ਸ਼ਹੀਦ ਮਦਨ ਲਾਲ ਢੀਂਗਰਾ |
ਭਵਿੱਖ ਮੈਗਜ਼ੀਨ ਦੇ ਅੰਕ ਮਾਰਚ-ਅਪ੍ਰੈਲ 2012 ਵਿਚੋਂ
ਸਾਮਰਾਜੀ ਅੰਗਰੇਜੀ ਹਕੂਮਤ ਨੇ ਭਾਰਤ ’ਤੇ 200 ਸਾਲ ਦੇ ਲਗਭਗ ਰਾਜ ਕੀਤਾ । ਅੰਗਰੇਜੀ ਹਕੂਮਤ ਤੋਂ ਭਾਰਤ ਨੂੰ ਆਜਾਦ ਕਰਵਾਉਣ ਵਾਸਤੇ ਭਾਰਤ ਵਿਚ ਬਹੁਤ ਹੀ ਮਾਹਨ ਕਰਾਂਤੀਕਾਰੀ ਪੈਦਾ ਹੋਏ ਅਤੇ ਭਾਰਤ ਮਾਤਾ ਦੀ ਆਜਾਦੀ ਵਾਸਤੇ ਬੇਮਿਸਾਲ ਕੁਰਬਾਨੀਆਂ ਦਿੱਤੀਆਂ । ਪੰਜਾਬ ਦੀ ਧਰਤੀ ਤੇ ਸਾਮਰਾਜੀ ਅੰਗਰੇਜਾਂ ਨੇ 100 ਸਾਲ ਰਾਜ ਕੀਤਾ ਹੈ। ਪੰਜਾਬ ਦੇ ਬਹਾਦਰ ਲੋਕਾਂ ਨੇ ਬਰਤਾਨਵੀ ਹਕੂਮਤ ਵਿਰੁੱਧ ਭਾਰਤ ਦੇ ਆਜਾਦੀ ਸੰਗਰਾਮ ਵਿਚ ਬਹੁਤ ਹੀ ਮਹੱਤਵਪੂਰਨ ਯੋਗਦਾਨ ਪਾਇਆ ਹੈ। ਅਮਰੀਕਾ ਵਿਚ ਗਦਰ ਪਾਰਟੀ ਸਥਾਪਤ ਕਰਕੇ ਦੇਸ਼ ਨੂੰ ਆਜਾਦ ਕਰਵਾਉਣ ਲਈ ਹਜਾਰਾਂ ਦੀ ਗਿਣਤੀ ਵਿਚ ਗਦਰੀ ਭਾਰਤ ਪਹੁੰਚੇ ਅਤੇ ਫਾਂਸੀਆਂ, ਉਮਰ ਕੈਦਾਂ, ਜਾਇਦਾਦਾਂ ਜਬਤ ਅਤੇ ਹੋਰ ਅਨੇਕਾਂ ਤਸੀਹੇ ਝੱਲੇ। ਗਦਰ ਪਾਰਟੀ ਵਿਚ ਵੀ ਮੁੱਖ ਤੋਰ ਤੇ ਪੰਜਾਬੀ ਸਨ। ਪਰ ਇਸਤੋਂ ਵੀ ਪਹਿਲਾਂ 20ਵੀਂ ਸਦੀ ਦਾ ਮਹਾਨ ਸੂਰਮਾਂ ਅਮਰ ਸ਼ਹੀਦ ਮਦਨ ਲਾਲ ਢੀਂਗਰਾ ਪੈਦਾ ਹੋਇਆ, ਜਿਸਦੀ ਸ਼ਹਾਦਤ ਸ਼ਹੀਦ ਕਰਤਾਰ ਸਿੰਘ ਸਰਾਭਾ, ਭਗਤ ਸਿੰਘ, ਊਧਮ ਸਿੰਘ ਅਤੇ ਹੋਰ ਨੌਜਵਾਨ ਆਜਾਦੀ ਸੰਗਰਾਮੀਆਂ ਲਈ ਪ੍ਰੇਰਨਾ ਸਰੋਤ ਬਣੀ। ਮਦਨ ਲਾਲ ਢੀਂਗਰਾ ਅੰਮ੍ਰਿਤਸਰ ਦਾ ਜੰਮਪਲ ਸੀ ਅਤੇ ਜਿਸ ਦਾ 422 ਗਜ ਦਾ ਘਰ ਰੀਜੈਂਦ ਸਿਨੇਮਾ ਦੇ ਨਜਦੀਕ ਹੈ ਜੋ ਹੁਣ ਭੋਂ ਮਾਫੀਏ ਨੇ ਖਰੀਦ ਕੇ ਖਾਲੀ ਪਲਾਟ ਦਾ ਰੁਪ ਬਣਾ ਦਿੱਤਾ ਹੈ।ਜੋ ਕੁਝ ਬਚਿਆ ਹੈ, ਦੁਕਾਨਾਂ ਆਦਿ ਉਹ ਕਿਰਾਏੇਦਾਰਾਂ ਪਾਸ ਹਨ।

ਸ਼ਹੀਦ ਮਦਨ ਲਾਲ ਢੀਂਗਰਾ ਨੇ ਆਪਣੀ ਜੁਆਨੀ ਦੇ ਸਮੇਂ ਵਿਚ ਹੀ ਸੰਸਾਰ ਸਾਮਰਾਜੀ ਸਲਤਨਤ ਨਾਲ ਮੱਥਾ ਲਾਇਆ ਸੀ। ਉਸਨੂੰ ਇਹ ਗਿਆਨ ਪ੍ਰਾਪਤ ਹੋ ਚੁੱਕਾ ਸੀ ਕਿ ਆਪਣੀ ਜਿੰਦਗੀ ਦੇ ਸੁੱਖ, ਐਸ਼ ਅਰਾਮ ਤਿਆਗ ਕੇ ਹੀ ਸਮਰਾਜੀ ਲੁਟੇਰਿਆਂ ਤੋਂ ਭਾਰਤ ਨੂੰ ਆਜਾਦ ਕਰਵਾਇਆ ਜਾ ਸਕਦਾ ਹੈ ਅਤੇ ਆਪਣੀ ਸਰਕਾਰ ਅਧੀਨ ਹੀ ਦੇਸ਼ ਸਰਬ-ਪੱਖੀ ਵਿਕਾਸ ਕਰ ਸਕਦਾ ਹੈ। ਘਰੇਲੂ ਹਾਲਤਾਂ ਤੋਂ ਸਤਾਇਆ ਹੋਇਆ ਮਦਨ ਲਾਲ ਢੀਂਗਰਾ ਬੀ.ਏ. ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ 1906 ਵਿਚ ਅਗਲੇਰੀ ਪੜ੍ਹਾਈ ਲਈ ਲੰਦਨ ਪੁੱਜ ਗਿਆ।
ਮਦਨ ਲਾਲ ਢੀਂਗਰਾ ਲੰਦਨ ਪੁੱਜ ਕੇ ‘ਇੰਡੀਆ ਹਾਊਸ’ ਸੁਸਾਇਟੀ ਨਾਲ ਜੁੜ ਗਿਆ। ਉੱਘੇ ਕਰਾਂਤੀਕਾਰੀ ਸ਼ਿਆਮ ਜੀ ਵਰਮਾ ਸਥਾਪਤ ਕੀਤੀ ਇਹ ਸੁਸਾਇਟੀ ਭਾਰਤ ਨੂੰ ਆਜਾਦ ਕਰਵਾਉਣ ਦੀ ਗੁਪਤ ਵਿਉਂਤਬੰਦੀ ਕਰਦੀ ਸੀ। ਵੀਰ ਸਵਰਕਾਰ ਅਤੇ ਮਦਨ ਲਾਲ ਢੀਂਗਰਾ ਨੇ ਦੇਸ਼ ਨੂੰ ਅਜਾਦ ਕਰਵਾਉਂਣ ਲਈ ਜਾਨਾਂ ਕੁਰਬਾਨ ਕਰਨ ਦੀਆਂ ਕਸਮਾਂ ਖਾਧੀਆਂ। ਇਤਿਹਾਸ ਦੀ ਲਿਖਤ ਅਨੁਸਾਰ ਸਾਵਰਕਰ ਨੇ ਢੀਂਗਰਾ ਦਾ ਜਮੀਨ ਤੇ ਹੱਥ ਰੱਖ ਕੇ ਵਿੱਚ ਕਿੱਲ ਠੋਕ ਦਿੱਤਾ, ਕਿੱਲ ਢੀਂਗਰਾ ਦੇ ਹੱਥ ਦੇ ਆਰ-ਪਾਰ ਹੋ ਗਿਆ ਪਰ ਢੀਂਗਰਾ ਨੇ ਸੀ ਤੱਕ ਨਹੀਂ ਕੀਤਾ।
ਉਸ ਤੋਂ ਬਾਅਦ ਮਦਨ ਲਾਲ ਢੀਂਗਰਾ ਨੇ ਆਪਣੀ ਜਾਨ ਜੋਖਮ ਵਿੱਚ ਪਾਉਂਦਿਆਂ ਵੱਡੀ ਕਾਰਵਾਈ ਕਰਨ ਦੀ ਯੋਜਨਾਂ ਬਣਾਈ, ਕਿਉਂਕਿ ਉਹ ਸਮਝਦਾ ਸੀ ਕਿ ਵੱਡੇ ਕਾਰਨਾਮੇ ਨਾਲ ਹੀ ਭਾਰਤ ਦੀ ਅਜਾਦੀ ਦੇ ਅੰਦੋਲਨ ਦੀ ਚਰਚਾ ਦੁਨੀਆਂ ਭਰ ’ਚ ਹੋਵੇਗੀ ਅਤੇ ਨੌਜਵਾਨਾਂ ਨੂੰ ਆਜਾਦੀ ਸੰਗਰਾਮ ਲਈ ਪ੍ਰੇਰਤ ਕਰੇਗੀ। ਮਦਨ ਲਾਲ ਢੀਂਗਰਾ ‘ਸਰ ਕਰਜਨ ਵਾਇਲੀ’ ਨੂੰ ਭਰੀ ਸਭਾ ਵਿਚ ਮਾਰਨ ਦੀ ਤਿਆਰੀ ਕਰਨ ਲੱਗਾ। ਸਰ ਕਰਜਨ ਵਾਇਲੀ ਅੰਗਰੇਜ ਸਾਮਰਾਜ ਦਾ ਬਹੁਤ ਜਾਲਮ ਅਤੇ ਘਮੰਡੀ ਅਫਸਰ ਸੀ ਜਿਸ ਨੇ 1857 ਦੇ ਗਦਰ ਨੂੰ ਕੁਚਲਣ ਵਿਚ ਜਾਲਮਾਨਾਂ ਰੋਲ ਅਦਾ ਕੀਤਾ ਸੀ।
ਜੁਲਾਈ 1909 ਨੂੰ ੰਿੲੰਮਪੀਰੀਅਲ ਇੰਸਟੀਚਿਊਟ ਦੇ ਜਹਾਂਗੀਰ ਹਾਊਸ ਵਿਚ ਇੱਕ ਇਕੱਤਰਰਤਾ ਸੀ। ਉਸ ਇਕੱਠ ਵਿਚ ‘ਕਰਜਨ ਵਾਇਲੀ’ ਨੇ 1857 ਦੇ ਗਦਰ ਨੂੰ ਕੁਚਲਣ ਸੰਬੰਧੀ ਅੰਗਰੇਜੀ ਹਕੂਮਤ ਦੇ ਗੁਣ ਗਾਉਣੇ ਸਨ। ਇਸ ਤੋਂ ਪਹਿਲਾਂ ਹੀ ਮਦਨ ਲਾਲ ਢੀਂਗਰਾ ਨੇ ਦਲੇਰਾਨਾ ਕਾਰਵਾਈ ਤਹਿਤ ਕਰਜਨ ਵਾਇਲੀ ਦਾ ਭਰੀ ਸਭਾ ਵਿਚ ਕਤਲ ਕਰ ਦਿੱਤਾ। ਮੌਕੇ ਤੇ ਹੀ ਮਦਨ ਲਾਲ ਢੀਂਗਰਾ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਅਤੇ 25 ਜੁਲਾਈ 1909 ਨੂੰ ਮੌਤ ਦੀ ਸਜਾ ਸੁਣਾ ਦਿੱਤੀ ਗਈ ਅਤੇ 17 ਅਗਸਤ 1909 ਨੂੰ ਫਾਂਸੀ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ।ਮਦਨ ਲਾਲ ਢੀਂਗਰਾ ਸਦਾ ਲਈ ਅਮਰ ਹੋ ਗਿਆ।
ਸ਼ਹੀਦ ਮਦਨ ਲਾਲ ਢੀਂਗਰਾ ਦੇ ਢਾਹੇ ਗਏ ਘਰ ਦੀ ਤਸਵੀਰ |
ਨੌਜਵਾਨ ਅਤੇ ਵਿਦਿਆਰਥੀਆਂ ਵੱਲੋਂ ਭੌਂ ਮਾਫੀਏ ਅਤੇ ਸਰਕਾਰ ਵਿਰੁਧ ਰੋਸ ਪ੍ਰਗਟਾਅ ਦੀ ਤਸਵੀਰ |
ਅੱਜ ਉਸ ਮਹਾਨ ਯੋਧੇ ਦੀ ਕੁਰਬਾਨੀ ਨੂੰ ਸਰਕਾਰਾਂ ਅਣਗੌਲਿਆਂ ਕਰ ਰਹੀਆਂ ਹਨ। ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੇ ਉਸਦਾ ਜੋ ਜੱਦੀ ਘਰ ਸੀ, ਭੋਂ-ਮਾਫੀਆ ਨੇ ਖਰੀਦ ਲਿਆ ਹੈ।ਇਸ ਬਾਰੇ ਅਖਬਾਰਾਂ ਵਿਚ ਲੰਬੀ ਚੌੜੀ ਚਰਚਾ ਤੋਂ ਬਾਅਦ ਵੀ ਸਰਕਾਰ ਅਤੇ ਪ੍ਰਸ਼ਾਸਨ ਚੁੱਪ ਧਾਰੀ ਬੈਠਾ ਹੈ। ਦੂਜੇ ਪਾਸੇ ਸਾਡੇ ਦੇਸ਼ ਦੇ ਉੱਘੇ ਫਿਲਮ ਕਲਾਕਾਰ ਦਲੀਪ ਕੁਮਾਰ ਦੇ ਪਾਕਿਸਤਾਨ ਵਿਚਲੇ ਘਰ ਨੂੰ ੳੁੱਥੋਂ ਦੀ ਹਕੂਮਤ ਕੌਮੀਂ ਵਿਰਾਸਤ ਐਲਾਨ ਚੁੱਕੀ ਹੈ।ਪਰ ਸਾਡੇ ਇੱਥੇ ਮਦਨ ਲਾਲ ਢੀਂਗਰਾ ਦੀ ਢੁੱਕਵੀਂ ਯਾਦਗਾਰ ਦੀ ਅਣਹੋਂਦ ਹੈ ਅਤੇ ਇਸ ਬਾਰੇ ਸਰਕਾਰ ਭੋਰਾ ਵੀ ਸੁਹਿਰਦ ਨਹੀਂ। ਹਮੇਸ਼ਾ ਵਾਂਗ ਇਸ ਵਾਰ ਵੀ ਆਪਣੀ ਸ਼ਾਨਾਮੱਤੀ ਵਿਰਾਸਤ ਪ੍ਰਤੀ ਆਪਣਾ ਫਰਜ਼ ਨਿਭਾਉਂਦਿਆਂ ਪੰਜਾਬ ਦੀਆਂ ਪ੍ਰਮੁੱਖ ਖੱਬੇ-ਪੱਖੀ ਨੌਜਵਾਨ ਅਤੇ ਵਿਦਿਆਰਥੀ ਜੱਥੇਬੰਦੀਆਂ ਸਰਭ ਭਾਰਤ ਨੌਜਵਾਨ ਸਭਾ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਜਨਵਾਦੀ ਨੌਜਵਾਨ ਸਭਾ, ਨੌਜਵਾਨ ਭਾਰਤ ਸਭਾ, ਪੀ.ਐੱਸ.ਯੂ., ਐੱਸ.ਐੱਫ.ਆਈ., ਪੀ.ਐੱਸ.ਐੱਫ. ਨੇ ਸ਼ਹੀਦ ਮਦਨ ਲਾਲ ਢੀਂਗਰਾ ਦੀ ਯਾਦਗਾਰ ਪ੍ਰਤੀ ਸਰਕਾਰੀ ਅਣਦੇਖੀ ਦਾ ਨੋਟਿਸ ਲੈਂਦਿਆਂ, ਮਿਲ ਕੇ 15 ਫਰਵਰੀ ਨੂੰ ਸ਼ਹਿਰ ਵਿਚ ਰੋਸ ਪ੍ਰਦਰਸ਼ਨ ਕਰਨ ਤੋਂ ਬਾਅਦ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੰਦਿਆਂ, ਮੰਗ ਕੀਤੀ ਕਿ (1) ਸਰਕਾਰ ਅਤੇ ਪ੍ਰਸਾਸ਼ਨ ਸ਼ਹੀਦ ਮਦਨ ਲਾਲ ਢੀਂਗਰਾ ਦੇ ਘਰ ਨੂੰ ਤਰੁੰਤ ਕਬਜੇ ਵਿੱਚ ਲਵੇ। (2) ਸਰਕਾਰ ਉਸ ਜਗ੍ਹਾ ਨੂੰ ਖਰੀਦ ਕੇ ਕੌਮੀਂ ਯਾਦਗਾਰ ਬਣਾਉਣ ਦਾ ਐਲਾਨ ਕਰੇ।(3) ਕੌਮੀਂ ਯਾਦਗਾਰ ਵਿੱਚ ਮਦਨ ਲਾਲ ਢੀਂਗਰਾ ਦੇ ਪਿਸਤੌਲ ਜੋ ਇੰਗਲੈਂਡ ਵਿੱਚ ਹੈ, ਸਮੇਤ ਵੱਡਮੁੱਲੀਆਂ ਵਸਤਾਂ ਚਾਹੇ ਉਹ ਭਾਰਤ ਵਿੱਚ ਹਨ, ਉਹ ਲੋਕਾਂ ਦੇ ਦੇਖਣ ਵਾਸਤੇ ਸੁਰੱਖਿਅਤ ਰੱਖੀਆਂ ਜਾਣ। (4) ਕੌਮੀਂ ਯਾਦਗਾਰ ਵਿੱਚ ਮਦਨ ਲਾਲ ਢੀਂਗਰਾ ਦਾ ਬੁੱਤ ਸਥਾਪਤ ਕੀਤਾ ਜਾਵੇ। (5) ਮਾਲ ਮੰਡੀ ਦੇ ਨਜ਼ਦੀਕ ਮਦਨ ਲਾਲ ਢੀਂਗਰਾ ਦਾ ਬੁੱਤ ਜੋ ਖਸਤਾ ਹਾਲਤ ਵਿੱਚ ਹੈ, ਉਸ ਬੁੱਤ ਅਤੇ ਪਾਰਕ ਦੀ ਸਾਂਭ ਸੰਭਾਲ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਪ੍ਰਦਰਸ਼ਨ ਕਰਨ ਤੋਂ ਬਾਅਦ ਦੂਜੇ ਦਿਨ ਹੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਪ੍ਰਮੁੱਖ ਸਕੱਤਰ ਪੰਜਾਬ ਸਰਕਾਰ, ਆਰਕਾਈਵਜ਼ ਆਰਕਿਆਲੋਜੀ ਐਂਡ ਕਲਚਰ ਵਿਭਾਗ ਪੰਜਾਬ, ਚੰੜੀਗੜ੍ਹ ਨੰ,ੂ ਸ਼ਹੀਦ ਮਦਨ ਲਾਲ ਢੀਗਰਾ ਦੇ ਘਰ ਨੂੰ ਸਰਕਾਰੀ ਕਬਜੇ ਵਿਚ ਲੈਣ ਅਤੇ ਸ਼ਹੀਦ ਦੀ ਕੌਮੀ ਯਾਦਗਾਰ ਬਣਾਉਂਣ ਵਾਸਤੇ ਸਰਕਾਰੀ ਪੱਤਰ ਭੇਜਿਆ। ਉਸਤੋਂ ਅਗਲੇ ਦਿਨ ਨੌਜਵਾਨ ਵਿਦਿਆਰਥੀ ਜੱਥੇਬੰਦੀਆਂ ਦੇ ਵਫਦ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਦਨ ਲਾਲ ਢੀਂਗਰਾ ਦੇ ਘਰ ਨੂੰ ਭੌਂ-ਮਾਫੀਆ ਵੱਲੋਂ ਹੋਰ ਢਾਹੁਣ ਜਾਂ ਬਣਾਉਣ ਅਤੇ ਰਜਿਸਟਰੀ ਤੇ ਪੱਕੀ ਰੋਕ ਲਗਾ ਦਿੱਤੀ ਹੈ। ਜਿਸ ਦੇ ਸਰਕਾਰੀ ਦਸਤਾਵੇਜ ਨੌਜਵਾਨ ਵਿਦਿਆਰਥੀ ਸੰਘਰਸ਼ ਕਮੇਟੀ ਕੋਲ ਹਨ।
ਇਸਦੇ ਬਾਵਜੂਦ ਭੌਂ-ਮਾਫੀਏ ਨੇ ਆਪਣਾ ਰਾਜਨੀਤਕ ਅਸਰ ਰਸੂਖ ਇਸਤੇਮਾਲ ਕਰਦਿਆਂ ਮਦਨ ਲਾਲ ਢੀਂਗਰਾ ਦੇ ਘਰ ਨੂੰ ਕੌਮੀ ਯਾਦਗਾਰ ਬਣਾਉਣ ਦੇ ਅਮਲ ਵਿੱਚ ਅਸਿੱਧਾ ਦਖਲ ਦੇਣਾ ਜਾਰੀ ਰੱਖਿਆ। ਨੌਜਵਾਨ ਵਿਦਿਆਰਥੀ ਜੱਥੇਦੰਦੀਆਂ ਨੇ ਸਰਕਾਰ ਦੀ ਢਿੱਲੀ ਕਾਰਗੁਜਾਰੀ ਖਿਲਾਫ 16 ਮਾਰਚ ਨੂੰ ਫਿਰ ਡੀ.ਸੀ. ਦਫਤਰ ਅੱਗੇ ਧਰਨਾ ਦੇ ਕੇ ਯਾਦ ਪੱਤਰ ਦਿੱਤਾ ਗਿਆ।ਜਿਸਤੋਂ ਬਾਅਦ ਪ੍ਰਸਾਸ਼ਨ ਨੇ ਭਰੋਸਾ ਦਿਵਾਇਆ ਕਿ ਜਲਦ ਹੀ ਮਦਨ ਲਾਲ ਢੀਂਗਰਾ ਦੀ ਯਾਦਗਾਰ ਸੰਬੰਧੀ ਅਮਲ ਸ਼ੁਰੂ ਕਰ ਦਿੱਤਾ ਜਾਵੇਗਾ, ਅਤੇ ਅਗਲੇਰੀ ਕਾਰਵਾਈ ਹਿੱਤ ਸਰਕਾਰ ਤੋਂ ਫੰਡ ਪ੍ਰਾਪਤ ਕਰਨ ਲਈ ਪੱਤਰ ਭੇਜ ਦਿੱਤਾ ਹੈ।ਇਸ ਮੁੱਦੇ ਤੇ ਹੋਏ ਪੜਾਅਵਾਰ ਸੰਘਰਸ਼ ਦੀ ਜਿੱਤ ਵਿੱਚ ਨੌਜਵਾਨ-ਵਿਦਿਆਰਥੀ ਜੱਥੇਬੰਦੀਆਂ ਦੀ ਸਿਆਣਪ, ਏਕਾ ਅਤੇ ਅਨੁਸਾਸ਼ਨ ਨੇ ਅਹਿਮ ਰੋਲ ਅਦਾ ਕੀਤਾ ਹੈ।
No comments:
Post a Comment