“ਸਭ ਕਿਸੇ ਲਈ ਉਤਸਾਹਿਤ ਕਰਨ ਵਾਲਾ ਆਦਰਸ਼, ਉਦੇਸ਼ ਲਈ ਮਰਨਾ ਨਾ ਹੋ ਕੇ, ਉਦੇਸ਼ ਲਈ ਜਿਉਣਾ ਹੋਣਾ ਚਾਹੀਦਾ ਹੈ” ਭਗਤ ਸਿੰਘ

Sunday, April 24, 2011

ਰੁਜ਼ਗਾਰ ਪ੍ਰਾਪਤੀ ਮੁਹਿੰਮ ਤਹਿਤ ਵਿੱਦਿਆ ਨੂੰ ਬਚਾਉਣ ਦਾ ਉਪਰਾਲਾ... “ਨਰਿੰਦਰ ਕੌਰ ਸੋਹਲ”

                                                                             ਮੈਗਜ਼ੀਨ ‘ਭਵਿੱਖ’ ਦੇ ਅੰਕ 17 ‘ ਨਵੰਬਰ 2002’ ਵਿੱਚੋਂ


ਅੱਜ ਜਦੋ ਅਸੀ ਸ਼੍ਰੋਮਣੀ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਦਿਨ ਮਨਾਰਹੇ ਹਾਂ ਤਾ ਇਹ
ਪਾਸੇ ਮਾਣ ਵਾਲੀ ਗੱਲ ਹੈ। ਕਿ ਸ਼ਹੀਦ ਦੇ ਵਾਰਸ ਅੱਜ ਵੀ ਉਹਨਾ ਦੀ ਸੋਚ ਅਪਨਾ ਕੇ 
ਅੱਗੇ ਵੱਧ ਰਹੇ ਹਨ।
ਦੂਜੇ ਪਾਸੇ ਇਹ ਸਾਨੂੰ ਸੋਚਣ ਲਈ ਮਜ਼ਬੂਰ ਕਰਦਾ ਹੈ ਕੀ ਉਹਨਾ ਸ਼ਹੀਦਾ ਦੇ ਸੁਪਨੇ ਸੱਚ ਹੋ ਪਾਏ ਹਨ?
ਜਵਾਬ ਮਿਲੇਗਾ ਨਹੀ। ਆਜ਼ਾਦੀ ਦੇ 55 ਸਾਲ ਬਾਅਦ ਵੀ ਦੇਸ਼ ਵਿੱਚ ਬੇਰੁਜ਼ਗਾਰੀ,ਗਰੀਬੀ,ਅਨਪੜ੍ਹਤਾ ਵਰਗੀਆਂ ਬੁਰਾਈਆਂ ਵੱਧਦੀਆਂ ਜਾ ਰਹੀਆਂ ਹਨ। ਭ੍ਰਿਸ਼ਟਾਚਾਰ ਦਾ ਹਰ ਪਾਸੇ ਬੋਲਬਾਲਾ ਨਜ਼ਰ ਅਉਦਾ
ਹੈ। ਅੱਤਵਾਦ ਤੇ ਫਿਰਕਾਪ੍ਰਸਤੀ ਨੇ ਆਮ ਜਨਤਾ ਨੂੰ ਮੌਤ ਦੇ ਮੂੰਹ ਵਿੱਚ ਪਾ ਰੱਖਿਆ ਹੈ।

      ਇਹਨਾਂ ਸਭ ਬੁਰਾਈਆਂ ਨੂੰ ਖਤਮ ਕਰਨ ਤੇ ਸ਼ਹੀਦਾਂ ਦੇ ਸੁਪਨਿਆਂ ਦਾ ਦੇਸ਼ ਬਨਾਉਣ ਲਈ ਸਰਬ
ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆਂ ਸਟੁਡੈਟਸ਼ ਫੈਡਰੇਸ਼ਨ ਵਲੋ ਪਿਛਲੇ ਕੁੱਝ ਸਮੇ ਤੋ “ਰੁਜ਼ਗਾਰ ਪ੍ਰਾਪਤੀ
ਮੁਹਿੰਮ” ਚਲਾਈ ਜਾ ਰਹੀ ਹੈ। ਇਹ ਮੁਹਿੰਮ ਜਿਥੇ ਨੌਜਵਾਨਾਂ ਲਈ ਲੜ ਰਹੀ ਹੈ। ਉਥੇ ਇਸਦਾ ਸੰਬੰਧ ਵਿਦਿਆਰਥੀਆਂ ਨਾਲ ਵੀ ਹੈ। ਅੱਜ ਇਥੇ ਮੈਂ ਵਿਦਿਆਰਥੀਆਂ ਨਾਲ ਸੰਬੰਧਤ ਸਮੱਸਿਆਵਾਂ ਦਾ ਜਿਕਰ ਕਰਨਾ ਹੈ। ਜਿਨ੍ਹਾਂ ਦਾ ਹੱਲ “ਰੁਜ਼ਗਾਰ ਪ੍ਰਾਪਤੀ ਮੁਹਿੰਮ” ਰਾਹੀ ਕੱਢਿਆਂ ਜਾ ਸਕਦਾ ਹੈ। ਇਸ ਮੁਹਿੰਮ ਦੀ ਪਹਿਲੀ ਮੰਗ ਜਿਥੇ ਸਿੱਧੇ ਤੌਰ ਤੇ ਨੌਜਵਾਨਾਂ ਨਾਲ ਜੁੜੀ ਹੈ ਉਥੇ ਅਸਿੱਧੇ ਤੋਰ ਤੇ ਵਿਸਿਦਆਰਥੀਆਂ ਨਾਲ ਵੀ ਹੈ।
ਕਿਉਕਿ ਸਕੂਲ,ਕਾਲਜ ਤੋ ਬਾਹਰ ਆ ਕੇ ਵਿਦਿਆਰਥੀ ਨੌਜਵਾਨ ਅਖਵਾਉਦਾ ਹੈ ਤੇ ਉਸ ਨੂੰ ਕੰਮ ਦੀ ਜ਼ਰੂਰਤ ਹੁੰਦੀ ਹੈ।
       ਦੂਸਰੀ ਮੰਗ ਸਿੱਧੇ ਤੌਰ ਤੇ ਵਿਦਿਆਰਥੀਆਂ ਨਾਲ ਜੁੜਦੀ ਹੈ। ਜਿਸ ਵਿੱਚ ਹਰ ਬੱਚੇ ਲਈ 10+2 ਤੱਕ
ਮੁਫਤ ਤੇ ਲਾਜ਼ਮੀ ਵਿੱਦਿਆ ਮੰਗ ਕੀਤੀ ਗਈ ਹੈ। ਵਿਦਿਆ ਦਾ ਪੱਧਰ ੳੁੱਚਾ ਚੁੱਕਣ ਲਈ ਵਿਦਿਆਰਥੀ ਅਧਿਆਪਕ ਅਨੁਪਾਤ 22:1 ਕੀਤੇ ਜਾਣ ਦੀ ਮੰਗ ਵੀ ਨਾਲ ਹੈ। ਇਗਨਾਂ ਮੰਗ ਦੀ ਜ਼ਰੂਰਤ ਕਿਉ ਪਈ ਇਹ ਜਾਨਣ ਲਈ ਸਾਨੂੰ ਅੱਜ ਦੇ ਵਿਦਿਆ ਨਾਲ ਸੰਬੰਧਤ ਹਾਲਾਤ ਜਾਨਣੇ ਹੋਣਗੇ। ਵਰਤਮਾਨ ਕਾਲ ਨੂੰ ਵਿਗਿਆਨ ਟੈਕਨਾਲੋਜੀ,ਕੰਪਿਊਟਰ ਅਤੇ ਇਨਰਨੈਟ ਦਾ ਕਾਲ ਕਿਹਾ ਜਾਵੇ ਤਾਂ ਇਹ ਗਲਤ ਨਹੀ ਹੋਵੇਗਾ। ਇਸ ਦੇ ਮੁਕਾਬਲੇ ਪੰਜਾਬ ਸੂਬੇ ਦਾ ਸਿੱਖਿਆ ਖੇਤਰ ਬਿਲਕੁਲ ਪਛੜ੍ਹਦਾ ਜਾ ਰਿਹਾ ਹੈ। ਜਦੋ ਕਿ ਪਹਿਲਾ 1984-86 ਵਿੱਚ ਇਸ ਦਾ 7ਵਾਂ ਨੰਬਰ ਸੀ। ਅੱਜ ਦੇ ਸਮੇ ਦਾ ਮੁਕਾਬਲਾ ਕਰਨਾ ਇਸ ਲਈ ਦੂਰ ਦੀ ਗੱਲ ਹੋ ਗਈ ਹੈ।
ਸਾਡੇ ਸਿੱਖਿਆ ਪ੍ਰਬੰਧਕ ਵੀ ਅਨਪੜ੍ਹ ਜਾਂ ਅਧਪੜ੍ਹ ਸ਼ਖਸੀਅਤਾ ਹਨ। ਇਹ ਪ੍ਰਬੰਧਕ ਤਾਂ ਤਕਰਹੀਣ ਅਧਿਆਪਕਾਂ ਨੂੰ ਠੇਕੇ ‘ਤੇ ਦੇਣ (ਰੱਖਣ) ਦੀਆਂ ਨੀਤੀਆਂ ਅਪਨਾਉਣ ਜਾਣਦੇ ਹਨ ਕਿਉਕਿ ਇਹਨਾਂ ਦੇ ਆਪਣੇ ਬੱਚੇ ਸਰਕਾਰੀ ਸਕੂਲਾ ਦੇ ਪ੍ਰਛਾਵੇਂ ਤੋਂ ਵੀ ਡਰਦੇ ਹਨ। ਪੰਜਾਬ ਦੇ
ਪ੍ਰਬੰਧਕਾਂ (ਸਿਆਸੀ ਲਡਿਰਾਂ) ਨੇ ਸਿੱਖਿਆ ਦੀ ਹੋਂਦ ਹੀ ਗਵਾ ਦਿੱਤੀ ਹੈ। ਇਥੋਂ ਦੇ ਸਿਆਸਤਦਾਨ ਦੇਸ਼ ਦੀ ਉਲਝੇ ਹੋਏ ਤਾਣੇ ਬਾਣੇ ਨੂੰ ਆਪਣੇ ਸਿਆਸੀ ਹਿੱਤਾਂ ਲਈ ਉਲਝਾਈ ਰੱਖਣਾ ਚਾਹੁੰਦੇ ਹਨ।ਇਸ ਲਈ ਉਹ ਆਪਣਾ ਜ਼ੋਰਦਾਰ ਹਮਲਾ ਸਿੱਖਿਆ ‘ਤੇ ਕਰਦੇ ਹਨ।
ਕਿਉਕਿ ਵਿਦਿਆਾਂ ਮਨੁੱਖ ਨੂੰ ਚੇਤਨਾਂ ਕਰਦੀ ਹੈ ਤੇ ਲੋਕਾਂ ਦੀ ਚੇਤਨਾਂਸਿਆਸਤਦਾਨਾ ਦੇ ਮਨਾਂ ਅੰਦਰ ਕੁਰਸੀ ਖੁੱਸ ਜਾਣਦਾ ਡਰ ਪੈਦਾ ਕਰਦੀ ਹੈ। ਟਾਲਸਟਾਏ ਅਨੁਸਾਰ-“ਸਰਕਾਰ ਦੀ ਤਾਕਤ ਦਾ ਰਾਜ ਲੋਕਾਂ ਦੀ ਅਗਿਆਨਤਾ ਵਿੱਚ ਹੈ ਅਤੇ ਸਰਕਾਰ ਇਹ ਰਾਜ ਚੰਗੀ ਤਰ੍ਹਾਂ ਜਾਣਦੀ ਹੈ। ਇਸੇ ਕਰਕੇ ਸਰਕਾਰ ਸੱਚੇ ਗਿਆਨ ਦਾ ਵਿਰੋਧ ਕਰਦੀ ਹੈ ਅਤੇ ਇਹੀ ਸਮਾਂ
ਇਸ ਸੋਚ ਦੇ ਅਹਿਸਾਸ ਕਰਨ ਦਾ ਹੈ। ਇਹ ਬਹੁਤ ਹੀ ਇਤਰਾਜ਼ਯੋਗ ਹੈ ਕਿ ਸਰਕਾਰ ੋਗਆਨ
ਦੇਣ ਦੇ ਨਾਂ ਹੇਠ ਲੋਕਾਂ ਨੂੰ ਅਗਿਆਨਤਾ ਦੇ ਸਮੁੰਦਰ ਵਿੱਚ ਡੁੱਬੇ ਦੇਵੇ ਅਤੇ ਅਸੀ ਹੱਥ ਤੇ ਹੱਥ ਧਰ ਕੇ ਬੈਠੇ ਰਹੀਏ ਹੈ”।
        ਇਸ ਹਾਲਤ ਦਾ ਸਬੂਤ ਹੈ ਵਿੱਦਿਆ ਦਾ ਡਿੱਗ ਰਿਹਾ ਪੱਧਰ। ਸਰਕਾਰੀ,ਸਕੂਲ ਹਰ
ਮੁੱਢਲੀ ਸਹੂਲਤਾਂ ਤੋ ਸੁੱਖਣੇ ਹੁੰਦੇ ਜਾ ਰਹੇ ਹਨ। 29% ਸਕੂਲ ਝੁੱਗੀਆਂ,ਟੈਟਾਂ ਜਾਂ ਅਸਮਾਨ ਹੇਠ
ਹੀ ਲਾਏ ਜਾ ਰਹੇ ਹਨ। 27% ਸਕੂਲਾਂ ਵਿੱਚ ਪੰਜ ਕਲਾਸਾਂ ਲਈ ਕੇਵਲ ਇੱਕ ਅਧਿਆਪਕ ਹੀ
ਨਿਯੁਕਤ ਕੀਤਾ  ਗਿਆ ਹੈ। ਵਿਦਿਆਰਥੀ ਅਧਿਆਪਕ ਅਨੁਪਾਤ ਨਿਰਾਸ਼ਜਨਕ 68:1 ਦਾ ਹੈ। ਇਕ ਪਾਸੇ ਬੇਰੁਜ਼ਗਾਰਾਂ ਦੀ ਫੌਜ ਵਿਹਲੀ ਹੈ ਤੇ ਦੂਜੇ ਪਾਸੇ ਸਕੂਲਾਂ ਵਿੱਚ ਅਧਿਆਪਕਾ ਦੀ
ਕਮੀ ਪਾਈ ਜਾ ਰਹੀ ਹੈ। ਵਿਦਿਆਰਥੀ ਅਧਿਆਪਕ ਅਨੁਪਾਤ 22:1 ਦੀ ਮੰਗ ਜਿਥੇ ਵਿਦਿਆ ਦਾ ਪੱਧਰ ਉੱਚਾ ਚੁੱਕਣ ਵਿੱਚ ਸਹਾਈ ਹੁੰਦੀ ਹੈ ਉਥੇ ਅਧਿਆਪਕਾਂ ਦੀ ਘਾਟ ਪੂਰੀ
ਕਰਦੀ ਬੇਰੁਜ਼ਗਾਰਾਂ ਨੂੰ ਕੰਮ ਵੀ ਦਿਵਾਉਣ ਵਿੱਚ ਸਹਾਈ ਹੁੰਦੀ ਹੈ।
    10+2 ਤੱਕ ਮੁਫਤ ਤੇ ਲਾਜ਼ਮੀ ਵਿੱਦਿਆ ਦੀ ਮੰਗ ਹਰ ਵਰਗ ਦੇ ਬੱਚੇ ਨੂੰ ਵਿਦਿਆ ਖੇਤਰ
ਅੰਦਰ ਲੈ ਆਉਦੀ ਹੈ। ਜੇ ਸਰਕਾਰ ਅਨਪੜ੍ਹਤਾ ਖਤਮ ਕਰਨਾ ਚਾਹੁੰਦੀ ਹੈ ਤਾਂ ਉਸਨੂੰ 10+2
ਤੱਕ ਵਿਦਿਆ ਮੁਫਤ ਤੇ ਲਾਜ਼ਮੀ ਕਰਨੀ ਹੋਵੇਗੀ। ਪਰ ਇਸਨੂੰ ਉਲਟ ਸਰਕਾਰ ਸਰਕਾਰੀ ਸਕੂਲਾਂ ਦੀ ਥਾਂ ਪ੍ਰਈਵੇਟ ਸਕੂਲਾਂ ਨੂੰ ਵੱਧਣ-ਫੁੱਲਣ ਲਈ ਹਵਾ ਦੇ ਰਹੀ ਹੈ, ਜਿਸ ਦਾ ਸਿੱਧਾ ਨੁਕਸਾਨ ਗਰੀਬ ਤੇ ਮੱਧ ਵਰਗੀ ਨੂੰ ਹੋਵੇਗਾ। ਸਿੱਖਿਆ ਦਾ ਨਿੱਜੀਕਰਨ,ਵਾਪਰੀਕਰਨ ਲਗਾਤਾਰ
ਕੀਤਾ ਜਾ ਰਿਹਾ ਹੈ। ਅਮੀਰ ਘਰਾਂ ਦੇ ਬੱਚਿਆਂ ਵਾਸਤੇ ਤਾਂ ਕਾਨਵੈਟ,ਪਬਲਿਕ ਸਕੂਲ ਆਦਿ ਖੁੱਲੇ ਹਨ ਪਰ ਗਰੀਬ ਤੇ ਮੱਧ ਵਰਗੀ ਘਰਾਂ ਦੇ ਬੱਚਿਆਂ ਨੇ ਤਾਂ ਸਰਕਾਰੀ ਸਕੂਲਾਂ ਵਿੱਚ ਅਸਮਾਨ ਛੂੰਹਦੀਆਂ ਫੀਸਾਂ ਨਹੀ ਦੇ ਸਕਦੇ।
              ਅੱਗੇ ਜਾ ਕੇ ਕਾਲਜਾਂ ਵਿਚ ਦਾਖਲਾ ਲੈਣ ਸਮੇ ਇਹ ਸਮਸਿਆ ਉਬਰ ਕੇ ਸਾਹਮਣੇ ਆਉਂਦੀ ਹੈ ਕਿ ਚੰਗੇ ਸਕੂਲਾਂ ਦੇ ਵਿਦਿਆਰਥੀ ਦਾਖਲਾ ਪਰਿਖਿਆ ਪਾਸ ਕਰ ਜਾਂਦੇ ਹਨ ਪਰ ਪੇਂਡੂ ਸਰਕਾਰੀ ਸਕੂਲਾਂ ਵਿਚ ਪੜ੍ਹਨ ਵਾਲੇ ਨਿਗੁਣੀ ਜਿਹੀ ਗਿਣਤੀ ਵਿਚ ਹੀ ਦਾਖਲਾ ਲੈ ਪਾਉਂਦੇ ਹਨ। ਦਾਖਲਾ ਲੈਣ ਤੋ ਬਾਅਦ ਸੁਰੂ ਹੁੰਦੀ ਹੈ ਇਕ ਸਮੱਸਿਆ ਫੀਸਾਂ ਵਿਚ ਲਗਤਾਰ ਵਾਧੇ ਨਾਲ।ਮੁਸ਼ਕਲ ਨਾਲ ਜੇ ਦਾਖਲਾ ਮਿਲਦਾ ਹੈ ਤਾਂ ਅੱਗੇ ਫੀਸਾਂ ਇਨੀਆਂ ਵੱਧ ਜਾਂਦੀਆਂ ਹਨ ਕਿ ਨਿਰਾਸ਼ ਹੋਏ ਵਿਦਿਆਰਥੀ ਵਾਪਸ ਮੁੜਣ ਲਈ ਮਜਬੂਰ ਹੋ ਜਾਂਦੇ ਹਨ।ਪੰਜਾਬ ਦੇ 80% ਵਿਦਿਆਰਥੀ ਪ੍ਰਾਈਵੇਟ ਕਾਲਜਾਂ ਵਿਚ ਪੜ੍ਹਦੇ ਹਨ। ਪੰਜਾਬ ਸਰਕਾਰ ਵੱਲੋਂ ਜੋ ਪ੍ਰਾਈਵੇਟ ਕਾਲਜਾਂ ਨੂੰ 95% ਗਰਾਂਟ ਦਿੱਤੀ ਜਾਂਦੀ ਸੀ ਉਸ ਵਿਚੋਂ ਕੱਟ ਲਾ ਦਿੱਤਾ ਹੈ। ਇਸ ਨਾਲ ਵੱਡੀ ਗਿਣਤੀ ਕਾਲਜਾਂ ਤੱਕ ਨਹੀ ਪਹੁੰਚ ਪਾਵੇਗੀ।ਕਿਉਂਕੇ ਕਈ ਕਾਲਜ ਬੰਦ ਹੋਣ ਕਿਨਾਰੇ ਪਹੁੰਚ ਜਾਂਣਗੇ। ਵਿਦਿਆ ਦੇ ਵਿਪਾਰੀਕਰਨ ਨੂੰ ਉਤਸਾਹਿਤ ਕਰਨ ਲਈ ਕੇਂਦਰ ਸਰਕਾਰ ਨੇ ਸਾਰੀਆਂ ਹੀ ਯੂਨੀਵਰਸਿਟੀਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਆਪਣੇ ਆਰਥਿਕ ਸਾਧਨ ਆਪ ਪੈਦਾ ਕੀਤੇ ਜਾਂਣ। ਜਿਸ ਕਾਰਨ ਯੂਨੀਵਰਸਿਟੀਆਂ ਫੀਸਾਂ ਵਿਚ ਲਗਾਤਾਰ ਵਾਧਾ-ਕਰੀ ਜਾ ਰਹੀਆਂ ਹਨ।
ਪੰਜਾਬੀ ਯੂਨੀਵਰਸਿਟੀ ਤਾਂ ਪ੍ਰੀਖਿਆਂ ਫਾਰਮਾਂ ਵਿੱਚੋ ਕੋਈ ਕਮੀ ਜਾਂ ਗਲਤੀ ਦਾ ਤਿੰਨ ਸੋਂ ਰੁਪਏ
ਤੱਕ ਤਰੁੱਟੀ  ਫੀਸ ਦੇ ਨਾਂ ਤੇ ਲੈ ਰਹੀ ਹੈ। ਡਿਗਰੀਆਂ ਖਰੀਦੀਆਂ ਤੇ ਵੇਚੀਆਂ ਜਾ ਰਹੀਆਂ ਹਨ। ਹਰ ਚੀਜ ਵਾਂਗ ਵਿੱਦਿਆਂ ਵੇਚੀ ਤੇ ਖਰੀਦੀ ਜਾਣ ਵਾਲੀ ਵਸਤੂ ਬਣ ਗਈ ਹੈ। ਅੱਜ
ਕਾਬਲੀਅਤ ਨੂੰ ਛੱਡ ਕੇ ਪੈਸੇ ਵਾਲੇ ਲੋਕ ਮੈਡੀਕਲ ਐਮ.ਬੀ.ਬੀ.ਐਸ ਜਾਂ ਇੰਜਨੀਅਰਿੰਗ ਲਈ
ਲੱਖਾਂ ਰੁਪਏ ਦੇ ਕੇ ਸੀਟ ਖਰੀਦ ਕੇ ਡਾਕਟਰ ਅਤੇ ਇੰਨਜੀਅਰ ਬਣ ਰਹੇ ਹਨ। ਰਹਿੰਦੀ ਕਸਰ
ਅਧਿਆਪਕਾਂ ਦੇ ਗੈਰ ਜਿੰਮੇਵਾਰਾਨਾ ਕੰਮ ਪੂਰੀ ਕਰੀ ਜਾ ਰਹੇ ਹਨ। ਪੰਜਾਬ ਦੇ ਕਈ ਪੇਡੂ ਸਕੂਲਾਂ ਵਿੱਚ ਲੱਗੇ ਹੋਏ ਸ਼ਹਿਰੀ ਅਧਿਆਪਕਾਂ ਨੇ ਸਥਾਨਕ ਵਿਹਲੇ ਮੁੰਡੇ ਜਜ਼ਾਰ,ਡੇਢ ਹਜ਼ਾਰ ਰੁਪਏ ਮਹੀਨੇ ਦੇ ਕੇ ਆਪਣੀ ਥਾਂ ਸਕੂਲ ਖੋਲਣ ਤੇ ਬੰਦ ਕਰਨ ਅਤੇ ਬੱਚੇ ‘ਪੜਾਉਣ’ ਲਈ ਰੱਖੇ
ਹੋਏ ਹਨ। ਅਤੇ ਉਹ ਸਕੂਲ ਜਾਏ ਬਿਨਾ ਬਕਾਇਦਾ ਕੋਈ ਹੋਰ ਕਾਰੋਬਾਰ ਚਲਾਉਦੇ ਰਹਿੰਦੇ ਹਨ। ਇਸ ਨਾਲ ਵੀ ਵਿਦਿਆਥੀਆਂ ਦਾ ਨੁਕਸਾਨ ਹੁੰਦਾ ਹੈ। ਦੂਜੇ ਪਾਸੇ ਸਰਕਾਰ ਵੀ ਅਧਿਆਪਕਾਂ ਤੋ ਗੈਰ ਵਿਦਿਅਕ ਕੰਮ ਲੈ ਕੇ ਕੀਮਤੀ ਸਮਾਂ ਖਰਾਬ ਕਰ ਦਿੰਦੀ ਹੈ। ਜਿਸ ਕਾਰਨ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਸਰਕਾਰੀ ਸਕੂਲਾਂ ਦੇ ਨਤੀਜੇ ਬਹੁਤ ਮਾੜੇ ਆਉਦੇ ਹਨ।
         ਵਿਦਿਅਕ ਖੇਤਰ ਵਿੱਚ ਸੁਧਾਰਾਂ ਦੇ ਨਾਂ ਉਤੇ ਅਨੇਕ ਕੱਚ-ਘਰੜ ਤਜਰਬੇ ਕੀਤੇ ਜਾਂਦੇ ਹਨ, ਜਿਨਾਂ ਨਾਲ ਸਮੁੱਚੀ ਸਥਿਤੀ ਸੁਧਾਰਨ ਦੀ ਥਾਂ ਵਿਗੜਦੀ ਗਈ ਹੈ।ਵਿਦਿਆ ਵਰਗੇ ਅਹਿਮ ਖੇਤਰ ਵਿੱਚ ਨਵੇ-ਨਵੇ ਤੇ ਵੱਡੇ-ਵੱਡੇ ਫੈਸਲੇ ਲੈਣ ਵਿੱਚ ਵਿਦਿਅਕ ਮਹਿਰਾਂ ਦਾ ਕੋਈ ਹੱਥ ਹੀ ਨਹੀ ਹੁੰਦਾ ਅਤੇ ਘੱਟ ਪੜ੍ਹੇ ਲਿਖੇ ਤੇ ਵਿਦਿਅਕ ਸਿਧਾਂਤਾਂ ਤੇ ਬਾਰੀਕੀਆ ਦੀ ਜਾਣਾਕਾਰੀ ਤੇ ਕੋਰੇ ਸਿਆਸਦਾਨਾਂ ਵੱਲੋ ਐਲਾਨ ਦਿੱਤੇ ਜਾਂਦੇ ਹਨ। ਜਿਸ ਦੀ ਮਿਸਾਲ ਨਵੀ ਸਿੱਖਿਆਂ ਨੀਤੀ 2002 ਪ੍ਰੋਗਰਾਮ ਆਫ ਐਕਸ਼ਨ ਹੈ। ਈ.ਟੀ.ਟੀ ਡਿਪਲੋਮਾ ਕੋਰਸ 1989 ਵਿੱਚ ਪੰਜਾਬ ਅੰਦਰ 7 ਡਾਇਟ ਸੰਸਥਾਵਾਂ ਨੇ ਸ਼ੁਰੂ ਕੀਤਾ ਅਰੰਭ ਵਿੱਚ 450 ਵਿਦਿਆਰਥੀਆਂ ਨੇ ਇਹ ਟ੍ਰੇਨਿੰਗ ਪਾਸ ਕੀਤੀ ਜੋ ਅੱਜ 1800 ਦੇ ਕਰੀਬ ਪਹੁੰਚ ਚੁੱਕੀ ਹੈ। ਜਿਸ ਨੂੰ ਹੁਣ ਬੀ.ਏ ਤੋ ਬਾਅਦ ਕਰਨ ਦਾ ਫੈਸਲਾ ਲੈ ਲਿਆ ਗਿਆ ਹੈ। ਇਸ ਵਿੱਚ ਦਾਖਲਾ ਲੈਣ ਸਮੇ 50% ਨੰਬਰ ਮੰਗੇ ਜਾਦੇ ਸਨ ਪਰ ਹੁਣ ਵਧਾ ਕੇ 55% ਕਰ ਦਿੱਤੇ ਹਨ। ਜਿਸ ਨਾਲ ਕੋਰਸ ਕਰ ਰਹੇ ਸਿੱਖਿਆਰਥੀਆਂ ਤੇ 10+2 ਕਰ ਚੁੱਕੇ ਵਿਦਿਆਰਥੀਆਂ ਨੂੰ ਬਹੁਤ ਵੱਡਾ ਨੁਕਸਾਨ ਉਠਾਉਣਾ ਪੈ
ਰਿਹਾ ਹੈ। ਇਸ ਕੋਰਸ ਨੂੰ ਕਰਨ ਵਾਲੇ ਈ.ਟੀ.ਟੀ ਅਧਿਆਪਕ ਦੀ ਯੋਗਤਾ ਰਾਸਟਰੀ ਸੱਖਿਆ
ਨੀਤੀ 1996 ਅਨੁਸਾਰ 6 ਤੋ 14 ਸਾਲ ਦੇ ਆਯੂ ਗੁੱਟ ਦੇ ਬੱਚਿਆਂ ਨੂੰ ਅੰਗਰੇਜੀ ਸਮੇਤ ਸਾਰੇ ਵਿਸ਼ੇ ਪੜ੍ਹਾਉਣ ਵੱਲ ਹੀ ਸੀਮਤ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾ ਉਮਰ ਹੱਦ ਵੀ 45 ਸਾਲ ਤੋ
ਘਟਾ ਕੇ 32 ਸਾਲ ਕਰ ਦਿੱਤੀ ਗਈ ਹੈ। ਜੋ ਆਪਾ  ਵਿਰੋਧੀ ਗੱਲਾ ਹਨ। ਇਕ ਪਾਸੇ ਦਾਖਲਾ ਲੈਣ ਦੀ ਉਮਰ ਹੱਦ 32 ਤੋ 35 ਸਾਲ ਹੈ। ਕੋਰਸ ਵਿੱਚ ਦਾਖਲਾ ਲੈਣ ਉਪਰੰਤ ਕੋਰਸ ਵੀ 2ਸਾਲ ਕਰਨਾ ਹੁੰਦਾ ਹੈ।ਜਿਸ ਨਾਲ ਉਮਰ ਹੱਦ ਦੇ ਘੱਟਣ ਨਾਲ ਉਹ ਨੋਕਰੀ ਤੋ ਵਾਂਝੇ ਹੋ ਜਾਣਗੇ।
        ਇਹਨਾ ਸਭ ਹਲਾਤਾਂ ਨੂੰ ਵੇਖਦਿਆ ਹੀ ਨੌਜਵਾਨਾਂ ਵਿਦਿਆਰਥੀਆਂ ਵੱਲੋ ਮੁੱਖ ਮੰਗਾਂ ਨੂੰ ਲੈ ਕੇ “ਰੁਜਗ਼ਾਰ ਪ੍ਰਾਪਤੀ ਮੁਹਿੰਮ” ਸ਼ੁਰੂ ਕੀਤੀ ਹੋਈ ਹੈ।ਅੱਜ ਇਸ ਨੇ ਇਕ ਕਦਮ ਹੋਰ ਅੱਗੇ ਚੁੱਕਿਆ ਹੈ।ਹੁਣ ਮੁਲਾਜ਼ਮ ਵੀ ਵੱਡੀ ਗਿਣ    ਤੀ ਵਿੱਚ ਆਪਣਾ ਕੰਮ ਬਚਾਉਣ ਲਈ ਇਹਨਾ ਨਾਲ ਆ ਰਹੇ ਹਨ।ਇਹ ਸਾਂਝ ਜਿਥੇ ਇਸ ਲਹਿਰ ਨੂੰ ਮਜ਼ਬੂਤ ਅਧਾਰ ਦਿੰਦੀ ਹੈ ਉਥੇ ਹੁਣ ਹਰ ਪਾਸੇ ਇੱਕ ਨਾਹਰਾ ਗੂੰਝੇਗਾ।
  “ਨੌਜਵਾਨ ਵਿਦਿਆਰਥੀ ਮੁਲਾਜ਼ਮ ਦੀ ਏਕਤਾ ਜਿੰਦਾਬਾਦ”
  “ਕੰਮ ਮੰਗਦਿਆਂ ਤੇ ਕੰਮ ਬਚਾਉਣ ਵਾਲਿਆਂ ਦੀ ਏਕਤਾ ਜਿੰਦਾਬਾਦ”  
       

Monday, April 18, 2011

ਭਗਤ ਸਿੰਘ ਦੀ ਕਲਮ ਤੋ....


 “ਸਭ ਕਿਸੇ ਲਈ ਉਤਸਾਹਿਤ ਕਰਨ ਵਾਲਾ ਆਦਰਸ਼, ਉਦੇਸ਼ ਲਈ ਮਰਨਾ ਨਾ ਹੋ ਕੇ, ਉਦੇਸ਼ ਲਈ ਜਿਉਣਾ ਹੋਣਾ ਚਾਹੀਦਾ ਹੈ”
                                                                                       


“ਇਨਕਲਾਬ ਦੀ ਤਲਵਾਰ ਵਿਚਾਰਾਂ ਦੀ ਸਾਣ ਤੇ’ ਤਿਖੀ ਹੁੰਦੀ ਹੈ”
                                                                                       


“ਸਾਨੂੰ ਨੌਜਵਾਨਾ ਲਈ ਅਧਿਐਨ ਕੇਂਦਰ ਖੋਲਣੇ ਚਾਹੀਦੇ ਹਨ। ਸਾਨੂੰ ਪੈਂਫਲਿਟਾਂ, ਕਿਤਬਚਿਆਂ, ਭਾਸ਼ਣਾ ਅਤੇ ਵਿਚਾਰ-ਵਟਾਂਦਰਿਆਂ ਰਾਹੀਂ ਹਰ ਇਕ ਥਾਂ ਤੇ ਆਪਣੇ ਖਿਆਲਾਂ ਦਾ ਪ੍ਰਚਾਰ ਕਰਨਾ ਚਾਹੀਦਾ ਹੈ”
                                                                                                       


“ਇਸ ਵੇਲੇ ਰਾਜ ਪ੍ਰਬੰਧ ਦੀ ਮਸ਼ੀਨ ਵਿਸ਼ੇਸ ਹਿੱਤਾਂ ਦੇ ਹੱਥ ਵਿਚ ਹੈ, ਜਨਤਾ ਦੇ ਹਿੱਤਾਂ ਦੀ ਰੱਖਿਆ ਲਈ ਅਤੇ ਆਪਣੇ ਆਦਰਸ਼ਾਂ ਨੂੰ ਅਮਲੀ ਰੂਪ ਦੇਣ ਲਈ ਅਰਥਾਤ ਸਮਾਜ ਨੂੰ ਨਵੇਂ ਸਿਰੇ ਤੋਂ ਕਾਰਲ ਮਾਰਕਸ ਦੇ ਸਿਧਾਂਤਾਂ
ਅਨੁਸਾਰ ਜੱਥੇਬੰਦ ਕਰਨ ਲਈ ਸਾਨੂੰ ਸਰਕਾਰ ਦੀ ਮਸ਼ੀਨ ਨੂੰ ਆਪਣੇ ਹੱਥ ਵਿਚ ਲੈਣਾ ਪਵੇਗਾ।ਅਸੀਂ ਇਸ ਆਦਰਸ਼ ਲਈ ਲੜ ਰਹੇ ਹਾਂ।ਇਸ ਲਈ ਸਾਨੂੰ ਜਨਤਾ ਨੂੰ ਪੜਾਉਣਾ ਚਾਹੀਦਾ ਹੈ।”  
                                                                                                     
 

“ ਇਨਕਲਾਬ ਮਿਹਨਤੀ ਵਿਚਾਰਕਾਂ ਅਤੇ ਮਿਹਨਤੀ ਕਾਰਕੁੰਨਾਂ ਦੀ ਪੈਦਾਇਸ਼ ਹੁੰਦਾ ਹੈ। ਬਦਕਿਸਮਤੀ ਨੂੰ ਭਾਰਤੀ ਇਨਕਲਾਬ ਦਾ ਬੌਧਕ ਪੱਖ ਹਮੇਸ਼ਾ ਕਮਜੋਰ ਰਿਹਾ ਹੈ।ਇਸ ਲਈ ਇਨਕਲਾਬ ਦੀਆਂ ਜਰੂਰੀ ਗੱਲਾਂ ਅਤੇ ਕੀਤੇ ਗਏ ਕਾਰਜ ਦੇ ਪ੍ਰਭਾਵ ਵੱਲੀਂ ਧਿਆਨ ਨਹੀ ਦਿੱਤਾ ਗਿਆ। ਇਸ ਵਾਸਤੇ ਇਕ ਇਨਕਲਾਬੀ ਨੂੰ ਅਧਿਐਨ ਅਤੇ ਚਿੰਤਨ ਨੂੰ ਆਪਣੀ ਪਵਿੱਤਰ ਜਿਮੇਵਾਰੀ ਬਣਾ ਲੈਣਾ ਚਾਹੀਦਾ ਹੈ ”
                                                                                                       


ਜਨਤਾ ਦੇ ਹਿੱਤਾਂ ਦੀ ਰੱਖਿਆ ਲਈ ਅਤੇ ਆਪਣੇ ਆਦਰਸ਼ਾਂ ਨੂੰ ਅਮਲੀ ਰੂਪ ਦੇਣ ਲਈ ਅਰਥਾਤ ਸਮਾਜ ਨੂੰ ਨਵੇਂ ਸਿਰੇ ਤੋਂ ਕਾਰਲ ਮਾਰਕਸ ਦੇ ਸਿਧਾਂਤਾ ਅਨੁਸਾਰ ਜਥੇਬੰਦ ਕਰਨ ਲਈ ਸਾਨੂੰ ਸਰਕਾਰ ਦੀ ਮਸ਼ੀਨ ਨੂੰ  ਆਪਣੇ ਹੱਥਾਂ ਵਿਚ ਲੈਣਾ ਪਵੇਗਾ। ਅਸੀੰ ਇਸ ਲਈ ਲੜ ਰਹੇਂ ਹਾਂ, ਇਸ ਲਈ ਸਾਨੂੰ ਜਨਤਾ ਨੂੰ ਪੜ੍ਹਾਉਣਾ ਪਵੇਗਾ।


                                                                                                                               -ਭਗਤ ਸਿੰਘ

Saturday, April 16, 2011

ਪਰਮਗੁਣੀ ਭਗਤ ਸਿੰਘ ਬਾਰੇ… ਬਾਬਾ ਸੋਹਣ ਸਿੰਘ ਭਕਨਾ ( ਗਦਰ ਪਾਰਟੀ ਦੇ ਬਾਨੀ)


 


“ਭਗਤ ਸਿੰਘ 6  ਫੁੱਟ ਲੰਬਾ, ਬਹੁਤ ਖੂਬਸੂਰਤ ਅਤੇ ਅਜੇ ਮੁਛਫੁਟਾ ਨੋਜਵਾਨ ਸੀ।ਉਹ ਨਿਧੜਕ ਜਰਨੈਲ, ਫਿਲਾਸਫਰ ਅਤੇ ਉਚੇ ਦਰਜੇ ਦੀ ਰਾਜਸੀ ਸੂਝ ਰੱਖਣ ਵਾਲਾ ਸੀ। ਦੇਸ਼ ਭਗਤੀ ਦੇ ਨਾਲ-ਨਾਲ ਦੁਨੀਆ ਭਰ ਦੀ ਪੀੜਤ ਜਨਤਾ ਦਾ ਦਰਦ ਉਹਦੇ ਦਿਲ ਵਿਚ ਕੁਟ-ਕੁਟ ਕੇ ਭਰਿਆ ਹੋਇਆ ਸੀ। ਜਦ ਵੀ ਮੈਂ ਭਗਤ ਸਿੰਘ ਨੂੰ ਮਿਲਦਾ ਤਾਂ ਮੈਨੂੰ ਇੰਝ ਲਗਦਾ ਕਿ ਭਗਤ ਸਿੰਘ ਅਤੇ ਕਰਤਾਰ ਸਿੰਘ ਸਰਾਭੇ ਦੀਆਂ ਕੇਵਲ ਸੂਰਤਾਂ ਹੀ ਦੋ ਹਨ ਪਰ ਉਹਨਾ ਦੇ ਗੁਣ, ਕਰਮ, ਅੰਤਾਹ ਇਕ ਹੀ ਹਨ।ਏਕ ਜੋਤ ਦੋਏ ਮੂਰਤਿ ਵਾਲੀ ਮਿਸਾਲ ਇਨ੍ਹਾ ਤੇ ਢੁਕਦੀ ਸੀ।”  

ਇਨਕਲਾਬ ਜਿੰਦਾਬਾਦ ਦਾ ਨਾਹਰਾ ਕਿਉ ? -ਭਗਤ ਸਿੰਘ, ਬੀ.ਕੇ. ਦੱਤ

                                                                                                     -                                                 ਐਡੀਟਰ ਮਾਡਰਨ ਰੀਵੀਊ ਦੇ ਨਾਂਅ
 
                                                ਭਗਤ ਸਿੰਘ ਤੇ ਉਸ ਦੇ ਸਾਥੀ ਦਾ ਖਤ
(ਥੱਲੇ ਅਸੀ ਉਹ ਖਤ ਦੇ ਰਹੇ ਹਾਂ ਜਿਹੜਾ ਸਰਦਾਰ ਭਗਤ ਸਿੰਘ ਅਤੇ ਬੀ.ਕੇ. ਦੱਤ ਨੇ ਐਡੀਟਰ ਮਾਡਰਨ ਰੀਵੀਉੂ ਕਲਕੱਤਾ ਨੂੰ ਲਿਖਿਆ ਸੀ-ਇਨਕਲਾਬ ਜਿੰਦਾਬਾਦ ਦਾ ਨਾਹਰਾ ਜਿਹੜਾ   ਨਾ ਸਿਰਫ    ਭਗਤ   ਸਿੰਘ  ਅਤੇ ਉਸ ਦੇ ਇਨਕਲਾਬੀ ਸਾਥੀਆਂ ਦਾ ਪਿਆਰਾ ਨਾਹਰਾ ਸੀ ਬਲਕਿ ਪੂਰੇ ਦੇਸ਼ ਦੀ ਰੂਹ ਇਸ ਨਾਹਰੇ ਪਿਛੇ ਕੰਮ ਕਰ ਰਹੀ ਸੀ। ਇਸ ਕੌਮੀ ਨਾਹਰੇ ਦੀ ਤੌਹੀਨ ਕਰਨ ਵਿੱਚ ਸਾਮਰਾਜੀ ਪਿੱਠੂਆਂ ਦੇ ਰਸਾਲੇ ਮਾਰਡਨ ਰੀਵੀਊ ਨੇ ਵੱਧ ਚੜ੍ਹ ਭਾਗ ਪਾਇਆ ਸੀ ਅਤੇ ਇਸ ਨਾਹਰੇ ਦਾ ਮਖੌਲ ਉਡਾਇਆ ਸੀ।ਇਸ ਤੋਹੀਨ ਦੇ ਜਵਾਬ ਵਿੱਚ ਭਗਤ ਸਿੰਘ ਅਤੇ ਦੱਤ ਨੇ ਐਡੀਟਰ ਮਾਡਲ ਰੀਵੀਊ ਦੇ ਨਾਅ ਇਕ ਅਹਿਮ ਖੱਤ ਲਿਖਿਆ, ਜਿਹੜਾ ਅਜਾਦੀ ਦੀ ਤਾਰੀਖ ਵਿੱਚ ਇਕ ਅਹਿਮ ਦਸਤਾਵੇਜ਼ ਦੀ ਅਹਿਮੀਤਅਤ ਰੱਖਦਾ ਹੈ।

ਜਨਾਬ ਅਡੀਟਰ ਮਾਡਰਨ ਰੀਵੀਊ
     ਤੁਸਾਂ ਮਾਡਰਨ ਰੀਵੀਊ ਪ੍ਰਕਾਸ਼ਨਾ ਦਸੰਬਰ 1919 ਵਿੱਚ ਸਾਡੇ ਕੌਮੀ ਨਾਹਰੇ “ਇਨਕਲਾਬ ਜਿੰਦਾਬਾਦ” ਨੂੰ ਇਕ ਬੇਅਰਥ ਨਾਹਰਾ ਕਰਾਰ ਦਿੱਤਾ। ਸਾਡਾ ਖਿਆਲ ਹੈ ਕਿ ਤੁਸੀਂ ਇਕ ਪ੍ਰਸਿੱਧ ਜਰਨਲਿਸਟ ਹੋ। ਤੁਹਾਡੇ ਖਿਆਲਾਂ ਨੂੰ ਝੁਠਲਾਉਣਾ ਸਾਡੀ ਗੁਸਤਾਖੀ ਦੇ ਬਰਾਬਰ ਹੋਵੇਗਾ, ਕਿਉਕਿ ਤੁਹਾਨੂੰ ਹਰ ਰੌਸ਼ਨ ਦਿਮਾਗ ਭਾਰਤੀ ਇੱਜ਼ਤ ਦੀ ਨਜ਼ਰਾਂ ਨਾਲ ਵੇਖਦਾ ਹੈ।
     ਪਰ ਇਸ ਦੇ ਬਾਵਜੂਦ ਅਸੀਂ ਆਪਣਾ ਫਰਜ਼ ਸਮਝਦੇ ਹਾਂ ਕਿ ਅਸੀਂ ਇਸ ਸਬੰਧੀ ਹਕੀਕਤ ਨੂੰ ਤੁਹਾਡੇ ਸਾਹਮਣੇ ਰਖੀਏ ਕਿ ਇਸ ਨਾਹਰੇ ਦਾ ਮਤਲਬ ਸਾਡੇ ਦਿਮਾਗ ਵਿੱਚ ਕੀ ਹੈ- ਇਹ ਫਰਜ਼ ਸਾਡੇ ਤੇ ਇਸ ਲਈ ਵੀ ਆਉਂਦਾ ਹੈ ਕਿਉਂਕਿ ਭਾਰਤੀ ਇਤਿਹਾਸ ਦੇ ਮੌਜੂਦਾ ਮੋੜ ਤੇ ਅਸੀ ਹੀ ਇਸ ਨਾਹਰੇ ਨੂੰ ਮੌਜੂਦਾ ਅਹਿਮੀਅਤ ਦਿੱਤੀ ਹੈ।
     ਤੁਸੀਂ  ਇਸ ਖਿਆਲ ਨੂੰ ਆਪਣੇ ਦਿਮਾਗ ਵਿੱਚੋਂ ਕੱਢ ਦਿਓ ਕਿ ਇਸ ਨਾਹਰੇ ਦਾ ਮਤਲਬ ਇਹ ਹੈ ਕਿ ਹਥਿਆਰਬੰਦ ਜੱਦੋ-ਜਹਿਦ ਸਦਾ ਹੀ ਜਾਰੀ ਰਹੇਗੀ। ਗੱਲ ਇਹ ਹੈ ਕਿ ਲਗਾਤਾਰ ਵਰਤੇ ਜਾਣ ਕਰਕੇ ਇਹ ਨਾਹਰੇ ਨੂੰ ਇਕ ਨਵੀਂ ਤੇ ਅਹਿਮ ਥਾਂ ਹਾਸਿਲ ਹੋ ਚੁੱਕੀ ਹੈ।ਤੁਸੀਂ ਕਿਹ ਸਕਦੇ ਹੋ ਕਿ ਗਰਾਮਰ, ਜੁਬਾਨ ਅਤੇ ਡਿਕਸ਼ਨਰੀ ਦੇ ਮਿਆਰਾਂ ਤੇ ਇਹ ਨਾਹਰਾ ਨਾ ਸੱਚ, ਨਾ ਠੀਕ ਹੈ। ਪਰ ਅਸੀਂ ਇਹ  ਕਹਿਣਾ ਚਹੁੰਦੇ ਹਾਂ ਕਿ ਤੁਸੀਂ ਇਹ ਨਾਹਰੇ ਦੇ ਪਿਛੇ ਕੰਮ ਕਰਨ ਵਾਲੇ ਖਿਆਲ ਨੂੰ ਇਸ ਨਾਲੋਂ ਬਿਲਕੁਲ ਵੱਖ ਨਹੀ ਕਰ ਸਕਦੇ।ਉਹ ਖਿਆਲ ਇਸ ਨਾਹਰੇ ਨਾਲ ਜੁੜ ਚੁੱਕੇ ਹਨ ਅਤੇ ਇਸ ਵਿਚ ਜਨਮ ਲੈ ਚੁੱਕੇ ਹਨ- ਅਸੀਂ ਇਕ ਉਦਾਹਰਣ ਦੇ ਕੇ ਇਸ ਦਾ ਸਪੱਸਟੀਕਰਨ ਕਰਨਾ ਚਹੁੰਦੇ ਹਾਂ।ਫਰਜ਼ ਕਰੋ ਅਸੀਂ ਕਹਿੰਦੇ ਹਾਂ, “ਜਿੰਦਾਬਾਦ ਜੈਤਨ ਦਾਸ” ਤਾਂ ਇਸ ਦਾ ਮਤਲਬ ਸਾਫ ਅਤੇ ਵਾਜਿਆ ਇਹ ਹੁੰਦਾ ਹੈ ਕਿ ਉਹ ਨਾ ਫਤਹਿ ਹੋਣ ਵਾਲੀ ਸਪਿਰਟ ਅਤੇ ਕਾਬਲੇ ਇੱਜ਼ਤ ਆਦਰਸ਼, ਜਿਹੜਾ ਇਸ ਬਹਾਦਰ ਇਨਕਲਾਬੀ ਸਹੀਦ ਨੇ ਪੈਦਾ ਕੀਤਾ ਅਤੇ ਜਿਹਨਾ ਨੇ ਉਸਨੂੰ ਆਪਣੇ ਦੇਸ਼ ਤੇ ਕੌਮ ਦੀ ਖਾਤਰ ਅੱਤ ਦੀਆਂ ਤਕਲੀਫਾਂ ਸਹਿਣ ਅਤੇ ਅੱਤ ਦੀਆਂ ਕੁਰਬਾਨੀਆਂ ਕਰਨ ਦੇ ਯੋਗ ਬਣਾਇਆ ਉਹ ਸਦਾ ਲਈ ਜਿੰਦਾ ਰਹੇ। ਉਹ ਸਪਿਰਟ ਉਹ ਰੂਹ। ਸਾਡੀ ਚਾਹ ਇਹ ਹੁੰਦੀ ਹੈ ਕਿ ਅਸੀਂ ਇਹ ਨਾਹਰਾ ਬੁਲੰਦ ਕਰਨ ਸਮੇ ਆਪਣੇ ਆਦਰਸ਼ ਦੀ ਲਾ-ਜਵਾਬ ਸਪਿਰਟ ਨੂੰ ਜਿਉਂਦਾ ਰੱਖੀਏ ਅਤੇ ਇਹੀ ਉਹ ਸਪਿਰਟ ਹੈ ਜਿਸਦੀ ਅਸੀਂ ਇਹ ਨਾਹਰੇ ਰਾਹੀਂ ਤਰੀਫ ਤੇ ਸਤਿਕਾਰ ਕਰਦੇ ਹਾਂ-
      ਹੁਣ ਲਵੋ ਇਸ ਨਾਹਰੇ ਦੇ ਲਫਜ਼ “ਇਨਕਲਾਬ” ਨੂੰ। ਇਸ ਲਫਜ਼ ਦਾ ਇਹ ਸਬਦ-ਕੋਸ਼ ਵਾਲਾ ਮਤਲਬ ਹੈ। ਪਰ ਇਸਦੇ ਸਿਰਫ ਸਬਦ ਕੋਸ਼ ਵਾਲੇ ਅਰਥ ਨੂੰ ਹੀ ਲੈਣਾ ਕਾਫੀ ਨਹੀ।ਇਸ ਲਫਜ਼ ਨਾਲ ਉਹਨਾ ਲੋਕਾਂ ਦੀਆਂ ਜਿਹੜੇ ਇਸਨੂੰ ਅਦਾ ਕਰਦੇ ਹਨ ਕੁਝ ਖਾਸ ਹਕੀਕਤਾਂ ਸੰਬੰਧਿਤ ਹੁਦੀਆਂ ਹਨ। ਸਾਡੀ ਇਨਕਲਾਬ-ਪਸੰਦਾਂ ਦੀਆਂ ਨਜ਼ਰਾਂ ਵਿੱਚ ਇਹ ਇਕ ਪਾਕ ਅਤੇ ਇੱਜ਼ਤ ਕਰਨ ਯੋਗ ਲਫਜ਼ ਹੈ।ਅਸੀਂ ਅਦਾਲਤ ਦਦੇ ਸਾਹਮਣੇ ਜਿਹੜਾ ਬਿਆਣ ਦਿੱਤਾ ਸੀ ਇਸ ਵਿੱਚ ਇਸ ਪਾਕ ਲਫਜ਼ ਦੀ ਅਹਮੀਅਤ ਨੂੰ ਪੂਰੀ ਤਰ੍ਹਾਂ ਵਾਜਿਆ ਕਰ ਦਿੱਤਾ ਸੀ।
       ਤੁਸੀਂ ਉਸ ਬਿਆਨ ਨੂੰ ਪੜ੍ਹੋ ੳਤੇ ਫਿਰ ਵੇਖੋ ਕਿ ਅਸੀਂ ਕੀ ਕਿਹਾ ਸੀ।ਅਸੀਂ  ਇੰਨਕਲਾਬ ਨੂੰ ਸਦਾ ਅਤੇ ਹਰ ਮੌਕੇ ਤੇ ਹਥਿਆਰਬੰਦ ਇਨਕਲਾਬ ਦੇ ਮੰਤਵ ਨਾਲ ਨਹੀ ਨਹੀ ਜੁੜਦੇ। ਇਨਕਲਾਬ ਸਿਰਫ ਬੰਬਾਂ ਅਤੇ ਪਸਤੋਲਾਂ ਨਾਲ ਹੀ ਅਕੀਦਤ ਨਹੀ ਰੱਖਦਾ। ਬਲਕਿ ਇਹ ਬੰਬਾਂ ਅਤੇ ਪਸਤੋਲ ਤਾਂ ਕਦ-ਕਦਾਈਂ ਇਸ ਇਨਕਲਾਬ ਦੇ ਵੱਖ- ਵੱਖ ਮਰਹਲਿਆਂ ਦੀ ਪੂਰਤੀ ਲਈ ਇਕ ਸਾਧਨ ਬਣ ਜਾਂਦੇ ਹਨ।ਪਰ ਮੁਕੰਮਲ ਇਨਕਲਾਬ ਕਹਿਲਾ ਸਕਦੇ।
       ਸਾਨੂੰ ਇਸ ਵਿੱਚ ਕੋਈ ਸ਼ੱਕ ਨਹੀ ਕਿ ਕਈ ਵਾਰ ਅਤੇ ਕਈ ਲਹਿਰਾਂ ਵਿੱਚ ਇਹਨਾ ਹਥਿਆਰਾਂ ਦਾ ਇਕ ਅਹਿਮ ਰੋਲ ਹੁੰਦਾ ਹੈ ਪਰ ਸਿਰਫ ਇਹੀ ਕਾਫੀ ਨਹੀ ਹੁੰਦਾ।ਸਿਰਫ ਬਗਾਵਤ ਨੂੰ ਇਨਕਲਾਬ ਕਹਿਣਾ ਗਲਤੀ ਹੈ।ਹਾਂ, ਅਸੀਂ ਇਹ ਸਵਿਕਾਰ ਕਰਦੇ ਹਾਂ ਕਿ ਆਖਰਕਾਰ ਬਗਾਵਤ ਦਾ ਨਤੀਜਾ ਇਨਕਲਾਬ ਦੀ ਸ਼ਕਲ ਵਿੱਚ ਤਬਦੀਲ ਹੋ ਜਾਇਆ ਕਰਦਾ ਹੈ।
       ਅਸੀਂ ਦੇਸ਼ ਵਿੱਚ ਬਿਹਤਰ ਤਬਦੀਲੀ ਦੀ ਸਪਿਰਟ ਤੇ ਉਨਤੀ ਦੀ ਕਾਹਸ਼ ਲਈ ਇਸ ਲਫਜ਼ ਇਨਕਲਾਬ ਦੀ ਵਰਤੋ ਕਰ ਰਹੇ ਹਾਂ।ਹੁੰਦਾ ਇਹ ਹੈ ਕਿ ਆਮ ਤੋਰ ਤੇ ਅਖੜੌਤ ਦੀ ਹਾਲਤ ਲੋਕਾਂ ਨੂੰ ਆਪਣੇ ਸਕੰਜੇ ਵਿੱਚ ਕਸ ਲੈਦੀਂ ਹੈ ਅਤੇ ਕਿਸੇ ਵੀ ਕਿਸਮ ਦੀ ਤਬਦੀਲੀ ਤੋਂ ਉਹ ਹਿਚਕਾਉਦੇਂ ਹਨ।ਬਸ ਇਸ ਜਮੂਦ ਤੇ ਬੇਹਰਕਤੀ ਨੂੰ ਤੋੜਨ ਦੀ ਖਾਤਰ ਇਕ ਇਨਕਲਾਬੀ ਸਪਿਰਟ ਪੈਦਾ ਕਰਨ ਦੀ ਲੋੜ ਮਹਿਸੂਸ ਹੁੰਦੀ ਹੈ।ਨਹੀ ਤਾਂ ਇਕ ਗਿਰਾਵਟ ਅਤੇ ਬਰਬਾਦੀ ਦਾ ਵਾਯੂ-ਮੰਡਲ ਕਾਬਜ਼ ਹੋ ਜਾਂਦਾ ਹੈ ਅਤੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੀਆਂ ਗੈਰ ਤਰੱਕੀ ਪਸੰਦ ਤਾਕਤਾਂ ਉਹਨਾ ਨੂੰ ਗਲਤ ਰਾਹ ਲੈ ਜਾਣ ਵਿਚ ਕਾਮਯਾਬ ਹੋ ਜਾਂਦੀਆਂ ਹਨ- ਜਿਸ ਨਾਲ ਇਨਸਾਨੀ ਤਰੱਕੀ ਰੁਕ ਜਾਂਦੀ ਹੈ ਅਤੇ ਉਸ ਵਿੱਚ ਇਕ ਖੜੌਤ ਆ ਜਾਂਦੀ ਹੈ।
      ਇਸ ਹਾਲਤ ਨੂੰ ਬਦਲਣ ਲਈ ਇਹ ਜਰੂਰੀ ਹੈ ਕਿ ਇਨਕਲਾਬ ਦੀ ਸਪਿਰਟ ਤਾਜ਼ਾ ਕੀਤੀ ਜਾਵੇ ਤਾਂ ਜੋ ਇਨਸਾਨੀਅਤ ਦੀ ਸਪਿਰਟ ਤਾਜ਼ਾ ਕੀਤੀ ਜਾਵੇ ਤਾਂ ਜੋ ਇਨਸਾਨੀਅਤ ਦੀ ਰੂਹ ਵਿੱਚ ਇਕ ਫਰਕ ਪੈਦਾ ਹੋ ਜਾਵੇ ਅਤੇ ਜੁਰੱਅਤ-ਪਸੰਦ ਤਾਕਤਾਂ ਇਨਸਾਨੀ ਉਨਤੀ ਦੇ ਰਾਹ ਵਿੱਚ ਰੋੜਾ ਨਾ ਅਟਕਾ ਸਕਣ ਅਤੇ ਨਾਹੀ ਇਸ ਰਾਹ ਨੂੰ ਖੱਤਮ ਕਰਣ ਲਈ ਇੱਕਠੀਆਂ ਤੇ ਮਜ਼ਬੂਤ ਹੋ ਸਕਣ। ਇਨਸਾਨੀ ਉਨਤੀ ਦਾ ਲਾਜ਼ਮੀ ਅਸੂਲ ਇਹ ਹੈ ਕਿ ਪੁਰਣੀ ਚੀਜ਼ ਨਵੀਂ ਚੀਜ਼ ਲਈ ਥਾਂ ਖਾਲੀ ਕਰਦੀ ਚਲੀ ਜਾਵੇ।
       ਹੁਣ ਤੁਸੀਂ ਚੰਗੀ ਤਰ੍ਹਾਂ ਸਮਝ ਗਏ ਹੋਵੋਂਗੇ ਕਿ “ਇਨਕਲਾਬ-ਜਿੰਦਾਬਾਦ” ਦਾ ਨਾਹਰਾ ਜਿਸ ਦਾ ਤੁਸੀਂ ਮਖੋਲ ਉਡਾਇਆ ਹੈ ਕੇਹੋ ਜੇਹੀ ਸਪਰਿਟ ਰੱਖਦਾ ਹੈ ਅਤੇ ਅਸੀਂ ਇਸ ਨੂੰ ਕਿਸ ਲਈ ਵਰਤਣ ਦੇ ਹੱਕ ਵਿੱਚ ਅਵਾਜ਼ ਉਚੀ ਕਰ ਹਾਂ।
 

                                                                                                                               (ਦਸੰਬਰ,1919)

ਭਗਤ ਸਿੰਘ ਦੀ 'ਮੜ੍ਹੀ'....... ਬਿਸਮਿਲ ਫਰੀਦਕੋਟੀ

ਕਿਨਾਰੇ ਸ਼ਾਂਤ ਸਤਲੁਜ ਦੇ,ਭਿਆਨਕ ਚੁੱਪ ਹਰ ਪਾਸੇ,
ਜਿਵੇਂ ਡੈਣਾਂ ਦੇ ਸਿਰ ਖੁੱਲ੍ਹੇ, ਹਨੇਰੀ ਰਾਤ ਇਉਂ ਭਾਸੇ।
ਕਿਤੇ ਗਿੱਦੜ ਹੁਆਂਕਣ ਪਏ, ਕਿਤੇ ਕਲਜੋਗਣਾਂ ਬੋਲਣ,
ਚੜੇਲਾਂ ਲਹੂ ਤਿਹਾਈਆਂ ਪਿਆਲੇ ਖੂਨ ਦੇ ਟੋਲਣ।
ਇਸ ਦੁਰਦਸ਼ਾ ਅੰਦਰ, ਮੈਂ ਭਗਤ ਸਿੰਘ ਦੀ ਮੜ੍ਹੀ ਵੇਖੀ,
ਕੁੜੀ ਇਕ ਜੋਗਣਾ ਜੇਹੀ ਸਦੀ ਮੜ੍ਹੀ ਤੇ ਖੜੀ੍ਹ ਵੇਖੀ।
ਕੁੜੀ ਕੀ ਸੀ, ਅਰਸ਼ ਦੀ ਹੂਰ ਲਗਦੀ ਸੀ,
ਤੇ ਖੋਹ ਕੇ ਚੱਨ ਦੇ ਕੋਲੋਂ,ਲੈ ਆਈ ਨੂਰ ਲਗਦੀ ਸੀ।
ਪਰ ਸਹਾਰੇ ਗਲ ਉਸਦੇ ਲੀਰਾਂ ਦਾ ਪਿਆ ਛੱਜ ਡਿੱਠਾ ਮੈਂ,
ਕਦੇ ਪਹਿਲਾਂ ਨਹੀਂ ਸੀ ਹਾਲ ਉਸਦਾ ਜੋ ਅੱਜ ਡਿੱਠਾ ਮੈਂ।
ਉਹਦੇ ਪੈਰਾਂ ਤੇ ਛਾਲੇ ਸਨ, ਉਹਦੇ ਨੈਣਾਂ ਚ ਪਾਣੀ ਸੀ।
ਉਹਦੇ ਸੰਧੂਰ ਦੇ ਉਤੇ, ਕਿਸੇ ਨੇ ਅੱਗ ਛਾਣੀ ਸੀ।
ਅਤਰ ਭਿੱਜੇ ਉਹਦੇ ਵਾਲਾਂ ਚ'ਕਿਸੇ ਨੇ ਬੁੱਕ ਰੇਤ ਦਾ ਪਾਇਆ,
ਉਹਦੀ ਛਾਤੀ ਚ ਗਡਿੱਆ ਮੈਨੂੰ ਇਕ ਖੰਜਰ ਨਜਰ ਆਇਆ।
ਉਹਦੀ ਹਰ ਚੀਖ ਅਸਮਾਨਾਂ ਦੇ ਪਰਦੇ ਪਾੜਦੀ ਜਾਵੇ,
ਉਹਦੇ ਹਉਕਿਆਂ ਦੀ ਗਰਮੀਂ,ਪਰਬਤਾਂ ਦੇ ਸੀਨੇ ਸਾੜਦੀ ਜਾਵੇ।
ਉਹਦਾ ਅੱਥਰੁ ਜਿੱਥੇ ਵੀ ਡਿਗਦਾ,ਧਰਤ ਨੂੰ ਅੱਗ ਲੱਗ ਜਾਂਦੀ,
ਉਹਨੂੰ ਜੋ ਵੀ ਵਿੰਹਦਾ, ਉਹਦੀ ਅੱਖ ਵਗ ਜਾਂਦੀ।
ਉਹਦੇ ਨੈਣਾਂ ਚਂੋ ਰੱਤ ਚੋਅ ਕੇ, ਮੜ੍ਹੀ ਤੇ ਰੁੜਿਆ ਜਾਂਦਾ ਸੀ।
ਵਹਿਣ ਸਤਲਜੁ ਦਾ ਘਬਰਾ ਕੇ,ਪਿਛਾਂਹ ਨੂੰ ਮੁੜਿਆ ਜਾਂਦਾ ਸੀ।
ਉਹ ਮੜ੍ਹੀ ਨੂੰ ਪਾ ਕੇ ਗਲਵੱਕੜੀ, ਅੱਥਰੂ ਰੋਲੀ ਜਾਂਦੀ ਸੀ,
ਉਹ ਕੁੜੀ ਸੀ ਆਜਾਦੀ ਦੀ, ਤੇ ਇੰਜ ਬੋਲੀ ਜਾਂਦੀ ਸੀ।
"ਮੇਰੇ ਸਰਦਾਰ ,ਤੇਰੇ ਦਰ ਤੇ ਮੈਂ ਮੰਗਣ ਖੈਰ ਆਈਂ ਹਾਂ,
ਨਿਰਾਸ਼ੀ ਮੋੜ ਨਾ ਦੇਵੀਂ, ਮੈਂ ਨੰਗੇ ਪੈਰ ਆਈ ਹਾਂ।
ਵੇ ਮੈਂ ਕੇਸਾਂ ਤੋ ਹੱਥ ਪਾ ਕੇ, ਹਿਮਾਲਾ ਤੋ ਘਸੀਟੀ ਗਈ,
ਮੇਰੇ ਸੀਨੇ ਚ' ਅੱਗ ਲੱਗੀ, ਮੇਰੀ ਅਜ਼ਮਤ ਹੈ ਲੁੱਟੀ ਗਈ।
ਤੂੰ ਲੰਮੀ ਤਾਣ ਕੇ ਨਾਂ ਸੌਂ ,ਮੇਰਾ ਸੰਧੂਰ ਲੁੱਟ ਚਲਿੱਐ,
ਚਮਨ ਦੇ ਮਾਲੀਆ ,ਅੰਬੀਆਂ ਦਾ ਆਇਆ ਬੂਰ ਲੂੱਟ ਚਲਿਐ।
ਖਿਲਾਰੀ ਕੇਸ ਕਲ ਜੋਗਣ, ਦੰਦੀਆਂ ਪੀਂਹਦੀ ਆਉਦੀ।
'ਗੁਲਾਮੀ ਹਾਂ' ਗੁਲਾਮੀ ਹਾਂ ਇਹ ਉੱਚੀ ਕੂਕਦੀ ਆਂਉਦੀ
ਇਹ ਕਹਿੰਦੀ ਹੈ, ਅਜਾਦੀ ਦੀ ਪਰੀ ਹੁਣ ਬਚ ਨਹੀ ਸਕਦੀ,
ਗੁਲਾਮੀ ਹਾਂ ਮੈਂ, ਮੇਰੇ ਸਾਵੇਂ ਅਜਾਦੀ ਹੱਸ ਨਹੀ ਸਕਦੀ।
ਪਰ ਤੇਰੇ ਸਾਵੇਂ ਇਹ ਮੇਰਾ ਖੂਨ ਪੀਵੇ ਇਹ ਹੋ ਨਹੀ ਸਕਦਾ,
ਮੈਂ ਮਰ ਜਾਵਾਂ, ਗੁਲਾਮੀ ਫਿਰ ਜੀਵੇ, ਇਹ ਹੋ ਨਹੀ ਸਕਦਾ।
ਸਮਾਂ ਹੈ ਜਾਗ ਪੈ, ਨਹੀ ਤਾਂ ਇੱਜਤ ਨਿਲਾਮ ਹੋਵੇਗੀ,
ਕਿਸੇ ਪਿੰਡੀ ਚ' ਦਿਨ ਚੱੜੂ ਕਿਦੇ ਦਿੱਲੀ ਤੇ ਸਾਮ ਹੋਵੇਗੀ।
ਇਹ ਕਹਿਕੇ ਉਸਨੇ ਗਸ਼ ਖਾਦੀ ਤੇ ਮੱਥਾ ਮੜੀ ਤੇ ਵੱਜਿਆ,
ਮੱੜੀ ਫੱਟ ਗਈ ਤੇ ਵਿਚ ਪਿਆ ਸਰਦਾਰ ਇਉਂ ਗੱਜਿਆ।
"ਖਬਰਦਾਰ! ਐ ਵੱਤਨ ਵਾਲਿਉ ਸੁਨੇਹਾ ਮੈਂ ਪਹੁੰਚਾਦਾ ਹਾਂ,
ਕਵੀ ਹਾਂ ਮੈਂ ਵਤਨ ਦਾ, ਮੈਂ ਵਤਨ ਦਾ ਭਾਰ ਲਾਉਦਾ ਹਾਂ।
ਕਿਹਾ ਸੀ ਭਗਤ ਸਿੰਘ ਨੇ ਸੁਣੋ ਨਲੂਏ ਦੇ ਯਾਰੋ,
ਸੁਣੋ ਝਾਂਸੀ ਦੀ ਅਣਖੋ, ਸੁਣੋ ਸਰਾਭੇ ਦੇ ਸਰਦਾਰੋ,
ਗੁਰਦੱਤ ਬਣ ਕੇ ਸਰਬਾਲਾ ਜਦੋਂ ਮੈਂ ਘੋੜੀ ਤੇ ਚੱੜਿਆ ਸੀ,
ਤੁਸਾਂ ਤੱਕਿਆ ਸੀ,
ਫਾਂਸੀ ਤੇ ਖੱੜੇ ਹੋਕੇ ਵੀ ਸ਼ਗਨ ਹੱਥਾਂ ਚ' ਫੱੜਿਆ ਸੀ।
ਤੁਸਾਂ ਤੱਕਿਆ ਸੀ,
ਤਿੰਨਾ ਦੀ ਜਦੋਂ ਬਰਾਤ ਜਾਂਦੀ ਸੀ,
ਵੱਤਨ ਵਾਲਿਉ,
ਅਜਾਦੀ ਦੀ ਕੁੜੀ ਸਿਰ ਦੇ ਕੇ ਲੈ ਆਂਦੀ ਸੀ।
ਇਸੇ ਖੁਸ਼ੀ ਵਿਚ ਸੱਤਲੁਜ ਦੇ ਕੰਢੇ ਦੀਪ ਬਾਲੇ ਸਨ,
ਉਹ ਭੋਲੇ ਜੋ ਕਿਹੰਦੇ ਨੇ ਸਾਡੇ ਜਿਸਮ ਜਾਲੇ ਸਨ।
ਮੈਂ ਆਖਦਾਂ ਵਤਨ ਵਾਲਿਉ, ਕੀ ਪੱੜਦਾ ਅਨਖ ਦਾ ਪਾੜ ਦਿੱਤਾ ਹੈ,
ਰੱਤਾ ਹੋਸ਼ ਵਿਚ ਆਉ, ਤੁਹਾਡਾ ਗੁਲਸ਼ਨ ਸਾੜ ਦਿੱਤਾ ਹੈ।
ਜਵਾਂ ਮਰਦੋ, ਬੱਬਰ ਸੇਰੋ, ਤੋਹਾਥੋਂ ਸ਼ਰਨ ਮੰਗਦਾ ਹਾਂ,
ਆਪਣੀ ਜਾਣ ਦੇ ਬਦਲੇ ਬਸ ਇਕੋ ਪਰਨ ਮੰਗਦਾਂ ਹਾਂ।
ਉਠਾ ਕੇ ਸਿਰ ਇਉਂ ਆਖੋ ਕਿਰਤ ਦੀ ਲਾਜ ਰੱਖਾਂ ਗੇ,
ਕਟਾ ਦੇਵਾਂਗੇ ਸਿਰ ਕਿਰਤ ਸਿਰ ਤਾਜ ਰੱਖਾਂਗੇ
ਕਿਰਤ ਸਿਰ ਤਾਜ ਰੱਖਾਂ ਗੇ!!!!