ਦੁਨੀਆ ਕਿੰਨੀ ਖੂਬਸੂਰਤ ਹੈ
ਕਿਤੇ ਕਿਤੇ
ਜਿੰਦਗੀ ਕਿੰਨੀ ਖੁਸ਼ਹਾਲ।
ਸੱਚ ਹੈ-
ਮਨੁੱਖ ਕਦੇ ਕੁਦਰਤ ਦੇ ਰਹਿਮੋ-ਕਰਮ ਤੇ ਸੀ
ਤੇ ਆਖਰ-
ਤਜਰਬਾ ਗਿਆਣ ਬਣਦਾ ਗਿਆ,
ਮਨੁੱਖ ਮਹਾਨ ਬਣਦਾ ਗਿਆ।
ਉਨ੍ਹੇ ਧਰਤੀ ਗਾਹ ਮਾਰੀ
ਪਾਣੀ ਪੁਣ ਘੱਤੇ,
ਅੰਬਰ ਛਾਣ ਦਿੱਤਾ
ਤੇ
ਇਕ ਹੋਰ ਪੁਲਾਂਘ ਪੁੱਟ
ਚੰਨ-ਤਾਰੇ ਵੀ ਛੂਹ ਲਏ।
ਮਨੁਖ ਆਪਣੀ ਪ੍ਰਾਪਤੀ ਨੂੰ ਵੇਖ ਕੇ
ਖੁੱਦ ਚਕਾਚੌਧ ਹੋ ਉਠਦੈ।
ਸਵਰਗਾਂ-ਨਰਕਾਂ ਦੇ ਝੱਗੜੇ ਝੇੜਿਆਂ ‘ਚ
ਵੰਡੀ ਦੁਨੀਆ ਨੂੰ
ਮਨੁੱਖ ਦੀ ਰਚਨਾ ਨੰਗੀ ਅੱਖ ਨਜਰ ਪੇਂਦੀ ਹੈ।
ਜਦ ਸੱਚ ਦੀ ਅੱਖ
ਪੰਜਾਬ ਦੀ ਫੋਲਾ ਫਾਲੀ ਕਰਦੀ ਹੈ
ਤਾਂ ਸੱਚ ਬਹੁਤ ਕੌੜਾ ਲੱਗਦੈ।
ਪੰਜਾਂ ਦਰਿਆਂਵਾਂ ਦੀ ਧਰਤੀ
ਪਹਿਲਾਂ ’47’ ‘ਚ ਲਹੂ-ਲੁਹਾਣ ਕੀਤੀ ਗਈ
ਇਹਦੇ ਜੇਹਲਮ, ਰਾਵੀ, ਝਨਾਂ
ਤੇ ਸਤਲੁਜ, ਬਿਆਸ ਵਿਚ
ਲਕੀਰ ਖਿੱਚੀ ਗਈ
ਇਹਦੇ ਵਸਨੀਕ ਪੰਜਾਬੀ ਨਾ ਹੋ ਕੇ
ਹਿੰਦੂ, ਸਿੱਖ ਤੇ ਮੁਸਲਮਾਨ ਹੋ ਗਏ,
ਪੰਜਾਬ ਦੀਆਂ ਧੀਆਂ ਦੋਵੀਂ ਪਾਸੀ
ਬੇਪਤ ਕੀਤੀਆਂ ਗਈਆਂ।
ਕਾਵਿਕ ਮਨ ਕੁਰਲਾ ਉਠੇ,
ਅਮ੍ਰਿਤਾ ਨੇ ਵਾਰਸ ਨੂੰ ਯਾਦ ਕਰਕੇ
ਲਿਖਿਆ
“ਇਕ ਰੋਈ ਸੀ ਧੀ ਪੰਜਾਬ ਦੀ,
ਤੂੰ ਲਿਖ-ਲਿਖ ਮਾਰੇ ਵੈਣ,
ਅੱਜ ਲੱਖਾਂ ਦੀਆਂ ਰੋਂਦੀਆਂ
ਤੈਨੂੰ ਵਾਰਸ ਸ਼ਾਹ ਨੂੰ ਕਹਿਣ,
ਉਠ ਦਰਦਮੰਦਾਂ ਦਿਆ ਦਰਦੀਆ
ਉਠ ਤੱਕ ਆਪਣਾ ਪੰਜਾਬ”
ਪੰਜਾਬ ਦੀ ਹਿੱਕ ‘ਤੇ
ਏਹਦੇ ਸੱਭਿਆਚਾਰ ਦਾ ਕਤਲਿਆਮ ਹੋਇਆ,
ਗਿਧੇ, ਭੰਗੜੇ, ਕਵਾਲੀਆਂ ਨੁੱਕਰੀ ਲੱਗ ਗਏ।
ਬੱਸ ਨਫਰਤਾਂ ਦੇ ਬੋਲ
ਧਾਹਾਂ ਤੇ ਕੁਰਲਾਟਾਂ
ਧੂੰਆ ਤੇ ਅੱਗ ਬਣ ਉੱਠੀਆਂ।
ਲੁੱਟ ਦੇ ਮਾਲਕਾਂ ਦੀ ਪੁੱਗੀ,
ਵੰਡ ਪੱਕੀ ਹੋ ਗਈ।
ਸਮਾਂ ਪਾ ਕੇ ਜਨੂੰਨ ਠੰਡਾ ਪੈਣ ਲੱਗਾ
ਹੈਵਾਨਗੀ ਅਲੋਪ ਹੋ
ਮਨੁੱਖ ਵਿਚ ਮਨੁੱਖਤਾ ਪਰਤਣ ਲੱਗੀ।
ਸਮੇ ਨੇ ਪੰਜਾਬ ਦੇ ਜਖਮ ਭਰਨੇ
ਸੁਰੂ ਕੀਤੇ।
ਨਵੇਂ ਰਚਨਾਤਮਕ ਕੰਮ ਤੁਰੇ
ਬਚੇ ਖੁਚੇ ਪੰਜਾਬ ਦੇ ਸਭਿਆਚਾਰ ਵਿਚ,
ਸਾਹਿਤ ਨੇ ਨਵਾਂ ਖੂਨ ਭਰਨਾ ਸ਼ੁਰੂ ਕੀਤਾ।
“ਭਾਖੜੇ ਤੋਂ ਆੳਂੁਦੀ ਮੁਟਿਆਰ ਨੱਚਦੀ
ਚੰਦ ਨਾਲੋਂ ਗੋਰੀ ਉੱਤੇ ਚੁੰਨੀ ਸੁੱਚੇ ਕੱਚ ਦੀ”
ਜਿਹੇ ਮਿੱਠੇ ਪਿਆਰੇ ਬੋਲ ਗੂੰਜਣ ਲੱਗੇ।
ਪੰਜਾਬ ਦੀ ਮਨੁੱਖਾ ਸ਼ਕਤੀ ਨੇ
ਇਹਦੇ ਅਮੀਰ ਕੁਦਰਤੀ ਸਾਧਨਾਂ ਦੀ,
ਐਸੀ ਨੁਹਾਰ ਬਦਲੀ ਕਿ
ਧਰਤੀ ਦਾ ਚੱਪਾ ਚੱਪਾ ਤਾਲ ਦੇ ਉਠਿਆ
ਬੈਲਾਂ ਦੀਆਂ ਜੋੜੀਆਂ ਦੇ ਗਲ,
ਟੱਲੀਆਂ ਦੀ ਟਣ-ਟਣ ਦੀ ਥਾਂ
ਟਰੈਕਟਰਾਂ, ਕੰਬਾਈਨਾਂ ਦੀ ਘੰ-ਘੰ ਤੇ
ਖੜਖੜਾਹਟ ਨੇ ਮਲੀ ।
ਨਵੇਂ ਬੀਜ,ਨਵੇਂ ਸੰਦ, ਨਵਾਂ ਹੁਨਰ,
ਪੰਜਾਬ ਅੰਨ ਭੰਡਾਰ ਵਿਚ
ਨਵੇਂ ਸਾਲ, ਨਵਾਂ ਰਿਕਾਰਡ ਦੇਣ ਲੱਗਾ
ਪਰ ਕੁਦਰਤ ਦੇ ਨਿਯਮ
ਭੋਂ ਖਿੱਚ ਕੇ ਵਧਾਈ ਨਹੀਂ ਜਾ ਸਕਦੀ,
ਸਾਡੇ ਪਿਤਰੀ ਰਿਵਾਜ,
ਪੁਸ਼ਤ-ਦਰ-ਪੁਸ਼ਤ ਵੰਡ ਨੇ,
ਖੇਤ ਛੋਟੇ ਕਰ ਦਿੱਤੇ
ਖੇਤੀ ਕਿੱਤੇ ਤੇ ਮਸ਼ੀਨਰੀ ਆਉਂਦੀ ਗਈ
ਲੋਕ ਬੇਕਾਰ ਹੁੰਦੇ ਗਏ
ਛੋਟੇ ਮਾਲਕ ਭੋਂ ਵੱਡੇ ਨੂੰ ਦੇ,
ਬੇਕਾਰੀ ਵਿਚ ਵਾਧਾ ਕਰਨ ਲੱਗੇ
ਦੇਸ਼ ਦੇ ਰਹਿਬਰ
ਬਦਲਵੇਂ ਕੰਮ ਦੇਣ ਦੀ ਥਾਂ
ਭੋਂ ਤੇ ਭਾਰ ਵਧਾਉਣ ਲਈ
“ਤੇਰੀ ਘਰੇ ਨੋਕਰੀ
ਡੂੰਘਾ ਵਾਹ ਲੈ ਹਲ ਵੇ”
ਪ੍ਰਚਾਰਦੇ ਰਹੇ
ਦੇਖਦੇ ਹੀ ਦੇਖਦੇ ਸਾਡੇ ਪੇਂਡੂ ਖੇਤਰ ‘ਚੋਂ
ਭੋਂ ਦਾਰਾਂ ਦੀ ਇਕ ਨਵੀਂ ਅਵਾਜ ਉੱਠੀ
ਉਹ ਪੰਜਾਬ ਨੂੰ ਕੈਲੇਫੋਰਨੀਆ ਬਣਾਉਣ ਲਈ,
ਛੋਟੇ ਨੂੰ ਉਜਾੜ ਕੇ ਵੱਡੇ ਫਾਰਮ ਬਣਾਉਣ ਲਈ,
ਥਰਲੋ-ਮੱਛੀ ਹੋਣ ਲੱਗੀ,
ਉਹਨਾ ਆਪਣੇ ਸਿਆਸੀ ਮਨੋਰਥ ਲਈ
ਸਮਾਜਿਕ ਸੁਧਾਰਾਂ ਦੇ ਨਾਂ ਹੇਠ
ਧਰਮ ਦੇ ਬੁਰਕੇ ‘ਚ ਮਤਾ ਪਕਾਇਆ
ਫਿਰ ਇਕ ਅਜਿਹਾ ਵਾ-ਵਰੋਲਾ ਖੜਾ ਕੀਤਾ,
ਲੋਕ ਫਿਰ ਭੈ ਭੀਤ ਹੋਣ ਲਗੇ।
ਪੰਜਾਬ ਦੇ ਅੱਲੇ ਜਖਮਾਂ ‘ਤੇ ਆਏ
ਅੰਗੂਰਾਂ ਨੂੰ
ਫਿਰ ਵਲੂੰਧਰਿਆ ਗਿਆ।
ਟੁੱਟ ਰਹੀ ਕਿਸਾਨੀ ਦੇ ਪੁੱਤਰਾਂ ਦੇ ਹੱਥ
‘ਸੰਤਾਲੀ’ ਦੇ ਬਰਛੇ ਤੇ ਤਲਵਾਰ ਦੀ ਥਾਂ
‘ਸੰਤਾਲੀ’ ਫੜਾ ਦਿੱਤੀ
ਉਸਦੀਆਂ ਜੇਬਾਂ ‘ਚ ਬਾਰੂਦ ਭਰ ਦਿੱਤਾ
ਹਿੰਦੂ ਤੇ ਸਿੱਖ ਦਾ ਘਾਣ ਕਰਾਇਆ,
ਪੰਜਾਬੀਅਤ ਨੂੰ ਬਰਫ ‘ਚ ਲਾਇਆ।
ਫਿਰਕੂ ਜਨੂੰਨ ਦੇ ਭੂਤ,
ਵਰਤਮਾਨ ਤੋ
ਲੋਕਾਈ ਲਹੂ ਦਾ ਰੰਗ ਪੁੱਛਦੀ ਹੈ
ਲਹੂ ਦਾ ਰੰਗ ਲਾਲ ਹੈ
‘ਮੁਕਤਸਰ’ ਬੱਸ-ਕਾਂਡ ਹੋਵੇ ਜਾਂ
‘ਲਾਲੜੂ’
ਦਿੱਲੀ ਦੇ ਦੰਗੇ ਹੋਣ ਜਾਂ
ਕੋਈ ਫਿਰਕੂ ਫਸਾਦ।
ਮਾਨਵਤਾ ਫਿਰ ਹੋਕਾ ਦਿੰਦੀ ਹੈ
ਮਾਸ਼ਾਲਾਂ ਬਾਲ ਕੇ ਚੱਲਣਾ
ਜਦੋਂ ਤੱਕ ਰਾਤ ਬਾਕੀ ਹੈ
ਹੱਸਦਾ-ਵੱਸਦਾ ਰਹੇ ਪੰਜਾਬ,ਪੰਜਾਬ ਦੇ ਹਿਤੈਸ਼ੀਓ
ਸਾਵਧਾਨ..
ਹੋਸ਼ਿਆਰ ਰਹੋ ਪਹਿਰੇ ਦੇਂਦੇ ਚੱਲਣੈ
ਜਦੋਂ ਤੱਕ ਰਾਤ ਬਾਕੀ ਹੈ’
ਜਦੋਂ ਤੱਕ ਰਾਤ ਬਾਕੀ ਹੈ।
-ਜਗਰੂਪ ਸਿੰਘ
Thursday, August 12, 2010
Wednesday, August 11, 2010
ਉੱਠੋ-ਉੱਠੋ ਨੌਜਵਾਨੋ ਲਲਕਾਰ ਬਣਕੇ
ਉੱਠੋ-ਉੱਠੋ ਨੌਜਵਾਨੋ
ਉੱਠੋ-ਉੱਠੋ ਨੌਜਵਾਨੋ ਲਲਕਾਰ ਬਣਕੇ
ਤੁਸੀੰ ਭਗਤ, ਸਰਾਭੇ ਦੇ ਵਿਚਾਰ ਬਣਕੇ
ਉੱਠੋ-ਉੱਠੋ ਨੌਜਵਾਨੋ...................
ਏਦਾਂ ਸੁੱਤਿਆਂ ਤਾਂ ਵੇਲੇ ਹੁਣ ਲੰਘਣੇ ਨਹੀੰ
ਹੱਕ ਮਿਲਣੇ ਨਹੀੰ ਜੇ ਤੁਸਾਂ ਮੰਗਣੇ ਨਹੀੰ
ਪੈਣਾ ਜਾਗਣਾ ਹੱਕਾਂ ਦੇ ਪਹਿਰੇਦਾਰ ਬਣਕੇ
ਉੱਠੋ-ਉੱਠੋ ਨੌਜਵਾਨੋ.................
ਮਨਵਾਉਣੀਆਂ ਇਹ ਮੰਗਾਂ ਕੋਈ ਔਖੀ ਗੱਲ ਨਹੀੰ
ਨੱਕ ਵਿੱਚ ਦਮ ਕੀਤੇ ਬਿਨਾ ਹੋਣਾ ਹੱਲ ਨਹੀੰ
ਖੜ੍ਹ ਜਾਵੋ ਹਾਕਮਾ ਦੇ ਲਈ ਵੰਗਾਰ ਬਣਕੇ
ਉੱਠੋ-ਉੱਠੋ ਨੌਜਵਾਨੋ...................
ਮੰਜਲਾਂ ਨੂੰ ਸਰ ਕਰਨਾ ਜਵਾਨੀਆਂ ਦਾ ਕੰਮ
ਦੱਸੋ ਹੋਰ ਕਿੰਨਾ ਚਿਰ ਹੈ ਲੁਹਾਉਂਦੇ ਰਹਿਣਾ ਚੰਮ
ਭੀਖ ਵਾਂਗੂ ਨਹੀੰ ਮੰਗੋ ਦਾਅਵੇਦਾਰ ਬਣਕੇ
ਤੁਸੀੰ ਭਗਤ, ਸਰਾਭੇ ਦੇ ਵਿਚਾਰ ਬਣਕੇ
ਉੱਠੋ-ਉੱਠੋ ਨੌਜਵਾਨੋ...................
ਨਾਅਰੇ ਕਰ ਦਿਓ ਬੁਲੰਦ ਕੰਬ ਜਾਣ ਸਰਕਾਰਾਂ
ਗਿਣੇ ਜਾਂਦੇ ਓ ਤੁਸੀੰ ਵੀ ਵਿੱਚ ਬੇਰੁਜ਼ਗਾਰਾਂ
ਬੈਠ 'ਖੁਰਮੀ' ਨਾ ਤੂੰ ਵੀ ਲਾਚਾਰ ਬਣਕੇ
ਉੱਠੋ-ਉੱਠੋ ਨੌਜਵਾਨੋ.................
- ਮਨਦੀਪ ਖੁਰਮੀ

Labels:
ਕਵਿਤਾਵਾਂ
Tuesday, August 10, 2010
ਜ਼ੋਰ ਨ, ਜੁਗਤੀ ਛੁਟੇ ਸੰਸਾਰ …. ਜਗਰੂਪ ਸਿੰਘ
'ਰੁਜ਼ਗਾਰ ਪ੍ਰਾਪਤੀ ਚੇਤਨਾ ਮੁਹਿੰਮ' ਵਿਚ ਕੁੱਦੇ ਸਾਥੀਓ ਸਮੇਂ ਨੇ ਤੁਹਾਡੇ ਉੱਪਰ ਜ਼ੁੰਮੇਵਾਰੀ ਪਾਈ ਹੈ। ਇਹ ਤੁਹਾਡੇ ਉੱਤੇ ਨਿਰਭਰ ਕਰਦਾ ਹੈ ਕਿ ਤੁਸੀ ਕਿਸ ਕਦਰ ਇਹ ਜ਼ੁੰਮੇਵਾਰੀ ਨਿਭਾਉਂਦੇ ਹੋ। ਜ਼ੁੰਮੇਵਾਰੀ ਨਿਭਾਉਣ ਵਿਚ ਅਸਫਲਤਾ ਸਮਾਜਿਕ ਬਰਬਾਦੀ ਨੂੰ ਸੱਦਾ ਦੇਣ, ਸਵੀਕਾਰ ਕਰਨ ਬਰਾਬਰ ਹੋਵੇਗਾ। ਅਸਫਲਤਾ ਸਵੀਕਾਰ ਨਹੀਂ, ਅਸੀ ਕਾਮਯਾਬ ਹੋਣਾ ਹੈ। ਕਾਮਯਾਬ ਹੋਣ ਲਈ ਜਰੂਰੀ ਹੈ ਕਿ ਅਸੀਂ ਸਮਾਜ ਨੂੰ ਅਗਵਾਈ ਦੇਣ ਯੋਗ ਆਗੂ ਟੀਮ ਦੀ ਉਸਾਰੀ ਕਰੀਏ। ਅਜਿਹੀ ਆਗੂ ਟੀਮ ਜੋ ਲੋਕਾਂ ਦਾ ਵਿਸ਼ਵਾਸ ਜਿੱਤ ਸਕੇ। ਲੋਕਾਂ ਦਾ ਯਕੀਨ ਜਿੱਤਣ ਲਈ, ਸਾਡੇ ਆਗੂ ਸਾਥੀਆਂ ਵਿੱਚ ਕੁਝ ਵਿਸ਼ੇਸ ਗੁਣ ਜਰੂਰੀ ਹਨ, ਜਿਨ੍ਹਾਂ ਵੱਲ ਧਿਆਨ ਕੇਂਦਰਿਤ ਕੀਤਾ ਜਾਵੇ। ਆਗੂ ਜਿਸਦਾ ਮਤਲਬ ਹੈ ਕਿ ਅਗਵਾਈ ਕਰਨਾ , ਅੱਗੇ ਲੱਗ ਕੇ ਤੁਰਨਾ, ਕੇਵਲ ਅੱਗੇ ਚੱਲਣਾ ਨਹੀਂ, ਸਗੋਂ ਮੁਸ਼ਕਲ ਵਿਚੋਂ ਕੱਢਣ ਲਈ ਰਾਹ ਦਰਸਾਵੇ ਬਣ ਕੇ ਅੱਗੇ ਚੱਲਣਾ ਹੈ।
ਹਕੂਮਤੀ ਕਥਨ ਹੈ: 'ਬੰਦਾ ਆਪਣੇ ਤੋਂ ਮੂਰਖਾਂ ਦਾ ਹੀ ਆਗੂ ਬਣ ਸਕਦਾ ਹੈ' ਅਸੀ ਇਸ ਤੋਂ
ਵੱਖਰੀ ਤਰ੍ਹਾਂ ਚੱਲਾਂਗੇ। ਸਾਡਾ ਆਗੂ ਉਹ ਹੈ ਜੋ ਬਰਾਬਰ ਦਿਆਂ ਸਾਥੀਆਂ ਵਿਚੋਂ, ਸਮੇਂ ਦੀਆਂ ਸਮਾਜਿਕ
ਲੋੜਾਂ ਨੂੰ ਦੂਜਿਆਂ ਨਾਲੋਂ ਵਧੇਰੇ ਸਪੱਸ਼ਟ ਅਤੇ ਵਧੇਰੇ ਬਾਰੀਕੀ ਵਿੱਚ ਜਾਣਦਾ ਹੋਵੇ। ਉਹ ਉਨ੍ਹਾਂ ਨੂੰ ਦੂਜਿਆਂ ਨਾਲੋਂ ਵਧੇਰੇ ਸਪੱਸ਼ਟ ਰੂਪ ਵਿਚ ਲਿਖਤ ਰਾਹੀਂ ਜਾਂ ਬੋਲ ਕੇ ਲੋਕਾਂ ਅੱਗੇ ਰੱਖ ਸਕਦਾ ਹੋਵੇ। ਭਾਵ ਸਮੱਸਿਆਵਾਂ ਦੇ ਵਿਖਿਆਨ ਅਤੇ ਉਨ੍ਹਾਂ ਦਾ ਹੱਲ ਲੋਕਾਂ ਨੂੰ ਦੂਜਿਆਂ ਨਾਲੋਂ ਵਧੇਰੇ ਸਪੱਸ਼ਟ ਸਮਝਾ ਸਕਦਾ ਹੋਵੇ। ਕਿਉਂਕਿ ਮਨੁੱਖ ਜਾਤੀ ਅੱਗੇ ਅਜਿਹੀ ਕੋਈ ਸਮੱਸਿਆ ਨਹੀਂ ਹੁੰਦੀ ਜਿਸ ਦਾ ਪਦਾਰਥਕ ਹੱਲ
ਨਾ ਹੋਵੇ। ਇਸ ਲਈ ਸਾਡੇ ਆਗੂ ਸਾਥੀ ਦਾ ਤੀਜਾ ਵੱਡਾ ਗੁਣ ਹੋਣਾ ਚਾਹੀਦਾ ਹੈ ਕਿ ਉਹ ਲੋੜਵੰਦ ਮਨੁੱਖਾਂ, (ਜਿਨ੍ਹਾਂ ਨੂੰ ਪ੍ਰਾਪਤੀ ਦਾ ਫਲ ਮਿਲਣਾ ਹੈ) ਉਨ੍ਹਾਂ ਨੂੰ ਜੱਥੇਬੰਦ ਕਰਨ ਵਿਚ ਦੂਜਿਆਂ ਨਾਲੋਂ ਵਧੇਰੇ ਯੋਗਤਾ ਰਖਦਾ ਹੋਵੇ। ਸੰਖੇਪ ਵਿਚ ਸਾਨੂੰ ਅੱਜ ਅਜਿਹੇ ਆਗੂਆਂ ਦੀ ਵੱਡੀ ਗਿਣਤੀ ਵਿਚ ਲੋੜ ਹੈ ਜੋ ਸਮਾਜਿਕ ਲੋੜਾਂ ਨੂੰ ਦੂਜਿਆਂ ਨਾਲੋਂ ਵਧੇਰੇ ਸਪੱਸ਼ਟ ਸਮਝਦੇ ਹੋਣ, ਉਨ੍ਹਾ ਨੂੰ ਦੂਜਿਆਂ ਨਾਲੋਂ ਵਧੇਰੇ ਸਪੱਸ਼ਟ ਰੂਪ ਵਿਚ, ਲੋਕਾਂ ਅੱਗੇ ਰੱਖ ਸਕਦੇ ਹੋਣ ਅਤੇ ਲੋੜਾਂ ਦੀ ਪ੍ਰਾਪਤੀ ਵਾਲੇ ਲੋਕਾਂ ਨੂੰ ਦੂਜਿਆਂ ਨਾਲੋ ਵਧੇਰੇ ਸੁਯੋਗ ਢੰਗ ਨਾਲ ਜਥੇਬੰਦ ਕਰ ਸਕਦੇ ਹੋਣ।
ਸ਼ਹੀਦ-ਏ-ਆਜਮ ਭਗਤ ਸਿੰਘ ਅਜਿਹਾ ਆਗੂ ਸੀ ਜਿਸ ਵਿਚ ਇਹ ਤਿੰਨ ਗੁਣ ਦੂਜਿਆਂ ਨਾਲੋਂ
ਵਧੇਰੇ ਸਨ। ਇਹੀ ਗੁਣ ਉਸ ਨੂੰ ਆਪਣੇ ਸਾਥੀਆਂ ਵਿਚ ਆਗੂ ਸਥਾਨ ਦਿਵਾਉਂਦਾ ਸੀ। ਲੋਕ ਜਿੱਤਾਂ ਦਾ ਕਥਨ ਚੇਤੇ ਰੱਖਣਾ ਚਾਹੀਦਾ ਹੈ "ਲੋਕ ਪਹਿਲਾਂ ਵੀ ਜਿੱਤ ਸਕਦੇ ਹਨ ਜੇ ਆਗੂ ਸਿਆਣੇ ਅਤੇ ਸੁਯੋਗ ਹੋਣ"।
'ਰੁਜ਼ਗਾਰ ਪ੍ਰਾਪਤੀ ਚੇਤਨਾ ਮੁਹਿੰਮ' ਵਿਚ ਕੁੱਦੇ ਸਾਥੀਓ ਤੁਸੀਂ ਸਮਾਜ ਨੂੰ ਸਿਆਣੇ ਅਤੇ ਸੁਯੋਗ ਆਗੂ ਦੇਣ ਦਾ ਕੰਮ ਸਫਲਤਾ ਨਾਲ ਪੂਰਾ ਕਰਨਾ ਹੈ। 'ਸਾਡਾ ਉਦੇਸ਼, ਭਗਤ ਸਿੰਘ ਦੇ ਸੁਪਨਿਆਂ ਦਾ ਦੇਸ' ਬਣਾਉਣ ਲਈ ਭਗਤ ਸਿੰਘ ਜਿਹੇ ਆਗੂ ਵਾਲੀ ਇੱਕ ਟੀਮ ਤਿਆਰ ਕਰਨਾ ਸਾਡਾ ਮੁੱਢਲਾ ਕੰਮ ਹੈ। ਹੁਣ ਤੱਕ ਦੀ ਪ੍ਰਾਪਤੀ ਦੱਸਦੀ ਹੈ ਕਿ ਅੱਜ ਆਪਣੇ ਕੋਲ ਪੰਜ ਸੌ ਦੇ ਕਰੀਬ ਆਗੂ ਸਾਥੀਆਂ ਦੀ
ਟੀਮ ਹੈ। ਇਹਨਾਂ ਆਗੂ ਸਾਥੀਆਂ ਦੀ ਟੀਮ ਵਿਚ ਸਾਰੇ ਇੱਕ ਸਾਰ ਨਹੀਂ। ਸਾਂਝੇ ਉੱਦਮ ਰਾਹੀਂ ਇਨ੍ਹਾਂ ਦੀ
ਸਰਬ-ਪੱਖੀ ਯੋਗਤਾ ਵਧਾਉਣ ਦੇ ਨਾਲ-ਨਾਲ ਇਹ ਗਿਣਤੀ ਘੱਟ ਤੋਂ ਘੱਟ ਸਮੇਂ ਵਿਚ ਦੁਗਣੀ ਕਰਨ ਦਾ
ਟੀਚਾ ਵੀ ਪੂਰਾ ਕਰਨਾ ਹੈ। ਕੁਦਰਤ-ਵਾਂਗ, ਸਮਾਜਿਕ ਜੀਵਨ ਵਿਚ ਵੀ ਗੁਣ ਅਤੇ ਗਿਣਤੀ ਦੋਵੇਂ ਮਹੱਤਵਪੂਰਨ ਹਨ। ਇਹ ਵਿਰੋਧ-ਵਿਕਾਸੀ ਤੋਰ ਤੁਰਦੇ ਹਨ। ਗੁਣ, ਗਿਣਤੀ ਵਧਾਉਂਦਾ ਹੈ, ਮੁੜ ਗਿਣਤੀ ਗੁਣ ਵਧਾਉਂਦੀ ਹੈ। ਸਾਨੂੰ ਕੇਵਲ ਪੰਜਾਬ ਲਈ ਕਰੀਬ 12700 ਪਿੰਡਾਂ ਸਹਿਰਾਂ ਵਾਸਤੇ ਸੈਂਕੜੇ-ਹਜਾਰਾਂ ਗੁਣਵਾਣ, ਯੋਗ ਆਗੂਆਂ ਦੀ ਲੋੜ ਹੈ। ਬਗੈਰ ਕਾਹਲੇ ਪਿਆਂ ਪਰ ਨਾਲ ਹੀ ਬਗੈਰ ਸਮਾਂ ਗਵਾਇਆਂ, ਅਸੀਂ ਆਪਾ ਉਸਾਰੀ ਅਤੇ ਸਾਂਝੇ ਉਦਮਾਂ ਰਾਹੀਂ, ਇਹ ਪ੍ਰਾਪਤੀ ਕਰਨੀ ਹੋਵੇਗੀ।
ਅਟੱਲ ਨੇਮ ਹੈ ਨਵਾਂ, ਪੁਰਾਣੇ ਦਾ ਸਥਾਨ ਲੈਂਦਾ ਹੈ। ਹਰ ਤਰ੍ਹਾਂ ਨਾਲ ਨਵਾਂ, ਪੁਰਾਣੇ ਦੀ ਪੈਦਾਇਸ਼ ਹੁੰਦਾ ਹੈ। ਨਵੇਂ ਨੇ ਵੀ ਸਮਾਂ ਪਾ ਕੇ ਪੁਰਾਣੇ ਹੋਣਾ ਹੁੰਦਾ ਹੈ। ਉਸ ਦੀ ਥਾਂ ਮੁੜ ਨਵੇਂ ਨੇ ਲੈਣੀ ਹੁੰਦੀ ਹੈ। ਇਹ ਸਿਲਸਿਲਾ ਲਗਾਤਾਰ ਜਾਰੀ ਰਹਿੰਦਾ ਹੈ। ਸੱਭਿਆ ਸਮਾਜ ਵਿਚ ਪੁਰਾਣੇ ਨੂੰ, ਨਵੇਂ ਵਾਸਤੇ ਰਸਤਾ ਦੇਣਾ ਬਣਦਾ ਹੈ। ਜਦੋਂ ਪੁਰਾਣਾ ਨਵੇਂ ਨੂੰ ਰਸਤਾ ਦੇਣ ਵਿਚ ਕੁਤਾਹੀ ਕਰਦਾ ਹੈ ਤਾਂ ਨੇਮ ਅਨੁਸਾਰ, ਨਵੇਂ ਨੇ ਰਸਤਾ ਲੈਣਾ ਹੀ ਲੈਣਾ ਹੈ, ਕਿਉਂਕਿ ਪੁਰਾਣਾ ਕੇਵਲ ਆਪਣੇ ਉੱਪਰ ਹੀ ਭਰੋਸਾ ਕਰਦਾ ਹੈ, ਅਜਿਹੀ ਸਥਿਤੀ ਵਿਚ ਨਵੇਂ ਨੂੰ ਹੋਰ ਵਧੇਰੇ ਚੇਤਨ ਹੋ ਕੇ, ਪੁਰਾਣੇ ਨੂੰ ਇਹ ਵਿਸ਼ਵਾਸ ਦਵਾਉਣ 'ਤੇ ਸਮਾਂ ਲਾਉਣਾ ਪੈਂਦਾ ਹੈ, ਚਾਹੀਦਾ ਵੀ ਹੈ ਕਿ ਸਾਡੀ ਮਨਸ਼ਾ ਨੁਕਸਾਨ ਕਰਨ ਦੀ ਨਹੀਂ ਹੈ। ਅੱਜ ਕਿਉਕਿ ਸਾਡੇ ਅਰਥਚਾਰੇ, ਰਾਜਨੀਤੀ ਅਤੇ ਸਮਾਜਿਕ ਦ੍ਰਿਸ਼ ਉੱਪਰ ਨਵੇਂ ਅਤੇ ਪੁਰਾਣੇ ਦਾ ਪਾੜਾ ਕਾਫੀ ਵੱਡਾ ਹੋ ਚੁੱਕਾ ਹੈ। ਸਾਨੂੰ ਤਲਖੀ ਤੋਂ ਬਚਣ ਲਈ ਚੇਤੰਨ ਕੋਸ਼ਿਸ ਕਰਨੀ ਹੋਵੇਗੀ। ਸਾਨੂੰ ਇਹ ਭੁਲਣਾ ਨਹੀਂ ਚਾਹੀਦਾ ਕਿ ਅਸੀ ਆਪਣੇ ਤੋਂ ਪੂਰਬਲਿਆਂ ਦੀ ਪੈਦਾਇਸ਼ ਹਾਂ। ਪਾੜਾ ਜਿੰਨਾ ਵੀ ਮਰਜੀ ਹੋਵੇ ਉਹ ਸਾਡੇ ਪੂਰਬਲੇ ਹਨ। ਅਸੀਂ ਉਹਨਾਂ ਦਾ ਆਦਰ ਨਹੀਂ ਛੱਡ ਸਕਦੇ। ਪੁਰਾਣੇ ਦੀ ਹਮਾਇਤ ਜਿੱਤੇ ਬਗੈਰ, ਨਵਾਂ ਠੋਸ ਪ੍ਰਾਪਤੀ ਨਹੀਂ ਕਰ ਸਕਦਾ। ਲੋਕ ਚੇਤਨਾ ਵਿੱਚ ਉਹਨਾਂ ਦੀਆਂ ਹਾਰਾਂ-ਜਿੱਤਾ ਮੌਜੂਦ ਹਨ। ਅਸੀ ਉਨ੍ਹਾਂ ਦੀਆਂ ਹਾਰਾਂ-ਜਿੱਤਾਂ ਦੇ ਤਜ਼ਰਬੇ ਹਾਸਲ ਕਰਨੇ ਹਨ। ਸਾਡੇ ਪੂਰਬਲੇ ਆਪਣੀਆਂ ਹਾਰਾਂ ਨੂੰ ਜਿੱਤਾਂ ਵਿਚ ਬਦਲਦਾ ਦੇਖਣ ਲਈ ਬੜੇ ਬੇਤਾਬ ਹਨ। ਅਸੀ, ਨਵਿਆਂ ਨੇ ਉਨ੍ਹਾਂ ਨੂੰ ਯਕੀਨ ਦਿਵਾਉਣਾ ਹੋਵੇਗਾ ਕਿ ਇਹ ਹਾਰਾਂ, ਜਿੱਤਾਂ ਵਿਚ ਕਿੰਝ ਬਦਲ ਸਕਦੀਆਂ ਹਨ। ਬੱਸ ਉਹਨਾਂ ਨੂੰ ਯਕੀਨ ਹੋਣਾ ਚਾਹੀਦਾ ਹੈ, ਉਹ ਕੁਰਬਾਨ ਹੋਣ ਤੱਕ ਨਵੇਂ ਦੇ ਸਮਰੱਥਕ ਹੋਣਗੇ। ਕਿਉਂਕਿ ਉਹ ਆਪਣੀ ਜਵਾਨੀ ਵਿਚ ਲੋੜਾਂ ਪੂਰੀਆਂ ਨਹੀ ਕਰ ਸਕਦੇ। ਜਦੋਂ ਕਦੀ ਵੀ ਪੁਰਾਣਾ ਨਵੇਂ ਨੂੰ ਲੰਬਾ ਸਮਾਂ ਰਸਤਾ ਨਹੀ ਦਿੰਦਾ ਤਾਂ ਪਾੜਾ ਵੱਧ ਜਾਂਦਾ ਹੈ। ਵਧੇ ਪਾੜੇ ਸਮੇਂ ਨਵੇਂ ਦੀ ਮੁੜ ਸਰਗਰਮੀ ਪੁਰਾਣੇ ਨਾਲ ਤਲਖੀ ਪੈਦਾ ਕਰਦੀ ਹੈ। ਕਿਉਂਕਿ ਪੁਰਾਣਾ ਵਾਰ-ਵਾਰ ਦੀਆਂ ਅਸਫਲਤਵਾਂ ਝੱਲਣ ਕਾਰਨ ਆਪਣੇ ਮਨ ਅੰਦਰ ਇੱਕ ਭਰਮ ਪਾਲ ਲੈਂਦਾ ਹੈ ਕਿ ਕਿਤੇ ਜਿੱਤਾਂ ਲਈ ਕੁੱਦੇ ਸਨ, ਹਾਰਾਂ ਲਈ ਨਹੀਂ।
ਨਵਾਂ, ਪੁਰਾਣੇ ਦੀ ਪੈਦਾਇਸ਼ ਹੁੰਦਾ ਹੈ। ਨਵਾਂ ਪੁਰਾਣੇ ਨੂੰ ਪ੍ਰਭਾਵਿਤ ਕਰਦਾ ਹੈ। ਪੁਰਾਣਾ ਆਪਣੀ
ਪੈਦਾਇਸ਼ ਦਾ ਸਰਗਰਮ ਸਹਾਇਕ ਬਣਨ ਉੱਤੇ ਹੀ ਨਵੇਂ ਦੀ ਸ਼ਕਤੀ ਵਧਦੀ ਹੈ, ਜਿਸ ਨਾਲ ਨਵਾਂ, ਪੁਰਾਣੇ ਦਾ ਸਥਾਨ ਲੈਣ ਦੇ ਕਾਬਲ ਬਣਦਾ ਹੈ। ਇਸ ਨੇਮ ਦਾ ਉਲੰਘਣ, ਨਵਿਆਂ ਅੱਗੇ ਮੁਸਕਲਾਂ ਖੜ੍ਹੀਆਂ ਕਰਦਾ ਹੈ, ਸਮਾਜ ਵਿਚ ਜਿੱਤ ਦੀ ਥਾਂ, ਹਾਰ ਦੀ ਮਾਨਸਿਕਤਾ ਨੂੰ ਬਲ ਦਿੰਦਾ ਹੈ। ਸਮਾਜ ਅੰਦਰ, ਜੋ ਪੁਰਾਣਾ, ਨਵਂੇ ਨੂੰ ਆਪਣੀ ਪੈਦਾਇਸ ਨਹੀਂ ਸਮਝਦਾ, ਉਹ ਪੂਰਬਲਾ ਅਖਵਾਉਣ ਦਾ ਹੱਕ ਗੁਆ ਲੈਂਦਾ ਹੈ। ਨਾਲ ਹੀ ਨਵੇਂ ਵੱਲਂੋ ਪੁਰਾਣੇ ਨੂੰ ਮਿਲਣ ਵਾਲਾ ਆਦਰ ਵੀ ਗੁਆ ਲੈਂਦਾ ਹੈ। ਇਸ ਵਿਚ
ਨਵਾਂ ਦੋਸ਼ੀ ਨਹੀਂ ਹੁੰਦਾ। ਮਾਂਜਿਆ ਸਵਾਰਿਆ ਕਥਨ ਚੇਤੇ ਰੱਖਣਾ ਚਾਹੀਦਾ ਹੈ। 'ਜੇ ਤੁਸੀਂ ਬੀਤੇ 'ਤੇ ਪਸਤੌਲ ਨਾਲ ਫਾਇਰ ਕਰੋਗੇ ਤਾਂ ਭਵਿੱਖ ਤੁਹਾਨੂੰ ਤੋਪ ਨਾਲ ਫੁੰਡੇਗਾ'।
ਨਵੇਂ ਸਾਥੀ ਬੜੇ ਵਾਰ ਲੋਕਾਂ ਨਾਲ ਹੋਈਆਂ ਗੱਲਾਂਬਾਤਾਂ ਦਾ ਸਾਰ ਦਿੰਦਿਆਂ ਇਤਰਾਜ ਉਠਾਉਂਦੇ
ਹਨ 'ਲੋਕਾਂ ਦੀ ਸੋਚ ਬੜੀ ਮਾੜੀ ਹੈ' 'ਲੋਕ ਗਲਤ ਗੱਲ ਬਾਰੇ ਪਹਿਲਾਂ ਸੋਚਦੇ ਹਨ' 'ਚੰਗੀਆਂ ਗੱਲਾਂ ਦਾ ਲੋਕ ਮਜਾਕ ਉਡਾਉਂਦੇ ਹਨ' 'ਲੋਕਾਂ ਦੀ ਸੋਚ ਨਹੀ ਬਦਲ ਸਕਦੀ' 'ਇੱਥੇ ਕੁੱਝ ਵੀ ਨਹੀ ਹੋ ਸਕਦਾ' ਆਦਿ-ਆਦਿ।
ਸਾਥੀਓ ਇਹ ਸਵਾਲ ਬੜੇ ਮਹੱਤਵਪੂਰਨ ਹਨ। ਜੇ ਇਹਨਾਂ ਸਵਾਲਾਂ ਬਾਰੇ ਸੇਧ ਠੀਕ ਨਹੀਂ ਹੋਵੇਗੀ ਤਾਂ ਘੁੰਮਣਘੇਰੀ ਵਧੇਗੀ। ਉਲਝਣਾਂ ਪੈਦਾ ਹੋਣਗੀਆਂ, ਮਾਨਸਿਕ ਉਲਝਣ ਵਾਲਾ ਸਾਥੀ, ਆਗੂ ਭੂਮਿਕਾ ਨਹੀਂ ਨਿਭਾ ਸਕੇਗਾ। ਕੁਝ ਸਮੇਂ ਦੀ ਸਰਗਰਮੀ ਪਿੱਛੋਂ ਉਹ ਹੌਸਲਾ ਛੱਡ ਜਾਵੇਗਾ। ਉਸ ਦਾ ਹੌਸਲਾ ਛੱਡਣ ਨਿਰਾਸ਼ਾ ਨੂੰ ਜਨਮ ਦੇਵੇਗਾ। ਇਸ ਦਾ ਹੋਰ ਨਵੇਂ ਆਉਣ ਵਾਲਿਆਂ ਅਤੇ ਸਮਾਜਿਕ ਵਿਗਿਆਨ ਤੋਂ ਕੱਚੇ ਸਰਗਰਮ ਸਾਥੀਆਂ ਉਪਰ ਵੀ ਭੈੜਾ ਅਸਰ ਪਵੇਗਾ। ਅਜਿਹੇ ਪ੍ਰਭਾਵ ਤੋਂ ਬਚਣ ਲਈ ਆਗੂ ਸਾਥੀਆਂ ਨੂੰ ਚੇਤੇ ਵਿਚ ਵਸਾਉਣਾ ਚਾਹੀਦਾ ਹੈ। "ਇਕ ਸਮਾਜਵਾਦੀ ਲਈ ਚੰਗੀ ਤਰ੍ਹਾਂ ਸੋਚੇ ਸਮਝੇ ਅਤੇ ਪੱਕੀ ਤਰ੍ਹਾਂ ਗ੍ਰਹਿਣ ਕੀਤੇ ਸੰਸਾਰ ਦ੍ਰਿਸਟੀਕੋਣ ਦੀ ਲੋੜ ਹੈ, ਤਾਂ ਕਿ ਉਹ ਘਟਨਾਵਾਂ ਦੇ ਅਸਰ ਹੇਠ ਲੜਖੜਾਏ ਨਾ, ਬਲਕਿ ਘਟਨਾਵਾਂ ਉਪਰ ਕਾਬੂ ਪਾ ਸਕੇ"। ਆਗੂ ਭੂਮਿਕਾ ਨਿਭਾਉਣ ਵਾਲੇ ਸਾਥੀਆਂ ਲਈ ਸਭ ਤੋਂ ਮੁੱਢਲੀ ਲੋੜ ਪ੍ਰਪੱਕ ਸੰਸਾਰ ਦ੍ਰਿਸਟੀਕੋਣ ਦੀ ਹੈ। ਸੰਸਾਰ ਦ੍ਰਿਸਟੀਕੋਣ ਕੀ ਹੈ? ਇਹ ਸੰਸਾਰ ਨੂੰ ਦੇਖਣ-ਪਰਖਣ ਅਤੇ ਉਸ ਬਾਰੇ ਸੋਚ ਬਨਾਉਣ ਦਾ ਢੰਗ ਹੈ ਜੇ ਅਸੀਂ ਠੀਕ ਦੇਖਾਂਗੇ ਨਹੀ ਤਾਂ ਠੀਕ ਸਮਝ ਕਿਵੇਂ ਬਣ ਸਕਦੀ ਹੈ? ਜੇ ਸਮਝ ਠੀਕ ਨਹੀ ਹੋਵੇਗੀ ਤਾਂ ਸਮਝ ਅਨੁਸਾਰ ਅਮਲ ਵੀ ਠੀਕ ਕਿਵੇਂ ਹੋਵੇਗਾ? ਇਸੇ ਕਰਕੇ ਸਮਾਜਿਕ ਵਿਗਿਆਨ ਅਤੇ ਅਮਲ ਸਿਧਾਂਤਕ ਕਥਨ ਹੈ : "ਸਿਧਾਂਤ ਬਿਨਾਂ, ਅਮਲ ਅੰਨ੍ਹਾ ਹੈ, ਅਮਲ ਬਿਨਾਂ ਸਿਧਾਂਤ ਲੂਲ੍ਹਾ ਹੈ"।
ਗਲਤੀ ਤੋਂ ਬਚਣ ਲਈ ਅਸੀਂ ਸਮਾਜਿਕ-ਵਿਗਿਆਨ ਦੇ ਸਿਧਾਂਤ ਤੋਂ ਅਗਵਾਈ ਲੈ ਕੇ ਅਮਲ ਕਰਨਾ ਹੈ। ਬਹੁਤ ਪਹਿਲਾਂ ਹੱਲ ਹੋ ਚੁੱਕਾ ਹੈ ਕਿ ਹੋਂਦ ਪਹਿਲਾਂ ਹੈ ਸੋਚ ਪਿੱਛੋਂ ਹੈ। ਸੋਚ ਨੂੰ ਹਾਲਤਾਂ ਪੈਦਾ ਕਰਦੀਆਂ ਹਨ, ਅੱਗੋਂ ਸੋਚ ਹਾਲਤਾਂ 'ਤੇ ਅਸਰ ਕਰਦੀ ਹੈ। ਇਹਨਾਂ ਦਾ ਆਪਸੀ ਰਿਸਤਾ ਵਿਰੋਧ-ਵਿਕਾਸੀ ਹੈ। ਹਾਲਤਾਂ (ਪਦਾਰਥਕ) ਵਿਰੋਧ-ਵਿਕਾਸੀ ਹੁੰਦੀਆਂ ਹਨ ਇਸ ਲਈ ਸੋਚ (ਨਿਰੰਕਾਰੀ ਜਾਂ ਅ-ਪਦਾਰਥਕ) ਵੀ ਵਿਰੋਧ-ਵਿਕਾਸੀ ਹੁੰਦੀ ਹੈ। ਨਿਰੀਪੁਰੀ ਸੋਚ ਦੀ ਲੜਾਈ ਫੈਸਲਾਕੁੰਨ ਨਹੀਂ ਹੁੰਦੀ। ਅਜਿਹਾ ਨਹੀਂ ਹੁੰਦਾ ਕਿ ਵਿਚਾਰਾਂ, ਸੋਚਾਂ ਦੇ ਵਿਰੋਧ-ਵਿਕਾਸ ਵਿਚੋਂ ਇੱਕ ਭਾਰੂ ਸੋਚ ਹਾਰ ਜਾਏ ਅਤੇ ਦੂਜੀ ਜਿੱਤ ਜਾਏ। ਕਿਸੇ ਵੀ ਸੋਚ ਦੇ ਭਾਰੂ ਹੋਣ (ਜਿੱਤ ਜਾਣ) ਦਾ ਅਰਥ ਹੁੰਦਾ ਹੈ ਕਿ ਜੇਤੂ ਸੋਚ ਨੂੰ ਪੈਦਾ ਕਰਨ ਵਾਲੀਆਂ ਪਦਾਰਥਕ ਹਾਲਤਾਂ ਪਹਿਲਾਂ ਬਦਲਦੀਆਂ ਹਨ। ਸੋਚ ਵਿਚ ਜਿੱਤ-ਹਾਰ ਦਾ ਨਿਬੇੜਾ, ਪਦਾਰਥਕ ਹਾਲਤਾਂ ਦੇ ਵਿਰੋਧ-ਵਿਕਾਸ ਵਿੱਚ ਜਿੱਤ-ਹਾਰ ਤੇ ਨਿਰਭਰ ਕਰਦਾ ਹੈ। ਸੋਚ ਬਦਲਣ ਦੀ ਲੜਾਈ ਅਸਲ ਵਿਚ ਪਦਾਰਥਕ ਹਾਲਤਾਂ ਬਦਲਣ ਦੀ ਲੜਾਈ ਹੁੰਦੀ ਹੈ। ਜਿੰਨੀ ਇਹ ਲੜਾਈ ਅੱਗੇ ਵਧਦੀ ਹੈ ਓਨੀ ਹੀ ਸੋਚ ਬਦਲਣ ਦੀ ਪ੍ਰਕਿਰਿਆ ਅੱਗੇ ਵੱਧਦੀ ਹੈ। ਸਾਡੇ ਆਗੂ ਸਾਥੀਆਂ ਨੂੰ ਉਲਟ ਹਾਲਤਾਂ 'ਤੇ ਕਾਬੂ ਪਾਉਣ ਲਈ ਸਪੱਸ਼ਟ ਰਹਿਣ ਚਾਹੀਦਾ ਹੈ ਕਿ ਹਾਲਤਾਂ (ਪਦਾਰਥਕ) ਦਾ ਵਿਰੋਧ-ਵਿਕਾਸ, ਸੋਚ ਦੇ ਵਿਰੋਧ-ਵਿਕਾਸ ਵਿਚ ਪ੍ਰਗਟ ਹੁੰਦਾ ਹੈ। ਖਿਆਲਾਂ ਦੀ ਜੰਗ ਬਣਦਾ ਹੈ। ਹਾਲਤਾਂ ਬਦਲਣ ਦਾ ਘੋਲ ਅੱਗੇ ਵੱਧ ਕੇ ਸੋਚ ਬਦਲਣ ਵਿਚ ਪ੍ਰਗਟ ਹੁੰਦਾ ਹੈ। ਖਿਆਲਾਂ ਦੀ ਜੰਗ ਜਿੱਤਦਾ ਹੈ। ਅੱਗੋਂ ਇਹ ਖਿਆਲ ਮੁੜ ਹਾਲਤਾਂ ਬਦਲਣ ਵਿਚ ਮਦਦ ਕਰਦੇ ਹਨ। ਇਸ ਤਰ੍ਹਾਂ ਨਵੇਂ ਖਿਆਲਾਂ ਦਾ ਬੋਲ ਬਾਲਾ ਹੋ ਜਾਦਾ ਹੈ।
ਆਓ ਸਮਾਜਿਕ ਸਿਲਸਿਲੇ ਵਿਚ ਵੇਖੀਏ ਕੀ ਵਾਪਰਦਾ ਹੈ: ਪੰਜਾਬ ਅੰਦਰ ਲੜਕੇ, ਲੜਕੀਆਂ ਦੇ ਜਨਮ ਦਰ ਵਿਚ ਪਾੜਾ, ਪੂਰੀ ਵਸੋਂ 'ਤੇ ਅਸਰ ਕਰਦਿਆਂ ਹੁਣ 1000 ਮਰਦਾਂ ਪਿੱਛੇ 797 ਅੋਰਤਾਂ ਦੀ ਸਥਿਤੀ ਵਿੱਚ ਪੁੱਜ ਗਿਆ ਹੈ। ਅੱਜ ਤੋਂ 10 ਸਾਲ ਪਹਿਲਾਂ ਦੀ ਮਰਦਮਸੁਮਾਰੀ ਵੇਲੇ ਇਹ 1000 ਮਰਦਾਂ ਪਿੱਛੇ 882 ਅੋਰਤਾਂ ਸੀ। ਇੱਕ ਸੋਚ, ਜੋ ਲੜਕੀਆਂ ਨੂੰ, ਮਾਂ-ਬਾਪ, ਪਰਿਵਾਰ ਉੱਪਰ ਬੋਝ ਸਮਝ ਦੀ ਹੈ, ਉਹ ਜਨਮ ਤੋਂ ਪਹਿਲਾਂ ਪਤਾ ਕਰਕੇ, ਲੜਕੀ ਨੂੰ ਮਾਰ ਮੁਕਾਉਦੀ ਹੈ। ਜਿਸ ਨਾਲ ਲੜਕੀਆਂ ਦੀ ਜਨਮ ਦਰ ਘੱਟ ਰਹੀ ਹੈ। ਦੂਜੀ ਸੋਚ, ਪ੍ਰਚਾਰ ਕਰਦੀ ਹੈ ਕਿ ਅਜਿਹਾ ਕਰਨਾ ਗਲਤ ਹੈ। ਲੜਕੀਆਂ ਨਹੀ ਮਾਰਨੀਆਂ ਚਾਹੀਦੀਆਂ। ਇਹ ਪ੍ਰਚਾਰ ਉੱਚ ਸਖਸੀਅਤਾਂ, ਧਾਰਮਿਕ ਹਸਤੀਆਂ ਅਤੇ ਪਰਉਪਕਾਰੀ ਲੋਕਾਂ ਵੱਲੋਂ ਵੀ ਹੁੰਦਾ ਹੈ, ਪਰ ਨਤੀਜਾ ਦੱਸਦਾ ਹੈ ਕਿ ਨਿੱਤ ਦਿਨ ਵਧੇਰੇ ਲੜਕੀਆਂ ਨੂੰ ਜਨਮ ਲੈਣ ਤੋ ਰੋਕਿਆ-ਮਾਰਿਆ ਜਾ ਰਿਹਾ ਹੈ। ਦੋਵੇਂ ਸੋਚਾਂ ਵਿਚ ਨਾਂ ਮਾਰਨ ਵਾਲਿਆਂ ਦੀ ਸੋਚ ਮਾਨਵਵਾਦੀ ਵੀ ਹੈ, ਚੰਗੀ ਵੀ ਹੈ, ਇਸ ਦੇ ਪ੍ਰਚਾਰਕ ਵੀ ਚੰਗੇ ਹਨ, ਪਰ ਇਹ ਸੋਚ ਨੂੰ ਫਲ ਨਹੀ ਪੈ ਰਿਹਾ, ਇਹ ਜਿੱਤ ਦੀ ਨਜਰ ਨਹੀ ਆਉਂਦੀ। ਇਸ ਦੇ ਉਲਟ ਜਿਸ ਨੂੰ ਗਲਤ ਕਹਿੰਦੇ ਹਨ, ਉਹ ਸੋਚ ਅਮਲ ਵਿਚ ਆ ਰਹੀ ਹੈ। ਲੜਕੀਆਂ ਮਾਰੀਆਂ ਜਾ ਰਹੀਆਂ ਹਨ। ਜਨਮ ਦਰ ਘੱਟ ਰਹੀ ਹੈ। ਉਪਰੋਕਤ ਉਦਾਹਰਨ ਤੋ ਸਪੱਸ਼ਟ ਹੈ ਕਿ ਜੇ ਮਾਨਵਵਾਦੀ ਜਾਂ ਚੰਗੀ ਸੋਚ ਨੂੰ ਹਾਰ ਹੋ ਰਹੀ ਹੈ ਤਾਂ ਇਸ ਦਾ ਕਾਰਨ ਉਹਨਾਂ ਪਦਾਰਥਕ ਹਾਲਤਾਂ ਵਿਚ ਹੈ ਜਿਹੜੀਆਂ ਲੜਕੀਆਂ ਨੂੰ ਪਰਿਵਾਰ ਉੱਪਰ, ਮਾਂ-ਬਾਪ ਉੱਪਰ ਬੋਝ ਸਮਝਣ ਵਾਲੀ ਸੋਚ ਨੂੰ ਜਨਮ ਦਿੰਦੀ ਹਨ। ਲੜਕੀਆਂ ਨੂੰ ਬਚਾਉਣ ਲਈ, ਜਨਮ ਦਰ ਵਧਾਉਣ ਲਈ, ਕੇਵਲ ਚੰਗਾ ਪ੍ਰਚਾਰ ਕਾਫੀ ਜਾਂ ਮਹੱਤਵਪੂਰਨ ਨਹੀ, ਸਗੋਂ ਉਹਨਾਂ ਨੂੰ ਮਾਰਨ ਦੀ ਮਾਨਸਿਕਤਾ ਪੈਦਾ ਕਰਨ ਵਾਲੀਆਂ ਪਦਾਰਥਕ ਹਾਲਤਾਂ ਬਦਲਣਾ ਮਹੱਤਵਪੂਰਨ ਹੈ। ਜਦੋਂ ਲੜਕੀ ਨੂੰ ਬੋਝ ਬਣਾਉਣ ਵਾਲੀਆਂ ਪਦਾਰਥਕ ਹਾਲਤਾਂ ਬਦਲ ਜਾਣਗੀਆਂ ਉਦੋਂ ਬਿਨ੍ਹਾਂ ਪ੍ਰਚਾਰ ਕੀਤਿਆਂ ਵੀ ਲੜਕੀਆਂ ਮਾਰਨਾ ਬੰਦ ਹੋ ਜਾਵੇਗਾ।
ਮੰਨ ਲਓ ਸਮਾਜ (ਸਰਕਾਰ) ਜੁੰਮਵਾਰੀ ਚੁੱਕਦਾ ਹੈ ਕਿ ਹਰ ਬੱਚੇ ਨੂੰ (ਸਮੇਤ ਲੜਕੀ) ਲਾਜਮੀ ਅਤੇ ਮੁਫਤ ਵਿੱਦਿਆ ਹੋਵੇਗੀ। ਪੜ੍ਹਾਈ ਪੂਰੀ ਕਰਨ ਤੇ 18 ਸਾਲ ਦੀ ਉਮਰ ਤੋਂ ਉਸਨੂੰ ਕੰਮ ਜਰੂਰ ਮਿਲੇਗਾ ਜਾਂ ਘੱਟੋ-ਘੱਟ ਉਜਰਤ-ਤਨਖਾਹ ਦੇ ਕਾਨੂੰਨ ਅਨੁਸਾਰ 2025 ਰੁਪਏ ਪ੍ਰਤੀ ਮਹੀਨਾ ਮਿਲਣਗੇ। ਦੇਖੋ ਜਦੋਂ ਇਸ ਦੀ ਗਾਰੰਟੀ ਹੋਵੇਗੀ, ਇਹ ਅਮਲ ਵਿਚ ਵਾਪਰੇਗਾ ਤਾਂ ਕੋਈ ਵੀ ਮਾਂ-ਬਾਪ ਆਪਣੀ ਬੱਚੀ ਨੂੰ ਨਹੀਂ ਸਮਝੇਗਾ, ਉਹ ਉਸ ਨੂੰ ਨਹੀ ਮਾਰੇਗਾ। ਅਜਿਹੀਆਂ ਪਦਾਰਥਕ ਹਾਲਤਾਂ (ਜਦੋ ਲੜਕੀ ਬੋਝ ਹੋਵੇਗੀ) ਵਿਚ ਬਿਨ੍ਹਾਂ ਪ੍ਰਚਾਰ ਕੀਤਿਆਂ ਵੀ ਲੜਕੀਆਂ ਨੂੰ ਕੋਈ ਨਹੀ ਮਾਰੇਗਾ। ਫਿਰ ਕਿਸੇ ਚੰਗੀ ਸਖਸੀਅਤ, ਧਾਰਮਿਕ ਹਸਤੀ ਜਾਂ ਪਰਉਪਕਾਰੀ ਦੀ ਲੋੜ ਵੀ ਨਹੀਂ ਹੋਵੇਗੀ। ਉਹ ਵੀ ਵੇਹਲੇ (ਫਾਲਤੂ) ਹੋਣਗੇ। ਸਾਡੇ ਆਗੂ ਸਾਥੀਆਂ ਨੂੰ ਜਾਦ ਯਾਦ ਰੱਖਣਾ ਚਾਹੀਦਾ ਹੈ ਕਿ ਸੋਚ ਬਦਲਣ ਦੀ ਲੜਾਈ, ਉਸ ਸੋਚ ਨੂੰ ਜਨਮ ਦਿੰਦੀਆਂ ਹਾਲਤਾਂ (ਪਦਾਰਥਕ) ਬਦਲਣ ਦੀ ਲੜਾਈ ਹੁੰਦੀ ਹੈ। ਖੁਸ਼ੀ ਦੀ ਗੱਲ ਹੈ ਕਿ 'ਰੁਜ਼ਗਾਰ ਪ੍ਰਾਪਤੀ ਚੇਤਨਾ ਮੁੰਹਿਮ' ਵਿੱਚ ਕੁੱਦੇ ਸਾਥੀਆਂ ਦਾ ਵਿੱਢਿਆ ਪ੍ਰੋਗਰਾਮ ਹਾਲਤਾਂ ਬਦਲਣ ਦੀ ਲੜਾਈ ਹੈ ਜੋ ਨਵੀਆਂ ਸੋਚਾਂ ਨੂੰ ਅੱਗੇ ਲਿਆਵੇਗਾ।

ਜਗਰੂਪ ਸਿੰਘ
ਮਾਰਚ, 2002
Labels:
ਰੁਜ਼ਗਾਰ ਪ੍ਰਾਪਤੀ ਮੁਹਿੰਮ ਕੀ ਹੈ?
Monday, June 28, 2010
ਹਨੇਰਿਆਂ ਤੋਂ ਰੌਸ਼ਨੀ ਵੱਲ, ਇਹ ਸਫ਼ਰ ਜਾਰੀ ਰਹੇ.....ਮਨਦੀਪ ਖੁਰਮੀ ਹਿੰਮਤਪੁਰਾ (ਇੰਗਲੈਂਡ)
ਢਿੱਡ ਨੇ ਤਾਂ ਖਾਣ ਲਈ ਕੁਝ ਨਾ ਕੁਝ ਮੰਗਣਾ ਹੀ ਹੈ, ਭਾਵੇਂ ਤੁਸੀਂ ਕੋਈ ਕੰਮ ਕਰਦੇ ਹੋ ਜਾਂ ਨਹੀਂ। ਇਹਦੇ ਮੰਗਦੇ ਰਹਿਣਾ ਹੀ ਜਿਉਂਦੇ ਹੋਣ ਦੀ ਨਿਸ਼ਾਨੀ ਹੈ। ਇਹਦੀ ਮੰਗ ਪੂਰੀ ਕਰਨ ਲਈ ਬੰਦੇ ਨੂੰ ਕੁਝ ਨਾ ਕੁਝ ਤਾਂ ਕਰਨਾ ਹੀ ਪਵੇਗਾ। ਪਾਪੀ ਪੇਟ ਦੇ ਸਤਾਇਆਂ ਨੂੰ ਜਦੋਂ ਕਦੇ ਲੋਕਾਂ ਅੱਗੇ ਹੱਥ ਅੱਡੀ ਲੇਲੜ੍ਹੀਆਂ ਕੱਢਦਿਆਂ ਦੇਖਦਾ ਹਾਂ ਤਾਂ ਇਹੀ ਦੁਆ ਕਰਦਾ ਹਾਂ ਕਿ ਮੌਤ ਆ ਜਾਵੇ ਪਰ ਇਹੋ ਜਿਹੇ ਦਿਨ ਨਸੀਬ ਨਾ ਹੋਣ ਕਿਉਂਕਿ ਮੰਗਣਾ ਮੌਤ ਬਰਾਬਰ ਹੁੰਦੈ, ਇੱਕ ਵਾਰ ਅੱਡੇ ਹੱਥ ਅਤੇ ਮਰ ਗਏ ਮਨੁੱਖ 'ਚ ਕੋਈ ਬਹੁਤਾ ਅੰਤਰ ਨਹੀਂ ਮੰਨਿਆ ਜਾਂਦਾ। ਕਿਰਤ ਕਰਨ ਲਈ ਹੋਂਦ 'ਚ ਆਏ ਹੱਥਾਂ ਨੂੰ ਜਦੋਂ ਕੁਝ ਕਰਨ ਲਈ ਕੰਮ ਨਸੀਬ ਨਹੀਂ ਹੁੰਦਾ ਤਾਂ ਅਜਿਹੇ ਵਿਹਲੇ ਹੱਥ ਜਾਂ ਤਾਂ ਸਮਾਜ 'ਚ ਰਹਿੰਦੇ ਹੋਏ ਹੀ ਸਮਾਜ ਵਿਰੋਧੀ ਕਾਰਿਆਂ ਨੂੰ ਅੰਜ਼ਾਮ ਦੇਣਾ ਸ਼ੁਰੂ ਕਰਦੇ ਹਨ ਜਾਂ ਫਿਰ ਮੌਤ ਬਰਾਬਰ ਮੰਨੇ ਜਾਂਦੇ ਕੰਮ 'ਮੰਗਣ' ਲਈ ਅੱਡੇ ਜਾਂਦੇ ਹਨ। ਵਿਦੇਸ਼ 'ਚ ਰਹਿੰਦਿਆਂ ਮੈਂ ਅਜੇ ਤੱਕ ਤਾਂ ਉੱਥੋਂ ਦੇ ਕਿਸੇ ਜੰਮੇ ਪਲੇ ਨੂੰ 'ਮੌਤ' ਅਪਣਾਉਂਦਿਆਂ ਭਾਵ ਮੰਗਦਿਆਂ ਨਹੀਂ ਤੱਕਿਆ ਕਿਉਂਕਿ ਸਰਕਾਰਾਂ ਵੱਲੋਂ ਪ੍ਰਬੰਧ ਹੀ ਇੰਨਾ ਸਾਫ ਸੁਥਰਾ ਤੇ ਸਲੀਕੇ ਨਾਲ ਚਲਾਇਆ ਜਾਂਦਾ ਹੈ ਕਿ ਸਕੂਲਾਂ 'ਚ ਪੜ੍ਹਦੇ ਬੱਚਿਆਂ ਨੂੰ ਕੰਮ ਦੀ ਟ੍ਰੇਨਿੰਗ ਦੇਣੀ ਸ਼ੁਰੂ ਕਰ ਦਿੱਤੀ ਜਾਂਦੀ ਹੈ। ਸਕੂਲੋਂ ਨਿਕਲਣ ਸਾਰ ਹੀ ਕੰਮ ਮਿਲਣਾ ਵੱਟ ਤੇ ਪਿਆ ਹੁੰਦਾ ਹੈ। ਸਕੂਲੀਂ ਪੜ੍ਹਦੇ ਬੱਚੇ ਵੀ ਕਮਾਊ ਹੋਣ ਕਰਕੇ ਮਾਪਿਆਂ 'ਤੇ ਬੋਝ ਨਹੀਂ ਬਣਦੇ। ਭਲਾ ਇਹੋ ਜਿਹੇ ਨੇਕ ਹਾਲਾਤਾਂ ਵਿੱਚ ਕੋਈ ਮੰਗਣ ਵਰਗਾ ਕੰਮ ਕਿਉਂ ਕਰੇਗਾ? ਇਹੀ ਫਰਕ ਕਦੇ ਕਦੇ ਡੂੰਘੇ ਵਹਿਣਾਂ 'ਚ ਵਹਾ ਲੈ ਜਾਂਦੈ ਤੇ ਮੈਂ ਉਹਨਾਂ ਦਿਨਾਂ ਦੀਆਂ ਯਾਦਾਂ 'ਚ ਗੁੰਮ ਹੋ ਜਾਂਦਾ ਹਾਂ ਜਦੋਂ ਬਾਪੂ ਦਾ ਹੱਥ ਸਿਰ ਤੇ ਸੀ ਕਦੇ ਅਹਿਸਾਸ ਹੀ ਨਹੀਂ ਸੀ ਹੋਇਆ ਕਿ ਬੇਰੁਜ਼ਗਾਰੀ ਕਿਸ ਬਲਾ ਦਾ ਨਾਂ ਹੁੰਦਾ ਹੈ। ਇੱਕ ਬੋਹੜ ਦੀ ਛਾਂ ਸਿਰ ਤੋਂ ਹਟੀ ਤਾਂ ਜ਼ਮਾਨੇ ਦੀਆਂ ਤੇਜ਼ ਲਿਸ਼ਕੋਰਾਂ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕੀਤਾ। ਇੱਕ ਸੁਪਨਾ ਸੀ ਕਿ ਉਸ ਸੰਘਰਸ਼ਸ਼ੀਲ ਮਨੁੱਖ ਨੂੰ ਇਹ ਆਖਾਂ ਕਿ, "ਦੇਖ ਬਾਪੂ ਤੇਰਾ ਪੁੱਤ ਅੱਜ ਮਾਸਟਰ ਬਣ ਗਿਐ।" ਜੋ ਪੂਰਾ ਨਾ ਹੋ ਸਕਿਆ। ਮਾਸਟਰ ਬਣਨ ਦੀ ਯੋਗਤਾ ਤਾਂ ਹਾਸਲ ਕਰ ਲਈ ਪਰ ਬੇਰੁਜ਼ਗਾਰੀ ਵੀ ਉਸ ਡਿਗਰੀ ਨਾਲ ਤੋਹਫੇ ਵਜੋਂ ਮਿਲੀ ਮਹਿਸੂਸ ਹੋਣ ਲੱਗੀ। ਪਿਤਾ ਜੀ ਦੀ ਮੌਤ ਸਰਵਿਸ ਦੌਰਾਨ ਹੋਈ ਹੋਣ ਕਰਕੇ ਮੈਂਨੂੰ ਤਰਸ ਦੇ ਆਧਾਰ ਤੇ ਨੌਕਰੀ ਲੈਣ ਲਈ ਅਰਜੀ ਦੇਣੀ ਪਈ। ਐੱਮ. ਏ., ਬੀ. ਐੱਡ. ਕਰਕੇ ਵੀ ਨੌਕਰੀ ਨਾ ਮਿਲਣ ਤੇ ਮਰਦੇ ਦੇ ਅੱਕ ਚੱਬਣ ਵਾਂਗ ਇਹ ਸਭ ਕਰਨਾ ਪਿਆ। ਪਿਤਾ ਜੀ ਦੀ ਨਸੀਹਤ ਨੂੰ ਸਿਰ ਮੱਥੇ ਮੰਨਦਿਆਂ ਫੈਸਲਾ ਕੀਤਾ ਹੋਇਆ ਸੀ ਕਿ ਨੌਕਰੀ ਮਿਲੇ ਜਾਂ ਨਾ ਮਿਲੇ ਪਰ ਕਿਸੇ ਹੱਕਦਾਰ ਦਾ ਹੱਕ ਮਾਰਨ ਲਈ ਕਿਸੇ ਨੂੰ ਰਿਸ਼ਵਤ ਦੇ ਕੇ ਅੱਗੇ ਨਹੀਂ ਲੰਘਣਾ। ਨੌਕਰੀ ਲਈ ਨਿਯੁਕਤੀ ਪੱਤਰ ਲੈਣ ਦਾ ਬੁਲਾਵਾ ਆ ਗਿਆ ਸੀ ਤੇ ਮੈਂ ਦਿਲ 'ਤੇ ਪੱਥਰ ਰੱਖ ਕੇ ਹਾਲਾਤਾਂ ਅੱਗੇ ਸਿਰ ਝੁਕਾ ਦਿੱਤਾ। ਮਾਸਟਰ ਦੀ ਯੋਗਤਾ ਰੱਖਦਾ ਰੱਖਦਾ ਪੰਜਾਬ ਰੋਡਵੇਜ਼ ਮੋਗਾ ਦਾ ਕੰਡਕਟਰ ਨੰ: 13 ਬਣ ਗਿਆ। ਜਦ ਵੀ ਟਿਕਟਾਂ ਕੱਟਦਿਆਂ ਕੋਈ ਮੇਰੀ ਯੋਗਤਾ ਪੁੱਛਦਾ ਤਾਂ ਪੁੱਛਣ ਵਾਲੇ ਦੇ ਮੂੰਹੋਂ ਸਿਰਫ ਇਹੀ ਨਿਕਲਦਾ ਕਿ, "ਹੱਅ ਤੇਰੀ ਬੇੜੀ ਬਹਿਜੇ ਸਰਕਾਰੇ।" ਪਰ ਮੈਂ ਨੌਕਰੀ ਮਿਲਣ 'ਤੇ ਵੀ ਆਪਣੇ ਆਪ ਨੂੰ ਬੇਰੁਜ਼ਗਾਰ ਹੀ ਸਮਝਦਾ ਰਿਹਾ ਸਾਂ ਕਿਉਂਕਿ ਜੋ ਨੌਕਰੀ ਮਿਲੀ ਸੀ ਉਹ ਮੇਰੀ 18 ਸਾਲ ਦੀ ਕਮਾਈ (ਪੜ੍ਹਾਈ) ਦਾ ਮੁੱਲ ਨਹੀਂ ਸੀ ਸਗੋਂ ਮੇਰੇ ਪਿਤਾ ਜੀ ਦੀ ਮੌਤ ਉਪਰੰਤ ਉਹਨਾਂ ਨੂੰ ਹੀ ਮਿਲਿਆ ਇੱਕ ਬਕਾਇਆ ਮਾਤਰ ਸੀ। ਹਰ ਪਲ ਮੇਰੇ ਮਨ ਤੇ ਇਹੀ ਸੋਚ ਬਣੀ ਰਹਿੰਦੀ ਕਿ ਪਤਾ ਹੀ ਨਹੀਂ ਕਿੰਨੀਆਂ ਕੁ ਮਾਵਾਂ ਦੇ ਪੁੱਤ ਮੇਰੇ ਵਰਗੇ ਹੋਣਗੇ ਜੋ ਸਭ ਪੱਖੋਂ ਪੂਰੇ ਹੋਣ ਦੇ ਬਾਵਜੂਦ ਵੀ ਅਧੂਰੇ ਹੋਣਗੇ।
ਭਾਰਤ ਦੇ ਸੰਵਿਧਾਨ ਦੇ ਘੜ੍ਹਨਹਾਰਿਆਂ ਦੁਆਰਾ ਅੰਕਿਤ ਕੀਤਾ ਗਿਆ ਹੈ ਕਿ ਸੰਵਿਧਾਨ ਦੇ ਅਮਲੀ ਰੂਪ ਵਿੱਚ ਆਉਣ ਤੋਂ ਦਸ ਸਾਲ ਦੇ ਅੰਦਰ- ਅੰਦਰ 'ਹਰ ਇੱਕ ਲਈ ਰੁਜ਼ਗਾਰ' ਦੀ ਵਿਵਸਥਾ ਕੀਤੀ ਜਾਵੇਗੀ। ਹਰ ਕੋਈ ਜਾਣਦੈ ਕਿ ਸੰਵਿਧਾਨ ਲਾਗੂ ਹੋਏ ਨੂੰ ਛੇ ਦਹਾਕੇ ਹੋ ਚੱਲੇ ਹਨ ਪਰ 'ਹਰ ਇੱਕ ਨੂੰ ਰੁਜ਼ਗਾਰ' ਦੇਣ ਵਾਲੀ ਦਿੱਲੀ ਪੜ੍ਹੇ ਲਿਖੇ ਜਾਂ ਅਨਪੜ੍ਹ ਲਈ ਅਜੇ ਵੀ ਓਨੀ ਹੀ ਦੂਰ ਹੈ ਜਿੰਨੀ ਸੰਵਿਧਾਨ ਲਾਗੂ ਹੋਣ ਸਮੇਂ ਲਏ ਗਏ ਹਲਫ਼ ਵੇਲੇ ਸੀ। ਇਸ ਸਭ ਕੁਝ ਦਾ 'ਸਿਹਰਾ' ਸਾਡੇ ਰਾਜਨੀਤੀਵਾਨਾਂ ਸਿਰ ਜਾਂਦਾ ਹੈ ਜਿਹਨਾਂ ਕੋਲ ਨਿੱਜੀ ਮੁਫਾਦਾਂ ਦੀ ਪੂਰਤੀ ਕਰਨ, ਪਰਿਵਾਰਵਾਦ ਦੀਆਂ ਜੜ੍ਹਾਂ ਨੂੰ ਹੋਰ ਪਕੇਰਾ ਕਰਨ ਆਦਿ ਵੱਲੋਂ ਸੋਚਣ ਤੋਂ ਬਗੈਰ ਹੋਰ ਕੋਈ ਕੰਮ ਹੀ ਨਹੀਂ ਰਹਿ ਗਿਆ ਜਾਪਦਾ। ਜੇ ਸੰਵਿਧਾਨ 'ਚ ਅੰਕਿਤ ਰੁਜ਼ਗਾਰ ਦੇਣ ਦੇ ਵਾਅਦੇ ਨੂੰ ਸੁਹਿਰਦਤਾ ਨਾਲ ਲਿਆ ਜਾਂਦਾ ਤਾਂ ਸ਼ਾਇਦ ਕੁਝ ਹੱਦ ਤੱਕ ਬੇ-ਰੁਜ਼ਗਾਰ ਸ਼ਬਦ ਦੇ ਅੱਗਿਓਂ 'ਬੇ' ਅਗੇਤਰ ਲਹਿ ਜਾਣਾ ਸੀ। ਪਰ ਸਮੇਂ ਦੀ ਅਸਲੀਅਤ ਸਮਝਣ ਵੱਲ ਕਿਸੇ ਦਾ ਧਿਆਨ ਨਾ ਤਾਂ ਅੱਜ ਤੱਕ ਗਿਆ ਹੈ ਅਤੇ ਨਾ ਹੀ ਸੱਤਾ ਮਾਣ ਰਹੇ ਲੋਕਾਂ ਦੀ ਜੁੰਡਲੀ ਦਿਨੋ ਦਿਨ ਗੰਭੀਰ ਹੁੰਦੀ ਜਾ ਰਹੀ ਬੇਰੁਜ਼ਗਾਰੀ ਦੀ ਸਮੱਸਿਆ ਵੱਲ ਧਿਆਨ ਦੇ ਰਹੀ ਹੈ। ਪਹਿਲੀ ਗੱਲ ਤਾਂ ਇਹ ਕਿ ਨੌਕਰੀ ਬਾਰੇ ਸੋਚਣਾ ਹੀ ਪਾਪ ਜਿਹਾ ਲਗਦਾ ਹੈ ਜੇਕਰ ਭੁੱਲਿਆ ਭਟਕਿਆ ਕੋਈ ਮਹਿਕਮਾ ਅੱਧ ਪਚੱਧ ਪੋਸਟ ਭਰਨ ਦੀ 'ਖੁਨਾਮੀ' ਕਰ ਵੀ ਬੈਠਦਾ ਹੈ ਤਾਂ ਮਾਪਿਆਂ ਦਾ ਸਹਾਰਾ ਬਣਨ ਦੀ ਚਾਹਨਾ ਰੱਖਦੇ ਬੇਰੁਜ਼ਗਾਰਾਂ ਦੀਆਂ ਡਾਰਾਂ ਆਣ ਬਹੁੜਦੀਆਂ ਹਨ, 'ਹੀਰ' ਫਿਰ ਪੈਸਿਆਂ ਵਾਲਿਆਂ ਦੇ ਲੜ੍ਹ ਲੱਗ ਜਾਂਦੀ ਹੈ ਤੇ ਬਾਕੀ ਮੂੰਹ ਲਮਕਾ ਕੇ ਫਿਰ ਘਰੀਂ ਪਰਤ ਜਾਂਦੇ ਹਨ। ਜਾਂ ਫਿਰ ਸਰਹੱਦਾਂ ਤੇ ਗੋਲੀਆਂ ਖਾ ਕੇ ਸ਼ਹੀਦ ਹੋਣ ਨੂੰ ਮਜ਼ਬੂਰਨ ਪਹਿਲ ਦੇਣ ਵਾਲੇ ਨੌਜਵਾਨ ਭਰਤੀ ਦੇਖਣ ਗਏ ਹੀ ਭਗਦੜ ਦਾ ਸ਼ਿਕਾਰ ਹੋ ਕੇ ਸਰਹੱਦ ਤੇ ਸ਼ਹੀਦ ਹੋਣ ਤੋਂ ਪਹਿਲਾਂ ਹੀ 'ਬੇਰੁਜ਼ਗਾਰ ਸ਼ਹੀਦਾਂ' ਦੀ ਕਤਾਰ 'ਚ ਜਾ ਖਲੋਂਦੇ ਨੇ। ਪਤਾ ਹੀ ਨਹੀਂ ਕਿੰਨੇ ਹੀ ਮਾਂ-ਪਿਓ ਦੇ ਲਾਡਲੇ ਸਰਕਾਰਾਂ ਵੱਲੋਂ ਆਪਣੇ ਫ਼ਰਜ਼ ਨਿਭਾਉਣ ਤੋਂ ਮੁਨਕਰ ਹੋਣ ਕਾਰਨ ਬੇਰੁਜ਼ਗਾਰੀ ਦਾ ਸੰਤਾਪ ਹੰਢਾਉਣ ਨਾਲੋਂ ਜ਼ਿੰਦਗੀ ਤੋਂ ਕਿਨਾਰਾ ਕਰਨਾ ਬਿਹਤਰ ਸਮਝ ਗਏ ਅਤੇ ਇਸ ਰਾਹ ਦੇ ਰਾਹੀ ਬਣੀ ਜਾ ਰਹੇ ਹਨ। ਇੱਥੇ ਇੱਕ ਉਸ ਬੇਰੁਜ਼ਗਾਰੀ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਗਏ ਨਾਟਕਕਾਰ ਅਜ਼ਮੇਰ ਔਲਖ ਜੀ ਦੇ ਚੇਲੇ ਨੌਜ਼ਵਾਨ 'ਪੈਰੋਡੀ ਲੇਖਕ' ਬਲਜੀਤ ਚਕੇਰਵੀ ਦਾ ਜ਼ਿਕਰ ਕਰਨਾ ਚਾਹਾਂਗਾ ਜਿਸਨੇ ਆਪਣੀ ਰਚਨਾ 'ਰਾਂਝੇ ਦੇ ਨਾਂਅ ਖਤ' ਵਿੱਚ ਰਾਂਝੇ ਨੂੰ ਝੱਲਾ ਕਿਹਾ ਸੀ। ਉਸ ਦਾ ਰਾਂਝੇ ਨੂੰ ਕਹਿਣਾ ਸੀ ਕਿ 'ਕਮਲਿਆ ਰਾਂਝਿਆ ਤੂੰ ਤਾਂ ਬਾਰਾਂ ਸਾਲ ਮੱਝਾਂ ਚਾਰਕੇ ਹੀ ਹੀਰ ਦਾ ਡੋਲਾ ਭਾਲਦੈਂ। ਅਸੀਂ, ਜਿਹਨਾਂ ਨੂੰ ਅਠਾਰਾਂ-ਅਠਾਰਾਂ ਉੱਨੀ-ਉੱਨੀ ਸਾਲ 'ਮੱਝਾਂ ਚਾਰਦਿਆਂ' ਨੂੰ ਹੋ ਚੱਲੇ ਨੇ, ਹੀਰ (ਨੌਕਰੀ) ਦੇ ਦਰਸ਼ਨ ਤਾਂ ਸਾਨੂੰ ਅਜੇ ਦੂਰੋਂ ਵੀ ਨਹੀਂ ਹੋ ਰਹੇ।' ਇੱਥੇ ਹੀ ਬੱਸ ਨਹੀਂ ਦੇਸ਼ ਵਿੱਚੋਂ ਹਰ ਸਾਲ ਲੱਖਾਂ ਹੀ ਨੌਜ਼ਵਾਨ ਜ਼ਾਇਜ ਨਾਜਾਇਜ਼ ਢੰਗਾਂ ਰਾਹੀਂ ਵਿਦੇਸ਼ਾਂ ਨੂੰ ਵਹੀਰਾਂ ਘੱਤ ਰਹੇ ਹਨ। ਲਿਆਕਤੀ ਖੋਪੜੀਆਂ ਦੇ ਬਾਹਰ ਜਾਣ ਦੇ ਰੁਝਾਨ ਨੂੰ 'ਬਰੇਨ ਡਰੇਨ' ਦਾ ਨਾਂਅ ਦਿੱਤਾ ਗਿਆ ਹੈ। ਸਾਡੇ ਦੇਸ਼ ਅੰਦਰ ਲਿਆਕਤ ਦੀ ਘਾਟ ਨਹੀਂ, ਜੇ ਘਾਟ ਹੈ ਤਾਂ ਉਹ ਇਹ ਹੈ ਕਿ ਕਿਸੇ ਦੀ ਲਿਆਕਤ ਦਾ ਮੁੱਲ ਨਹੀਂ ਪੈਂਦਾ। ਇਸ ਮੰਡੀ 'ਚ ਗਧਾ ਘੋੜਾ ਇੱਕੋ ਰੱਸੇ ਹੀ ਨੂੜੇ ਜਾਂਦੇ ਹਨ ਤੇ ਦੋਹਾਂ ਦਾ ਇੱਕੋ ਹੀ ਮੁੱਲ ਪੈਂਦਾ ਹੈ, ਉਹ ਹੈ ਬੇਰੁਜ਼ਗਾਰੀ। ਬੇਰੁਜ਼ਗਾਰੀ Ḕਚੋਂ ਹੀ ਪਨਪੀਆਂ ਨਸ਼ਾਖੋਰੀ, ਖੁਦਕੁਸ਼ੀਆਂ, ਦਹੇਜ਼, ਭਰੂਣ ਹੱਤਿਆ ਆਦਿ ਸਮੇਤ ਅਨੇਕਾਂ ਹੀ ਬੁਰਾਈਆਂ ਸਾਡੇ ਸਮਾਜ ਦੇ ਮੱਥੇ ਤੇ ਕਲੰਕ ਵਾਂਗ ਡੂੰਘੀਆਂ ਉੱਕਰਦੀਆਂ ਜਾ ਰਹੀਆਂ ਹਨ।
ਇੱਥੇ ਸਮਾਜ ਦੇ ਇਹਨਾਂ ਜ਼ਖਮਾਂ ਉੱਪਰ ਫੈਹਾ ਰੱਖਣ ਵਰਗੇ ਉੱਦਮ ਨਾਲ ਤੁਰੀਆਂ ਮੁਹਿੰਮਾਂ 'ਚੋਂ ਹੀ ਇੱਕ ਮੁਹਿੰਮ ਦੀ ਗੱਲ ਕਰਨੀ ਚਾਹਾਂਗਾ ਜਿਸ ਨੂੰ ਪੰਜਾਬ ਦੇ ਲੋਕ 'ਰੁਜ਼ਗਾਰ ਪ੍ਰਾਪਤੀ ਮੁਹਿੰਮ' ਦੇ ਨਾਂ ਨਾਲ ਜਾਣਦੇ ਹਨ। ਜਿਹਨੀਂ ਦਿਨੀਂ ਭਾਵ ਕਿ 1999 'ਚ ਬੀ ਏ ਪਾਸ ਕਰਕੇ ਨਵਾਂ ਨਵਾਂ ਬੇਰੁਜ਼ਗਾਰਾਂ ਦੀ ਫੌਜ਼ ਵਿੱਚ ਭਰਤੀ ਹੋਇਆ ਸਾਂ ਤਾਂ ਉਹ ਗੱਲ ਚੰਗੀ ਲਗਦੀ ਸੀ ਜਿਸ ਵਿੱਚ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦਿਵਾਉਣ ਲਈ ਹਾਅ ਦਾ ਨਾਅਰਾ ਮਾਰਿਆ ਹੁੰਦਾ ਸੀ। ਸੁਭਾਵਿਕ ਸੀ ਕਿ ਮੇਰਾ ਝੁਕਾਅ ਵੀ ਸਰਬ ਭਾਰਤ ਨੌਜਵਾਨ ਸਭਾ ਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਵੱਲੋਂ ਚਲਾਈ 'ਰੁਜ਼ਗਾਰ ਪ੍ਰਾਪਤੀ ਚੇਤਨਾ ਮੁਹਿੰਮ' ਵੱਲ ਹੋ ਗਿਆ। 'ਸਾਡਾ ਉਦੇਸ਼-ਭਗਤ ਸਿੰਘ ਦੇ ਸੁਪਨਿਆਂ ਦਾ ਦੇਸ਼' ਦਾ ਸੰਕਲਪ ਲੈ ਕੇ ਤੁਰੇ ਬੇਰੁਜ਼ਗਾਰ ਨੌਜਵਾਨਾਂ ਵੱਲੋਂ ਪੰਜਾਬ ਭਰ ਦੇ ਪਿੰਡਾਂ ਦਾ ਬਹੁਤ ਹੀ ਅਨੁਸ਼ਾਸ਼ਨਬੱਧ ਢੰਗ ਨਾਲ ਦੌਰਾ ਕਰਕੇ ਲੋਕਾਂ ਨੂੰ ਮੁਹਿੰਮ ਜ਼ਰੀਏ ਕੀਤੀਆਂ ਗਈਆਂ ਮੰਗਾਂ ਤੋਂ ਜਾਣੂੰ ਕਰਵਾਇਆ ਗਿਆ। ਬੇਰੁਜ਼ਗਾਰੀ ਤੋਂ ਤੰਗ ਆ ਕੇ ਖੁਦਕੁਸ਼ੀਆਂ ਕਰਨ ਦੇ ਰਾਹ ਤੁਰੀ ਨੌਜ਼ਵਾਨੀ ਦੇ ਕਦਮਾਂ ਨੂੰ ਸੰਘਰਸ਼ਾਂ ਦੇ ਰਾਹ ਵੱਲ ਮੋੜਾ ਪਾਉਣ ਲਈ ਨਾਅਰਾ ਦਿੱਤਾ ਗਿਆ ਕਿ
ਆਓ,
ਉੱਚਾ ਕਰੀਏ ਹੋਕਾ।
ਆਤਮ ਹੱਤਿਆ ਨਹੀਂ,
ਪ੍ਰਾਪਤੀ ਦੇ ਰਾਹ ਪੈ ਵੇ ਲੋਕਾ।"
ਇਸ ਹੋਕੇ ਨਾਲ ਪੂਰੇ ਪੰਜਾਬ ਵਿੱਚ ਪਰਮਗੁਣੀ ਭਗਤ ਸਿੰਘ ਦੀਆਂ ਤਸਵੀਰਾਂ ਨਾਲ ਸਜੇ ਕੈਂਟਰ ਰਾਹੀਂ ਸਮੇਂ ਦੇ ਹਾਕਮਾਂ ਤੋਂ ਮੰਗ ਕੀਤੀ ਗਈ ਕਿ 18 ਤੋਂ 58 ਸਾਲ ਦੇ ਹਰ ਔਰਤ/ਮਰਦ ਨੂੰ ਕੰਮ ਦਿੱਤਾ ਜਾਵੇ ਜੇ ਸਰਕਾਰ ਕੰਮ ਦੇਣ 'ਚ ਅਸਫਲ ਰਹਿੰਦੀ ਹੈ ਤਾਂ ਜਿਉਂਦੇ ਰਹਿਣ ਲਈ ਘੱਟੋ-ਘੱਟ ਉਜਰਤ ਦੇ ਕਾਨੂੰਨ ਅਨੁਸਾਰ ਅਣਸਿੱਖਿਅਤ ਨੂੰ 3200 ਰੁਪਏ ਅਤੇ ਸਿੱਖਿਅਤ ਨੂੰ 4200 ਰੁਪਏ ਪ੍ਰਤੀ ਮਹੀਨਾ 'ਕੰਮ ਇੰਤਜਾਰ ਭੱਤਾ' ਦਿੱਤਾ ਜਾਵੇ। 10+2 ਤੱਕ ਹਰੇਕ ਬੱਚੇ ਨੂੰ ਵਿੱਦਿਆ ਮੁਫਤ ਤੇ ਲਾਜਮੀ ਦਿੱਤੀ ਜਾਵੇ। ਅਧਿਆਪਕਾਂ ਦੀ ਘਾਟ ਪੂਰੀ ਕਰਨ ਲਈ ਵਿਦਿਆਰਥੀ ਅਧਿਆਪਕ ਅਨੁਪਾਤ 22:1 ਕੀਤਾ ਜਾਵੇ। ਵਿੱਦਿਆ ਇੱਕਸਾਰ, ਵਿਗਿਆਨਕ, ਧਰਮ ਨਿਰਪੱਖ ਤੇ ਰੁਜ਼ਗਾਰ ਨਾਲ ਜੁੜੀ ਹੋਵੇ। ਪੂਰੀ ਮਨੁੱਖਾ ਸ਼ਕਤੀ ਦੀ ਮੁਕੰਮਲ ਯੋਜਨਾਬੰਦੀ ਹੋਵੇ। ਸ਼ਹੀਦ-ਏ-ਆਜ਼ਮ ਭਗਤ ਸਿੰਘ ਭਵਨ ਹਰੇਕ ਬਲਾਕ ਪੱਧਰ 'ਤੇ ਉਸਾਰੇ ਜਾਣ, ਜਿਸ ਵਿੱਚ ਖੇਡ ਮੈਦਾਨ ਤੇ ਲਾਇਬ੍ਰੇਰੀਆਂ ਹੋਣ। ਅਠਾਰਾਂ ਸਾਲ ਤੋਂ ਘੱਟ ਦੇ ਹਰੇਕ ਬੱਚੇ ਨੂੰ ਮੁਫਤ ਸਿਹਤ ਸਹੂਲਤ ਦਿੱਤੀ ਜਾਵੇ। ਭਰੂਣ ਹੱਤਿਆ ਬੰਦ ਕਰਨ ਲਈ ਸਖਤ ਕਦਮ ਚੁੱਕੇ ਜਾਣ, ਲੜਕੀਆਂ ਨੂੰ ਵਿਸ਼ੇਸ਼ ਰੂਪ ਵਿੱਚ ਮੁਫਤ ਵਿੱਦਿਆ ਤੇ ਰੁਜ਼ਗਾਰ ਦੀ ਗਾਰੰਟੀ ਦਿੱਤੀ ਜਾਵੇ। ਨਸ਼ਿਆਂ ਦੀ ਰੋਕਥਾਮ ਲਈ ਸਖਤ ਕਾਨੂੰਨ ਬਣਾਏ ਜਾਣ। ਮੀਂਹ ਦੇ ਪਾਣੀ ਦੀ ਬੱਚਤ ਲਈ ਵਿਸ਼ੇਸ਼ ਪ੍ਰਬੰਧ ਸਖ਼ਤੀ ਨਾਲ ਲਾਗੂ ਕੀਤੇ ਜਾਣ ਤਾਂ ਜੋ ਹੜ੍ਹਾਂ ਵਰਗੀਆਂ ਸਥਿਤੀਆਂ ਨਾਲ ਨਜਿੱਠਿਆ ਜਾ ਸਕੇ। ਹਰੇਕ ਗਰੀਬ ਨੂੰ ਘਰ ਬਣਾ ਕੇ ਦਿੱਤੇ ਜਾਣ।
ਇਹਨਾਂ ਮੰਗਾਂ ਨੇ ਹੀ ਮੈਨੂੰ ਇਹ ਕੁਝ ਲਿਖਣ ਲਈ ਮਜ਼ਬੂਰ ਕੀਤਾ ਹੈ ਕਿ ਇੱਕ ਲੋਕ ਉਹ ਹਨ ਜੋ ਲੋਕਾਈ ਲਈ ਸੰਘਰਸ਼ਾਂ ਦੇ ਰਾਹ ਤੁਰੇ ਹੋਏ ਹਨ ਤੇ ਇੱਕ ਪਾਸੇ ਓਹ ਲੋਕ ਹਨ ਜੋ ਸਿਰਫ ਆਪਣੇ ਤੱਕ ਹੀ ਸੀਮਤ ਹੋ ਕੇ ਬੇਚਾਰੇ ਲੋਕਾਂ ਨੂੰ ਭਾਵਨਾਤਮਕ ਤੌਰ ਤੇ ਬਲੈਕਮੇਲ ਕਰਕੇ ਹੀ ਸੱਤਾ ਤੇ ਕਾਬਜ ਹੋਏ ਰਹਿੰਦੇ ਹਨ। ਰਾਜਨੀਤਕ ਗੰਧਲੇਪਣ ਕਾਰਨ ਹੀ ਹਰ ਕਿਸੇ ਦੀ ਸੋਚ ਉੱਪਰ 'ਮੈਨੂੰ ਕੀ ਮਿਲੂ' ਦੀ ਵਿਰਤੀ ਭਾਰੂ ਹੋਈ ਪਈ ਹੈ। ਘਾਗ ਸਿਆਸਤਦਾਨ ਜਾਣਦੇ ਹਨ ਕਿ ਜੇ ਲੋਕ ਸਿਆਣੇ ਹੋ ਗਏ ਤਾਂ ਉਹਨਾਂ ਦਾ ਰਾਜਨੀਤੀ ਸਿਰੋਂ ਚਲਦਾ ਤੋਰੀ-ਫੁਲਕਾ ਬੰਦ ਹੋ ਜਾਵੇਗਾ। ਇਹੀ ਕਾਰਨ ਹੈ ਕਿ ਉਹਨਾਂ ਨੂੰ ਲੋਕਾਂ ਦੇ ਚੇਤੰਨ ਹੋਣ ਨਾਲ ਕੋਈ ਵਾਹ-ਵਾਸਤਾ ਨਹੀਂ। ਪਰ ਇਸ ਮੁਹਿੰਮ ਅਤੇ ਇਸੇ ਤਰ੍ਹਾਂ ਦੇ ਮਕਸਦ ਨਾਲ ਤੁਰੀਆਂ ਹੋਰ ਵੀ ਲੋਕ ਪੱਖੀ ਧਿਰਾਂ ਲੋਕਾਂ ਨੂੰ ਚੇਤੰਨ ਕਰਨ ਦੇ ਆਹਰ 'ਚ ਰੁੱਝੀਆਂ ਹੋਣ ਕਰਕੇ ਹੀ ਇਹਨਾਂ 'ਸਿਆਸਤੀਆਂ' ਦੇ ਅੱਖਾਂ 'ਚ ਰੋੜ ਵਾਂਗ ਰੜਕਦੀਆਂ ਹਨ। ਜਦ ਵਤਨੋਂ ਦੂਰ ਬੈਠੇ ਹੋਇਆਂ ਵੀ ਅਖਬਾਰਾਂ ਦੀ ਖਿੜਕੀ ਥਾਈਂ ਪੰਜਾਬ 'ਤੇ ਨਿਗ੍ਹਾ ਮਾਰੀਦੀ ਹੈ ਤਾਂ ਮਹਿਸੂਸ ਜਿਹਾ ਹੁੰਦਾ ਹੈ ਕਿ ਲੋਕ ਕੁਝ ਹੱਦ ਤੱਕ ਨਾਅਰੇ ਮਾਰਨ ਲਈ ਉੱਠ ਖੜ੍ਹੇ ਹਨ। ਹੱਕੀ ਮੰਗਾਂ ਦੀ ਪ੍ਰਾਪਤੀ ਲਈ ਹੁੰਦੇ ਮੁਜਾਹਰੇ, ਧਰਨੇ ਇਸ ਗੱਲ ਦੇ ਗਵਾਹ ਪ੍ਰਤੀਤ ਹੁੰਦੇ ਹਨ ਕਿ ਆਰਥਿਕ ਪੱਖੋਂ ਨਪੀੜੇ ਜਾ ਰਹੇ ਲੋਕਾਂ ਦੀਆਂ ਹੇਠਾਂ ਲਮਕਦੀਆਂ ਬਾਹਾਂ ਹੁਣ ਨਾਅਰੇ ਮਾਰਨ ਲਈ ਉੱਪਰ ਉੱਠ ਰਹੀਆਂ ਹਨ। ਇਸ ਗੱਲ ਤੋਂ ਉਹਨਾਂ ਦਿਨਾਂ ਦੀ ਯਾਦ ਆਉਂਦੀ ਹੈ ਜਦੋਂ ਰੁਜ਼ਗਾਰ ਪ੍ਰਾਪਤੀ ਮੁਹਿੰਮ ਦੀ ਲੜੀ ਤਹਿਤ ਹੀ ਪਿੰਡ-ਪਿੰਡ ਇਨਕਲਾਬੀ ਢੰਗ ਨਾਲ 'ਜਾਗੋ' ਕੱਢਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਤੇ ਸਭ ਤੋਂ ਪਹਿਲਾਂ ਮੇਰਾ ਪਿੰਡ ਚੁਣਿਆ ਗਿਆ। ਆਸ ਪਾਸ ਦੇ ਪਿੰਡਾਂ ਦੇ ਬੇਰੁਜ਼ਗਾਰ ਮੁੰਡੇ ਤੇ ਕੁੜੀਆਂ ਵੱਲੋਂ ਪਿੰਡ ਦੀ ਹਰ ਗਲੀ ਥਾਈਂ ਜਾਗੋ ਰਾਹੀਂ ਮੰਗਾਂ ਲੋਕਾਂ ਤਾਈਂ ਪਹੁੰਚਾਈਆਂ ਜਾ ਰਹੀਆਂ ਸਨ। ਮੁਹਿੰਮ ਦਾ ਆਪਣਾ ਗਾਇਕ ਬਲਜੀਤ ਤਖਾਣਬੱਧ ਜਦ ਗਾਉਂਦਾ ਕਿ:-
"ਹਰ ਮੋੜ 'ਤੇ ਸਲੀਬਾਂ
ਹਰ ਪੈਰ 'ਤੇ ਹਨੇਰਾ,
ਫਿਰ ਵੀ ਅਸੀਂ ਰੁਕੇ ਨਾ,
ਸਾਡਾ ਵੀ ਦੇਖ ਜ਼ੇਰਾ।"
ਤਾਂ ਪੂਰੀ ਰਾਤ ਜਾਗੋ ਨਾਲ ਤੁਰਦਿਆਂ ਕਦਮਾਂ ਦੀ ਥਕਾਵਟ ਉੱਡ ਪੁੱਡ ਜਾਂਦੀ। ਪਿੰਡ ਵੱਡਾ ਹੋਣ ਕਰਕੇ ਆਖਰੀ ਪੜਾਅ ਲਗਭਗ ਸਵੇਰ ਦੇ 1 ਵਜੇ ਖਤਮ ਹੋਣ ਜਾ ਰਿਹਾ ਸੀ। ਪਿੰਡ ਦਾ ਹਰ ਬੱਚਾ, ਨੌਜ਼ਵਾਨ, ਬਜ਼ੁਰਗ ਇਸ ਜਾਗੋ ਦਾ ਸਾਥ ਦੇ ਰਿਹਾ ਸੀ। ਇੱਕ ਦੋ ਥਾਵਾਂ ਤੇ ਪਿੰਡ ਦੇ ਮੁੰਡਿਆਂ ਵੱਲੋਂ ਹਾਤ-ਹੂਤ ਭਾਵ ਰੌਲਾ-ਰੱਪਾ ਪਾਇਆ ਗਿਆ। ਸਰਬ ਭਾਰਤ ਨੌਜਵਾਨ ਸਭਾ ਦੇ ਸਾਬਕਾ ਆਗੂ ਅਤੇ ਮੁੱਖ ਸਲਾਹਕਾਰ ਕਾਮਰੇਡ ਜਗਰੂਪ ਸਿੰਘ ਖੂੰਨਣ ਕਲਾਂ ਆਖਰੀ ਪੜਾਅ ਮੌਕੇ ਪਹੁੰਚ ਗਏ ਸਨ। ਰੌਲੇ ਰੱਪੇ ਦੀ ਘਟਨਾ ਬਾਰੇ ਮੈਂ ਬਤੌਰ ਪ੍ਰਬੰਧਕ ਮੁਆਫੀ ਮੰਗੀ ਤਾਂ ਉਹਨਾਂ ਆਪਣੇ ਤਜ਼ਰਬਿਆਂ 'ਚੋਂ ਮੈਨੂੰ ਵਧਾਈ ਦਿੰਦਿਆਂ ਕਿਹਾ ਸੀ, "ਨਹੀਂ ਖੁਰਮੀ, ਤੁਸੀਂ ਤਾਂ ਐਡੇ ਵੱਡੇ ਇਕੱਠ ਲਈ ਵਧਾਈ ਦੇ ਪਾਤਰ ਹੋਂ, ਫੇਰ ਕੀ ਹੋਇਆ ਜੇ ਬੇਰੁਜ਼ਗਾਰਾਂ ਨੇ ਕੂਕਾਂ ਮਾਰੀਆਂ ਨੇ। ਦੇਖੀ ਜਾਈਂ ਇਹੀ ਕੂਕਾਂ ਇੱਕ ਦਿਨ ਨਾਅਰਿਆਂ ਦਾ ਰੂਪ ਜਰੂਰ ਧਾਰਨ ਕਰਨਗੀਆਂ।" ਅੱਜ ਜਦੋਂ ਪੰਜਾਬ ਅੰਦਰ ਬੇਰੁਜ਼ਗਾਰਾਂ ਦੀ ਗਿਣਤੀ 60 ਲੱਖ ਦਾ ਅੰਕੜਾ ਵੀ ਪਾਰ ਕਰ ਚੁੱਕੀ ਹੈ ਤੇ ਹਰ ਸਾਲ 6 ਲੱਖ ਦੇ ਲਗਭਗ ਨੌਜਵਾਨ ਮੁੰਡੇ-ਕੁੜੀਆਂ ਇਸ ਫੌਜ ਵਿੱਚ ਆਣ ਰਲਦੇ ਹਨ। ਇਸ ਸਥਿਤੀ ਵਿੱਚ ਇੱਕ ਆਸ ਦੀ ਕਿਰਨ ਨਜ਼ਰ ਆਉਂਦੀ ਦਿਸਦੀ ਹੈ ਕਿ ਜਿਸ ਦਿਨ ਇਹਨਾਂ ਸਿਰਾਂ ਅੰਦਰ ਸੁੱਤੇ ਪਏ ਦਿਮਾਗਾਂ ਨੇ ਨੀਂਦ ਤਿਆਗ ਕੇ ਚੇਤਨਤਾ ਦਾ ਰਾਹ ਅਖਤਿਆਰ ਕਰ ਲਿਆ ਤਾਂ ਹਰ ਮਾਂ-ਬਾਪ ਦੇ ਸੁਪਨੇ ਸਾਕਾਰ ਹੁੰਦੇ ਨਜ਼ਰ ਆਉਣਗੇ। ਅੱਗ ਲਾ ਕੇ ਤਮਾਸ਼ਾ ਦੇਖਣ ਵਾਲੇ ਚੌਧਰੀਆਂ ਦੀ ਉਸ ਦਿਨ ਦਾਲ ਨਹੀਂ ਗਲਣੀ। ਕਹਿੰਦੇ ਹਨ ਕਿ ਆਸ ਦਾ ਪੱਲਾ ਨਹੀਂ ਛੱਡਣਾ ਚਾਹੀਦਾ। ਇਸ ਦੇ ਨਾਲ ਨਾਲ ਸਭ ਕੁਝ ਕਿਸਮਤ ਆਸਰੇ ਵੀ ਨਹੀਂ ਛੱਡਣਾ ਚਾਹੀਦਾ। ਹਨੇਰੇ ਰਸਤਿਆਂ ਉੱਪਰ ਪੁੱਟਿਆ ਪਹਿਲਾ ਕਦਮ ਹੀ ਅੱਗੇ ਜਾ ਕੇ ਰੌਸ਼ਨ ਸਵੇਰਿਆਂ ਦੇ ਦੀਦਾਰ ਕਰਵਾਉਂਦਾ ਹੈ। ਦੇਸ਼ ਦੀ ਬੇਰੁਜ਼ਗਾਰ ਨੌਜਵਾਨੀ ਨੂੰ ਸਹੀ ਦਿਸ਼ਾ ਪ੍ਰਦਾਨ ਕਰਨ ਦੇ ਮਨਸ਼ੇ ਨਾਲ ਉੱਠੇ ਹਰ ਕਦਮ ਨੂੰ ਸਲਾਮ। ਆਸ ਹੈ ਕਿ-
ਨੇਰ੍ਹਿਆਂ ਤੋਂ ਰੌਸ਼ਨੀ ਵੱਲ,
ਇਹ ਸਫਰ ਜਾਰੀ ਰਹੇ।
ਚਾਲ ਵਿੱਚ ਮਸਤੀ ਵੀ ਹੋਵੇ,
ਪਰ ਖ਼ਬਰ ਸਾਰੀ ਰਹੇ।

ਮੁਹਿੰਮ ਬਾਰੇ...ਕਲਮਾਂ ਦੇ ਅਨੁਭਵ
Thursday, June 24, 2010
ਕੰਮ ਸਭਿਆਚਾਰ ਬਨਾਮ ਅੱਜ ਦਾ ਨੌਂਜਵਾਨ.... ਜਸਕਰਨ ਮਹੇਸਰੀ
ਅੱਜ ਸਾਡੇ ਦੇਸ਼ ਵਿੱਚ ਅਖੌਤੀ ਮਾਹਿਰਾਂ ਅਤੇ ਬੁਧੀਜੀਵੀਆਂ ਦੁਆਰਾ ਪ੍ਰਿਂਟ ਅਤੇ ਇਲੈਕਟ੍ਰੌਨਿਕ ਮੀਡੀਏ ਰਾਹੀਂ ਇਹ ਪ੍ਰਚਾਰ ਕੀਤਾ ਜਾ ਰਿਹਾ ਹੈਕਿ ਅੱਜ ਦਾ ਨੌਂਜਵਾਂਨ ਹੱਥੀਂ ਕੰਮ ਕਰਕੇ ਖੁਸ਼ ਨਹੀਂ ਹੈ। ਜਾਂ ਪ੍ਰਚਾਰ ਕਰਦੇ ਹੇਨ ਕਿ ਸਾਡੇ ਸਮਾਜ ਵਿੱਚ ਕੰਮ ਸਭਿਆਚਾਰ ਖਤਮ ਹੌ ਗਿਆ ਹੈ । ਇਸ ਪ੍ਰਚਾਰ ਦੇ ਸ਼ਿਕਾਰ ਆਮ ਲੋਕ ਨੌਂਜਵਾਂਨਾਂ ਨੂੰ ਮੋਟਰਸਾਇਕਲ ਉਪਰ ਚੜੇ ਵੇਖ ਕੇ ਜਾਂ ਮੋਬਾਇਲ ਤੇ ਗਲਾਂ ਕਰਦੇ ਵੇਖਕੇ ਉਹਨਾਂ ਨੂੰ ਭੰਡਨ ਲੱਗ ਜਾਂਦੇ ਹਨ।ਅਤੇ ਸਮਾਜਿਕ ਬੁਰਾਈਆਂ ਲਈ ਉਹਨਾਂ ਨੂੰ ਜਿਮੇਵਾਰ ਠਜਿਰਾਉਣ ਲੱਗ ਜਾਂਦੇ ਹਨ।ਜਿਸ ਲਈ ਸਹਿਮਤ ਨਹੀਂ ਹੋਇਆ ਜਾ ਸਕਦਾ । ਕੁਝ ਸਾਲ ਪਹਿਲਾਂ ਰੇਲਵੇ ਵਿਭਾਗ ਨੇਂ ਗੈਂਗ ਮੈਂਨ,ਗੇਟਮੈਂਨ ਆਦਿ ਵੌਥੇ ਦਰਜੇ ਦੀਆਂ 38000ਅਸਾਮੀਆਂ ਕਡੀਆਂ ਸਨ।ਜਿਸ ਲਈ ਸਾਰੇ ਭਾਰਤ ਵਿਚੌਂ 75ਲੱਖ ਅਰਜੀਆਂ ਆਈਆਂ ਸਨ।ਅਤੇ ਇਹਨਾਂ ਵਿਚ ਲੜਕੀਆਂ ਸ਼ਾਮਲ ਨਹੀਂ ਸਨ।ਉਪਰੋਕਤ ਉਮੀਦਵਾਰਾਂ ਵਿਚ ਬੀ.ਏ.,ਐਮ.ਏ.,ਐਮ.ਐਸ.ਸੀਅਤੇ ਪੀ.ਐਚ ਡੀ. ਉਮੀਦਵਾਰਵੱਡੀ ਗਿਣਤੀ ਵਿੱਚ ਸ਼ਾਮਿਲ ਸਨ।ਮੈਂ ੳਹਨਾਂ ਨੌਂਜਵਾਂਨਾ ਦੀ ਭੰਡੀ ਕਰਨ ਵਾਲੇ ਮਾਹਿਰਾਂ ਨੂੰ ਪੁਛਨਾਂ ਚਹੁੰਦਾ ਹਾਂ ਕਿ ਇਹ ਕੰਮ ਲਈ ਨਹੀਂ ਸੀ?ਉਸ ਤੋਂ ਬਾਅਦ ਫੋਜ ਦੀ ਭਰਤੀ ਲਈ ਜੋ ਅਸਾਮੀਆਂ ਕਢਿਆਂਉਹਨਾਂ ਤੋਂ ਸੈਂਕੜੇ ਗੁਣਾਂ ਵਧ ਨੌਂਜਵਾਂਨ ਭਰਤੀ ਵਾਲੇ ਸਥਾਨਾਂ ਤੇਭਰਤੀ ਹੋਣ ਲਈ ਪਹੁੰਚੇ ਜਿਸ ਕਾਰਨ ਭਰਤੀ ਵਾਲੇ ਸਥਾਨਾਂ ਤੇ ਧੱਕਾ-ਮੁੱਕੀ ਹੋ ਜਾਣ ਕਰਕੇ ਕੁੱਝ ਨੌਂਜਵਾਂਨਾ ਦੀ ਮੌਤ ਹੌ ਗਈ।ਇਸ ਭਰਤੀ ਲਈ ਉੱਚ ਯੌਗਤਾ ਵਾਲੇ ਉਮੀਦਵਾਰ ਵੀ ਸ਼ਾਮਿਲ ਸਨ।ਕੀ ਇਹ ਕੰਮ ਲਈ ਨਹੀਂ ਸੀ?
ਹੁਣ ਪੰਜਾਬ ਪੁਲੀਸ ਦੀ ਭਰਤੀ ਲਈ ਸੈਂਕੜਿਆਂ ਦੀ ਗਿਣਤੀ ਵਿੱਚ ਕਢਿਆਂ ਗਈਆਂ ਅਸਾਮੀਆਂ ਲਈ ਲੱਖਾਂ ਦੀ ਗਿਣਤੀ ਵਿੱਚ ਉੱਚ ਯੋਗਤਾ ਪ੍ਰਾਪਤ ਉਮੀਦਵਾਰ ਭਰਤੀ ਹੋਣ ਲਈ ਪੁੱਜੇ ਸਨ।ਕੀ ਇਹ ਕੰਮ ਦੀ ਮੰਗ ਨਹੀਂ ਸੀ? ਇਹ ਉਦਾਹਰਨਾਂ ਅਖੌਤੀ ਮਾਹਿਰਾਂ ਦੇ ਮੂੰਹ ਉਪਰ ਕਰਾਰੀ ਚਪੇੜ ਹਨ।ਇਸ ਵਿਸ਼ਲੇਸ਼ਣ ਤੋਂ ਪਤਾ ਚਲਦਾ ਹੈਕਿ ਉੱਚ ਯੌਗਤਾ ਪ੍ਰਾਪਤ ਉਮੀਦਵਾਰ ਚੌਥੇ ਦਰਜੇ ਵਰਗੀਆਂ ਪੌਸਟਾਂ ਉਪਰ ਵੀ ਕੰਮ ਕਰਨ ਤਿਆਰ ਹਨ। ਫਿਰ ਕਿਵੇਂ ਕਿਹਾ ਜਾ ਸਕਦਾ ਹੈਕਿ ਅੱਜ ਦਾ ਨੌਂਜਵਾਂਨ ਕੰਮ ਕਰਕੇ ਖੁਸ਼ ਨਹੀਂ ਹੈ ਪਤਾ ਨਹੀਂ ਤਥਾਕਥਿਤ ਮਾਹਿਰ ਨਾਲ ਕੰਮ ਕਰਨ ਜਾਂ ਬਲਦਾਂ ਨਾਲ ਹਲ ਵਾਹੁਣਨੂੰ ਹੀ ਕੰਮ ਸਮਝਦੇ ਹਨ।ਆਂਗਣਵਾੜੀ ਵਰਕਰਸ,ਹੈਲਪਰਸ ਅਤੇ ਆਸ਼ਾ ਵਰਕਰ ਮਾਨ ਭੱਤੇ ਉਪਰ ਅਰਥਾਤ ਮੁਫਤ ਵਾਂਗਰਾਂ ਹੀ ਕੰਮ ਕਰ ਰਹੀਆਂ ਹਨ।ਕੀ ਫਿਰ ਵੀ ਇਹ ਮਾਹਿਰ ਕਹਿਣਗੇ ਕਿ ਲੋਕ ਕੰਮ ਹੀ ਨਹੀਂ ਕਰਨਾਂ ਚਾਹੁੰਦੇ?
ਅੁਪਰੋਕਤ ਵਿਸ਼ਲੇਸ਼ਣ ਤੌਂ ਇਹ ਸਿਟਾ ਨਿਕਲਦਾ ਹੈ ਕਿ ਇਹ ਕਹਿਣਾਂ ਕਿ “ਕੰਮ ਸੱਭਿਆਚਾਰ ਖਤਮ ਹੋ ਗਿਆ ਹੈ”ਸਰਾਸਰ ਗਲਤ ਹੈ ਜੋ ਕਿ ਸਰਮਾਏਦੲਰੀ ਪ੍ਰਬੰਧ ਦਾ ਝੂਠਾ ਪ੍ਰਚਾਰ ਹੈ ਜੋ ਕਿ ਲੋਕਾਂ ਨੂੰ ਕੰਮ ਦੇਣ ਤੋਂ ਪੂਰੀ ਤਰਾਂ ਅਸਮਰਥ ਹੈ।ਸਰਮਾਏਦਾਰੀ ਪ੍ਰਬੰਧ ਬੇਰੋਜਗਾਰੀ ਸਦਕਾ ਹੀ ਲੁੱਟ-ਖਸੁਟ ਤੇ ਸ਼ੌਸ਼ਣ ਕਰਨ ਵਿੱਚ ਕਾਂਮਯਾਬ ਹੋ ਰਿਹਾ ਹੈ।ਇਸੇ ਲਈ ਬਿਨਾਂ ਯੋਜਨਾਂ ਦੇ ਹਜਾਰਾਂ ਦੀ ਗਿਣਤੀ ਵਿੱਚ ਬੀ. ਐੱਡ,ਇੰਜੀਨਿਅਰਿੰਗ,ਆਈ ਟੀ.ਆਈ ਅਤੇ ਨਰਸਿੰਗ ਸੰਸਥਾਂਵਾਂ ਖੋਲ ਦਿੱਤੀਆਂ ਗਈਂਆਂ ਹਨ।ਜਿਸ ਰਾਂਹੀਂ ਲੋਂਕਾਂ ਦੀ ਦੋਹਰੀ ਲੁੱਟ ਕੀਤੀ ਜਾ ਰਹੀ ਹੈ।ਪਹਿਲਾਂ ਤਾਂ ਇਹਨਾਂ ਸੰਸਥਾਂਵਾਂ ਦੇ ਮਾਲਕਾਂ ਦੁਆਰਾਂ ਫੀਂਸਾਂ ਤੇ ਡੋਨੇਸ਼ਨਾਂ ਦੇ ਨਾਂ ਤੇ ਲੋਕਾਂ ਤੋਂ ਲੱਖਾਂ ਰੁਪਏ ਬਟੋਰੇ ਜਾਂਦੇ ਹਨ।ਬਾਅਦ ਵਿੱਚ ਕੰਪਨੀਆਂ ਅਪਣੀਂ ਮਰਜੀ ਨਾਲ ਨਾਂ ਮਾਤਰ ਤਨਖਾਹਾ ਉਪਰ ਇਹਨਾਂ ਨੌਂਜਵਾਂਨਾਂ ਤੋਂ ਕੰਮ ਲੈਂਦੀਆਂ ਹਨ। ਇਥੋਂ ਤੱਕ ਕੇ ਕਈ ਕੰਪਨੀਆਂ ਇਹਨਾਂ ਨੌਂਜਵਾਂਨਾਂ ਦੀ ਮਜਬੂਰੀ ਦਾ ਲਾਭ ਉਠਾਕੇ ਅੁਹਨਾਂ ਨੂੰ ਅਮੀਰੀ ਦੇ ਸੁਪਨੇ ਨਵਿਖਾਕੇ ਉਹਨਾ ਦੇ ਗਲਾਂ ਵਿੱਚ ਟਾਈਆਂ ਪੁਆਕੇ ਆਪਣੇ ਪ੍ਰੋਡਕਟ ਘਰੋ-ਘਰੀ ਵੇਚਣ ਲਈ ਉਹਨਾਂ ਨੂੰ ਤੌਰ ਦਿੰਦੀਆਂ ਹਨ। ਇਥੋਂ ਤੱਕ ਕਿ ਸਰਕਾਰੀ ਖੇਤਰਾਂ ਵਿੱਚ ਵੀ ਠੇਕੇਦਾਰੀ ਪ੍ਰਬੰਧ ਅਤੇ ਆਉਟ ਸੋਰਸਿੰਗ ਜਰੀਏ ਇਹਨਾਂ ਨੌਂਜਵਾਂਨਾਂ ਦੀ ਲੁੱਟ ਕੀਤੀਅੱਜ ਲੋਕ ਕਲਆਂਣਕਾਰੀ ਅੱਖਵਾਂਉਣ ਵਾਲੀਆਂ ਸਰਕਾਰਾਂ ,ਲੋਂਕਾਂ ਨੂੰ ਲੁੱਟ-ਖਸੁੱਟ ਤੋਂ ਬਚਾਉਣ ਦੀ ਬਜਾਏ ਇਹਨਾਂ ਨੌਂਜਵਾਂਨਾਂ ਦ ੀਲੁੱਟ ਕਰਨ ਅਤੇ ਕਰਾਉਣ ਵਿੱਚ ਸ਼ਾਮਿਲ ਹੋ ਗਈਆਂ ਹਨ।ਲੋਕ ਕਲਿਆਂਣਕਾਰੀ ਸਰਕਾਰ ਦਾ ਸੰਕਲਪ ਹੀ ਖਤਮ ਕੀਤਾ ਜਾ ਰਿਹਾ ਹੈ।ਅੱਜ ਸਰਕਾਰਾਂ ਦੁਆਰਾ ਸਿਖਿਆ ਦੇ ਖੇਤਰ ਵਿੱਚ ਫੈਲੋ ਟੀਚਰ,ਪ੍ਰੋਵਾਈਡਰ,ਫੈਕਲਟੀ ਟੀਚਰ,ਗੈਸਟ ਟੀਚਰ,ਸਿੱਖਿਆ ਕਰਮੀ ਆਦਿ ਅਨੇਕਾਂ ਨਾਂਵਾਂ ਅਧੀਨ ਨੌਂਜਵਾਂਨਾਂ ਨੂੰ ਨਿਗੁਣੀਆਂ ਤਨਖਾਂਹਾਂ ਉਪਰ ਕੰਮ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਜੋ ਕਿ ਕਾਨੂਨ ਦੁਆਰਾ ਤੈਅ ਕੀਤੀ ਜਾਂਦੀ ਘੱਟੋ-ਘੱਟ ਉਜਰਤ ਤੋਂ ਵੀ ਥੱਲੇ ਕੰਮ ਕਰ ਰਹੇ ਹਨ।
ਹ੍ਹਰ ਰੋਜ ਨੌਂਜਵਾਂਨਾਂ ਨੂੰ ਕੰਮ ਪ੍ਰਾਪਤ ਕਰਨ ਲਈ ਹੜਤਾਲਾਂ ਅਤੇ ਮੁਜਾਹਰੇ ਕਰਨੇ ਪੈ ਰਹੇ ਹਨ।ਅਤੇ ਹਾਕਮ ਉਹਨਾਂ ਨੂੰ ਪਾਣੀਂ ਦੀਆਂ ਬੌਛਾਰਾਂ ਅਤੇ ਡਾਂਗਾਂ ਨਾਲ ਨਿਵਾਜਦੇ ਹਨ।
ਅੱਜ ਦਾ ਨੌਂਜਵਾਂਨ ਜੋ ਤਕਨੀਕੀ ਯੁਗ ਵਿੱਚ ਪੈਦਾ ਹੋਇਆ ਹੈ,ਉਹ ਤਕਨੀਕ ਨਾਲ ਹ ਿਕੰਮ ਕਰਨ ਨੂੰ ਤਰਜੀਹ ਦੇਵੇਗਾ।ਅੱਜ ਦੇ ਮਸ਼ੀਨੀਂ ਯੁਗ ਵਿੱਚ ਕਿਸਾਨ ਦਾ ਪੁੱਤਰ ਮਸ਼ੀਨ ਨਾਲ ਹੀ ਕੰਮ ਕਰਨ ਨੂੰ ਤਰਜੀਹ ਦੇਵੇਗਾ।ਇਸ ਮਸ਼ੀਨੀ ਯੁਗ ਵਿੱਚ ਉਸ ਨੂੰ ਪੁਰਾਣੇ ਢੰਗਾਂ ਨਾਲ ਕੰਮ ਕਰਨ ਦੀ ਸਲਾਹ ਹਾਸੋਜੀਣੀ ਹੀ ਹੋਵੇਗੀ ।ਕੋਈ ਵੀ ਨੌਂਜਵਾਂਨ ਬੀ.ਐੱਡ.ਕਰਨ ਤੋਂ ਬਾਅਦ ਅਧਿਆਪਕ ਦਾ,ਇੰਜੀ: ਕਰਨ ਤੋਂ ਬਾਅਦ ਇੰਜੀਨੀਅਰ ਦਾ,ਐਮ.ਬੀ.ਬੀ.ਐਸ.ਕਰਨ ਤੋਂ ਬਾਅਦ ਡੱਾਕਟਰ ਦਾ,ਨਰਸਿੰਗ ਕਰਨ ਤੋਂਬਾਅਦ ਨਰਸ ਦਾ ਹੀ ਕੰਮ ਕਰਨਾਂ ਚਾਹੇਗਾ।ਅਰਥਾਤ ਜਿਸ ਕਿੱਤੇ ਦੀ ਟਰੇਂਨਿੰਗ ਪ੍ਰਾਪਤ ਕੀਤੀ ਹੈ,ਉਹ ਨੌਂਜਵਾਂਨ ਉਹ ਕੰਮ ਹੀ ਕਰੇਗਾ।ਜੇਕਰ ਉਪਰੋਕਤ ਸਿੱਖਿਆ ਪ੍ਰਾਪਤਕਰਨ ਤੋਂ ਬਾਅਦ ਕੋਈ ਉਹਨਾਂ ਨੂੰ ਮਜਦੂਰੀ ਕਰਨ ਦੀ ਸਲਾਹ ਦੇਵੇਗਾ,ਤਾਂ ਉਹ ਉਹਨਾਂ ਦੇ ਮਜਾਕ ਉਡਾਉਣ ਦੇ ਤੁਲ ਹੋਵੇਗਾ।ਜੇਕਰ ਸਰਕਾਰ ਕਿੱਤਿਆਂ ਵਿੱਚ ਮਾਹਿਰ ਨੌਂਜਵਾਂਨਾਂ ਨੂੰ ਕੰਮ ਹੀ ਨਹੀ ਦੇ ਸਕਦੀਤਾਂ ਫਿਰ ਇਹਨੀ ਵੱਡੀ ਗਿਣਤੀ ਵਿੱਚਇਹ ਸੰਸਥਾਂਵਾਂ ਲੋਕਾਂ ਨੂੰ ਲੁੱਟਣ ਲਈ ਕਿਉਂ ਖੋਲੀਆਂ ਜਾ ਰਹੀਆਂ ਹਨ ?
ਜੇਕਰ ਪੰਜਾਬ ਵਿੱਚ ਨਰੇਗਾ ਸਕੀਮ ਦੀ ਗੱਲ ਕਰੀਏ ਤਾਂ ਪਤਾ ਚਲਦਾ ਹੈ ਕਿ ਕਿਸ ਤਰਾਂ ਲੋਕਾਂ ਨੂਂ ਕੰਮ ਪ੍ਰਾਪਤ ਕਰਨ ਲਈ ਧਰਨੇ ਤੇ ਮੁਜਾਹਰੇ ਕਰਨੇ ਪੈ ਰਹੇ ਹਨ।ਲੋਕ ਮੁਸ਼ਕ ਮਾਰਦੇ ਅਤੇ ਸਪਾਂ ਦੇ ਘਰ ਛੱਪੜਾਂ ਨੂੰ ਵੀ ਸਾਫ ਕਰਨ ਲਈ ਤਿਆਰ ਹਨ।ਅਤੇ ਫਿਰ ਕਿਵੇਂ ਕਿਹਾ ਜਾ ਸਕਦਾ ਹੈ ਕਿ ਲੋਕ ਕੰਮ ਕਰਕੇ ਰਾਜੀ ਨਹੀਂ ਹਨ।ਕਈ ਲੋਕ ਇਹ ਪ੍ਰਚਾਰ ਕਰਦੇ ਹਨ ਕਿ ਅੱਜ-ਕੱਲ ਦੇ ਮੁੰਡੇ ਖੇਤੀ ਦਾ ਕੰਮ ਕਰਕੇ ਰਾਜੀ ਨਹੀਂ ਹਨ।ਅਤੇ ਭਇਆਂ ਤੋਂ ਕੰਮ ਕਰਾਉਂਦੇ ਹਨ।ਮੈਂ ਉਹਨਾਂ ਲੋਕਾਂ ਨੂਂ ਪੁਛੱਣਾਂ ਚਾਹੁਦਾਂ ਹਾਂ ਕਿ ਜਿਸ ਘਰ ਵਿੱਚ ਇੱਕ ਜਾਣੇਂ ਦਾ ਕੰਮ ਹੈਉਸ ਵਿੱਚ ਦੋ ਜਾਂ ਤਿੰਨ ਜਾਂਣੇ ਕਿਵੇਂਸਿਰ ਫਸਾਕੇ ਕਿਵੇਂ ਰਹਿ ਸਕਦੇ ਹਨ?ਭਇਏ ਸਿਰਫ ਜਿਮੀਂਦਾਰਾਂ ਦੇ ਹੀ ਰੱਖੇ ਹੋਏ ਹਨ,ਕਿਸ਼ਾਨਾਂ ਦੇ ਨਹੀਂ।
ਉਪਰੋਕਤ ਵਿਸ਼ਲੇਸ਼ਣ ਤੋਂ ਪਤਾ ਚਲਦਾ ਹੈਕਿ ਮੌਜੂਦਾ ਸਮਾਜਿਕ ਤੇ ਆਰਥਿਕ ਬੁਰਾਈਂਆਂ ਦੀ ਜੜ ਮੌਜੂਦਾ ਸਰਮਾਏਦਾਰੀ ਪ੍ਰਬੰਧ ਹੀ ਹੈ ਜੌ ਲੌਕਾਂ ਦੇ ਭੰਡੀ ਪ੍ਰਚਾਰ ਤੌਂ ਬਚਣ ਲਈ ਗਿਣੀ ਮਿਥੀ ਯੋਜਨਾਂ ਅਨੂਸਾਰ ਮੀਡੀਆ ਰਾਹੀਂ ਅਖੌਤੀ ਮਾਹਿਰਾਂ ਤੋਂ ਅੱਜ ਦੇ ਨੌਂਜਵਾਂਨ ਦੀ ਭੰਡੀ ਕਰਵਾਕੇ ਸਾਰੀਆਂ ਸਮਸਿੱਆਂਵਾਂ ਦਾ ਠੁਣਾਂ ਉਹਨਾਂ ਸਿਰ ਹੀ ਫੋੜਨ ਵਿੱਚ ਕਾਂਮਯਾਬ ਹੋ ਰਿਹਾ ਹੈ।ਅਤੇ ਆਮ ਲੋਕ ਇਸ ਝੂਠ ਪ੍ਰਚਾਰ ਦੇ ਸ਼ਿਕਾਰ ਹੋ ਕੇ ਮੌਜੂਦਾ ਬੁਰਾਈਆ ਲਈ ਅਪਣੇ ਆਪ ਅਤੇ ਆਪਣੇ ਪੁੱਤਰਾਂ ਨੂੰ ਹੀ ਦੋਸ਼ੀ ਠਹਿਰਾ ਰਿਹਾ ਹੈ।
ਆਪਣੇ ਆਪ ਨੂੰ ਚੇਤਨ ਕਰਕੇ ਇਸ ਬੁਰਾਈ ਦੇ ਧੁਰੇ ਸਰਮਾਏਦਾਰੀ ਪ੍ਰਬੰਧ ਦੀ ਥਾਂ ਸਮਾਜਵਾਦੀ ਪ੍ਰਬੰਧ ਸਥਾਪਤ ਕਰਨ ਦੀ ।ਜਿਸ ਵਿੱਚ ਸਾਰੇ ਲੋਕ ਸਮਾਨਤਾਂ ਤੇ ਸਾਂਝੀਵਾਲਤਾ ਦਾ ਗੌਰਵਮਈ ਤੇ ਸਨਮਾਨਜਨਕ ਜੀਵਨ ਜਿਉਂ ਸਕਣ।

ਜਸਕਰਨ ਮਹੇਸਰੀ
ਜਨਰਲ ਸਕਤੱਰ
ਪ.ਸ.ਸ.ਫ.(ਮੋਗਾ)
ਜਨਰਲ ਸਕਤੱਰ
ਪ.ਸ.ਸ.ਫ.(ਮੋਗਾ)
Labels:
ਰੁਜ਼ਗਾਰ ਪ੍ਰਾਪਤੀ ਮੁਹਿੰਮ ਕੀ ਹੈ?
Subscribe to:
Posts (Atom)