“ਭਗਤ ਸਿੰਘ 6 ਫੁੱਟ ਲੰਬਾ, ਬਹੁਤ ਖੂਬਸੂਰਤ ਅਤੇ ਅਜੇ ਮੁਛਫੁਟਾ ਨੋਜਵਾਨ ਸੀ।ਉਹ ਨਿਧੜਕ ਜਰਨੈਲ, ਫਿਲਾਸਫਰ ਅਤੇ ਉਚੇ ਦਰਜੇ ਦੀ ਰਾਜਸੀ ਸੂਝ ਰੱਖਣ ਵਾਲਾ ਸੀ। ਦੇਸ਼ ਭਗਤੀ ਦੇ ਨਾਲ-ਨਾਲ ਦੁਨੀਆ ਭਰ ਦੀ ਪੀੜਤ ਜਨਤਾ ਦਾ ਦਰਦ ਉਹਦੇ ਦਿਲ ਵਿਚ ਕੁਟ-ਕੁਟ ਕੇ ਭਰਿਆ ਹੋਇਆ ਸੀ। ਜਦ ਵੀ ਮੈਂ ਭਗਤ ਸਿੰਘ ਨੂੰ ਮਿਲਦਾ ਤਾਂ ਮੈਨੂੰ ਇੰਝ ਲਗਦਾ ਕਿ ਭਗਤ ਸਿੰਘ ਅਤੇ ਕਰਤਾਰ ਸਿੰਘ ਸਰਾਭੇ ਦੀਆਂ ਕੇਵਲ ਸੂਰਤਾਂ ਹੀ ਦੋ ਹਨ ਪਰ ਉਹਨਾ ਦੇ ਗੁਣ, ਕਰਮ, ਅੰਤਾਹ ਇਕ ਹੀ ਹਨ।ਏਕ ਜੋਤ ਦੋਏ ਮੂਰਤਿ ਵਾਲੀ ਮਿਸਾਲ ਇਨ੍ਹਾ ਤੇ ਢੁਕਦੀ ਸੀ।”
No comments:
Post a Comment