਾ ਦਰਜਾ ਮਿਲ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਇਸ ਘਟੀਆ ਰਾਜ ਪ੍ਰਬੰਧ ਨੂੰ ਬਦਲ ਕੇ ਇੱਕ ਲੋਕ ਪੱਖੀ ਧਿਰ ਉਸਾਰਨ ਲਈ ਵਧੀਆ ਲੋਕਾਂ ਨੂੰ ਚੁਨਣਾਂ ਪਵੇਗਾ। ਨੌਜਵਾਨ ਆਗੂ ਮੰਗਤ ਰਾਇ, ਵਿਦਿਆਰਥੀ ਆਗੂ ਇੰਦਰ ਜੀਤ ਦੀਨਾਂ ਨੇ ਬੋਲਦਿਆਂ ਕਿਹਾ ਕਿ 17 ਨਵੰਬਰ ਦੀ ਨੂੰ ਮੋਗਾ ਦੀ ਧਰਤੀ ਤੇ ਹੋ ਰਿਹਾ ਸਹੀਦ ਕਰਤਾਰ ਸਿੰਘ ਸਰਾਭੇ ਦਾ ਸਹੀਦੀ ਦਿਵਸ਼ ਇੱਕ ਇਤਿਹਾਸਕ ਤੇ ਯਾਦਗਾਰੀ ਹੋਵੇਗਾ, ਜਿਸ ਵਿੱਚ ਪੂਰੇ ਭਾਰਤ ਵਿੱਚੋਂ ਨੌਜਵਾਨ, ਵਿਦਿਆਰਥੀ, ਅਤੇ ਹਰ ਵਰਗ ਦੇ ਮੁਲਾਜਮ ਆਪਣੇ ਹੱਕਾਂ ਦੀ ਅਵਾਜ ਬੁਲੰਦ ਕਰਨ ਅਤੇ ਮਹਾਨ ਸਹੀਦ ਨੂੰ ਸਰਧਾਜਲ਼ੀ ਦੇਣ ਲਈ ਸਿਰਕਤ ਕਰਨਗੇ। ਇਸ ਸਮੇਂ ਹੋਰਨਾਂ ਤੋਂ ਇਲਾਵਾ ਸਰਵ ਭਾਰਤ ਨੌਜਵਾਨ ਸਭਾ ਦੇ ਮੰਗਤ ਰਾਏ, ਚਿਰੰਜੀ ਲਾਲ, ਸਿਕੰਦਰ ਮਧੇਕੇ, ਗੁਰਮੰਦਰ ਧੂੜਕੋਟ,ਹਰਬੰਸ ਧੂੜਕੋਟ,ਚਮਕੌਰ ਬੁਰਜ ਹਮੀਰਾ, ਨਰੰਗ ਸਿੰਘ ਸੈਦੋਕੇ, ਗੁਰਦੀਪ ਸਿੰਘ ਹਿੰਮਤਪੁਰਾ, ਸਾਬਕਾ ਸਰਪੰਚ ਨਛੱਤਰ ਸਿੰਘ ਹਿੰਮਤਪੁਰਾ, ਸਟੂਡੈਂਟਸ ਫੈਡਰੇਸਨ ਵੱਲੋਂ ਇੰਦਰ ਜੀਤ ਦੀਨਾ, ਗੁਰਾਂਦਿੱਤਾ ਦੀਨਾਂ, ਰਣਜੀਤ ਧੂੜਕੋਟ, ਬੰਟੀ ਬੌਡੇ, ਨਵਜੋਤ ਦੀਨਾਂ, ਰਮਨ ਦੀਨਾਂ, ਇੰਦਰਜੀਤ ਕੌਰ ਧੂੜਕੋਟ, ਜਸਪ੍ਰੀਤ ਕੌਰ ਬੱਧਨੀਂ, ਕਰਮਵੀਰ ਕੌਰ ਬੱਧਨੀਂ,ਗਿੰਨੀ ਮਧੇਕੇ, ਲਵਪ੍ਰੀਤ ਰਾਊਕੇ ਆਦਿ ਹਾਜਰ ਸਨ।
No comments:
Post a Comment