“ਸਭ ਕਿਸੇ ਲਈ ਉਤਸਾਹਿਤ ਕਰਨ ਵਾਲਾ ਆਦਰਸ਼, ਉਦੇਸ਼ ਲਈ ਮਰਨਾ ਨਾ ਹੋ ਕੇ, ਉਦੇਸ਼ ਲਈ ਜਿਉਣਾ ਹੋਣਾ ਚਾਹੀਦਾ ਹੈ” ਭਗਤ ਸਿੰਘ

Saturday, April 16, 2011

ਇਨਕਲਾਬ ਜਿੰਦਾਬਾਦ ਦਾ ਨਾਹਰਾ ਕਿਉ ? -ਭਗਤ ਸਿੰਘ, ਬੀ.ਕੇ. ਦੱਤ

                                                                                                     -                                                 ਐਡੀਟਰ ਮਾਡਰਨ ਰੀਵੀਊ ਦੇ ਨਾਂਅ
 
                                                ਭਗਤ ਸਿੰਘ ਤੇ ਉਸ ਦੇ ਸਾਥੀ ਦਾ ਖਤ
(ਥੱਲੇ ਅਸੀ ਉਹ ਖਤ ਦੇ ਰਹੇ ਹਾਂ ਜਿਹੜਾ ਸਰਦਾਰ ਭਗਤ ਸਿੰਘ ਅਤੇ ਬੀ.ਕੇ. ਦੱਤ ਨੇ ਐਡੀਟਰ ਮਾਡਰਨ ਰੀਵੀਉੂ ਕਲਕੱਤਾ ਨੂੰ ਲਿਖਿਆ ਸੀ-ਇਨਕਲਾਬ ਜਿੰਦਾਬਾਦ ਦਾ ਨਾਹਰਾ ਜਿਹੜਾ   ਨਾ ਸਿਰਫ    ਭਗਤ   ਸਿੰਘ  ਅਤੇ ਉਸ ਦੇ ਇਨਕਲਾਬੀ ਸਾਥੀਆਂ ਦਾ ਪਿਆਰਾ ਨਾਹਰਾ ਸੀ ਬਲਕਿ ਪੂਰੇ ਦੇਸ਼ ਦੀ ਰੂਹ ਇਸ ਨਾਹਰੇ ਪਿਛੇ ਕੰਮ ਕਰ ਰਹੀ ਸੀ। ਇਸ ਕੌਮੀ ਨਾਹਰੇ ਦੀ ਤੌਹੀਨ ਕਰਨ ਵਿੱਚ ਸਾਮਰਾਜੀ ਪਿੱਠੂਆਂ ਦੇ ਰਸਾਲੇ ਮਾਰਡਨ ਰੀਵੀਊ ਨੇ ਵੱਧ ਚੜ੍ਹ ਭਾਗ ਪਾਇਆ ਸੀ ਅਤੇ ਇਸ ਨਾਹਰੇ ਦਾ ਮਖੌਲ ਉਡਾਇਆ ਸੀ।ਇਸ ਤੋਹੀਨ ਦੇ ਜਵਾਬ ਵਿੱਚ ਭਗਤ ਸਿੰਘ ਅਤੇ ਦੱਤ ਨੇ ਐਡੀਟਰ ਮਾਡਲ ਰੀਵੀਊ ਦੇ ਨਾਅ ਇਕ ਅਹਿਮ ਖੱਤ ਲਿਖਿਆ, ਜਿਹੜਾ ਅਜਾਦੀ ਦੀ ਤਾਰੀਖ ਵਿੱਚ ਇਕ ਅਹਿਮ ਦਸਤਾਵੇਜ਼ ਦੀ ਅਹਿਮੀਤਅਤ ਰੱਖਦਾ ਹੈ।

ਜਨਾਬ ਅਡੀਟਰ ਮਾਡਰਨ ਰੀਵੀਊ
     ਤੁਸਾਂ ਮਾਡਰਨ ਰੀਵੀਊ ਪ੍ਰਕਾਸ਼ਨਾ ਦਸੰਬਰ 1919 ਵਿੱਚ ਸਾਡੇ ਕੌਮੀ ਨਾਹਰੇ “ਇਨਕਲਾਬ ਜਿੰਦਾਬਾਦ” ਨੂੰ ਇਕ ਬੇਅਰਥ ਨਾਹਰਾ ਕਰਾਰ ਦਿੱਤਾ। ਸਾਡਾ ਖਿਆਲ ਹੈ ਕਿ ਤੁਸੀਂ ਇਕ ਪ੍ਰਸਿੱਧ ਜਰਨਲਿਸਟ ਹੋ। ਤੁਹਾਡੇ ਖਿਆਲਾਂ ਨੂੰ ਝੁਠਲਾਉਣਾ ਸਾਡੀ ਗੁਸਤਾਖੀ ਦੇ ਬਰਾਬਰ ਹੋਵੇਗਾ, ਕਿਉਕਿ ਤੁਹਾਨੂੰ ਹਰ ਰੌਸ਼ਨ ਦਿਮਾਗ ਭਾਰਤੀ ਇੱਜ਼ਤ ਦੀ ਨਜ਼ਰਾਂ ਨਾਲ ਵੇਖਦਾ ਹੈ।
     ਪਰ ਇਸ ਦੇ ਬਾਵਜੂਦ ਅਸੀਂ ਆਪਣਾ ਫਰਜ਼ ਸਮਝਦੇ ਹਾਂ ਕਿ ਅਸੀਂ ਇਸ ਸਬੰਧੀ ਹਕੀਕਤ ਨੂੰ ਤੁਹਾਡੇ ਸਾਹਮਣੇ ਰਖੀਏ ਕਿ ਇਸ ਨਾਹਰੇ ਦਾ ਮਤਲਬ ਸਾਡੇ ਦਿਮਾਗ ਵਿੱਚ ਕੀ ਹੈ- ਇਹ ਫਰਜ਼ ਸਾਡੇ ਤੇ ਇਸ ਲਈ ਵੀ ਆਉਂਦਾ ਹੈ ਕਿਉਂਕਿ ਭਾਰਤੀ ਇਤਿਹਾਸ ਦੇ ਮੌਜੂਦਾ ਮੋੜ ਤੇ ਅਸੀ ਹੀ ਇਸ ਨਾਹਰੇ ਨੂੰ ਮੌਜੂਦਾ ਅਹਿਮੀਅਤ ਦਿੱਤੀ ਹੈ।
     ਤੁਸੀਂ  ਇਸ ਖਿਆਲ ਨੂੰ ਆਪਣੇ ਦਿਮਾਗ ਵਿੱਚੋਂ ਕੱਢ ਦਿਓ ਕਿ ਇਸ ਨਾਹਰੇ ਦਾ ਮਤਲਬ ਇਹ ਹੈ ਕਿ ਹਥਿਆਰਬੰਦ ਜੱਦੋ-ਜਹਿਦ ਸਦਾ ਹੀ ਜਾਰੀ ਰਹੇਗੀ। ਗੱਲ ਇਹ ਹੈ ਕਿ ਲਗਾਤਾਰ ਵਰਤੇ ਜਾਣ ਕਰਕੇ ਇਹ ਨਾਹਰੇ ਨੂੰ ਇਕ ਨਵੀਂ ਤੇ ਅਹਿਮ ਥਾਂ ਹਾਸਿਲ ਹੋ ਚੁੱਕੀ ਹੈ।ਤੁਸੀਂ ਕਿਹ ਸਕਦੇ ਹੋ ਕਿ ਗਰਾਮਰ, ਜੁਬਾਨ ਅਤੇ ਡਿਕਸ਼ਨਰੀ ਦੇ ਮਿਆਰਾਂ ਤੇ ਇਹ ਨਾਹਰਾ ਨਾ ਸੱਚ, ਨਾ ਠੀਕ ਹੈ। ਪਰ ਅਸੀਂ ਇਹ  ਕਹਿਣਾ ਚਹੁੰਦੇ ਹਾਂ ਕਿ ਤੁਸੀਂ ਇਹ ਨਾਹਰੇ ਦੇ ਪਿਛੇ ਕੰਮ ਕਰਨ ਵਾਲੇ ਖਿਆਲ ਨੂੰ ਇਸ ਨਾਲੋਂ ਬਿਲਕੁਲ ਵੱਖ ਨਹੀ ਕਰ ਸਕਦੇ।ਉਹ ਖਿਆਲ ਇਸ ਨਾਹਰੇ ਨਾਲ ਜੁੜ ਚੁੱਕੇ ਹਨ ਅਤੇ ਇਸ ਵਿਚ ਜਨਮ ਲੈ ਚੁੱਕੇ ਹਨ- ਅਸੀਂ ਇਕ ਉਦਾਹਰਣ ਦੇ ਕੇ ਇਸ ਦਾ ਸਪੱਸਟੀਕਰਨ ਕਰਨਾ ਚਹੁੰਦੇ ਹਾਂ।ਫਰਜ਼ ਕਰੋ ਅਸੀਂ ਕਹਿੰਦੇ ਹਾਂ, “ਜਿੰਦਾਬਾਦ ਜੈਤਨ ਦਾਸ” ਤਾਂ ਇਸ ਦਾ ਮਤਲਬ ਸਾਫ ਅਤੇ ਵਾਜਿਆ ਇਹ ਹੁੰਦਾ ਹੈ ਕਿ ਉਹ ਨਾ ਫਤਹਿ ਹੋਣ ਵਾਲੀ ਸਪਿਰਟ ਅਤੇ ਕਾਬਲੇ ਇੱਜ਼ਤ ਆਦਰਸ਼, ਜਿਹੜਾ ਇਸ ਬਹਾਦਰ ਇਨਕਲਾਬੀ ਸਹੀਦ ਨੇ ਪੈਦਾ ਕੀਤਾ ਅਤੇ ਜਿਹਨਾ ਨੇ ਉਸਨੂੰ ਆਪਣੇ ਦੇਸ਼ ਤੇ ਕੌਮ ਦੀ ਖਾਤਰ ਅੱਤ ਦੀਆਂ ਤਕਲੀਫਾਂ ਸਹਿਣ ਅਤੇ ਅੱਤ ਦੀਆਂ ਕੁਰਬਾਨੀਆਂ ਕਰਨ ਦੇ ਯੋਗ ਬਣਾਇਆ ਉਹ ਸਦਾ ਲਈ ਜਿੰਦਾ ਰਹੇ। ਉਹ ਸਪਿਰਟ ਉਹ ਰੂਹ। ਸਾਡੀ ਚਾਹ ਇਹ ਹੁੰਦੀ ਹੈ ਕਿ ਅਸੀਂ ਇਹ ਨਾਹਰਾ ਬੁਲੰਦ ਕਰਨ ਸਮੇ ਆਪਣੇ ਆਦਰਸ਼ ਦੀ ਲਾ-ਜਵਾਬ ਸਪਿਰਟ ਨੂੰ ਜਿਉਂਦਾ ਰੱਖੀਏ ਅਤੇ ਇਹੀ ਉਹ ਸਪਿਰਟ ਹੈ ਜਿਸਦੀ ਅਸੀਂ ਇਹ ਨਾਹਰੇ ਰਾਹੀਂ ਤਰੀਫ ਤੇ ਸਤਿਕਾਰ ਕਰਦੇ ਹਾਂ-
      ਹੁਣ ਲਵੋ ਇਸ ਨਾਹਰੇ ਦੇ ਲਫਜ਼ “ਇਨਕਲਾਬ” ਨੂੰ। ਇਸ ਲਫਜ਼ ਦਾ ਇਹ ਸਬਦ-ਕੋਸ਼ ਵਾਲਾ ਮਤਲਬ ਹੈ। ਪਰ ਇਸਦੇ ਸਿਰਫ ਸਬਦ ਕੋਸ਼ ਵਾਲੇ ਅਰਥ ਨੂੰ ਹੀ ਲੈਣਾ ਕਾਫੀ ਨਹੀ।ਇਸ ਲਫਜ਼ ਨਾਲ ਉਹਨਾ ਲੋਕਾਂ ਦੀਆਂ ਜਿਹੜੇ ਇਸਨੂੰ ਅਦਾ ਕਰਦੇ ਹਨ ਕੁਝ ਖਾਸ ਹਕੀਕਤਾਂ ਸੰਬੰਧਿਤ ਹੁਦੀਆਂ ਹਨ। ਸਾਡੀ ਇਨਕਲਾਬ-ਪਸੰਦਾਂ ਦੀਆਂ ਨਜ਼ਰਾਂ ਵਿੱਚ ਇਹ ਇਕ ਪਾਕ ਅਤੇ ਇੱਜ਼ਤ ਕਰਨ ਯੋਗ ਲਫਜ਼ ਹੈ।ਅਸੀਂ ਅਦਾਲਤ ਦਦੇ ਸਾਹਮਣੇ ਜਿਹੜਾ ਬਿਆਣ ਦਿੱਤਾ ਸੀ ਇਸ ਵਿੱਚ ਇਸ ਪਾਕ ਲਫਜ਼ ਦੀ ਅਹਮੀਅਤ ਨੂੰ ਪੂਰੀ ਤਰ੍ਹਾਂ ਵਾਜਿਆ ਕਰ ਦਿੱਤਾ ਸੀ।
       ਤੁਸੀਂ ਉਸ ਬਿਆਨ ਨੂੰ ਪੜ੍ਹੋ ੳਤੇ ਫਿਰ ਵੇਖੋ ਕਿ ਅਸੀਂ ਕੀ ਕਿਹਾ ਸੀ।ਅਸੀਂ  ਇੰਨਕਲਾਬ ਨੂੰ ਸਦਾ ਅਤੇ ਹਰ ਮੌਕੇ ਤੇ ਹਥਿਆਰਬੰਦ ਇਨਕਲਾਬ ਦੇ ਮੰਤਵ ਨਾਲ ਨਹੀ ਨਹੀ ਜੁੜਦੇ। ਇਨਕਲਾਬ ਸਿਰਫ ਬੰਬਾਂ ਅਤੇ ਪਸਤੋਲਾਂ ਨਾਲ ਹੀ ਅਕੀਦਤ ਨਹੀ ਰੱਖਦਾ। ਬਲਕਿ ਇਹ ਬੰਬਾਂ ਅਤੇ ਪਸਤੋਲ ਤਾਂ ਕਦ-ਕਦਾਈਂ ਇਸ ਇਨਕਲਾਬ ਦੇ ਵੱਖ- ਵੱਖ ਮਰਹਲਿਆਂ ਦੀ ਪੂਰਤੀ ਲਈ ਇਕ ਸਾਧਨ ਬਣ ਜਾਂਦੇ ਹਨ।ਪਰ ਮੁਕੰਮਲ ਇਨਕਲਾਬ ਕਹਿਲਾ ਸਕਦੇ।
       ਸਾਨੂੰ ਇਸ ਵਿੱਚ ਕੋਈ ਸ਼ੱਕ ਨਹੀ ਕਿ ਕਈ ਵਾਰ ਅਤੇ ਕਈ ਲਹਿਰਾਂ ਵਿੱਚ ਇਹਨਾ ਹਥਿਆਰਾਂ ਦਾ ਇਕ ਅਹਿਮ ਰੋਲ ਹੁੰਦਾ ਹੈ ਪਰ ਸਿਰਫ ਇਹੀ ਕਾਫੀ ਨਹੀ ਹੁੰਦਾ।ਸਿਰਫ ਬਗਾਵਤ ਨੂੰ ਇਨਕਲਾਬ ਕਹਿਣਾ ਗਲਤੀ ਹੈ।ਹਾਂ, ਅਸੀਂ ਇਹ ਸਵਿਕਾਰ ਕਰਦੇ ਹਾਂ ਕਿ ਆਖਰਕਾਰ ਬਗਾਵਤ ਦਾ ਨਤੀਜਾ ਇਨਕਲਾਬ ਦੀ ਸ਼ਕਲ ਵਿੱਚ ਤਬਦੀਲ ਹੋ ਜਾਇਆ ਕਰਦਾ ਹੈ।
       ਅਸੀਂ ਦੇਸ਼ ਵਿੱਚ ਬਿਹਤਰ ਤਬਦੀਲੀ ਦੀ ਸਪਿਰਟ ਤੇ ਉਨਤੀ ਦੀ ਕਾਹਸ਼ ਲਈ ਇਸ ਲਫਜ਼ ਇਨਕਲਾਬ ਦੀ ਵਰਤੋ ਕਰ ਰਹੇ ਹਾਂ।ਹੁੰਦਾ ਇਹ ਹੈ ਕਿ ਆਮ ਤੋਰ ਤੇ ਅਖੜੌਤ ਦੀ ਹਾਲਤ ਲੋਕਾਂ ਨੂੰ ਆਪਣੇ ਸਕੰਜੇ ਵਿੱਚ ਕਸ ਲੈਦੀਂ ਹੈ ਅਤੇ ਕਿਸੇ ਵੀ ਕਿਸਮ ਦੀ ਤਬਦੀਲੀ ਤੋਂ ਉਹ ਹਿਚਕਾਉਦੇਂ ਹਨ।ਬਸ ਇਸ ਜਮੂਦ ਤੇ ਬੇਹਰਕਤੀ ਨੂੰ ਤੋੜਨ ਦੀ ਖਾਤਰ ਇਕ ਇਨਕਲਾਬੀ ਸਪਿਰਟ ਪੈਦਾ ਕਰਨ ਦੀ ਲੋੜ ਮਹਿਸੂਸ ਹੁੰਦੀ ਹੈ।ਨਹੀ ਤਾਂ ਇਕ ਗਿਰਾਵਟ ਅਤੇ ਬਰਬਾਦੀ ਦਾ ਵਾਯੂ-ਮੰਡਲ ਕਾਬਜ਼ ਹੋ ਜਾਂਦਾ ਹੈ ਅਤੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੀਆਂ ਗੈਰ ਤਰੱਕੀ ਪਸੰਦ ਤਾਕਤਾਂ ਉਹਨਾ ਨੂੰ ਗਲਤ ਰਾਹ ਲੈ ਜਾਣ ਵਿਚ ਕਾਮਯਾਬ ਹੋ ਜਾਂਦੀਆਂ ਹਨ- ਜਿਸ ਨਾਲ ਇਨਸਾਨੀ ਤਰੱਕੀ ਰੁਕ ਜਾਂਦੀ ਹੈ ਅਤੇ ਉਸ ਵਿੱਚ ਇਕ ਖੜੌਤ ਆ ਜਾਂਦੀ ਹੈ।
      ਇਸ ਹਾਲਤ ਨੂੰ ਬਦਲਣ ਲਈ ਇਹ ਜਰੂਰੀ ਹੈ ਕਿ ਇਨਕਲਾਬ ਦੀ ਸਪਿਰਟ ਤਾਜ਼ਾ ਕੀਤੀ ਜਾਵੇ ਤਾਂ ਜੋ ਇਨਸਾਨੀਅਤ ਦੀ ਸਪਿਰਟ ਤਾਜ਼ਾ ਕੀਤੀ ਜਾਵੇ ਤਾਂ ਜੋ ਇਨਸਾਨੀਅਤ ਦੀ ਰੂਹ ਵਿੱਚ ਇਕ ਫਰਕ ਪੈਦਾ ਹੋ ਜਾਵੇ ਅਤੇ ਜੁਰੱਅਤ-ਪਸੰਦ ਤਾਕਤਾਂ ਇਨਸਾਨੀ ਉਨਤੀ ਦੇ ਰਾਹ ਵਿੱਚ ਰੋੜਾ ਨਾ ਅਟਕਾ ਸਕਣ ਅਤੇ ਨਾਹੀ ਇਸ ਰਾਹ ਨੂੰ ਖੱਤਮ ਕਰਣ ਲਈ ਇੱਕਠੀਆਂ ਤੇ ਮਜ਼ਬੂਤ ਹੋ ਸਕਣ। ਇਨਸਾਨੀ ਉਨਤੀ ਦਾ ਲਾਜ਼ਮੀ ਅਸੂਲ ਇਹ ਹੈ ਕਿ ਪੁਰਣੀ ਚੀਜ਼ ਨਵੀਂ ਚੀਜ਼ ਲਈ ਥਾਂ ਖਾਲੀ ਕਰਦੀ ਚਲੀ ਜਾਵੇ।
       ਹੁਣ ਤੁਸੀਂ ਚੰਗੀ ਤਰ੍ਹਾਂ ਸਮਝ ਗਏ ਹੋਵੋਂਗੇ ਕਿ “ਇਨਕਲਾਬ-ਜਿੰਦਾਬਾਦ” ਦਾ ਨਾਹਰਾ ਜਿਸ ਦਾ ਤੁਸੀਂ ਮਖੋਲ ਉਡਾਇਆ ਹੈ ਕੇਹੋ ਜੇਹੀ ਸਪਰਿਟ ਰੱਖਦਾ ਹੈ ਅਤੇ ਅਸੀਂ ਇਸ ਨੂੰ ਕਿਸ ਲਈ ਵਰਤਣ ਦੇ ਹੱਕ ਵਿੱਚ ਅਵਾਜ਼ ਉਚੀ ਕਰ ਹਾਂ।
 

                                                                                                                               (ਦਸੰਬਰ,1919)

1 comment: