“ਸਭ ਕਿਸੇ ਲਈ ਉਤਸਾਹਿਤ ਕਰਨ ਵਾਲਾ ਆਦਰਸ਼, ਉਦੇਸ਼ ਲਈ ਮਰਨਾ ਨਾ ਹੋ ਕੇ, ਉਦੇਸ਼ ਲਈ ਜਿਉਣਾ ਹੋਣਾ ਚਾਹੀਦਾ ਹੈ”
“ਇਨਕਲਾਬ ਦੀ ਤਲਵਾਰ ਵਿਚਾਰਾਂ ਦੀ ਸਾਣ ਤੇ’ ਤਿਖੀ ਹੁੰਦੀ ਹੈ”
“ਸਾਨੂੰ ਨੌਜਵਾਨਾ ਲਈ ਅਧਿਐਨ ਕੇਂਦਰ ਖੋਲਣੇ ਚਾਹੀਦੇ ਹਨ। ਸਾਨੂੰ ਪੈਂਫਲਿਟਾਂ, ਕਿਤਬਚਿਆਂ, ਭਾਸ਼ਣਾ ਅਤੇ ਵਿਚਾਰ-ਵਟਾਂਦਰਿਆਂ ਰਾਹੀਂ ਹਰ ਇਕ ਥਾਂ ਤੇ ਆਪਣੇ ਖਿਆਲਾਂ ਦਾ ਪ੍ਰਚਾਰ ਕਰਨਾ ਚਾਹੀਦਾ ਹੈ”
“ਇਸ ਵੇਲੇ ਰਾਜ ਪ੍ਰਬੰਧ ਦੀ ਮਸ਼ੀਨ ਵਿਸ਼ੇਸ ਹਿੱਤਾਂ ਦੇ ਹੱਥ ਵਿਚ ਹੈ, ਜਨਤਾ ਦੇ ਹਿੱਤਾਂ ਦੀ ਰੱਖਿਆ ਲਈ ਅਤੇ ਆਪਣੇ ਆਦਰਸ਼ਾਂ ਨੂੰ ਅਮਲੀ ਰੂਪ ਦੇਣ ਲਈ ਅਰਥਾਤ ਸਮਾਜ ਨੂੰ ਨਵੇਂ ਸਿਰੇ ਤੋਂ ਕਾਰਲ ਮਾਰਕਸ ਦੇ ਸਿਧਾਂਤਾਂ
ਅਨੁਸਾਰ ਜੱਥੇਬੰਦ ਕਰਨ ਲਈ ਸਾਨੂੰ ਸਰਕਾਰ ਦੀ ਮਸ਼ੀਨ ਨੂੰ ਆਪਣੇ ਹੱਥ ਵਿਚ ਲੈਣਾ ਪਵੇਗਾ।ਅਸੀਂ ਇਸ ਆਦਰਸ਼ ਲਈ ਲੜ ਰਹੇ ਹਾਂ।ਇਸ ਲਈ ਸਾਨੂੰ ਜਨਤਾ ਨੂੰ ਪੜਾਉਣਾ ਚਾਹੀਦਾ ਹੈ।”
“ ਇਨਕਲਾਬ ਮਿਹਨਤੀ ਵਿਚਾਰਕਾਂ ਅਤੇ ਮਿਹਨਤੀ ਕਾਰਕੁੰਨਾਂ ਦੀ ਪੈਦਾਇਸ਼ ਹੁੰਦਾ ਹੈ। ਬਦਕਿਸਮਤੀ ਨੂੰ ਭਾਰਤੀ ਇਨਕਲਾਬ ਦਾ ਬੌਧਕ ਪੱਖ ਹਮੇਸ਼ਾ ਕਮਜੋਰ ਰਿਹਾ ਹੈ।ਇਸ ਲਈ ਇਨਕਲਾਬ ਦੀਆਂ ਜਰੂਰੀ ਗੱਲਾਂ ਅਤੇ ਕੀਤੇ ਗਏ ਕਾਰਜ ਦੇ ਪ੍ਰਭਾਵ ਵੱਲੀਂ ਧਿਆਨ ਨਹੀ ਦਿੱਤਾ ਗਿਆ। ਇਸ ਵਾਸਤੇ ਇਕ ਇਨਕਲਾਬੀ ਨੂੰ ਅਧਿਐਨ ਅਤੇ ਚਿੰਤਨ ਨੂੰ ਆਪਣੀ ਪਵਿੱਤਰ ਜਿਮੇਵਾਰੀ ਬਣਾ ਲੈਣਾ ਚਾਹੀਦਾ ਹੈ ”
ਜਨਤਾ ਦੇ ਹਿੱਤਾਂ ਦੀ ਰੱਖਿਆ ਲਈ ਅਤੇ ਆਪਣੇ ਆਦਰਸ਼ਾਂ ਨੂੰ ਅਮਲੀ ਰੂਪ ਦੇਣ ਲਈ ਅਰਥਾਤ ਸਮਾਜ ਨੂੰ ਨਵੇਂ ਸਿਰੇ ਤੋਂ ਕਾਰਲ ਮਾਰਕਸ ਦੇ ਸਿਧਾਂਤਾ ਅਨੁਸਾਰ ਜਥੇਬੰਦ ਕਰਨ ਲਈ ਸਾਨੂੰ ਸਰਕਾਰ ਦੀ ਮਸ਼ੀਨ ਨੂੰ ਆਪਣੇ ਹੱਥਾਂ ਵਿਚ ਲੈਣਾ ਪਵੇਗਾ। ਅਸੀੰ ਇਸ ਲਈ ਲੜ ਰਹੇਂ ਹਾਂ, ਇਸ ਲਈ ਸਾਨੂੰ ਜਨਤਾ ਨੂੰ ਪੜ੍ਹਾਉਣਾ ਪਵੇਗਾ।
-ਭਗਤ ਸਿੰਘ
No comments:
Post a Comment